|



ਦਸਮ ਗ੍ਰੰਥ ਵਿਚ
‘ਕਾਲ
ਪੁਰਖ’
ਦਾ ਸੰਕਲਪ
ਡਾ. ਹਰਭਜਨ ਸਿੰਘ,,
ਲੈਕਚਰਰ,
ਨਿਰੁਕਤ ਸ੍ਰੀ ਗੁਰੂ
ਗ੍ਰੰਥ ਸਾਹਿਬ,
ਪੰਜਾਬੀ ਯੂਨੀਵਰਸਿਟੀ।
ਸੰਸਕ੍ਰਿਤ ਭਾਸ਼ਾ ਦੇ ਸ਼ਬਦ
ਕਾਲ ਦੇ ਅਰਥ ਹਨ- ਕਾਲਾ,
ਕਾਲੇ ਜਾਂ ਨੀਲੇ ਰੰਗਾ ਦਾ,
ਸਮਾਂ,
ਉਪਯੁਕਤ ਜਾਂ ਸਮੁਚਿਤ ਸਮਾਂ,
ਸਮੇਂ ਦਾ ਅੰਸ਼,
ਰੁਤ,
ਵੈਸ਼ੇਸ਼ਿਕ ਸ਼ਾਸਤ੍ਰ ਦੇ ਨੌਂ ਦ੍ਰਵਾਂ
ਵਿਚੋਂ ਇਕ,
ਵਿਸ਼ਵ-ਸੰਹਾਰਕ ਪਰਮੇਸ਼ਰ,
ਮ੍ਰਿਤੂ ਦਾ ਦੇਵਤਾ ਯਮ,
ਭਾਗ,
ਅੱਖ ਦੀ ਪੁਤਲੀ ਦਾ ਕਾਲਾ ਭਾਗ,
ਕੋਇਲ,
ਸ਼ਨੀ ਗ੍ਰਹਿ,
ਸ਼ਿਵ,
ਕਲਾਲ ਆਦਿ।
ਦਸਮ ਗ੍ਰੰਥ ਦੇ ਸੰਬੰਧ ਵਿਚ ਇਥੇ
ਹੀ ਇਹ ਗੱਲ ਸਪਸ਼ਟ ਕਰਨੀ ਉਚਿਤ ਭਾਸਦੀ ਹੈ,
ਕਿ ਕਾਲ ਦੇ ਉਪਰੋਕਤ ਅਰਥਾਂ ਵਿਚ
ਸ਼ਿਵ ਕੋਈ ਕੇਂਦਰ-ਬਿੰਦੂ ਨਹੀਂ ਹੈ,
ਸਗੋਂ ਇਕ ਗੌਣ ਅਰਥ ਹੈ।
ਇਸ ਸ਼ਬਦ ਦਾ ਮੂਲ-ਭਾਵ ਕਾਲਿਖ ਉਤੇ
ਕੇਂਦ੍ਰਿਤ ਹੈ।
ਕਾਲਿਖ ਕਾਲ ਵਾਂਗ ਸਥੂਲ ਜਗਤ ਦੀ ਉਤਪਤੀ
ਨਾਲ ਭਾਸਮਾਨ ਹੁੰਦੀ ਹੈ ਅਤੇ ਸਮੁਚੀ ਸਥੂਲਤਾ ਦੇ ਸੂਖਮ ਨਾਲ ਅਭਿੰਨ ਹੋ ਜਾਣ ਤੇ ਅਲੋਪ ਹੋ ਜਾਂਦੀ
ਹੈ,
ਇਸ ਕਾਰਨ ਕਾਲਿਖ ਦਾ ਕਾਲ ਨਾਲ ਅਟੁਟ ਸੰਬੰਧ
ਹੈ।
ਕਾਲ ਅਤੇ ਕਾਲਿਖ ਸਦਜੀਵੀ ਨਹੀਂ ਹਨ,
ਸਗੋਂ ਦੋਵੇਂ ਹੀ ਬਿਨਸ ਜਾਣ ਵਾਲੇ
ਹਨ।
ਇਸ ਤਰ੍ਹਾਂ ਇਹ ਦੋਵੇਂ ਨਾ ਕੇਵਲ ਇਕਸਮਾਨ
ਹਨ,
ਬਲਕਿ ਇਕ ਹੋਂਦ ਹਨ।
ਅਕਾਲ ਇਨ੍ਹਾਂ ਦੋਹਾਂ ਦਾ ਜਨਮ
ਦਾਤਾ ਹੈ।
ਦੋਹਾਂ ਨੂੰ ਆਪਣੇ ਅੰਦਰੋਂ ਜਨਮ ਦੇ ਕੇ
ਇਨ੍ਹਾਂ ਦੇ ਅੰਦਰ,
ਪਰ ਇਨ੍ਹਾਂ ਤੋਂ ਪਰਿਛਿੰਨ ਹੋ ਕੇ,
ਵਿਦਮਾਨ ਰਹਿੰਦਾ ਹੈ,
ਇਸ ਕਾਰਨ ਉਹ ਅਬਿਨਾਸ਼ੀ ਅਤੇ
ਕਾਲਿਖ-ਰਹਿਤ ਹੈ।
ਕਿਉਂਕਿ ਕਾਲ ਦਾ ਉਦਗਮ ਅਕਾਲ ਤੋਂ ਹੈ,
ਉਸ ਦਾ ਅਸਤਿਤ੍ਵ ਅਕਾਲ ਉਤੇ
ਆਸ਼੍ਰਿਤ ਹੈ ਅਤੇ ਅੰਤ ਵਿਚ ਉਹ ਫਿਰ ਅਕਾਲ ਨਾਲ ਅਭਿੰਨ ਹੋ ਜਾਂਦਾ ਹੈ,
ਇਸ ਕਰ ਕੇ ਹਕੀਕਤਨ ਕਾਲ ਅਤੇ ਅਕਾਲ
ਇਕੋ ਸਰੂਪ ਦੇ ਦੋ ਪ੍ਰਗਟਾਵੇ ਹਨ।
ਇਸੇ ਕਾਰਨ
‘ਜਪੁ’
ਬਾਣੀ ਦੇ ਪਹਿਲੇ ਸਲੋਕ ਵਿਚ ਹੀ
‘ਅਕਾਲ
ਪੁਰਖ’
ਨੂੰ ਕਾਲ ਅੰਦਰ ਵਿਦਮਾਨ
ਵੀ ਮੰਨਿਆ ਹੈ ਅਤੇ ਕਾਲ ਤੋਂ ਸੁਤੰਤਰ ਵੀ ਮੰਨਿਆ ਹੈ-
ਆਦਿ ਸਚੁ ਜੁਗਾਦਿ
ਸਚੁ ॥
ਹੈ ਭੀ ਸਚੁ ਨਾਨਕ ਹੋਸੀ ਭੀ ਸਚੁ
॥
ਕਾਲ ਦਾ ਸੰਬੰਧ ਇਤਿਹਾਸ
ਨਾਲ ਹੈ।
ਇਸ ਕਾਰਨ ਪਾਰਬ੍ਰਹਮ ਦਾ ਕਾਲ ਰੂਪ ਉਸ ਦੇ
ਇਤਿਹਾਸਿਕ ਪ੍ਰਗਟਾਵਿਆਂ ਨਾਲ ਸੰਬੰਧਿਤ ਹੈ।
ਪਰਮੇਸ਼ਰ ਦੇ ਕਾਲਿਕ ਜਾਂ ਇਤਿਹਾਸਿਕ
ਪ੍ਰਗਟਾਵੇ ਉਸ ਨੂੰ ਕੌਮਾਂ ਦਾ ਪਾਤਸ਼ਾਹ ਬਣਾ ਦੇਂਦੇ ਹਨ,
