Home Writings Video Files Audio Files Dasam Quest SantSipahi Home

ਜਾਪੁ ਸਾਹਿਬ ਵਿਚ ਪਰਮ ਸਤਿ ਦਾ ਸੰਕਲਪ

 

 ਸ. ਗੁਲਜ਼ਾਰ ਸਿੰਘ

 

ਆਮ ਅਰਥ : ਸਾਧਾਰਨ ਰੂਪ ਵਿਚ ਪਰਮ ਸਤਿ ਸ਼ਬਦ ਪਰਮ+ਸਤਿ ਦਾ ਸਮਾਸੀ ਜੋੜ ਹੈ, ਜਿਸ ਦੇ ਅਰਥ ਸਰਬ ਸ੍ਰੇਸ਼ਟ ਸੱਚ ਜਾਂ ਸਭ ਤੋਂ ਉੱਚਾ ਸੱਚ ਹਨਧਰਮ ਚਿੰਤਨ ਦੇ ਖੇਤਰ ਵਿਚ ਇਸ ਸ਼ਬਦ ਨੂੰ ਪਰਮਾਤਮਾ ਦੇ ਸੰਦਰਭ ਵਿਚ ਵਰਤਿਆ ਗਿਆ ਹੈਪਰਮਾਤਮਾ ਦੇ ਅਰਥਾਂ ਵਿਚ ਰੂੜ੍ਹ ਹੋ ਜਾਣ ਕਰਕੇ ਧਰਮ ਚਿੰਤਨ ਦੇ ਖੇਤਰ ਵਿਚ ਇਸ ਨੂੰ ਕੇਂਦਰੀਅਤਾ ਪ੍ਰਾਪਤ ਹੈਆਮ ਕਰਕੇ ਪਰਮ ਸਤਿ ਦੀ ਬਜਾਏ ਇਸ ਨੂੰ ਸਤਿਸ਼ਬਦ ਰੂਪ ਵਿਚ ਵੀ ਵਰਤਿਆ ਜਾਂਦਾ ਰਿਹਾ ਜਿਵੇਂ ਸਤਿ ਨਾਮੁ ਆਦਿ

 

ਪਰਿਭਾਸ਼ਾ ਤੇ ਵਿਆਖਿਆ : ਭਾਈ ਜੋਧ ਸਿੰਘ ਜੀ ਨੇ ਸੰਸਥਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪੰਨਾ 12 ’ਤੇ ਸਤਿ ਪਦ ਨੂੰ ਨਿਰਦਵੰਦ ਸਤਿ ਦਾ ਵਾਚਕ ਕਿਹਾ ਹੈ ਉਹ ਇਸ ਦੀ ਵਿਆਖਿਆ ਕਰਦੇ ਹੋਏ ਕਹਿੰਦੇ ਹਨ ਕਿ ਸਤਿ/ਅਸਤਿ ਜਾਂ ਸੱਚ/ਝੂਠ ਦਵੰਦ ਪਦ ਹਨਇਹ ਇਨ੍ਹਾਂ ਤੋਂ ਉੱਪਰ ਸਤਯ ਸਰੂਪ ਚੇਤਨ ਹਸਤੀ ਦੇ ਅਰਥ ਦੇਂਦਾ ਹੈਉਨ੍ਹਾਂ ਨੇ ਇਸ ਨੂੰ ਸਮਝਾਉਣ ਲਈ ਸੂਰਜ ਤੇ ਧੁੱਪ-ਛਾਂ ਦੀ ਉਦਾਹਰਣ ਲਈ ਹੈਸੂਰਜ ਨਿਰਦਵੰਦ ਹੈ ਤੇ ਧੁੱਪ-ਛਾਂ ਦਵੰਦ ਹਨ, ਕਿਉਂਕਿ ਧੁੱਪ ਸੂਰਜ ਦੇ ਆਸਰੇ ਹੈ ਨਾ ਕਿ ਸੂਰਜ ਧੁੱਪ ਦੇ ਆਸਰੇ

 

