|


ਦਸਮ ਪਿਤਾ
ਸ. ਜੋਗਾ ਸਿੰਘ (ਨਿਉ ਜਰਸੀ)
ਦਸਮ ਪਿਤਾ ਦੇ ਜਨਮ ਦਿਵਸ ਤੇ, ਕਰੀਏ ਯਾਦ ਕੁਰਬਾਨੀ
ਨੂੰ।
ਸ਼ਰਧਾ ਦੇ ਫੁੱਲ ਭੇਂਟ ਝੜਾਈਏ, ਆਉ ਪੁੱਤਰਾਂ ਦੇ ਦਾਨੀ ਨੂੰ।
ਪਟਨੇ ਵਿਚ ਅਵਤਾਰ ਧਾਰਿਆ,ਦੁਸ਼ਟ ਸੰਗਾਰਣ ਸੰਤ ਉਬਾਰਣ ਨੂੰ।
ਪਿਤਾ ਦਾ ਸਇਆ ਸਿਰ ਤੋਂ ਉਠਿਆ, ਹਿੰਦ ਦਾ ਬੇੜਾ ਤਾਰਨ ਨੂੰ।
ਚਾਰੇ ਪੁੱਤਰ ਵਾਰੇ ਪੰਥ ਤੋਂ, ਰੱਖਿਆ ਨਾ ਕੋਲ ਨਿਸ਼ਾਨੀ ਨੂੰ।
ਸ਼ਰਧਾ ਦੇ ਫੁੱਲ ਭੇਂਟ ਝੜਾਈਏ, ਆਉ ਪੁੱਤਰਾਂ ਦੇ ਦਾਨੀ ਨੂੰ।
ਸਿੱਖੀ ਮਹਿਲ ਉਸਾਰਨ ਲਈ, ਦੋ ਪੁੱਤ ਨੀਹਾਂ ਵਿਚ ਚਿਣਵਾ ਦਿੱਤੇ।
ਦੋ ਇਸ ਦੀ ਰੱਖਿਆ ਦੇ ਲਈ, ਜੰਗ ਵਿਚ ਸ਼ਹੀਦ ਕਰਵਾ ਦਿੱਤੇ।
ਪੁੱਤਰ ਵਾਰ ਕੇ ਖਿੜ ਖਿੜ ਹੱਸਿਆ, ਕੌਣ ਜਾਣੇ ਚੋਜ ਰੁਹਾਨੀ ਨੂੰ।
ਸ਼ਰਧਾ ਦੇ ਫੁੱਲ ਭੇਂਟ ਝੜਾਈਏ, ਆਉ ਪੁੱਤਰਾਂ ਦੇ ਦਾਨੀ ਨੂੰ।
ਪੰਜਾਂ ਸਿੰਘਾਂ ਨੇ ਗੜੀ ਛੱਡਣ ਦਾ, ਗੁਰਾਂ ਨੂੰ ਹੁਕਮ ਸੁਣਾ ਦਿੱਤਾ।
ਜੋ ਬਚਿਆ ਸਰਵੰਸ ਦਾਨੀ ਨੇ,ਸੰਗਤ ਸਿੰਘ ਦੇ ਸੀਸ ਸਜਾ ਦਿੱਤਾ।
ਛੱਡ ਜੈਕਾਰਾ ਗੜੀ ਚੌਂ ਨਿਕਲੇ,ਆ ਜਾਉ ਫੜ ਲਉ ਪੰਥ ਦੇ ਬਾਨੀ ਨੂੰ।
ਸ਼ਰਧਾ ਦੇ ਫੁੱਲ ਭੇਂਟ ਝੜਾਈਏ, ਆਉ ਪੁੱਤਰਾਂ ਦੇ ਦਾਨੀ ਨੂੰ।
ਸੇਜ਼ ਕੰਡਿਆਂ ਦੀ ਟਿੰਡ ਦਾ ਸਰਾਹਣਾ, ਜੰਗਲ ਵਿਚ ਆਕੇ ਸੌਣ ਲੱਗੇ।
ਚੌਂਦਾ ਖੂਨ ਪੈਰਾਂ ਦੀਆਂ ਤਲੀਆਂ ਵਿਚੋ, ਤਕ ਪੰਛੀ ਕੁਰਲੋਣ ਲੱਗੇ।
ਸ਼ਹਿਨਸ਼ਾਹ ਕਿਵੇ ਫਕੀਰ ਹੋਗਿਆ,ਸਾਡੀ ਕਰ ਦਿਉ ਦੂਰ ਹਿਰਾਨੀ ਨੂੰ
ਸ਼ਰਧਾ ਦੇ ਫੁੱਲ ਭੇਂਟ ਝੜਾਈਏ, ਆਉ ਪੁੱਤਰਾਂ ਦੇ ਦਾਨੀ ਨੂੰ।
ਰੋ ਰੋ ਕੇ ਜੰਗਲ ਦੇ ਪੰਛੀ ਪੁੱਛਦੇ, ਪਾਤਸ਼ਾਹੀਆਂ ਕਿੱਥੇ ਲੁਟਾ ਆਇਆਂ।
ਲਾਹੇ ਬੰਦ ਵਣਜ ਮੈਂ ਕੀਤਾ, ਆਪ ਉੱਜੜ ਕੇ ਪੰਥ ਵਸਾ ਆਇਆਂ।
ਯਾਰੜੇ ਦਾ ਮੈਂ ਹੁਕਮ ਬਜਾਇਆ, ਤੱਕਿਆ ਨਹੀ ਲਾਭ ਤੇ ਹਾਨੀ ਨੂੰ।
ਸ਼ਰਧਾ ਦੇ ਫੁੱਲ ਭੇਂਟ ਝੜਾਈਏ, ਆਉ ਪੁੱਤਰਾਂ ਦੇ ਦਾਨੀ ਨੂੰ।
ਜੇ ਨੋਵੇਂ ਪਾਤਸ਼ਾਹ ਸੀਸ ਆਪਣਾ ਦੇਕੇ, ਜੰਝੂ ਤਿਲਕ ਬਚਾੳਂੁਦੇ ਨਾ।
ਅੱਲੁਾ ਹੂ ਦੇ ਲੱਗਣੇ ਸੀ ਨਾਹਰੇ, ਜੇ ਗੁਰੂ ਗੋਬਿੰਦ ਸਿੰਘ ਆੳਂੁਦੇ ਨਾ।
ਲੱਖਾਂ ਵਿਚੋਂ ਪਹਿਚਾਣਿਆ ਜਾਏ ਖਾਲਸਾ, ਕੱਟ ਦਿੱਤਾ ਗੁਮਨਾਮੀ ਨੂੰ।
ਸ਼ਰਧਾ ਦੇ ਫੁੱਲ ਭੇਂਟ ਝੜਾਈਏ, ਆਉ ਪੁੱਤਰਾਂ ਦੇ ਦਾਨੀ ਨੂੰ।