ਜਿਸ ਤੋਂ ਉਹ ਕਿਸੇ ਵਿਸ਼ੇਸ਼ ਕੌਮ ਦੀ
ਅਗਵਾਈ ਕਰਨ ਵਾਲਾ ਅਤੇ ਵਿਰੋਧੀ ਕੌਮਾਂ ਨੂੰ ਵਿਨਸ਼ਟ ਕਰਨ ਵਾਲਾ ਪੱਖਪਾਤੀ ਰੂਪ ਧਾਰਨ ਕਰ ਜਾਂਦਾ
ਹੈ।
ਇਸੇ ਮਾਇਆਵੀ ਕਾਲਿਖ ਕਾਰਨ ਉਸ ਨੂੰ
‘ਕਾਲ’
ਨਾਮ ਦਿੱਤਾ ਗਿਆ ਹੈ।
ਇਸ ਤਰ੍ਹਾਂ ਉਹ ਸਭੇ
‘ਸਭੇ
ਸਾਝੀਵਾਲ ਸਦਾਇਨਿ ਤੂੰ ਕਿਸੈ ਨ ਦਿਸਹਿ ਬਾਹਰਾ ਜੀਉ’
ਦੇ ਗੌਰਵ ਤੋਂ ਵੰਚਿਤ ਹੋ ਜਾਂਦਾ
ਹੈ।
ਜੇ ਉਹ ਕੌਮਾਂ ਦਾ ਪਾਤਸ਼ਾਹ ਨਾ ਬਣਾਇਆ ਜਾਵੇ,
ਤਾਂ ਧਾਰਮਿਕ ਸੰਗਠਨਾਂ ਦੇ ਵਿਕਾਸ
ਲਈ ਪੁਸ਼ਟ ਆਧਾਰ ਨਹੀਂ ਮਿਲਦਾ ਹੈ,
ਨਾ ਹੀ ਲੋਕਾਂ ਵਿਚ ਨੇਕੀ ਵਾਸਤੇ ਜੂਝ ਕੇ
ਮਰ ਜਾਣ ਦਾ ਉਤਸਾਹ ਜਾਗ੍ਰਿਤ ਹੁੰਦਾ ਹੈ।
ਪਰ ਜੇ ਉਹ ਕੌਮਾਂ ਦਾ ਪਾਤਸ਼ਾਹ ਬਣ
ਜਾਵੇ,
ਤਾਂ ਉਹ
‘ਸਭਨਾ
ਜੀਆ ਕਾ ਇਕੁ ਦਾਤਾ’
ਨਹੀਂ ਰਹਿ ਸਕਦਾ।
ਸਰਬ-ਸਾਂਝੀਵਾਲਤਾ ਕੇਵਲ
‘ਅਕਾਲ
ਪੁਰਖ’
ਵਿਚੋਂ ਨਿਕਲ ਸਕਦੀ ਹੈ,
ਜਦੋਂ ਕਿ
‘ਚੁਨਿ
ਚੁਨਿ ਸਤ੍ਰ ਹਮਾਰੇ ਮਾਰੀਅਹਿ’
ਦਾ ਕੌਮੀ ਜ਼ਜ਼ਬਾ
‘ਕਾਲ
ਪੁਰਖ’
ਦੇ ਅਸਤਿਤ੍ਵ ਉਪਰ ਨਿਸ਼ਚਾ ਕੀਤੇ ਬਿਨਾ
ਪਰਫੁਲਿਤ ਨਹੀਂ ਹੋ ਸਕਦਾ।
ਵੈਦਿਕ ਧਰਮ ਵਿਚ ਜਦੋਂ ਤਕ ਰਿਗ ਵੇਦ ਦੇ
ਇੰਦ੍ਰ,
ਰਾਮਾਇਣ ਦੇ ਸ੍ਰੀ ਰਾਮ ਚੰਦ੍ਰ ਅਤੇ
ਮਹਾਭਾਰਤ ਦੇ ਸ੍ਰੀ ਕ੍ਰਿਸ਼ਣ ਵਰਗੇ ‘ਕਾਲ
ਪੁਰਖ’
ਦੀ ਛਤ੍ਰ-ਛਾਇਆ ਦੀ ਪ੍ਰਧਾਨਤਾ ਰਹੀ,
ਉਸ ਸਮੇਂ ਤਕ ਉਨ੍ਹਾਂ ਦਾ ਕੌਮੀ
ਸੰਗਠਨ ਅਸੁਰੀ ਸ਼ਕਤੀਆਂ ਨੂੰ ਸਮੂਲ ਵਿਨਸ਼ਟ ਕਰਨ ਦੇ ਸਰਬ ਭਾਂਤੀ ਸਮਰਥ ਸੀ,
ਪਰ ਇਨ੍ਹਾਂ ਕਾਲਿਕ ਪ੍ਰਗਟਾਵਿਆਂ
ਨੂੰ ‘ਅਕਾਲ
ਪੁਰਖ’
ਦੀ ਛਤ੍ਰ-ਛਾਇਆ ਨਾ ਮਿਲਣ ਕਰ ਕੇ ਵਿਭਿੰਨ
‘ਕਾਲ
ਪੁਰਖਾਂ’
ਤੋਂ ਵਿਭਿੰਨ ਧਾਰਮਿਕ ਜਥੇਬੰਦੀਆਂ ਨੇ ਜਨਮ
ਲੈ ਕੇ ਕੌਮੀ ਜਥੇਬੰਦੀ ਨੂੰ ਖੇਰੂ-ਖੇਰੂੰ ਕਰ ਕੇ ਕਮਜ਼ੋਰ ਕਰ ਦਿੱਤਾ।
ਹਾਲਾਕਿ
‘ਕਾਲ
ਪੁਰਖ’
ਦੇ ਵਿਭਿੰਨ ਸਰੂਪਾਂ ਨੂੰ ਵਿਸ਼ਣੂ ਦੇਵ ਦੀ
ਅਕਾਲੀ ਸਰਪ੍ਰਸਤੀ ਦੇ ਕੇ ਇਸ ਕੌਮੀ ਬਿਖਰਾਅ ਨੂੰ ਰੋਕਣ ਦੇ ਯਤਨ ਜ਼ਰੂਰ ਕੀਤੇ ਗਏ,
ਪਰ ਵਿਸ਼ਣੂ ਦੇ ਸਮਾਨਾਂਤਰ ਦੋ ਹੋਰ
ਦੇਵਾਂ ਦੀ ਅਗਵਾਈ ਨੂੰ ਮੰਨ ਲੈਣ ਕਾਰਨ ‘ਅਕਾਲ
ਪੁਰਖ’
ਦੀ ਕਮਜ਼ੋਰ ਸਰਪ੍ਰਸਤੀ ਜਥੇਬੰਦੀ ਦੇ ਪਤਨ
ਨੂੰ ਰੋਕਣ ਵਿਚ ਨਾਕਾਮ ਰਹੀ।
ਜਿਹੜੇ ਲੋਕਾਂ ਨੇ ਸਿਰਫ਼
‘ਅਕਾਲ
ਪੁਰਖ’
ਨੂੰ ਆਪਣੇ ਮਨ-ਚਿਤ ਵਿਚ ਵਸਾਇਆ,
ਉਹ ਜਥੇਬੰਦੀ ਲਈ ਸਰਗਰਮ ਕੰਮ ਨਾ
ਕਰ ਸਕੇ ਅਤੇ ਕਾਲਿਕ ਪ੍ਰਗਟਾਵਿਆਂ ਦੇ ਵਿਸ਼ਵਾਸੀ ਇਕ ਅਕਾਲ ਦੀ ਸੁਦ੍ਰਿੜ ਛਤ੍ਰ-ਛਾਇਆ ਹੇਠ ਨਾ ਆ
ਸਕੇ।