ਗੁਰਮਤਿ ਦਾ ਮੂਲ ਸਰੋਕਾਰ : ਗੁਰਮਤਿ ਚਿੰਤਨ ਵਿਚ ਸਤਿ ਦੇ ਸੰਕਲਪ ਨੂੰ ਕੇਂਦਰੀਅਤਾ ਹੀ ਪ੍ਰਾਪਤ ਨਹੀਂ ਸਗੋਂ ਇਹ ਗੁਰਮਤਿ ਵਿਚਾਰਧਾਰਾ ਦਾ ਮੂਲ ਸਰੋਕਾਰ ਹੈਗੁਰਮਤਿ ਚਿੰਤਨ ਵਿਚ ਇਸ ਨੂੰ ਨਿਰਦਵੰਦ ਅਧਿਆਤਮਿਕਤਾ ਜਾਂ ਅਧਿਆਤਮਿਕਤਾ ਏਕਤਵ ਪ੍ਰਵਾਨ ਕੀਤਾ ਗਿਆ ਹੈਧਰਮ ਚਿੰਤਨ ਦੀ ਪਰੰਪਰਾ ਵਿਚ ਗੁਰਮਤਿ ਦਾ ਨਿਰਣਾ ਇਸ ਪ੍ਰਤੀ ਬਹੁਤ ਹੀ ਸਪੱਸ਼ਟ ਤੇ ਸਾਰਥਿਕ ਪਹੁੰਚ ਵਾਲਾ ਹੈਜਿੱਥੇ ਵੇਦਾਂ-ਕਤੇਬਾਂ (ਪ੍ਰਾਚੀਨ ਧਰਮ ਗ੍ਰੰਥ) ਵਿਚ ਇਸ ਨੂੰ ਅਪਹੁੰਚ, ਕਾਲਪਨਿਕ ਜਾਂ ਅਦਿੱਖ ਕਹਿ ਕੇ ਸਵੈ-ਵਿਰੋਧੀ ਧਾਰਨਾਵਾਂ ਦੀ ਧੁੰਦ (ਭੁਲੇਖੇ) ਪੈਦਾ ਕੀਤੀ ਗਈ ਹੈ, ਉਥੇ ਗੁਰਮਤਿ ਚਿੰਤਨ ਠੋਕ ਵਜਾ ਕੇ ਕਹਿੰਦਾ ਹੈ :

 

ਬੇਦ ਕਤੇਬ ਸੰਸਾਰ ਹਭਾ ਹੂੰ ਬਾਹਰਾ 

ਨਾਨਕ ਕਾ ਪਾਤਿਸਾਹੁ ਦਿਸੈ ਜਾਹਰਾ 

(ਪੰਨਾ 397)

 

ਪੰਚਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਉਪਰੋਕਤ ਬਿਆਨ ਜਿੱਥੇ ਸਤਿ ਸਰੂਪ ਦੇ ਨਿਰਗੁਣ-ਸਰਗੁਣ ਰੂਪਾਂ ਦੀਆਂ ਅਨੇਕ ਪਰਤਾਂ ਨੂੰ ਸਮਰੂਪਤਾ ਤੇ ਪਰਸਪਰ ਪੂਰਕ ਦਰਸਾਉਂਦਾ ਹੈ, ਉਥੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਇਸ ਦੀ ਪੁਸ਼ਟੀ ਕਰ ਦਿੰਦੇ ਹਨ :

 

ਕਿ ਜ਼ਾਹਿਰ ਜ਼ਹੂਰ ਹੈਂਕਿ ਹਾਜ਼ਿਰ ਹਜ਼ੂਰ ਹੈਂ

 

ਭਾਈ ਵੀਰ ਸਿੰਘ ਦੀ ਵਿਆਖਿਆ : ਪਰਮ ਸਤਿ ਦੇ ਪ੍ਰਕਾਸ਼ਨ ਦੀ ਵਿਆਖਿਆ ਭਾਈ ਸਾਹਿਬ ਭਾਈ ਵੀਰ ਸਿੰਘ ਜੀ, ਭਾਈ ਜੋਧ ਸਿੰਘ ਦੀ ਪੁਸਤਕ ਗੁਰਮਤਿ ਨਿਰਣਯ ਦੀ ਭੂਮਿਕਾ ਵਿਚ ਇਸ ਪ੍ਰਕਾਰ ਕਰਦੇ ਹਨ-

 

ਹਾਂ? ਇਹ ਅਰੋਗ ਨਵਾਂ ਨਰੋਆ, ਜੁਆਨੀ ਤੇ ਜੋਬਨ ਵਾਂਗ ਠਾਠਾਂ ਮਾਰਦਾ ਵਾਹਿਗੁਰੂ ਦਰਸ਼ਨ ਦਾ ਲਗਾਤਾਰ ਝਾਕਾ ਜੋ ਅੰਦਰ ਆਪੇ ਦੀਆਂ ਅਮਿੱਤ ਡੂੰਘਾਈਆਂ ਵਿਚ ਉਤਰ ਕੇ ਆਪੇ ਤੋਂ ਅਗੇਰੇ ਪਰਮ ਆਪੇ ਦੇ ਸਦਾ ਮੇਲ ਵਿਚ ਰੱਖਣ ਵਾਲਾ ਇਕ ਅਮਲੀ ਤਜਰਬਾ ਹੈ, ਜੋ ਨੈਣ-ਮੁੰਦੀ ਸਮਾਧੀ ਵਿੱਚੋਂ ਕੱਢ ਕੇ ਨੈਣ ਖੁੱਲ੍ਹੀ ਸਦਾ ਸਮਾਧੀ ਵਿਚ ਸਦਾ-ਜਾਗਤ ਦੀ ਤਾਜ਼ਗੀ ਵਿਚ ਸਦਾ ਦਰਸ਼ਨ ਦੇਂਦਾ, ਸਦਾ-ਉਮਾਹ ਵਿਚ ਰੱਖਦਾ ਹੈ

