Home Writings Video Files Audio Files Dasam Quest SantSipahi Home

ਦਸਮ ਪਾਤਸ਼ਾਹ ਦੀ ਅਨੂਠੀ ਸ਼ਾਹਕਾਰ ਰਚਨਾ ਜਾਪੁ ਸਾਹਿਬ

 

 ਕਰਨਲ (ਰਿ.) ਦੇਵਿੰਦਰ ਸਿੰਘ

 

ਜਾਪੁ ਦਸਮ ਪਾਤਸ਼ਾਹ ਜੀ ਦੀ ਸਤੋਤਰ ਰੂਪ ਵਿਚ ਰਚਿਤ ਬਾਣੀ ਹੈ ਜਿਸ ਦਾ ਦਸਮ ਗ੍ਰੰਥ ਵਿਚ ਅਸਥਾਨ ਅਕਾਲ ਉਸਤਤਿ ਦੇ ਮੁੱਢ ਵਿਚ ਹੈ ਤੇ ਸਿੱਖ ਜਗਤ ਦੀਆਂ ਨਿਤਨੇਮ ਦੀਆਂ ਬਾਣੀਆਂ ਵਿਚ ਜਪੁ ਬਾਣੀ ਤੋਂ ਬਾਅਦਅੰਮ੍ਰਿਤ ਸੰਚਾਰ ਦੀਆਂ ਪੰਜਾਂ ਬਾਣੀਆਂ ਵਿਚੋਂ ਜਾਪੁ ਇਕ ਹੈ ਜਿਸ ਦਾ ਪਾਠ ਰਵਾਇਤਨ ਜਪੁ ਬਾਣੀ ਤੋਂ ਬਾਅਦ ਕੀਤਾ ਜਾਂਦਾ ਹੈ

 

ਕਿਸੇ ਪੂਜਨੀਯ ਅਤੇ ਅਰਾਧਨ ਯੋਗ ਹਸਤੀ ਦੀ ਸਿਫਤ ਸਲਾਹ ਲਈ ਰਚੀ ਕਵਿਤਾ ਨੂੰ ਸਤੋਤਰ ਕਹਿੰਦੇ ਹਨਭਾਰਤੀ ਪਰੰਪਰਾ ਵਿਚ ਸਤੋਤਰ ਰਚਣ ਦੀ ਪਿਰਤ ਬਹੁਤ ਪੁਰਾਣੀ ਹੈਹਿੰਦੂ ਮੱਤ-ਮਤਾਂਤਰਾਂ ਵਿਚ ਵਿਸ਼ਨੂੰ ਅਤੇ ਸ਼ਿਵ ਆਦਿ ਦੇ ਸਤੋਤਰ ਕਈ ਭਾਸ਼ਾਵਾਂ ਵਿਚ ਮਿਲਦੇ ਹਨਸਤੋਤਰ ਦੇ ਪੜ੍ਹਨ ਅਤੇ ਗਾਇਨ ਨੂੰ ਪ੍ਰਾਚੀਨ ਭਾਰਤੀ ਪਰੰਪਰਾ ਵਿਚ ਫਲ-ਪ੍ਰਦਾਤਾ ਮੰਨਿਆ ਗਿਆ ਹੈ ਜਿਸ ਕਾਰਨ ਇਨ੍ਹਾਂ ਦਾ ਬਹੁਤ ਮਹਾਤਮ ਸਵੀਕਾਰਿਆ ਜਾਂਦਾ ਹੈ

 