ਨਤੀਜਤਨ ਵੈਦਿਕ ਧਰਮ ਦਾ ਵਿਸ਼ਵਾਸੀ
ਗੌਰਵਸ਼ਾਲੀ ਆਰੀਆ ਸਮਾਜ ਨਾ ਤਾਂ ਧਾਰਮਿਕ ਤੰਗਦਿਲੀ ਤੋਂ ਮੁਕਤ ਹੋ ਸਕਿਆ ਅਤੇ ਨਾ ਹੀ ਮਜ਼ਬੂਤ ਕੌਮੀ
ਸੰਗਠਨ ਦੀ ਨੂੰ ਨਿਰੰਤਰਤਾ ਦੇ ਸਕਿਆ।
ਭਾਈ ਗੁਰਦਾਸ ਜੀ ਦੀ ਪਹਿਲੀ ਵਾਰ
ਵਿਚ ਇਸ ਅਧੋਗਤੀ ਦਾ ਬਹੁਤ ਸੁੰਦਰ ਵਿਸ਼ਲੇਸ਼ਣ ਕੀਤਾ ਗਿਆ ਹੈ।
ਸਿਖ ਧਰਮ ਨੇ ਨਾ ਸਿਰਫ਼
ਪਰਮੇਸ਼ਰ ਦੇ ‘ਕਾਲ’
ਅਤੇ
‘ਅਕਾਲ’
ਸਰੂਪ ਉਤੇ ਸੰਤੁਲਿਤ ਵਿਸ਼ਵਾਸ ਰਖਣ
ਵਾਲੀ ਵਿਵਸਥਾ ਨੂੰ ਜਨਮ ਦਿੱਤਾ,
ਬਲਕਿ ਦੋਹਾਂ ਨੂੰ ਉਨ੍ਹਾਂ ਦੀ ਉਪਯੋਗਤਾ ਦੇ
ਹਿਸਾਬ ਨਾਲ ਵਿਵਸਥਿਤ ਵੀ ਕੀਤਾ।
ਪਰਮੇਸ਼ਰ ਦਾ ਅਕਾਲ ਰੂਪ ਸਾਰੀ
ਮਨੁੱਖਤਾ ਲਈ ਇਕ ਸਮਾਨ ਹੈ,
ਇਸ ਲਈ ਇਸ ਨੂੰ ਧਰਮ ਵਿਚ ਮੁਖ ਸਥਾਨ ਦਿੱਤਾ
ਗਿਆ ਹੈ।
ਦੈਵੀ-ਗੁਣ ਮਾਨਵੀ ਸੰਪਦਾ ਹੈ।
ਇਸ ਕਾਰਨ ਸਾਰੇ ਦੈਵੀ-ਗੁਣਾਂ ਦਾ
ਮੂਲ ‘ਅਕਾਲ
ਪੁਰਖ’
ਨੂੰ ਮੰਨਿਆ ਗਿਆ।
ਇਸ ਸਰਬ ਕਲਿਆਣਕਾਰੀ ਪਰਮੇਸ਼ਰ ਦੀ
ਪ੍ਰਾਪਤੀ ਕਰਨਾ ਸਾਰੇ ਮਨੁੱਖਾਂ ਅਤੇ ਉਨ੍ਹਾਂ ਦੇ ਧਰਮਾਂ ਦਾ ਅੰਤਿਮ ਨਿਸ਼ਾਨਾ ਹੈ,
ਇਸ ਕਾਰਨ ਦੈਵੀ-ਗੁਣਾਂ ਵਾਲੇ
‘ਅਕਾਲ
ਪੁਰਖ’
ਦੀ ਪ੍ਰਾਪਤੀ ਦਾ ਰਸਤਾ ਸਭ ਲਈ ਸਾਂਝਾ ਰਖ
ਕੇ ਇਸ ਨੂੰ ਗੁਰੂ ਗੰਥ ਸਾਹਿਬ ਵਿਚ ਵਿਵਸਥਿਤ ਕੀਤਾ ਗਿਆ ਹੈ।
ਗੁਰੂ ਗ੍ਰੰਥ ਸਾਹਿਬ ਕੇਵਲ ਸਿਖਾਂ
ਵਾਸਤੇ ਨਹੀਂ,
ਬਲਕਿ ਸਾਰੀ ਮਨੁੱਖਤਾ ਦੀ ਅਗਵਾਈ ਕਰਨ ਵਾਲਾ
ਧਾਰਮਿਕ ਗ੍ਰੰਥ ਹੈ।
ਇਹ ਹਰ ਮਨੁੱਖ ਦੇ ਹਿਰਦੇ ਵਿਚ ਦੈਵੀ-ਗੁਣਾਂ
ਨੂੰ ਸੰਚਾਰਿਤ ਕਰਨ ਵਾਲਾ ਸ਼੍ਰੇਸ਼ਠ ਗ੍ਰੰਥ ਹੈ।
ਇਹ ਸਭ ਕੌਮਾਂ ਲਈ ਪ੍ਰਵਾਣਿਤ
ਗ੍ਰੰਥ ਹੈ,
ਇਸ ਲਈ ਇਸ ਵਿਚੋਂ ਅਧਿਆਤਮਿਕ ਤੌਰ ਤੇ
ਸਿਹਤਮੰਦ ਹੋਏ ਵਿਕਾਰ-ਰਹਿਤ ਇਨਸਾਨ ਦੀ ਝਲਕ ਪ੍ਰਾਪਤ ਹੈ,
ਪੁਸ਼ਟ ਖਾਲਸਾ ਜਥੇਬੰਦੀ ਨਹੀਂ,
ਕਿਉਂਕਿ ਅਜਿਹੀ ਜਥੇਬੰਦੀ ਵਾਸਤੇ
ਪ੍ਰੇਰਨਾ-ਸ੍ਰੋਤ ‘ਕਾਲ
ਪੁਰਖ’
ਹੀ ਹੋ ਸਕਦਾ ਹੈ।
‘ਅਕਾਲ
ਪੁਰਖ’
ਕਿਉਂਕਿ ਪਰਮੇਸ਼ਰ ਦਾ ਸਦੀਵੀ ਅਤੇ ਮੂਲ ਰੂਪ
ਹੈ,
ਇਸ ਕਰ ਕੇ ਸਿਖ ਗੁਰੂਆਂ ਨੇ ਸਿਖਾਂ ਦੀ
ਸਾਂਝ ਪਹਿਲਾਂ ਇਸ ਸਰੂਪ ਨਾਲ ਕਾਇਮ ਕੀਤੀ,
ਤਾਂ ਜੁ ਧਾਰਮਿਕ ਜਥੇਬੰਧੀ ਦਾ
ਆਧਾਰ ਸ਼ੁਧ ਅਧਿਆਤਮਿਕਤਾ ਬਣ ਸਕੇ।
ਸ਼ੁਧ-ਚਿੱਤ ਹੋਏ ਮਨੁੱਖਾਂ ਨੂੰ
ਮਜ਼ਬੂਤ ਜਥੇਬੰਦੀ ਦਾ ਰੂਪ ਦੇਣ ਵਾਸਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਯੋਗਦਾਨ ਅਦੁੱਤੀ ਹੈ।
‘ਖਾਲਸਾ
ਜਥੇਬੰਦੀ’
ਨੂੰ ਭਾਵੇਂ ਪਹਿਲੇ ਗੁਰੂ ਸਾਹਿਬਾਨ ਦੁਆਰਾ