 

ਨੈਣ-ਮੁੰਦੀ ਸਮਾਧੀ ਵਿਚ ਸਦਾ ਨੈਣ ਖੁੱਲ੍ਹੀ ਸਮਾਧੀ ਦੀ ਵਿਰੋਧਾਭਾਸੀ ਸੰਗਿਆ ਪਰਮ ਸਤਿ ਦੇ ਅਨੇਕ ਹੈਂ-ਫਿਰਿ ਏਕ ਹੈਂ ਦੇ ਚੱਕਰ ਦੀ ਨਿਰੰਤਰਤਾ ਨੂੰ ਬਿਆਨ ਕਰਦੀ ਹੈਗੁਰਮਤਿ ਚਿੰਤਨ ਵਿਚ ਇਸ ਨੂੰ ਉਦਕਰਖ (ਪ੍ਰਕਾਸ਼ਨ) ਤੇ ਆਕਰਖ (ਸਮੇਟ ਲੈਣਾ) ਸ਼ਬਦਾਂ ਰਾਹੀਂ ਰੂਪਮਾਨ ਕੀਤਾ ਹੈਸ੍ਰੀ ਗੁਰੂ ਗੋਬਿੰਦ ਸਿੰਘ ਜੀ ਚੌਪਈ ਸਾਹਿਬ ਵਿਚ ਲਿਖਦੇ ਹਨ :

 

ਜਬ ਉਦਕਰਖ ਕਰਾ ਕਰਤਾਰਾਪ੍ਰਜਾ ਧਰਤ ਤਬ ਦੇਹ ਅਪਾਰਾ 

ਜਬ ਆਕਰਖ ਕਰਤ ਹੋ ਕਬਹੂੰਤੁਮ ਮੈ ਮਿਲਤ ਦੇਹ ਧਰ ਸਭਹੂੰ

(ਚੌਪਈ ਪਾਤਸ਼ਾਹੀ 10)

 

ਸਤਿ ਦੀ ਸੋਝੀ ਦੇ ਆਧਾਰ : ਸਤਿ ਦੀ ਸੋਝੀ ਦੇ ਦੋ ਮੁੱਖ ਆਧਾਰ ਹੋ ਸਕਦੇ ਹਨ-

 

1) ਇੰਦ੍ਰਿਆਵੀ ਸੂਝ ਜਾਂ ਬੌਧਿਕਤਾ

 

2) ਅਨੁਭਵ

 

ਬੌਧਿਕ ਪੱਧਰ ਤੇ ਸਤਿ ਬਾਰੇ ਜਦ ਅਸੀਂ ਸੋਚਦੇ ਤਾਂ ਹੱਥ-ਪੱਲੇ ਬਹੁਤਾ ਕੁਝ ਨਹੀਂ ਪੈਂਦਾਇਸ ਵਿਚ ਇਤਿ (ਇਹ ਵੀ ਹੈ) ਤੇ ਨੇਤਿ (ਇਹ ਵੀ ਨਹੀਂ ਹੈ) ਦੀਆਂ ਵੰਡੀਆਂ ਉਤਪੰਨ ਹੋ ਜਾਂਦੀਆਂ ਹਨਸਾਰੇ ਜੀਵਾਂ ਦੀ ਬੁੱਧੀ ਇਕ ਸਮਾਨ ਨਹੀਂ, ਇਸੇ ਕਰਕੇ ਸਤਿ ਦਾ ਵਰਣਨ ਵੀ ਬੌਧਿਕ ਪੱਧਰ ਤੇ ਇਕ ਨਹੀਂ ਇਸ ਨੇ ਹੀ ਏਕ ਮੂਰਤਿ ਅਨੇਕ ਦਰਸਨਨੂੰ ਜਨਮ ਦਿੱਤਾ ਹੈਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਫ਼ੁਰਮਾਨ ਹੈ :

 

ਆਪੁ ਆਪਨੀ ਬੁਧਿ ਹੈ ਜੇਤੀ 

ਬਰਨਤ ਭਿੰਨ ਭਿੰਨ ਤੁਹਿ ਤੇਤੀ 

(ਚੌਪਈ ਪਾਤਸ਼ਾਹੀ 10)

 