ਦਸਮ ਪਿਤਾ ਨੇ ਇਸੇ ਭਾਰਤੀ ਪਰੰਪਰਾ ਨੂੰ ਵਰਤਦਿਆਂ ਜਾਪੁ ਬਾਣੀ ਦੇ ਰੂਪ ਵਿਚ ਸਤੋਤਰ ਰਚਿਆ ਜਿਸ ਦਾ ਧੁਰਾ ਅਕਾਲ ਪੁਰਖ, ਨਿਰਾਕਾਰ ਪ੍ਰਭੂ ਹੈ ਤੇ ਜਿਸ ਦੇ ਸਰਗੁਣ ਸਰੂਪ ਨੂੰ ਮੁੱਖ ਰੱਖ ਕੇ ਪਾਤਸ਼ਾਹ ਹਜ਼ੂਰ ਨੇ ਪ੍ਰਭੂ ਦੇ ਅਣਗਿਣਤ/ਗੁਣਾਂ ਨੂੰ ਛੰਦ- ਬੱਧ ਕੀਤਾ ਹੈ ਵਿਚਾਰਵਾਨਾਂ ਦਾ ਮੱਤ ਹੈ ਕਿ ਦਸਮੇਸ਼ ਪਿਤਾ ਨੇ ਆਪਣੀ ਅਦੁੱਤੀ ਰੌਂਅ ਵਿਚ ਜਾਪੁ ਬਾਣੀ ਵਿਚ ਮੂਲ ਮੰਤਰ ਨੂੰ ਹੀ ਵਿਸਤਰਿਤ ਕੀਤਾ ਹੈਇਸ ਵਿਚ ਪ੍ਰਭੂ ਦੇ ਸਰਗੁਣ ਸਰੂਪ ਦੀ ਵਿਰਾਟਤਾ ਨੂੰ ਚਿਤਰਿਆ ਹੈ ਜੋ ਇਕ ਜਗਿਆਸੂ ਨੂੰ ਵਿਸਮਾਦੀ ਮੰਡਲਾਂ ਵਿਚ ਲੈ ਜਾ ਕੇ ਨਿਰਗੁਣ ਸਰੂਪ ਪ੍ਰਭੂ ਨਾਲ ਪਰੀਚੈ ਕਰਾਉਣ ਵਿਚ ਸਮਰੱਥ ਹੈ

 

ਇਤਿਹਾਸਕ ਪੱਖੋਂ ਇਹ ਮੰਨਿਆ ਜਾਂਦਾ ਹੈ ਕਿ ਇਸ ਬਾਣੀ ਦੀ ਰਚਨਾ ਗੁਰੂ ਪਿਤਾ ਜੀ ਨੇ 1684 ਅਤੇ 1687 ਦੇ ਦੌਰਾਨ ਕੀਤੀ ਜਦੋਂ ਉਹ ਪਾਉਂਟਾ ਸਾਹਿਬ ਠਹਿਰੇ ਹੋਏ ਸਨ1699 ਦੀ ਵਿਸਾਖੀ ਤੇ ਅੰਮ੍ਰਿਤ ਸੰਚਾਰ ਸਮੇਂ ਕੀਤਾ ਗਿਆ ਇਸ ਦਾ ਪਾਠ ਦਰਸਾਉਂਦਾ ਹੈ ਕਿ 1687 ਤੋਂ 1699 ਦੇ ਬਾਰ੍ਹਾਂ ਸਾਲਾਂ ਵਿਚ ਇਹ ਸ਼ਾਹਕਾਰ ਰਚਨਾ ਸਿੱਖਾਂ ਦੇ ਹਿਰਦੇ ਵਿਚ ਘਰ ਕਰ ਚੁਕੀ ਸੀ

 

ਸਤੋਤਰ ਹੋਣ ਦੇ ਕਾਰਨ ਜਾਪੁ ਇਕ ਛੰਦਬੱਧ ਕਵਿਤਾ ਹੈਇਸ ਵਿਚ ਦਸ ਤਰ੍ਹਾਂ ਦੀ ਕਵਿਤਾ ਕਹੀ ਗਈ ਹੈ ਭਾਵ ਇਸ ਵਿਚ ਦਸ ਤਰ੍ਹਾਂ ਦੇ ਛੰਦ ਵਰਤੇ ਗਏ ਹਨ ਅਤੇ ਗੁਰੂ ਸਾਹਿਬ ਨੇ ਇਨ੍ਹਾਂ ਨੂੰ 22 ਵਾਰੀ ਵਰਤਿਆ ਹੈ ਸਭ ਤੋਂ ਵੱਧ ਭੁਜੰਗ (6) ਅਤੇ ਚਾਚਰੀ (5) ਛੰਦ ਵਰਤੇ ਹਨਚਰਪਟ, ਮਧੁਭਾਰ ਤੇ ਭਗਵਤੀ ਦੋ ਦੋ ਵਾਰੀ ਅਤੇ ਛਪੈ, ਰੂਆਲ, ਰਸਾਵਲ, ਹਰਿਬੋਲਮਨਾ ਅਤੇ ਇਕ ਅੱਛਰੀ ਛੰਦ ਇਕ ਇਕ ਵਾਰੀ ਵਰਤੇ ਹਨ ਪਹਿਲਾ ਛੰਦ ਛਪੈ ਹੈ ਜਿਸ ਵਿਚ ਛੇ ਪੰਕਤੀਆਂ ਹਨ ਬਾਕੀ ਦੇ 198 ਬੰਦ ਚਾਰ ਚਾਰ ਪੰਕਤੀਆਂ ਦੇ ਹਨ