ਗੁਰਮੁਖ ਬਣਾਏ ਗਏ ਵਿਅਕਤੀਆਂ ਨੇ ਹੀ ਗ੍ਰਹਿਣ ਕਰਨਾ ਸੀ,
ਫਿਰ ਵੀ ਇਸ ਦੀ ਸਮੁਚੀ ਜਥੇਬੰਦਕ
ਰੂਪ-ਰੇਖਾ ਗੁਰੂ ਗੋਬਿੰਦ ਸਿੰਘ ਜੀ ਨੇ ਹੀ ਉਲੀਕੀ ਹੈ।
ਗੁਰਮੁਖਾਂ ਦੀ ਇਸ ਜਮਾਤ ਨੂੰ
ਜਥੇਬੰਦਕ ਪ੍ਰੇਰਨਾ ਦੇਣ ਵਾਸਤੇ ਉਨ੍ਹਾਂ ਨੇ ‘ਕਾਲ
ਪੁਰਖ’
ਦੀ ਗਾਥਾ ਲਿਖਣ ਵਲ ਵਿਸ਼ੇਸ਼ ਧਿਆਨ ਦਿੱਤਾ ਸੀ।
ਉਨ੍ਹਾਂ ਦੇ ਸਾਹਮਣੇ ਇਕ ਵਿਲੱਖਣ
ਪ੍ਰਯੋਜਨ ਸੀ,
ਇਸ ਲਈ ਉਸ ਪ੍ਰਯੋਜਨ ਦੀ ਪੂਰਤੀ ਵਾਸਤੇ ਜੋ
ਪ੍ਰੇਰਨਾਮਈ ਬਚਨ ਉਨ੍ਹਾਂ ਨੇ ਕਹੇ,
ਉਨ੍ਹਾਂ ਵਿਚ ਪਹਿਲੇ ਗੁਰੂਆਂ ਦੇ ਬਚਨਾਂ
ਨਾਲੋਂ ਕੁਝ ਵਿਲੱਖਣਤਾ ਹੋਣੀ ਆਵਸ਼ਕ ਸੀ।
ਇਸ ਕਰ ਕੇ ਉਨ੍ਹਾਂ ਦੁਆਰਾ ਰਚਿਤ
‘ਕਾਲ
ਪੁਰਖ’
ਦੀ ਗਾਥਾ ਨੂੰ
‘ਅਕਾਲ
ਪੁਰਖ’
ਦੀ ਸਿਫ਼ਤ ਤੋਂ ਵਖ ਰਖਣਾ ਸੁਭਾਵਿਕ ਅਤੇ
ਜ਼ਰੂਰੀ ਸੀ।
ਇੰਞ ਗੁਰੂ ਗ੍ਰੰਥ ਸਾਹਿਬ
‘ਅਕਾਲ
ਪੁਰਖ’
ਦੀ ੋਿਸਫ਼ਤ ਦਾ ਗ੍ਰੰਥ ਹੈ,
ਜੋ ਬਿਨਾ ਸੰਗਠਨਾਤਮਕ ਭੇਦ-ਭਾਵ ਦੇ
ਸਾਰੀ ਮਨੁੱਖਤਾ ਨੂੰ ਰਹਿਨੁਮਾਈ ਦੇ ਸਕਦਾ ਹੈ।
ਦਸਮ ਗ੍ਰੰਥ ਵਿਚ
‘ਕਾਲ
ਪੁਰਖ’
ਦੇ ਇਹਿਾਸਿਕ ਪ੍ਰਗਟਾਵਿਆਂ ਦਾ ਵਿਵਰਣ ਹੈ,
ਜੋ
‘ਖ਼ਾਲਸਾ
ਪੰਥ’
ਵਿਚ ਜਥੇਬੰਦੀ ਦੀ ਭਾਵਨਾ,
ਕੌਮੀ ਗੌਰਵ ਅਤੇ ਧਰਮ ਵਾਸਤੇ
ਸੰਘਰਸ਼ ਕਰਨ ਦਾ ਉਤਸਾਹ ਪ੍ਰਦਾਨ ਕਰਦਾ ਹੈ।
‘ਅਕਾਲ
ਪੁਰਖ’
ਅਤੇ
‘ਕਾਲ
ਪੁਰਖ’
ਕਿਉਂਕਿ ਇਕੋ ਪਰਮ ਹਸਤੀ ਦੇ ਦੋ ਸਰੂਪ ਹਨ,
ਇਸ ਲਈ ਗੁਰੂ ਗ੍ਰੰਥ ਸਾਹਿਬ ਵਿਚ
ਕਈ ਥਾਂਵਾਂ ‘ਤੇ
ਉਸ ਦਾ ਕਾਲ ਰੂਪ ਆਇਆ ਹੈ,
ਹਾਲਾਕਿ ਉਸ ਨੂੰ ਕਿਤੇ ਵੀ ਕਾਲ ਨਾਮ ਨਹੀਂ
ਦਿੱਤਾ ਗਿਆ,
ਜਿਵੇਂ ਕਿ-
ਖਿਨ ਮਹਿ ਭੈਆਨ ਰੂਪੁ
ਨਿਕਸਿਆ ਥੰਮ੍ ਉਪਾੜਿ
॥
ਹਰਣਾਖਸੁ ਨਖੀ ਬਿਦਾਰਿਆ ਪ੍ਰਹਲਾਦੁ ਲੀਆ
ਉਬਾਰਿ ॥
4
॥ (ਭੈਰਉ,
ਮਹਲਾ
3, 21,
ਸਫ਼ਾ
1133)
ਨਾਨਕ ਹਰਣਾਖਸੁ ਨਖੀ
ਬਿਦਾਰਿਆ ਅੰਧੈ ਦਰ ਕੀ ਖਬਰਿ ਨ ਪਾਈ
॥ (ਭੈਰਉ,
ਮਹਲਾ
3, 21,
ਸਫ਼ਾ
1133)
ਕਾਢਿ ਖੜਗੁ ਕਾਲੁ ਭੈ
ਕੋਪਿਓ ਮੋਹਿ ਬਤਾਉ ਜੁ ਤੁਹਿ ਰਾਖੈ
॥
ਪੀਤ ਪੀਤਾਂਬਰ ਤ੍ਰਿਭਵਣ ਧਣੀ ਥੰਭ ਮਾਹਿ
ਹਰਿ ਭਾਖੈ ॥
4
॥ (ਭੈਰਉ,
ਨਾਮਦੇਵ,
9, ਸਫ਼ਾ
1165)
ਪਾਖੰਤਣ ਬਾਜ ਬਜਾਇਲਾ
॥
ਗਰੁੜ ਚੜ੍ੇ ਗੋਬਿੰਦ ਆਇਲਾ
॥
ਅਪਨੇ ਭਗਤ ਪਰਿ ਕੀ
ਪ੍ਰਤਿਪਾਲ
॥
ਗਰੁੜ ਚੜ੍ੇ ਆਏ ਗੋਪਾਲ
॥
ਕਹਹਿ ਤ ਧਰਣਿ ਇਕੋਡੀ
ਕਰਉ ॥
ਕਹਹਿ ਤ ਲੇ ਕਰਿ ਊਪਰਿ ਧਰਉ
॥
(ਭੈਰਉ,
ਨਾਮਦੇਵ,
10, ਸਫ਼ਾ
1166)
ਜਾ ਤੁਧੁ ਭਾਵੈ ਤੇਗ
ਵਗਾਵਹਿ ਸਿਰ ਮੁੰਡੀ ਕਟਿ ਜਾਵਹਿ
॥
(ਮਾਝ
ਵਾਰ,
ਮਹਲਾ
1,
ਪਉੜੀ
15,
ਸਫ਼ਾ
145)