|
|

ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਆਸ਼ੇ ਸਿਧਾਂਤ ਅਤੇ
ਹੁਕਮ
‘‘ਆਦਿ ਅੰਤ ਏਕੇ ਅਵਤਾਰਾ, ਸੋਈ ਗੁਰੂ ਸਮਝਿਯਹੁ ਹਮਾਰਾ।’’ (ਚਰਿਤ੍ਰ 405,
385)
‘‘ਹਮ ਇਹ ਕਾਜ ਜਗਤ ਮੋਂ ਆਏ, ਧਰਮ ਹੇਤ ਗੁਰਦੇਵ ਪਠਾਏ।’’ (ਬਚਿਤ੍ਰ, 5,
42)
‘ਮੈਂ ਹੋ ਪਰਮ ਪੁਰਖ ਕੋ ਦਾਸਾ, ਦੇਖਨਿ ਆਯੋ ਜਗਤ ਤਮਾਸਾ।’’ (ਬਚਿਤ੍ਰ, 6,
33)
‘‘ਨਮਸਕਾਰ ਤਿਸਹੀ ਕੋ ਹਮਾਰੀ ਸਕਲ ਪ੍ਰਜਾ ਜਿਨਿ ਆਪ ਸਵਾਰੀ।’’ (ਚਰਿਤ੍ਰ
405, 386)
‘‘ਅਸਿ ਕ੍ਰਿਪਾਣ ਖੰਡੋ ਖੜਗ ਤੁਪਕ ਤਬਰ ਅਰ ਤੀਰ। ਸੈਫ ਸਰੋਹੀ ਸੈਹਥੀ ਯਹੈ
ਹਮਾਰੇ ਪੀਰ।’’ (ਸਨਾਮਾ, 3)
‘‘ਪੰਥ ਚਲੇ ਤਬ ਜਗਤ ਮੈ ਜਬ ਤੁਮ ਕਰਹੁ ਸਹਾਇ।’’ (ਬਚਿਤ੍ਰ, 6, 30)
‘‘ਆਦਿ ਪੁਰਖ ਜਿਨ ਏਕੁ ਪਛਾਨਾ, ਦੁਤੀਆ ਭਾਵ ਨ ਮਨ ਮਹਿ ਆਨਾ।’’ (ਚੌਬੀਸ,
21)
‘‘ਜੇ ਹਮ ਕੋ ਪਰਮੇਸਰ ਉਚਰਿ ਹੈ, ਤੇ ਸਭ ਨਰਕਿ ਕੰਡ ਮਹਿ ਪਰਿ ਹੈ। ਮੋ ਕੋ
ਦਾਸੁ ਤਵਨ ਕਾ ਜਾਨੋ, ਯਾ ਮੈ ਭੇਦ ਨ ਰੰਚ ਪਛਾਨੋ।’’ ।’’(ਬਚਿਤ੍ਰ 13, 32)
‘‘ਜਿਸਨੋ ਸਾਜਨ ਰਾਖਸੀ ਦੁਸਮਨ ਕਵਨ ਬਿਚਾਰ। ਛ੍ਵੈਂ ਨ ਸਕੇ ਤਿੰਹ ਛਾਂਹਿਕੋ
ਨਿਹਫਲ ਜਾਇ ਗਵਾਰ।’’ (ਬਚਿਤ੍ਰ 13, 24)
‘‘ਜਾਂਤੇ ਛੁਟਿ ਗਯੋ ਭ੍ਰਮ ਉਰਕਾ ਤਿਹ ਆਗੈ ਹਿੰਦੂ ਕਿਆ ਤੁਰਕਾ।’’ (ਚੌਬੀਸ,
19)
‘‘ਦਸਮ ਕਥਾ ਭਾਗੌਤ ਕੀ ਭਾਖਾ ਕਰੀ ਬਨਾਇ, ਅਵਰ ਬਾਸਨਾ ਨਾਹਿ ਪ੍ਰਭ ਧਰਮ
ਜੁੱਧ ਕੇ ਚਾਇ।’’ (ਕ੍ਰਿਸ਼ਨਾਵ, 2491)
|