 

ਮੂਲ ਮੰਤਰ ਵਿਚ ਗੁਰੂ ਨਾਨਕ ਪਾਤਸ਼ਾਹ ਜੀ ਨੇ ਨਿਰਾਕਾਰ ਪ੍ਰਭੂ ਦੀ ਜੋ ਰੂਪ-ਰੇਖਾ ਦਿੱਤੀ ਹੈ, ਉਸ ਵਿਚ ਕਰਮ ਨਾਮੀ ਗੁਣਾਂ ਰੂਪੀ ਰੰਗ ਭਰ ਕੇ ਉਸ ਨੂੰ ਮਨ ਅਤੇ ਬੁੱਧੀ ਵਿਚ ਅਨੁਭਵ ਕਰ ਸਕਣ ਦੇ ਯੋਗ ਬਣਾਉਣ ਦਾ ਕਾਰਜ ਦਸਮ ਪਾਤਸ਼ਾਹ ਜੀ ਨੇ ਕੀਤਾ ਹੈ ਜਿਸ ਕਾਰਜ ਲਈ ਉਨ੍ਹਾਂ ਨੇ ਯੋਗ ਗੁਣਬੌਧਕ ਸ਼ਬਦਾਂ ਦੀ ਭਾਲ ਲਈ ਸੰਸਕ੍ਰਿਤ, ਪ੍ਰਾਕ੍ਰਿਤ, ਅਪਭ੍ਰੰਸ਼, ਫਾਰਸੀ ਅਤੇ ਅਰਬੀ ਭਾਸ਼ਾਵਾਂ ਦੇ ਕੋਸ਼ ਦੀ ਖੂਬ ਵਰਤੋਂ ਕੀਤੀ ਹੈਕਈ ਸ਼ਬਦ ਤਾਂ ਸਿੱਧੇ ਹੀ ਇਨ੍ਹਾਂ ਭਾਸ਼ਾਵਾਂ ਵਿਚੋਂ ਲਏ ਹਨ ਅਤੇ ਕਈ ਭਾਸ਼ਾਵਾਂ ਦੇ ਸੁਮੇਲ ਨਾਲ ਮੂਲੋਂ ਹੀ ਨਵੇਂ ਘੜੇ ਗਏ ਹਨਇਸ ਵਿਸ਼ੇ ਤੇ ਅੱਗੇ ਚੱਲ ਕੇ ਅਸੀਂ ਕੁਝ ਹੋਰ ਵਿਚਾਰ ਕਰਾਂਗੇ

 

ਵਧੇਰੇ ਛੰਦ ਛੋਟੀ ਬਹਿਰ ਦੇ ਹਨ ਅਤੇ ਉਨ੍ਹਾਂ ਦੀ ਚਾਲ ਬੇਹੱਦ ਲੈਅ ਤਾਲ ਵਿਚ ਹੈਹਰ ਪਦੇ ਦਾ ਤਵਾਜ਼ਨ ਕਮਾਲ ਦਾ ਹੈ ਜੋ ਇਕ ਰਸ ਉਚਾਰਨ ਵਿਚ ਸਹਾਈ ਹੁੰਦਾ ਹੈਜਾਪੁ ਬਾਣੀ ਦਾ ਪਾਠ ਕਰਦਿਆਂ ਇਕ ਗੱਲ ਪ੍ਰਤੱਖ ਅਨੁਭਵ ਹੋ ਜਾਂਦੀ ਹੈ ਕਿ ਦਸਮ ਪਿਤਾ ਜੀ ਨੇ ਪ੍ਰਭੂ ਪ੍ਰਤੀ ਅਥਾਹ ਪਿਆਰ ਵਿਚ ਭਿੱਜ ਕੇ ਉਸ ਦੀ ਹਜ਼ੂਰੀ ਮਾਣਦਿਆਂ ਇਸ ਬਾਣੀ ਦੀ ਰਚਨਾ ਕੀਤੀ ਹੈਇਸ ਗੱਲ ਦੀ ਪ੍ਰੋੜਤਾ ਉਨ੍ਹਾਂ ਵੱਲੋਂ ਬੇਤਕਲੁਫ਼ੀ ਵਾਲੇ ਸੰਬੋਧਨੀ ਪਦਾਂ ਦੀ ਵਰਤੋਂ ਤੋਂ ਹੋ ਜਾਂਦੀ ਹੈਜਿਵੇਂ ਨਮਸਤੰ ਅਤੇ ਨਮਸਤਸਤੁ ਦਾ ਅਰਥ ਹੈ- ਤੈਨੂੰ ਨਮਸਕਾਰ ਹੈਜਿਸ ਵਿਸ਼ੇਸ਼ਣ ਦੇ ਅਗੇਤਰੇ ਨਮਸਤੰ, ਨਮਸਤਸਤ ਜਾਂ ਨਮੋ ਨਹੀਂ ਹੈ- ਉਥੇ ਗੁਪਤ ਰੂਪ ਵਿਚ ਤੂੰ ਸੰਬੋਧਨੀ ਪਦ ਮਹਿਸੂਸ ਕੀਤਾ ਜਾ ਸਕਦਾ ਹੈ:

ਅਰੂਪ ਹੈਂਅਨੂਪ ਹੈਂਅਜੂ ਹੈਂਅਭੂ ਹੈਂ29

 

(ਤੂੰ) ਰੂਪ ਰਹਿਤ ਹੈ। (ਤੂੰ) ਉਪਮਾ ਤੋਂ ਪਰ੍ਹੇ ਹੈਂ। (ਤੂੰ) ਜਨਮ ਰਹਿਤ ਹੈਂ ਅਤੇ (ਤੂੰ) ਕਦੇ ਵੀ ਪੈਦਾ ਨਹੀਂ ਹੁੰਦਾ

ਗੁਰੂ ਪਾਤਸ਼ਾਹ ਜੀ ਨੇ ਜਿਸ ਨਿਪੁੰਨਤਾ ਨਾਲ ਸ਼ਬਦਾਂ ਦਾ ਸੰਸ਼ਲੇਸ਼ਣ ਕੀਤਾ ਹੈ, ਇਕ ਭਾਸ਼ਾ ਦੀ ਵਿਆਕਰਣ ਨੂੰ ਦੂਸਰੀ ਭਾਸ਼ਾ ਤੇ ਵਰਤਿਆ ਹੈ, ਉਸ ਨੇ ਨਾ ਸਿਰਫ ਜਾਪੁ ਬਾਣੀ ਦੀ ਬਣਤਰ ਨੂੰ ਹੀ ਵਿਲੱਖਣ ਬਣਾਇਆ ਹੈ ਬਲਕਿ ਗੁਰੂ ਪਿਤਾ ਜੀ ਦੀ ਭਾਸ਼ਾਵਾਂ ਪ੍ਰਤੀ ਵਿਦਵਤਾ ਦਾ ਵੀ ਇਕ ਅਦੁੱਤੀ ਨਮੂਨਾ ਸਿੱਧ ਕੀਤਾ ਹੈ

 

ਭਾਰਤੀ ਪਰੰਪਰਾ ਵਿਚ ਨਾਉਂ ਅਤੇ ਵਿਸ਼ੇਸ਼ਣ ਨੂੰ ਨਾਂਹਪੱਖੀ ਬਣਾਉਣ ਲਈ ਅ ਜਾਂ ਨ੍ਰਿ ਦੀ ਵਰਤੋਂ ਅਗੇਤਰੇ ਕੀਤੀ ਜਾਂਦੀ ਹੈਜਾਪੁ ਬਾਣੀ ਵਿਚ ਇਸ ਨਿਯਮ ਦੀ ਵਰਤੋਂ ਕਰਕੇ ਅਨੇਕਾਂ ਵਾਰੀ ਪ੍ਰਭੂ ਦੀ ਨਿਰਗੁਣਤਾ ਨੂੰ ਸਥਾਪਤ ਕੀਤਾ ਹੈਜਿਵੇਂ - ਅਨੀਲੇ, ਅਗਾਧੇ, ਨ੍ਰਿਕਰਮੇ, ਨ੍ਰਿਦੇਸੇ ਆਦਿ

 

ਗੁਰੂ ਪਾਤਸ਼ਾਹ ਜੀ ਨੇ ਇਸ ਭਾਰਤੀ ਨਿਯਮ ਨੂੰ ਵਿਦੇਸ਼ੀ ਭਾਸ਼ਾ ਵਿਚ ਵੀ ਬਾਖ਼ੂਬੀ ਵਰਤਿਆ ਹੈਜਿਵੇਂ: 

ਅਮਜਬੇ, ਨ੍ਰਿਬਾਮੇ, ਨ੍ਰਿਬਾਕੇ

 