ਸਤਰਿ ਸੈਇ ਸਲਾਰ ਹੈ
ਜਾ ਕੇ
॥ ਸਵਾ ਲਾਖੁ ਪੈਕਾਬਰ ਤਾ ਕੇ
॥
ਸੇਖ ਜੁ ਕਹੀਅਹਿ
ਕੋਟਿ ਅਠਾਸੀ
॥
ਛਪਨ ਕੋਟਿ ਜਾ ਕੇ ਖੇਲ ਖਾਸੀ
॥
1
॥ (ਭੈਰਉ,
ਕਬੀਰ,
15, ਸਫ਼ਾ
1161)
ਸੁਥਰ ਚਿਤ ਭਗਤ ਹਿਤ
ਭੇਖੁ ਧਰਿਓ ਹਰਨਾਖਸੁ ਹਰਿਓ ਨਖ ਬਿਦਾਰਿ ਜੀਉ
॥
ਸੰਖ ਚਕ੍ਰ ਗਦਾ ਪਦਮ
ਆਪਿ ਆਪੁ ਕੀਓ ਛਦਮ ਅਪਰੰਪਰ ਪਾਰਬ੍ਰਹਮ ਲਖੈ ਕਉਨੁ ਤਾਹਿ ਜੀਉ
॥
(ਸਵ.,
ਮਹਲੇ
4
ਕੇ,
ਗਯੰਦ
2/7,
ਸਫ਼ਾ
1402)
ਇਸੇ ਤਰ੍ਹਾਂ ਦਸਮ ਗ੍ਰੰਥ
ਵਿਚ ‘ਅਕਾਲ
ਉਸਤਤਿ’
ਬਾਣੀ ਦਿੱਤੀ ਗਈ ਹੈ।
ਪਰ ਇਸ ਬਾਣੀ ਦੇ ਆਰੰਭ ਵਿਚ ਹੀ
ਪਰਮੇਸ਼ਰ ਦੇ ‘ਕਾਲ’
ਅਤੇ
‘ਅਕਾਲ’
ਦੋਹਾਂ ਸਰੂਪਾਂ ਨੂੰ ਨਮਸਕਾਰ ਕੀਤੀ
ਹੈ ।
ਇਸੇ ਬਾਣੀ ਵਿਚ ਅੱਗੇ ਚਲ ਕੇ ਉਸ ਦੇ
‘ਕਾਲ
ਸਰੂਪ’
ਦੀ ਵੀ ਖੁਲ੍ਹ ਕੇ ਚਰਚਾ ਕੀਤੀ ਗਈ ਹੈ।
‘ਅਕਾਲ
ਪੁਰਖ’
ਦੇ ਗੁਣਾਂ ਦਾ
‘ਕਾਲ
ਪੁਰਖ’
ਵਿਚ ਅਭਾਵ ਨਹੀਂ ਹੋ ਸਕਦਾ,
ਕਿਉਂਕਿ ਉਹ ਇਕੋ ਹਸਤੀ ਦੇ ਦੋ
ਸਰੂਪ ਹਨ।
ਦਸਮ ਗ੍ਰੰਥ ਵਿਚ ਆਪਣੇ ਇਤਿਹਾਸਿਕ
ਪ੍ਰਗਟਾਵਿਆਂ ਦੇ ਬਾਵਜੂਦ ‘ਕਾਲ
ਪੁਰਖ’
ਅਕਾਲ ਪਰਮੇਸ਼ਰ ਵਾਂਗ ਇਤਿਹਾਸ ਤੋਂ ਸੁਤੰਤਰ
ਵੀ ਰਹਿੰਦਾ ਹੈ,
ਕਿਉਂਕਿ ਉਸ ਦਾ ਇਕੋ ਸਰੂਪ ਇਤਿਹਾਸ ਵਿਚ
ਵਾਰ-ਵਾਰ ਪ੍ਰਗਟ ਹੁੰਦਾ ਹੈ ।
ਇੰਞ
‘ਕਾਲ
ਪੁਰਖ’
ਦੇ ਲੱਛਣਾਂ ਦੀ ਵਿਦਮਾਨਤਾ
‘ਅਕਾਲ
ਪੁਰਖ’
ਵਿਚ ਵੀ ਵੇਖੀ ਜਾ ਸਕਦੀ ਹੈ।
ਮੋਟੇ ਤੌਰ ਤੇ ਦੋਹਾਂ ਸਰੂਪਾਂ ਦੀ
ਆਪਣੀ ਵਿਲੱਖਣਤਾ ਹੈ,
ਜਿਸ ਕਰ ਕੇ ਸਿਖ ਧਰਮ ਨੇ ਦੋਹਾਂ ਸਰੂਪਾਂ
ਦੇ ਪ੍ਰਤੀਨਿਧ ਗ੍ਰੰਥਾਂ ਨੂੰ ਵਖ-ਵਖ ਰਖਿਆ ਹੈ ਅਤੇ ਰਿਵਾਇਤ ਕਹਿੰਦੀ ਹੈ ਕਿ ਜਦੋਂ ਕਿਸੇ ਭਾਈ
ਮਨੀ ਸਿੰਘ ਵਰਗੇ ਸਿਖ ਨੇ ਦੋਹਾਂ ਗ੍ਰੰਥਾਂ ਦੀ ਬਾਣੀ ਨੂੰ ਇਕ ਕਰਨ ਦਾ ਯਤਨ ਕੀਤਾ,
ਤਾਂ ਸਿਖ ਪੰਥ ਨੇ ਉਨ੍ਹਾਂ ਦੇ ਇਸ
ਕੰਮ ਨੂੰ ਬੱਜਰ ਪਾਪ ਦੇ ਰੂਪ ਵਿਚ ਜਾਣਿਆ ਸੀ।
ਇਹ ਵਿਲੱਖਣਤਾ ਕਈ ਵਾਰੀ ਬਹੁਤ
ਸਥੂਲ ਹੁੰਦੀ ਹੈ।
ਆਮ ਵਿਅਕਤੀ ਦੀ ਮੈਂ ਗੱਲ ਨਹੀਂ ਕਰਦਾ,
ਜਦੋਂ ਕਿਸੇ ਚਿੰਤਨਸ਼ੀਲ ਸਿਖ ਦੇ
ਮੂੰਹ ਤੋਂ ‘ਖਾਲਸਾ
‘ਅਕਾਲ
ਪੁਰਖ’
ਕੀ ਫੌਜ’
ਸੁਣੀਦਾ ਹੈ,
ਤਾਂ ਅਫਸੋਸ ਹੁੰਦਾ ਹੈ ਕਿ
ਬੁਧੀਜੀਵੀ ਲੋਕ ਵੀ ਕਾਲ ਅਤੇ ਅਕਾਲ ਦੀ ਸਥੂਲ ਵਿਲਖਣਤਾ ਤੋਂ ਅਣਭਿੱਜ ਹਨ।
‘ਅਕਾਲ
ਪੁਰਖ’
ਕੀ ਫੌਜ ਦੀ ਕੋਈ ਸੰਭਾਵਨਾ ਹੀ ਨਹੀਂ ਹੋ
ਸਕਦੀ,
ਕਿਉਂਕਿ ਫੌਜਾਂ ਅਤੇ ਕੌਮਾਂ ਦਾ ਸਿਰਦਾਰ
ਕੇਵਲ ‘ਕਾਲ
ਪੁਰਖ’
ਹੀ ਹੋ ਸਕਦਾ ਹੈ ਅਤੇ ਸਰਬ ਲੋਹ ਗੰਥ ਵਿਚ
‘ਖਾਲਸਾ