ਅਨੁਭਵ ਬੁੱਧੀ ਨਾਲੋਂ ਵਧੇਰੇ ਪ੍ਰਬਲ ਹੈਇਸ ਦੇ ਸਾਹਮਣੇ ਬੌਧਿਕਤਾ ਬੌਣੀ ਤੇ ਨਿਗੂਣੀ ਹੈ ਬੁੱਧੀ ਦੀ ਇਕ ਸੀਮਾ ਹੈਇਹ ਅਸੀਮ ਨਾਲ ਕਿਵੇਂ ਬਰ ਮੇਚ ਸਕਦੀ ਹੈ? ਇਸੇ ਕਰਕੇ ਇਹ ਸਤਿ ਨੂੰ ਆਪਣੀ ਸੀਮਾ ਦੇ ਘੇਰੇ ਵਿਚ ਸਮਝ ਕੇ ਉਸ ਦਾ ਅੰਸ਼ਿਕ ਪ੍ਰਗਟਾਵਾ ਕਰਦੀ ਹੈਪਰਮ ਸਤਿ ਤਾਂ ਇਕ ਹੀ ਹੈ ਪਰ ਬੌਧਿਕਤਾ ਇਸ ਨੂੰ ਅਦ੍ਵੈਤ ਦੀ ਥਾਂ ਦਵੈਤ ਦੀਆਂ ਪਰਤਾਂ ਵਿਚ ਵੇਖਦੀ ਹੈ

 

ਏਕ ਮੂਰਤਿ ਅਨੇਕ ਦਰਸਨ : ਜਿਵੇਂ ਕਿ ਅਸੀਂ ਕਹਿ ਹੀ ਚੁੱਕੇ ਹਾਂ ਕਿ ਗੁਰਮਤਿ ਚਿੰਤਨ ਵਿਚ ਸਤਿ ਦਾ ਸੰਕਲਪ ਅਧਿਆਤਮਕ ਏਕਤਵ ਹੈਧਰਮ ਚਿੰਤਨ ਦੀ ਪਰੰਪਰਾ ਵਿਚ ਭਾਵੇਂ ਇਸ ਨੂੰ ਅਨੇਕ ਰੂਪਾਂ ਵਿਚ ਬਿਆਨਿਆ ਗਿਆ ਹੈ ਜਿਸ ਨਾਲ ਛੇ ਦਰਸ਼ਨ ਹੋਂਦ ਵਿਚ ਆਏ ਹਨਸ੍ਰੀ ਗੁਰੂ ਗੋਬਿੰਦ ਸਿੰਘ ਜੀ ਇਸ ਵਿਵਾਦ-ਗ੍ਰਸਤ ਧਾਰਨਾ ਦਾ ਖੰਡਨ ਕਰਦੇ ਹੋਏ ਜਾਪੁ ਸਾਹਿਬ ਵਿਚ ਆਪਣਾ ਨਿਰਣਾ ਦਿੰਦੇ ਹਨ:

 

ਏਕ ਮੂਰਤਿ ਅਨੇਕ ਦਰਸਨ ਕੀਨ ਰੂਪ ਅਨੇਕ 

ਖੇਲੁ ਖੇਲ ਅਖੇਲ ਖੇਲਨ ਅੰਤ ਕੋ ਫਿਰਿ ਏਕ

 

ਸਤਿ ਦੇ ਪ੍ਰਕਾਸ਼ਨ ਪ੍ਰਸੰਗ : ਹਾਂ ਇਹ ਏਕਤਵ ਸਤਿ ਜਾਂ ਪਰਮ ਸਤਿ ਇਕ ਹੀ ਹੈਅਨੇਕ ਰੂਪਾਂ ਵਿਚ ਵੀ ਇਕ ਹੈਇਸ ਦੇ ਪ੍ਰਕਾਸ਼ਨ ਪ੍ਰਸੰਗ ਵਿਚ ਵੱਖ-ਵੱਖ ਸੰਦਰਭ ਹੋ ਸਕਦੇ ਹਨ, ਜੋ ਇਸ ਪ੍ਰਕਾਰ ਹਨ-

 

1) ਬ੍ਰਹਮ

 

2) ਆਤਮਾ

 

3) ਜਗਤ

 

ਇਨ੍ਹਾਂ ਤਿੰਨਾਂ ਵਿੱਚੋਂ ਕੇਂਦਰੀਅਤਾ ਬ੍ਰਹਮ ਨੂੰ ਹੀ ਪ੍ਰਾਪਤ ਹੈਬ੍ਰਹਮ ਦੀ ਅਨੁਭੂਤੀ ਰਹੱਸਵਾਦੀਆਂ, ਧਰਮ ਵਿਗਿਆਨੀਆਂ ਤੇ ਫ਼ਿਲਾਸਫ਼ਰਾਂ ਨੇ ਆਪਣੇ-ਆਪਣੇ ਢੰਗ ਨਾਲ ਕੀਤੀ ਹੈਭਾਵੇਂ ਇਹ ਪਹੁੰਚਾਂ ਵੱਖਰੀਆਂ ਤੇ ਨਿਆਰੀਆਂ ਹਨ ਪਰ ਬ੍ਰਹਮ ਦੀ ਬੇਅੰਤਤਾ, ਅਸੀਮਤਾ, ਬੇਸੁਮਾਰਤਾ, ਅਗੰਮਤਾ ਨੂੰ ਹਰ ਇਕ ਨੇ ਪ੍ਰਵਾਨ ਕੀਤਾ ਹੈ ਇਸ ਦੌੜ ਵਿਚ ਫ਼ਲਸਫ਼ਾ (ਬੌਧਿਕ ਪਹੁੰਚ) ਬਹੁਤ ਹੀਣੀ ਹੈ ਇਹ ਕੇਵਲ ਤੇ ਕੇਵਲ ਅਨੁਭਵ ਦਾ ਵਿਸ਼ਾ ਹੋਣ ਕਰਕੇ ਸਿਰਫ਼ ਰਹੱਸਵਾਦੀਆਂ ਦੇ ਹੱਥ ਹੀ ਆਇਆ ਹੈਗੁਰੂ ਸਾਹਿਬ ਇਸ ਦਾ ਸਪੱਸ਼ਟ ਬਿਆਨ ਇਸ ਪ੍ਰਕਾਰ ਕਰਦੇ ਹਨ :