ਮਜ਼੍ਹਬ, ਬਾਮ ਅਤੇ ਬਾਕ ਫ਼ਾਰਸੀ ਮੂਲ ਦੇ ਸ਼ਬਦ ਹਨ

ਫ਼ਾਰਸੀ ਵਿਚ ਨਾਉਂ ਅਤੇ ਵਿਸ਼ੇਸ਼ਣ ਬਹੁਵਚਨ ਬਣਾਉਣ ਲਈ ਉਸ ਦੇ ਪਿਛੇਤਰੇ ਆਨ ਲਗਾਇਆ ਜਾਂਦਾ ਹੈ, ਜਿਵੇਂ:- 

ਬਾਲਾ (ਉੱਚਾ) ਬਾਲਾਨ (ਉੱਚਿਆਂ ਤੋਂ ਉੱਚਾ)

ਸ਼ਾਹ- ਸ਼ਾਹਾਨ

ਪਾਤਸ਼ਾਹ ਹਜ਼ੂਰ ਨੇ ਇਸ ਨਿਯਮ ਨੂੰ ਸੰਸਕ੍ਰਿਤ ਮੂਲ ਦੇ ਸ਼ਬਦਾਂ ਨਾਲ ਵੀ ਬਾਖ਼ੂਬੀ ਨਿਭਾਇਆ ਹੈ, ਜਿਵੇਂ :

ਭਾਨ (ਸੰਸਕ੍ਰਿਤ) (ਸੂਰਜ) - ਭਾਨਾਨ (ਸੂਰਜਾਂ ਦਾ ਸੂਰਜ)

 

ਦੇਵ (ਸੰਸਕ੍ਰਿਤ) - ਦੇਵਾਨ (ਦੇਵਤਿਆਂ ਦਾ ਦੇਵਤਾ)

ਗੁਰੂ ਪਾਤਸ਼ਾਹ ਜੀ ਨੇ ਮਧੁਭਾਰ ਛੰਦ ਵਿਚ ਇਕੋ ਸ਼ਬਦ ਦੇ ਇਕਵਚਨ ਤੇ ਬਹੁ-ਵਚਨ ਨੂੰ ਮਿਲਾ ਕੇ ਰਚਨਾ ਵਿਚ ਇਕ ਅਦੁੱਤੀ ਰੰਗ ਭਰ ਦਿੱਤਾ ਹੈ ਤੇ ਉਹ ਰਚਨਾ ਆਪਣੇ ਨਾਉਂ ਦੇ ਲੱਛਣ ਅਨੁਸਾਰ ਮਿਠਾਸ ਨਾਲ ਭਰ ਗਈ ਹੈ- 

ਰਾਜਾਨ ਰਾਜਭਾਨਾਨ ਭਾਨ

 

ਦੇਵਾਨ ਦੇਵਉਪਮਾ ਮਹਾਨ89

 

ਇੰਦ੍ਰਾਨ ਇੰਦ੍ਰਬਾਲਾਨ ਬਾਲ

 

ਰੰਕਾਨ ਰੰਕਕਾਲਾਨ ਕਾਲ90

ਫ਼ਾਰਸੀ ਤੇ ਅਰਬੀ ਵਿਚ ਦੋ ਸੰਗਿਆ ਨੂੰ ਜੋੜਨ ਲਈ ਉਲ ਦਾ ਪ੍ਰਯੋਗ ਕੀਤਾ ਜਾਂਦਾ ਹੈਇਸ ਦਾ ਪ੍ਰਯੋਗ ਜਾਪੁ ਬਾਣੀ ਵਿਚ ਵੀ ਕਾਫੀ ਮਿਲਦਾ ਹੈ ਗੁਰੂ ਪਾਤਸ਼ਾਹ ਨੇ ਇਸ ਨੂੰ ਹੇਠ ਲਿਖੇ ਤਰੀਕੇ ਨਾਲ ਵਰਤਿਆ ਹੈ-

 

ੳ) ਸੰਸਕ੍ਰਿਤ ਭਾਸ਼ਾ ਦੇ ਸ਼ਬਦ ਨੂੰ ਸੰਸਕ੍ਰਿਤ ਭਾਸ਼ਾ ਦੇ ਸ਼ਬਦ ਨਾਲ ਹੀ ਜੋੜਨ ਲਈ, ਜਿਵੇਂ - 

ਸਮਸਤੁਲ ਨਿਵਾਸ ਹੈਂ ਸਮਸਤ+ਉਲ+ਨਿਵਾਸ

 