ਕਾਲ ਪੁਰੁਖ ਕੀ ਫੌਜ’
ਹੀ ਲਿਖਿਆ ਹੋਇਆ ਹੈ।
ਸਿਧਾਂਤਿਕ ਜਾਣਕਾਰੀ ਦੇ ਅਭਾਵ ਅਤੇ
ਮੂਲ-ਪਾਠ ਦੀ ਸਮਝ ਨਾ ਹੋਣ ਕਾਰਨ ਵਿਦਿਤ ਲੋਕ ਵੀ ਇਸ ਪੰਕਤੀ ਦਾ ਗਲਤ ਉਚਾਰਨ ਕਰਨ ਦਾ ਪਾਪ ਕਮਾਉਣ
ਤੋਂ ਨਹੀਂ ਸੰਗਦੇ ਹਨ।
ਦਸਮ ਗ੍ਰੰਥ ਦੀਆਂ
ਬਾਣੀਆਂ ਵਿਚ ‘ਕਾਲ
ਪੁਰਖ’
ਦੇ ਕਾਲ,
ਕਲ,
ਕਲਿ,
ਸਰਬ ਕਾਲ,
ਸਤਿ ਕਾਲ,
ਮਹਾਕਾਲ ਆਦਿ ਨਾਮ ਵੀ ਆਏ ਹਨ,
ਯਥਾ-
ਕਾਲ ਸਬਨ ਕੋ ਪੇਖਿ
ਤਮਾਸਾ।
ਅੰਤਹ ਕਾਲ ਕਰਤ ਹੈ ਨਾਸਾ।
(ਚੌਬੀਸ
ਅਵਤਾਰ 2)
ਆਪ ਰਚੇ ਆਪੇ ਕਲ ਘਾਏ।
ਅਵਰਨ ਕੈ ਦੈ ਮੂੰਡਿ ਹਤਾਏ।
(ਚੌਬੀਸ
ਅਵਤਾਰ 6)
ਜੋ ਕਲਿ (ਨਾਇਕ) ਕੋ
ਇਕ ਬਾਰ ਧਿਐ ਹੈ
॥
ਤਾ ਕੇ ਕਾਲ ਨਿਕਟਿ ਨਹਿ ਐਹੈ
॥ (ਕਬਯੋ
ਬਾਚ ਚੌਪਈ 22)
ਸਰਬ ਕਾਲ ਤਬ ਭਏ
ਦਇਆਲਾ।
ਲੋਹ ਰਛ ਹਮ ਕੋ ਸਬ ਕਾਲਾ।
(ਬਚਿਤਰ
ਨਾਟਕ 14/8)
ਸਤਿ ਕਾਲ ਮੈ ਦਾਸ
ਤਿਹਾਰੀ।
ਅਪਨੀ ਜਾਨਿ ਕਰੋ ਪ੍ਰਤਿਪਾਰੀ।
(ਚਰਿਤਰੋਪਾਖਿਆਨ
404/53)
ਮਹਾ ਤੇਜ ਤੇਜੰ ਮਹਾ
ਜ੍ਵਾਲ ਜ੍ਵਾਲੰ।
ਮਹਾ ਤੰਤ੍ਰ ਮੰਤ੍ਰ ਮਹਾ ਕਾਲ ਕਾਲੰ।
(ਬਚਿਤ੍ਰ
ਨਾਟਕ 1/17)
ਅਸਲ ਵਿਚ ਦਸਮ ਗ੍ਰੰਥ
ਦੀਆਂ ਰਚਨਾਵਾਂ ਅਧਿਆਤਮਿਕ ਵਿਵੇਚਨ ਦੀ ਅੰਤਿਮ ਸਿਖਰ ਨੂੰ ਪ੍ਰਾਪਤ ਹਨ।
ਇਸ ਗ੍ਰੰਥ ਦਾ ਹਰ ਵਿਚਾਰ ਇਤਨੀਆਂ
ਅਛੋਹ ਗਹਿਰਾਈਆਂ ਨੂੰ ਪ੍ਰਾਪਤ ਹੈ ਕਿ ਮਾਨਵੀ ਬੁਧੀ ਦੁਆਰਾ ਉਸ ਦਾ ਸੰਪੂਰਨ ਵਿਵੇਚਨ ਅਸੰਭਵ
ਪ੍ਰਤੀਤ ਹੁੰਦਾ ਹੈ।
ਹਰ ਗਲ ਗੰਭੀਰ ਦਾਰਸ਼ਨਿਕ ਚਿੰਤਨ ਵਿਚੋਂ
ਨਿਕਲੀ ਹੈ।
ਹਰ ਵਿਚਾਰ ਇਤਨਾ ਵਿਵਸਥਿਤ ਹੈ ਕਿ ਉਸ ਦੇ
ਸਾਹਮਣੇ ਹਰ ਸਾਹਿਤਿਕ ਵਿਵਸਥਾ ਤੁਛ ਜਾਪਦੀ ਹੈ।
ਕੋਈ ਗਲ ਅਸਪਸ਼ਟ ਨਹੀਂ ਹੈ,
ਕੋਈ ਵਿਚਾਰ ਧੁੰਦਲਾ ਅਤੇ ਅਪੂਰਨ
ਨਹੀਂ ਹੈ,
ਪਰ ਹਰ ਵਿਚਾਰ ਭਾਰਤੀ ਧਰਮ ਸ਼ਾਸਤ੍ਰ ਦੇ
ਗੂੜ੍ਹ ਚਿੰਤਨ ਦੀਆਂ ਕਈ-ਕਈ ਪਰਤਾਂ ਵਿਚ ਲਪੇਟਿਆ ਹੋਇਆ ਹੈ।
ਸਾਡੀ ਸਮੱਸਿਆ ਇਹ ਹੈ ਕਿ
ਦੈਵੀ-ਕ੍ਰਿਪਾ ਬਿਨਾ ਇਸ ਗ੍ਰੰਥ ਵਿਚੋਂ ਕੁਝ ਵੀ ਸਮਝ ਸਕਣਾ ਅਸੰਭਵ ਹੈ।
ਦਸਮ ਗ੍ਰੰਥ ਦੀ ਸਮੀਖਿਆ ਕਰਦਿਆਂ
ਇਕ ਵਿਚਿਤ੍ਰ ਗੱਲ ਇਹ ਸਾਹਮਣੇ ਆਉਂਦੀ ਹੈ ਕਿ ਗੁਰੂ ਜੀ ਦੇ ਰਾਗਾਂ ਵਿਚ ਲਿਖੇ ਸ਼ਬਦਾਂ ਅੰਦਰ
ਪਾਰਬ੍ਰਹਮ ਦਾ ਸਰੂਪ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ
‘ਅਕਾਲ
ਪੁਰਖ’
ਵਾਲਾ ਹੈ।
ਜੋ ਪਰਮੇਸ਼ਰ ਦਸਮ ਗ੍ਰੰਥ ਦੀਆਂ
‘ਜਾਪੁ’
ਸਾਹਿਬ ਵਰਗੀਆਂ ਰਾਗ-ਮੁਕਤ ਬਾਣੀਆਂ
ਵਿਚ ਵੀ ਮੁਖ ਤੌਰ ਤੇ ‘ਕਾਲ
ਪੁਰਖ’
ਹੈ,
ਉਹ ਇਨ੍ਹਾਂ ਰਾਗ ਆਧਾਰਿਤ ਸ਼ਬਦਾਂ