 

ਸਰਬ ਗੰਤਾ ਸਰਬ ਹੰਤਾ ਸਰਬ ਤੇ ਅਨਭੇਖ 

ਸਰਬ ਸਾਸਤ੍ਰ ਨ ਜਾਨਹੀ ਜਿਹ ਰੂਪ ਰੰਗੁ ਅਰੁ ਰੇਖ 

ਪਰਮ ਬੇਦ ਪੁਰਾਣ ਜਾਕਹਿ ਨੇਤ ਭਾਖਤ ਨਿੱਤ 

ਕੋਟਿ ਸਿੰਮ੍ਰਿਤ ਪੁਰਾਨ ਸਾਸਤ੍ਰ ਨ ਆਵਈ ਵਹੁ ਚਿੱਤ

 

ਜਪੁਜੀ ਸਾਹਿਬ ਨਾਲ ਸਮਸਵਰਤਾ : ਜਪੁਜੀ ਸਾਹਿਬ ਤੇ ਜਾਪੁ ਸਾਹਿਬ ਦੋਵੇਂ ਰਚਨਾਵਾਂ ਸਿੱਖ ਚਿੰਤਨ ਦੀਆਂ ਆਧਾਰ ਰਚਨਾਵਾਂ ਹਨ ਤੇ ਇਨ੍ਹਾਂ ਦੋਹਾਂ ਵਿਚ ਹੀ ਸਤਿ ਦੇ ਸਰੂਪ ਦਾ ਨਿਰੂਪਣ ਹੋਇਆ ਹੈਪਰਮ ਸਤਿ ਬਾਰੇ ਸੰਕਲਪਾਤਮਕ ਦ੍ਰਿਸ਼ਟੀ ਤੋਂ ਗੁਰਮਤਿ ਚਿੰਤਨ ਵਿਚ ਕਿਤੇ ਵੀ ਵਿਰੋਧਾਭਾਸ ਨਹੀਂ ਹੈਇਨ੍ਹਾਂ ਦੋਹਾਂ ਬਾਣੀਆਂ ਦੀ ਸਮਸਵਰਤਾ ਦਾ ਆਧਾਰ ਹੀ ਸਤਿ ਦਾ ਨਿਰੂਪਣ ਹੈਮੂਲ ਮੰਤ੍ਰ ਦੇ ਆਧਾਰ ਚਿੰਨ੍ਹਾਂ ਨੂੰ ਲੈ ਕੇ ਡਾ. ਰਤਨ ਸਿੰਘ ਜੱਗੀ ਨੇ ਇਸ ਸਮਰੂਪਤਾ ਨੂੰ ਇਵੇਂ ਬਿਆਨ ਕੀਤਾ ਹੈ-

 

1 ਨਮਸਤੰ ਸੁ ਏਕੈ 

ਓਅੰਕਾਰ ਓਅੰਕਾਰ ਆਦਿਕਥਨੀ ਅਨਾਦਿ

ਸਤਿ ਨਾਮੁ ਸਦੈਵੰ ਸਰੂਪ ਹੈਂ

ਕਰਤਾ ਪੁਰਖੁ ਸਰਬੰ ਕਰਤਾਅਜੋਨਿ ਪੁਰਖ ਅਪਾਰ

ਨਿਰਭਉ ਅਨਭਉ, ਅਭੈ

ਨਿਰਵੈਰੁ ਨ ਸਤ੍ਰੈ ਨ ਮਿਤ੍ਰੈ

ਅਕਾਲ ਮੂਰਤਿ ਅਜੂਨੀ ਆਦਿ ਰੂਪ ਅਨਾਦਿ ਮੂਰਤਿ ਅਜੋਨਿ ਪੁਰਖ ਅਪਾਰ

ਸੈਭੰ ਸੁਯੰਭਵ ਸੁਭੰ ਸਰਬਦਾ ਸਰਬ ਜੁਗਤੇ

 