ਅ) ਸੰਸਕ੍ਰਿਤ ਭਾਸ਼ਾ ਦੇ ਸ਼ਬਦ ਨੂੰ ਫ਼ਾਰਸੀ ਭਾਸ਼ਾ ਦੇ ਸ਼ਬਦ ਨਾਲ-

 

ਸਮਸਤੁਲ ਜੁਬਾਂ ਹੈਂ ਸਮਸਤ+ਉਲ+ਜ਼ੁਬਾਂ

ੲ) ਫ਼ਾਰਸੀ ਭਾਸ਼ਾ ਦੇ ਸ਼ਬਦ ਨੂੰ ਸੰਸਕ੍ਰਿਤ ਭਾਸ਼ਾ ਦੇ ਸ਼ਬਦ ਨਾਲ- 

ਬਹਿਸਤੁਲ ਨਿਵਾਸ ਹੈਂ ਬਹਿਸ਼ਤ+ਉਲ+ਨਿਵਾਸ

ਸ) ਫ਼ਾਰਸੀ ਭਾਸ਼ਾ ਦੇ ਸ਼ਬਦ ਨੂੰ ਫ਼ਾਰਸੀ/ਅਰਬੀ ਭਾਸ਼ਾ ਦੇ ਸ਼ਬਦ ਨਾਲ- 

ਗ਼ਨੀਮੁਲ ਖ਼ਿਰਾਜ ਹੈਂ ਗਨੀਮ+ਉਲ+ਖਿਰਾਜ

ਇਕੋ ਸ਼ਬਦ ਦੇ ਨਾਂਹ ਅਤੇ ਹਾਂ-ਪੱਖੀ ਰੂਪ ਨੂੰ ਇਕੱਠੇ ਵਰਤ ਕੇ ਗੁਰੂ ਪਾਤਸ਼ਾਹ ਨੇ ਰਚਨਾ ਵਿਚ ਇਕ ਅਦੁੱਤੀ ਰੰਗ ਬੰਨ੍ਹਿਆ ਹੈ, ਜਿਵੇਂ: 

ਅਜਪਾ ਜਪ ਹੈਂਅਥਪਾ ਥਪ ਹੈਂ

 

ਅਕ੍ਰਿਤਾ ਕ੍ਰਿਤ ਹੈਂਅੰਮ੍ਰਿਤਾ ਮ੍ਰਿਤ ਹੈਂ177

ਵਿਸ਼ੇਸ਼ਣ ਨੂੰ ਅਸਾਧਾਰਨ ਰੂਪ ਵਿਚ ਵਰਤ ਕੇ ਉਸ ਵਿਸ਼ੇਸ਼ਣ ਦੀ ਤੀਬਰਤਾ ਨੂੰ ਵਿਸ਼ੇਸ਼ ਰੂਪ ਵਿਚ ਵਧਾਉਣਾ ਗੁਰੂ ਪਾਤਸ਼ਾਹ ਦੀ ਕਲਮ ਤੋਂ ਹੀ ਉਤਪੰਨ ਹੋ ਸਕਦਾ ਹੈ: 

ਭਾਨ ਭਾਨੇ, ਚੰਦ੍ਰ ਚੰਦ੍ਰੇ, ਮਾਹ ਮਾਹੇ, ਤੇਜ ਤੇਜੇ;

ਇਸ ਤਰ੍ਹਾਂ ਕਈ ਨਿਖੇਧਾਤਮਕ ਸ਼ਬਦਾਂ ਦੇ ਅਰਥ ਵੀ ਹਾਂ-ਸੂਚਕ ਹੋ ਜਾਂਦੇ ਹਨਜਿਵੇਂ:

ਰੋਗ ਰੋਗੇ- ਰੋਗਾਂ ਦਾ ਰੋਗ, ਰੋਗਾਂ ਨੂੰ ਨਾਸ ਕਰਨ ਵਾਲਾ

 