ਵਿਚ ‘ਪਰਮ
ਪੁਰਖ’
ਬਣ ਜਾਂਦਾ ਹੈ,
ਕੇਵਲ ਇਕੋ ਸ਼ਬਦ ਦੇ ਆਰੰਭ ਵਿਚ
‘ਕੇਵਲ
ਕਾਲ ਈ ਕਰਤਾਰ’
ਲਿਖਿਆ ਹੈ,
ਉਹ ਵੀ ਸ਼ਾਇਦ ਇਸ ਕਰ ਕੇ ਕਿ ਦਸਮ
ਗ੍ਰੰਥ ਦੀਆਂ ਹੋਰ ਬਾਣੀਆਂ ਵਿਚ ਵਰਣਿਤ ‘ਕਾਲ’
ਅਸਤਿਤ੍ਵ ਪਖੋਂ
‘ਪਰਮ
ਪੁਰਖ’
ਤੋਂ ਵਖ ਨਾ ਜਾਪੇ।
ਹੋਰ ਥਾਂਵਾਂ ਤੇ ਆਇਆ
‘ਕਾਲ’
ਸ਼ਬਦ ਇਕ ਵਾਰੀ
‘ਸ਼ਿਵ’
ਵਾਸਤੇ ਹੈ ਅਤੇ ਬਾਕੀ ਥਾਂਵਾਂ ਤੇ
ਮੌਤ ਵਾਸਤੇ ਹੈ।
ਇਨ੍ਹਾਂ ਸ਼ਬਦਾਂ ਵਿਚ ਪਰਮੇਸ਼ਰ ਦਾ ਅਸਲ ਸਰੂਪ
‘ਪਰਮ
ਪੁਰਖ’
ਹੈ-
ਤਬ ਹੀ ਆਤਮ ਤਤ ਕੋ
ਦਰਸੈ ਪਰਮ ਪੁਰਖ ਕਹ ਪਾਵੈ।
(ਰਾਮਕਲੀ
ਪਾਤਸਾਹੀ 10)
ਪ੍ਰਾਨੀ ਪਰਮ ਪੁਰਖ
ਪਗਿ ਲਾਗੋ।
(ਰਾਮਕਲੀ
ਪਾਤਸਾਹੀ 10)
ਪਰਮ ਪੁਰਖ ਪਰਮੇਸਰ
ਸੁਆਮੀ ਪਾਵਨ ਪਉਨ ਅਹਾਰੀ।
(ਸੋਰਠਿ
ਪਾਤਸਾਹੀ 10)
‘ਚੌਬੀਸ
ਅਵਤਾਰ’
ਨਾਮ ਦੀ ਬਾਣੀ ਵਿਚ ਸੰਕੇਤ ਦਿੱਤਾ ਗਿਆ ਹੈ
ਕਿ ਪਰਮ ਸੱਤਾ ਦਾ ਸਰਬ ਉਚ (ਪਰਮ ਪੁਰਖ) ਰੂਪ ਉਹ ਹੈ,
ਜਿਸ ਵਿਚ ਸਾਰੇ ਅਵਤਾਰ,
ਦੇਵਤੇ ਅਤੇ ਦੈਤ ਲੀਨ ਹੋ ਜਾਂਦੇ
ਹਨ।
‘ਕਾਲ
ਪੁਰਖ’
ਕਿਉਂਕਿ ਧਾਰਮਿਕ ਸ਼ਕਤੀਆਂ ਦਾ ਪੱਖ ਪੂਰਦਾ
ਦੱਸਿਆ ਗਿਆ ਹੈ,
ਇਸ ਕਾਰਨ ਉਸ ਦੇ ਇਸ ਸਰੂਪ ਵਿਚ ਸਰਸਰੀ ਤੌਰ
ਤੇ ਵੇਖਿਆਂ ਦ੍ਵੈਤ-ਬ੍ਰਹਮ ਦੀ ਝਲਕ ਪੈਂਦੀ ਹੈ,
ਜੋ
‘ਅਕਾਲ
ਪੁਰਖ’
ਵਿਚ ਨਹੀਂ ਹੈ।
ਅਦ੍ਵੈ ਅਕਾਲ ਪਰਮੇਸ਼ਰ ਦ੍ਵੈਤਵਾਦੀ
ਜਗਤ ਵਿਚ ‘ਕਾਲ
ਪੁਰਖ’
ਹੋ ਜਾਂਦਾ ਹੈ,
ਵਖ-ਵਖ ਅਵਤਾਰੀ ਸਰੂਪਾਂ ਵਿਚ
ਵਿਭਾਜਿਤ ਦਿੱਸਦਾ ਹੈ,
ਜਦੋਂ ਇਕ ਹੋ ਜਾਂਦਾ ਹੈ ਉਸ ਸਮੇਂ ਆਪਣੇ
ਸਰਵੋਤਮ ‘ਪਰਮ
ਪੁਰਖ’
ਰੂਪ ਵਿਚ ਸਥਿਤ ਹੋ ਜਾਂਦਾ ਹੈ।
ਇਸ
ਸੰਬੰਧੀ ਗੁਰੂ ਜੀ ਦਾ ਕਥਨ ਹੈ-
ਪਰਮ ਰੂਪ ਜੋ ਏਕ
ਕਹਾਯੋ।
ਅੰਤਿ ਸਭੋ ਤਿਹ ਮੱਧਿ ਮਿਲਾਯੋ।
(ਚੌਬੀਸ
ਅਵਤਾਰ 33)
ਦਸਮ ਗ੍ਰੰਥ ਦਾ
‘ਕਾਲ
ਪੁਰਖ’
ਆਪ ਪਰਮੇਸ਼ਰ ਹੈ,
ਕੋਈ ਰੁਦ੍ਰ-ਸ਼ਿਵ ਵਰਗਾ ਦੇਵਤਾ
ਨਹੀਂ ਹੈ।
ਇਹ ਉਸ ਦਾ ਸਥਾਈ ਰੂਪ ਨਹੀਂ ਹੈ,
ਬਲਕਿ ਕਾਲ ਦੇ ਸ਼ਾਸਕ ਨੇ ਸਥੂਲ
ਰੂਪਧਾਰੀ ਹੋ ਕੇ ਸਮੇਂ ਵਿਚ ਦਖ਼ਲ ਦੇਣ ਵਾਸਤੇ ਧਾਰਨ ਕੀਤਾ ਹੈ,
ਜੋ ਸਮੇਂ ਦੇ ਅਭਾਵ ਵਿਚ ਅਕਾਲ ਵਿਚ
ਵਿਲੀਨ ਹੋ ਜਾਵੇਗਾ।
ਕਾਲ ਉਹੋ ਭਗਵਾਨ ਹੈ,
ਜਿਸ ਵਿਚ ਜਗਤ ਨੇ ਲੀਨ ਹੋ ਜਾਣਾ
ਹੈ।
‘ਕਾਲ
ਪੁਰਖ’
ਆਪ ਸਾਰੇ ਸਥੂਲ ਰੂਪਾਂ
ਵਿਚ ਵਿਆਪਕ ਹੋਇਆ ਹੈ ਅਤੇ ਆਪਣੇ ਇਕੋ ਅਸਤਿਤ੍ਵ ਨੂੰ ਉਸ ਨੇ ਨਾ-ਨਾ ਸਰੂਪਾਂ ਵਿਚ ਵਿਭਾਜਿਤ ਕੀਤਾ
ਹੋਇਆ ਹੈ-
ਕਾਲ ਰੂਪ ਭਗਵਾਨ
ਭਨੈਬੋ।
ਤਾ ਮਹਿ ਲੀਨ ਜਗਤਿ ਸਭ ਹ੍ਵੈਬੋ।....