ਜਾਪੁ ਸਾਹਿਬ ਵਿਚ ਵਰਣਨ ਸਤਿ ਦਾ ਸਰੂਪ : ਜਾਪੁ ਸਾਹਿਬ ਵਿਚ ਪਰਮ ਸਤਿ ਦੇ ਨਿਰਗੁਣੀ ਸਰੂਪ ਨੂੰ ਵਰਣਨ ਕੀਤਾ ਗਿਆ ਹੈਉਹ ਨਿਰਵਿਕਾਰ, ਨਿਰਾਕਾਰ, ਸਰਬ ਸ਼ਕਤੀਮਾਨ, ਸੰਸਾਰਿਕ ਪਰਪੰਚ ਦੀਆਂ ਸੀਮਾਵਾਂ ਤੋਂ ਉੱਚਾ ਹੈ ਉਹ ਜਿੱਥੇ ਸਿਰਜਕ ਹੈ, ਉਥੇ ਵਿਨਾਸ਼ਕ ਵੀ ਹੈਉਹ ਸੁੰਦਰ ਤੇ ਭਿਆਨਕ ਦੋਹਾਂ ਰੂਪਾਂ ਦਾ ਧਾਰਨੀ ਹੈ ਉਹ ਦਿਆਲੂ ਤੇ ਕਠੋਰ ਵੀ ਹੈਗੁਰੂ ਜੀ ਉਸ ਨੂੰ ਵੀਰ-ਨਾਇਕਾਂ ਵਾਲੇ ਵਿਸ਼ੇਸ਼ਣ ਵੀ ਦਿੰਦੇ ਹਨਜਿਵੇਂ:- ਅਸਿਪਾਣ, ਸਸਤ੍ਰਪਾਣ, ਅਸਿਧੁਜ, ਅਸਿਕੇਤੂ ਆਦਿਪਰਮ ਸਤਿ ਦੇ ਸਰੂਪ ਨੂੰ ਜਾਪੁ ਸਾਹਿਬ ਅਨੇਕ ਰੂਪਾਂ ਤੇ ਪੱਖਾਂ ਤੋਂ ਬਿਆਨ ਕਰਨ ਵਾਲੀ ਰਚਨਾ ਹੈਇਸ ਬਿਆਨ ਰਾਹੀਂ ਅਨੇਕਾਂ ਸ਼ੈਲੀਆਂ ਹੋਂਦ ਵਿਚ ਆਈਆਂ ਹਨ ਜੋ ਇਸ ਪ੍ਰਕਾਰ ਹਨ-

(1) ਵਿਰੋਧਾਤਮਕ ਨਾਵਾਂ ਦੀ ਵਰਤੋਂ :-

 

ਕਲਹ-ਕਰਤਾ ਸਾਂਤ ਰੂਪੇ 

ਅੰਧਕਾਰੇ ਤੇਜ ਤੇਜੇ 

ਕਿ ਸਰਬਤ੍ਰ ਕਾਲੈ ਕਿ ਸਰਬਤ੍ਰ ਪਾਲੈ

 

(2) ਨਾਕਾਰਾਤਮਕ ਸ਼ੈਲੀ :-

 

ਨ ਰਾਗੇਨ ਰੰਗੇ 

ਨ ਰੂਪੇਨ ਰੇਖੇ

 

(3) ਨਿਸ਼ੇਧਾਤਮਕ ਸ਼ੈਲੀ :-

 

ਅਰੂਪ ਹੈਂਅਨੂਪ ਹੈਂਅਜੂ ਹੈਂਅਭੂ ਹੈਂ

 

(4) ਪ੍ਰਸ਼ਨਾਤਮਕ ਸ਼ੈਲੀ :

 

ਕਿ ਸਾਹਿਬ ਦਿਮਾਗ ਹੈਂ 

ਕਿ ਹੁਸਨਲ ਚਰਾਗ ਹੈਂ 

ਕਿ ਕਾਮਲ ਕਰੀਮ ਹੈਂ

ਕਿ ਰਾਜ਼ਕ ਰਹੀਮ ਹੈਂ

 

(5) ਸਭ ਤੋਂ ਸ੍ਰੇਸ਼ਟ ਦੱਸਣ ਲਈ ਪ੍ਰਤਿਸ਼ਠਿਤ ਸੱਤਾ ਦਾ ਉਲੇਖ:

 

ਨਮੋ ਜੋਗ ਜੋਗੇਸ੍ਵਰੰ ਪਰਮ ਸਿੱਧੇ 

ਨਮੋ ਰਾਜ ਰਾਜੇਸ੍ਵਰੰ ਪਰਮ ਬ੍ਰਿਧੇ

 