ਏਕਹਿ ਆਪ ਸਭਨ ਮੋ
ਬਿਆਪਾ।
ਸਭ ਕੋਈ ਭਿੰਨ ਭਿੰਨ ਕਰ ਥਾਪਾ।
। (ਚੌਬੀਸ
ਅਵਤਾਰ 35)
ਉਕਤ ਭਗਵਾਨ ਸ੍ਰੀ ਗੁਰੂ
ਗ੍ਰੰਥ ਸਾਹਿਬ ਦੇ ਨਿਰਗੁਣ ਨਿਰਾਕਾਰ ਪਰਮੇਸ਼ਰ ਤੋਂ ਭਿੰਨ ਨਹੀਂ ਹੈ।
‘ਨਿਹਕਲੰਕੀ
ਅਵਤਾਰ’
ਵਿਚ ਗ੍ਰੰਥ-ਕਰਤਾ ਨੇ ਬਹੁਤ ਸਪਸ਼ਟ ਕਿਹਾ ਹੈ,
ਕਿ
‘ਕਾਲ’
ਪਰਮੇਸ਼ਰ ਹੀ
‘ਅਕਾਲ
ਪੁਰਖ’
ਹੈ।
ਦੋਹਾਂ
ਦਾ ਇਕੋ ਅਸਤਿਤ੍ਵ ਹੈ-
ਅਕਾਲ ਕਾਲ ਕੀ
ਕ੍ਰਿਪਾ ਬਨਾਇ ਗ੍ਰੰਥ ਰਾਖਿ ਹੈ।
(ਬ੍ਰਹਮਾਵਤਾਰ
2/3)
‘ਚੌਬੀਸ
ਅਵਤਾਰ’
ਰਚਨਾ ਵਿਚ
‘ਕਾਲ
ਪੁਰਖ’
ਦੁਆਰਾ ਸਰਗੁਣ ਰੂਪ ਧਾਰ ਕੇ ਜਗਤ ਵਿਚ ਕੀਤੇ
ਕੌਤਕਾਂ ਦੀਆਂ ਕਥਾਵਾਂ ਹਨ,
ਇਸ ਕਰ ਕੇ ਇਸ ਬਾਣੀ ਦੇ ਆਰੰਭ ਵਿਚ ਹੀ
ਪਰਮੇਸ਼ਰ ਦਾ ਪ੍ਰਧਾਨ ਨਾਮ ‘ਕਾਲ’
ਹੈ।
ਪਰਮੇਸ਼ਰ ਜੋ ਆਪਣੇ ਸ਼ੁਧ ਸਰੂਪ ਵਿਚ
‘ਅਕਾਲ
ਪੁਰਖ’
ਹੈ,
ਉਸ ਨੂੰ ਕਾਲ ਨਾਮ ਕਿਉਂ ਦਿੱਤਾ
ਗਿਆ ਹੈ,
ਇਹ ਗੱਲ ਗ੍ਰੰਥ ਕਰਤਾ ਨੇ ਸਪਸ਼ਟ ਸ਼ਬਦਾਵਲੀ
ਰਾਹੀਂ ਬਿਆਨ ਕਰਦਿਆਂ ਆਖ ਦਿੱਤਾ ਹੈ ਕਿ ਉਹ ਅੰਤ ਵਿਚ ਸਾਰੀ ਸ੍ਰਿਸ਼ਟੀ ਨੂੰ ਨਸ਼ਟ ਕਰ ਦੇਂਦਾ ਹੈ,
ਇਸ ਕਾਰਨ ਉਸ ਨੂੰ ਜਗਤ ਨੇ
‘ਕਾਲ’
ਨਾਮ
ਦਿੱਤਾ ਹੈ-
ਅੰਤਿ ਕਰਤ ਸਭ ਜਗ ਕੋ
ਕਾਲਾ।
ਨਾਮੁ ਕਾਲ ਤਾ ਤੇ ਜਗ ਡਾਲਾ।
(ਚੌਬੀਸ
ਅਵਤਾਰ 9)
ਦਸਮ ਗ੍ਰੰਥ ਦੀਆਂ
ਰਚਨਾਵਾਂ ਵਿਚ ‘ਕਾਲ’
ਇਕੋ ਅਰਥ ਵਿਚ ਨਹੀਂ ਆਇਆ ਹੈ।
ਇਹ ਸ਼ਬਦ ਪਰਮੇਸ਼ਰ,
ਸਮੇਂ,
ਮੌਤ,
ਯਮ ਆਦਿ ਵਾਸਤੇ ਵਰਤਿਆ ਗਿਆ ਹੈ,
ਹਾਲਾਕਿ ਇਨ੍ਹਾਂ ਸਰੇ ਅਰਥਾਂ ਵਿਚ
ਇਕੋ ਭਾਵ ਨਿਹਿਤ ਹੈ।
ਸਮੇਂ ਦਾ ਸਿਰਜਕ,
ਉਸ ਦਾ ਨਿਯੰਤਾ,
ਉਸ ਦਾ ਵਿਨਾਸ਼ਕ,
ਸਮੇਂ ਦੀ ਸੀਮਾ ਅੰਦਰ ਜੀਵਾਂ ਨੂੰ
ਨਸ਼ਟ ਕਰਨ ਕਰ ਕੇ ਅਤੇ ਉਸ ਵਿਚ ਵਿਦਮਾਨ ਹੋਣ ਕਾਰਨ ਪਰਮੇਸ਼ਰ ਦਾ ਨਾਲ
‘ਕਾਲ’
ਹੈ।
ਸਮੇਂ ਦੀ ਸੀਮਾ ਅੰਦਰ ਮੌਤ ਨਿਸ਼ਚਿਤ
ਹੈ,
ਇਸ ਕਰ ਕੇ ਮੌਤ ਦਾ ਕਾਲ ਨਾਲ ਅਟੁਟ ਸੰਬੰਧ
ਹੈ।
ਮੌਤ ਅਤੇ ਯਮ ਇਕ ਦੂਜੇ ਤੋਂ ਭਿੰਨ ਨਹੀਂ
ਕਹੇ ਜਾ ਸਕਦੇ।
ਇੰਞ ਹਕੀਕਤਨ ਪਰਮੇਸ਼ਰ ਆਪ ਹੀ ਕਾਲ,
ਸਮਾਂ,
ਮੌਤ ਅਤੇ ਮੌਤ ਦਾ ਪ੍ਰਬੰਧ ਕਰਨ
ਵਾਲਾ ਯਮ ਹੈ।
ਹੇਠਲੀਆਂ ਪੰਕਤੀਆਂ ਤੋਂ
‘ਕਾਲ’
ਸ਼ਬਦ ਦੀ
ਵਖ-ਵਖ ਅਰਥਾਂ ਵਿਚ ਵਰਤੋਂ ਸਪਸ਼ਟ ਹੋ ਜਾਂਦੀ ਹੈ-
1.
ਕਾਲ ਸ਼ਬਦ ਪਰਮੇਸ਼ਰ
ਵਾਸਤੇ-
ਜਵਨ ਕਾਲ ਜੋਗੀ ਸਿਵ
ਕੀਓ ॥
ਬੇਦਰਾਜ ਬ੍ਰਹਮਾ ਜੂ ਥੀਓ
॥
ਜਵਨ ਕਾਲ ਸਭ ਲੋਕ
ਸਵਾਰਾ
॥ ਨਮਸਕਾਰ ਹੈ ਤਾਹਿ ਹਮਾਰਾ
॥ (ਕਬਯੋ
ਬਾਚ ਚੌਪਈ 8)
ਸਰਬ ਕਾਲ ਹੈ ਪਿਤਾ
ਅਪਾਰਾ।
ਦੇਬਿ ਕਾਲਿਕਾ ਮਾਤ ਹਮਾਰਾ।
(ਬਚਿਤ੍ਰ ਨਾਟਕ
14/5)
ਸਰਬ ਕਾਲ ਕਰੁਣਾ ਤਬ
ਭਰੇ।
ਸੇਵਕ ਜਾਨਿ ਦਯਾ ਰਸ ਢਰੇ।
(ਬਚਿਤ੍ਰ ਨਾਟਕ
14/7)
2. ‘ਕਾਲ’
ਸ਼ਬਦ
ਸਮੇਂ ਵਾਸਤੇ-
ਕਾਲ ਪਾਇ ਬ੍ਰਹਮਾ
ਬਪੁ ਧਰਾ
॥
ਕਾ |