ਉਪਰੋਕਤ ਸ਼ੈਲੀਆਂ ਰਾਹੀਂ ਕੀਤਾ ਸਤਿ ਦਾ ਬਿਆਨ ਸਵੈ-ਵਿਰੋਧੀ ਨਹੀਂ ਸਗੋਂ ਸਤਿ ਦੇ ਦੋ ਪੱਖ ਹਨਇਨ੍ਹਾਂ ਵਿਰੋਧਾਂ ਦੀ ਸਮਾਨਾਂਤਰਤਾ ਵਿੱਚੋਂ ਸਮਵਰਤਾ ਪ੍ਰਗਟ ਹੁੰਦੀ ਹੈਨਮੋ ਦੀ ਸਮਰਪਣ ਜੁਗਤਿ ਇਨ੍ਹਾਂ ਭੇਦਾਂ ਨੂੰ ਖ਼ਤਮ ਕਰਦੀ ਹੈਇਹ ਨਮੋ ਸਤਿ ਅੱਗੇ ਸਮਰਪਣ ਵੀ ਹੈ, ਸਤਿ ਦਾ ਸਿਮਰਨ ਵੀ ਹੈ ਤੇ ਆਤਮ-ਪਹਿਚਾਣ ਵੀ ਹੈ ਵਿਰੋਧ ਸਿਰਫ਼ ਨਜ਼ਰ ਦੇ ਹੁੰਦੇ ਹਨਜਦ ਆਤਮ-ਪਹਿਚਾਣ ਹੋ ਜਾਂਦੀ ਹੈ ਤਾਂ ਇਹ ਵਿਰੋਧ ਖ਼ਤਮ ਹੋ ਜਾਂਦੇ ਹਨਗੁਰੂ ਜੀ ਦਾ ਬਿਆਨ ਅਜਿਹੀ ਆਤਮ-ਪਹਿਚਾਣ ਦਾ ਬਿਆਨ ਹੀ ਹੈ

 

ਸਰਬ ਨਾਮ ਕਥੈ ਕਵਨ :- ਜਾਪੁ ਸਾਹਿਬ ਵਿਚ ਪਰਮ ਸਤਿ ਦੇ ਸਰੂਪ ਨੂੰ ਬਿਆਨ ਕਰਦਿਆਂ ਆਰੰਭ ਵਿਚ ਹੀ ਗੁਰੂ ਜੀ ਨੇ ਇਹ ਗੱਲ ਕਹਿ ਦਿੱਤੀ ਹੈ ਕਿ ਪ੍ਰਭੂ ਦਾ ਕੋਈ ਵਿਸ਼ੇਸ਼ ਗੁਣ ਨਹੀਂ ਹੈਉਹ ਗੁਣਾਂ, ਨਾਮਾਂ ਤੇ ਰੂਪਾਂ ਤੋਂ ਬਾਹਰ ਹੈ, ਜੋ ਉਸ ਦਾ ਵਰਣਨ ਹੈ ਉਹ ਕਰਮ (ਕੰਮਾਂ) ਨੂੰ ਮੁੱਖ ਰੱਖ ਕੇ ਹੈਉਸ ਦਾ ਸਰਬ ਨਾਮ (ਖ਼ਾਸ ਨਾਮ) ਕੋਈ ਨਹੀਂ ਹੈ :

 

ਚੱਕ੍ਰ ਚਿਹਨ ਅਰੁ ਬਰਨ ਜਾਤਿ ਅਰੁ ਪਾਤਿ ਨਹਿਨ ਜਿਹ 

ਰੂਪ ਰੰਗ ਅਰੁ ਰੇਖ ਭੇਖ ਕੋਊ ਕਹਿ ਨ ਸਕਤ ਕਿਹ 

ਅਚਲ ਮੂਰਤਿ ਅਨਭਉ ਪ੍ਰਕਾਸ ਅਮਿਤੋਜਿ ਕਹਿੱਜੈ

ਕੋਟਿ ਇੰਦ੍ਰ ਇੰਦ੍ਰਾਣ ਸਾਹੁ ਸਾਹਾਣਿ ਗਣਿਜੈ 

ਤ੍ਰਿਭਵਣ ਮਹੀਪ ਸੁਰ ਨਰ ਅਸੁਰ ਨੇਤ ਨੇਤ ਬਨ ਤ੍ਰਿਣ ਕਹਤ

ਤਵ ਸਰਬ ਨਾਮ ਕਥੈ ਕਵਨ ਕਰਮ ਨਾਮ ਬਰਨਤ ਸੁਮਤਿ

 

ਪਰਮ ਸਤਿ ਦਾ ਅਨੁਭਵ ਦਾ ਵਿਸ਼ਾ ਹੈ, ਬੁੱਧੀ ਦੀ ਪਕੜ ਤੋਂ ਬਾਹਰ ਹੈਕੋਈ ਵੀ ਚੀਜ਼ ਉਸ ਤੋਂ ਬਾਹਰ ਨਹੀਂ ਤੇ ਕਿਸੇ ਵੀ ਚੀਜ਼ ਵਿੱਚੋਂ ਉਹ ਬਾਹਰ ਨਹੀਂ ਹੈਉਹ ਤਾਂ ਅਨੁਰਾਗ ਰੂਪ ਹੈ ਜੋ ਹਰ ਪਾਸੇ ਫੈਲਿਆ ਹੋਇਆ ਹੈ: 

ਜੱਤ੍ਰ ਤੱਤ੍ਰ ਦਿਸਾ ਵਿਸਾ ਹੁਇ ਫੈਲਿਓ ਅਨੁਰਾਗ

ਸੋ ਅਕਾਲ ਪੁਰਖ ਆਪਣੀ ਸੰਪੂਰਨਤਾ ਵਿਚ ਸਤਿ ਸਰੂਪ ਹੈ ਤੇ ਜਾਪੁ ਸਾਹਿਬ ਦੀ ਰਚਨਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਸਤਿ ਸਥਾਪਨ ਵਾਸਤੇ ਸਮਰਪਨ ਜੁਗਤਿ ਦਾ ਗੁਰਮਤਿ ਸੰਦਰਭ ਪੇਸ਼ ਕਰਦੀ ਹੈ

 

 

ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਆਸ਼ੇ ਸਿਧਾਂਤ ਅਤੇ ਹੁਕਮ

‘‘ਆਦਿ ਅੰਤ ਏਕੇ ਅਵਤਾਰਾ, ਸੋਈ ਗੁਰੂ ਸਮਝਿਯਹੁ ਹਮਾਰਾ।’’ (ਚਰਿਤ੍ਰ 405, 385)

‘‘ਹਮ ਇਹ ਕਾਜ ਜਗਤ ਮੋਂ ਆਏ, ਧਰਮ ਹੇਤ ਗੁਰਦੇਵ ਪਠਾਏ।’’ (ਬਚਿਤ੍ਰ, 5, 42)
 

‘ਮੈਂ ਹੋ ਪਰਮ ਪੁਰਖ ਕੋ ਦਾਸਾ, ਦੇਖਨਿ ਆਯੋ ਜਗਤ ਤਮਾਸਾ।’’ (ਬਚਿਤ੍ਰ, 6, 33)
 

‘‘ਨਮਸਕਾਰ ਤਿਸਹੀ ਕੋ ਹਮਾਰੀ ਸਕਲ ਪ੍ਰਜਾ ਜਿਨਿ ਆਪ ਸਵਾਰੀ।’’ (ਚਰਿਤ੍ਰ 405, 386)

‘‘ਅਸਿ ਕ੍ਰਿਪਾਣ ਖੰਡੋ ਖੜਗ ਤੁਪਕ ਤਬਰ ਅਰ ਤੀਰ। ਸੈਫ ਸਰੋਹੀ ਸੈਹਥੀ ਯਹੈ ਹਮਾਰੇ ਪੀਰ।’’ (ਸਨਾਮਾ, 3)
 

‘‘ਪੰਥ ਚਲੇ ਤਬ ਜਗਤ ਮੈ ਜਬ ਤੁਮ ਕਰਹੁ ਸਹਾਇ।’’ (ਬਚਿਤ੍ਰ, 6, 30)
 

‘‘ਆਦਿ ਪੁਰਖ ਜਿਨ ਏਕੁ ਪਛਾਨਾ, ਦੁਤੀਆ ਭਾਵ ਨ ਮਨ ਮਹਿ ਆਨਾ।’’ (ਚੌਬੀਸ, 21)
 

‘‘ਜੇ ਹਮ ਕੋ ਪਰਮੇਸਰ ਉਚਰਿ ਹੈ, ਤੇ ਸਭ ਨਰਕਿ ਕੰਡ ਮਹਿ ਪਰਿ ਹੈ। ਮੋ ਕੋ ਦਾਸੁ ਤਵਨ ਕਾ ਜਾਨੋ, ਯਾ ਮੈ ਭੇਦ ਨ ਰੰਚ ਪਛਾਨੋ।’’ ।’’(ਬਚਿਤ੍ਰ 13, 32)
 

‘‘ਜਿਸਨੋ ਸਾਜਨ ਰਾਖਸੀ ਦੁਸਮਨ ਕਵਨ ਬਿਚਾਰ। ਛ੍ਵੈਂ ਨ ਸਕੇ ਤਿੰਹ ਛਾਂਹਿਕੋ ਨਿਹਫਲ ਜਾਇ ਗਵਾਰ।’’ (ਬਚਿਤ੍ਰ 13, 24)
 

‘‘ਜਾਂਤੇ ਛੁਟਿ ਗਯੋ ਭ੍ਰਮ ਉਰਕਾ ਤਿਹ ਆਗੈ ਹਿੰਦੂ ਕਿਆ ਤੁਰਕਾ।’’ (ਚੌਬੀਸ, 19)
 

‘‘ਦਸਮ ਕਥਾ ਭਾਗੌਤ ਕੀ ਭਾਖਾ ਕਰੀ ਬਨਾਇ, ਅਵਰ ਬਾਸਨਾ ਨਾਹਿ ਪ੍ਰਭ ਧਰਮ ਜੁੱਧ ਕੇ ਚਾਇ।’’ (ਕ੍ਰਿਸ਼ਨਾਵ, 2491)