ਕਾਲ ਕਾਲੇ- ਸਮੇਂ ਦੀ ਮੌਤ, ਮੌਤ ਨੂੰ ਮੌਤ ਦੇਣ ਵਾਲਾ

ਅਰਬੀ/ਫ਼ਾਰਸੀ ਅਤੇ ਸੰਸਕ੍ਰਿਤ ਮੂਲ ਦੇ ਸ਼ਬਦਾਂ ਨੂੰ ਸੰਯੁਕਤ ਰੂਪ ਵਿਚ ਵਰਤ ਕੇ ਗੁਰੂ ਸਾਹਿਬ ਨੇ ਕਿਸੇ ਇਕ ਭਾਸ਼ਾ (ਸੰਸਕ੍ਰਿਤ ਜਾਂ ਅਰਬੀ ਜੋ ਦੇਵ ਭਾਸ਼ਾ ਅਤੇ ਸ਼ਾਹਮੁਖੀ ਗਰਦਾਨੀ ਜਾਂਦੀ ਸੀ) ਦੀ ਸਰਬਉੱਚਤਾ ਨੂੰ ਰੱਦ ਕਰ ਦਿੱਤਾ ਹੈਪ੍ਰਭੂ ਦੀ ਭਾਸ਼ਾ ਤਾਂ ਪ੍ਰੇਮ ਹੈ ਅਤੇ ਪਿਆਰ ਵਿਚ ਭਿੱਜੇ ਕਿਸੇ ਵੀ ਭਾਸ਼ਾ ਦੇ ਸ਼ਬਦਾਂ ਨਾਲ ਯਾਦ ਕੀਤਾ ਜਾਵੇ, ਰਸਾਈ ਜ਼ਰੂਰ ਹੋਵੇਗੀਇਸ ਤਰ੍ਹਾਂ ਗੁਰੂ ਪਿਤਾ ਜੀ ਨੇ ਬ੍ਰਾਹਮਣਾਂ ਅਤੇ ਮੌਲਾਣਿਆਂ ਦੇ ਦਾਅਵਿਆਂ ਨੂੰ ਕਰਾਰੀ ਚੋਟ ਮਾਰੀ ਹੈਉਨ੍ਹਾਂ ਦੇ ਸੰਕੀਰਨ ਮੁਤਾਲਬਿਆਂ ਨੂੰ ਰੱਦ ਕਰ ਦਿੱਤਾ ਹੈ ਇਸ ਤਰ੍ਹਾਂ ਭਾਸ਼ਾਵਾਂ ਦੇ ਸੇਨਟਹੲਸਸਿ ਰਾਹੀਂ ਗੁਰੂ ਸਾਹਿਬ ਨੇ, ਮਾਨਸੁ ਕੀ ਜਾਤਿ ਸਭੈ... ਅਤੇ ਏਕੁ ਪਿਤਾ ਏਕਸ ਕੇ ਹਮ ਬਾਰਿਕ... ਦੇ ਸੰਦੇਸ਼ ਨੂੰ ਦ੍ਰਿੜ੍ਹ ਕੀਤਾ ਹੈ

 

ਜਾਪੁ ਬਾਣੀ ਵਿਚ ਰੂਆਲ ਛੰਦ ਦੇ ਅੱਠ ਪਦੇ ਹਨਉਨ੍ਹਾਂ ਦੀ ਤਰਤੀਬ 79 ਤੋਂ 86 ਤਕ ਹੈ ਇਨ੍ਹਾਂ ਵਿਚ ਗੁਰਮਤਿ ਫ਼ਲਸਫ਼ੇ ਦਾ ਬੜੀ ਖ਼ੂਬਸੂਰਤੀ ਨਾਲ ਛੰਦ ਰੂਪ ਵਿਚ ਵਰਣਨ ਹੈਪ੍ਰਭੂ ਪ੍ਰੇਮ ਰੂਪ ਹੋ ਕੇ ਸਾਰੀ ਸ੍ਰਿਸ਼ਟੀ ਵਿਚ ਫੈਲਿਆ ਹੋਇਆ ਹੈਉਸ ਦਾ ਅਨੁਭਵ ਪ੍ਰੇਮ ਰੂਪ ਹੋ ਕੇ ਹੀ ਹੋ ਸਕਦਾ ਹੈ ਪ੍ਰੇਮ ਦੀ ਨਜ਼ਰ ਦਇਆ, ਸੰਤੋਖ, ਸਬਰ, ਹਲੀਮੀ, ਨਿਮਰਤਾ, ਸੇਵਾ, ਖਿਮਾ, ਸੱਚ ਅਤੇ ਸਖੀ-ਭਾਵ ਤੋਂ ਹੀ ਪੈਦਾ ਹੁੰਦੀ ਹੈ ਜਿਸ ਰਾਹੀਂ ਪ੍ਰਭੂ ਦੇ ਦੀਦਾਰੇ ਹੋ ਸਕਦੇ ਹਨਇਨ੍ਹਾਂ ਗੁਣਾਂ ਨੂੰ ਆਪਣੇ ਜੀਵਨ ਵਿਚ ਜਗਾ ਦੇਣ ਲਈ ਸਾਨੂੰ ਨਿੱਜੀ ਹਿੱਤ ਤੋਂ ਮੁਕਤ ਹੋਣਾ ਪਵੇਗਾਇਸ ਸੰਦਰਭ ਵਿਚ ਅੰਗਰੇਜ਼ੀ ਦੇ ਇਕ ਲੇਖ ਦੇ ਹੇਠ ਲਿਖੇ ਵਿਚਾਰ ਪੜ੍ਹਨ ਯੋਗ ਹਨ:

 

ਠਹੲ ਦੲਗਰੲੲ ਟੋ ਾਹਚਿਹ ਾੲ ੳਰੲ ੳਬਲੲ ਟੋ ਲਬਿੲਰੳਟੲ ੋੁਰਸੲਲਵੲਸ ਡਰੋਮ ਸੲਲਡ ਚੋਨਚੲਰਨ ਾਲਿਲ ਬੲ ਟਹੲ ਦੲਗਰੲੲ ਟੋ ਾਹਚਿਹ ਾੲ ੳਰੲ ੳਬਲੲ ਟੋ ਰੲਚੋਗਨਸਿੲ ਟਹੳਟ ੋੁਰ ਟਰੁੲ ਨੳਟੁਰੲ ੳਸ ੳ ਹੁਮੳਨ ਬੲਨਿਗ ਸਿ ਲ਼ੋਵੲ. ਾਂਹੲਨ ੇੋੁ ੳਰੲ ਰੲੳਦੇ ਟੋ ਲੲੳਵੲ ਸੲਲਡ ਚੋਨਚੲਰਨ ਬੲਹਨਿਦ, ੇੋੁਰ ਹੲੳਰਟ ਾਲਿਲ ੲਣਪੳਨਦ ੳਨਦ ੇੋੁ ਾਲਿਲ ਕਨੋਾ ੳ ਲੋਵੲ ਟਹੳਟ ਸਿ ਮਿਪੋਸਸਬਿਲੲ ਟੋ ਮਿੳਗਨਿੲ. ਠਹੲ ਨੳਟੁਰੲ ੋਡ ਟਹਸਿ ਲੋਵੲ ਸਿ ਨੋਟ ਪੲਰਸੋਨੳਲ, ਟਿ ਸਿ ਦਵਿਨਿੲ."

 

ਇਸ ਸੰਬੰਧੀ ਗੁਰਬਾਣੀ ਦਾ ਪਾਵਨ ਫ਼ੁਰਮਾਨ ਹੈ:

ਜਬ ਅੰਤਰਿ ਪ੍ਰੀਤਿ ਹਰਿ ਸਿਉ ਬਨਿ ਆਈ

 

ਤਬ ਜੋ ਕਿਛੁ ਕਰੇ ਸੁ ਮੇਰੇ ਹਰਿ ਪ੍ਰਭ ਭਾਈ

 

(ਗੂਜਰੀ ਮ: 4, ਪੰਨਾ 494)

ਆਪਣੇ ਵਿਚਾਰਾਂ ਨੂੰ ਸਮੇਟਦੇ ਇਹ ਗੱਲ ਸਾਂਝੀ ਕਰਨੀ ਬਣਦੀ ਹੈ ਕਿ ਜਾਪੁ ਬਾਣੀ ਦਸਮ ਪਾਤਸ਼ਾਹ ਦਾ ਪ੍ਰਭੂ ਨਾਲ ਅਥਾਹ ਪ੍ਰੇਮ ਦਰਸਾਉਂਦੀ ਹੈਇਸ ਬਾਣੀ ਵਿਚ ਗੁਰੂ ਪਿਤਾ ਜੀ ਨੇ 750 ਤੋਂ ਵੱਧ ਕਰਮ ਨਾਮ ਵਰਤੇ ਹਨ ਤੇ ਕਈ ਤਾਂ ਉਨ੍ਹਾਂ ਨੇ ਆਪ ਘੜੇ ਹਨ

 

ਜਾਪੁ ਬਾਣੀ ਮੂਲ ਰੂਪ ਵਿਚ ਅਕਾਲ ਪੁਰਖ ਦਾ ਸਿਮਰਨ ਹੈਜਪੁ ਬਾਣੀ ਦੇ ਪੜ੍ਹਨ ਉਪਰੰਤ ਅਕਾਲ ਪੁਰਖ ਦੀ ਜੋ ਰੂਪ-ਰੇਖਾ ਮਨ ਵਿਚ ਉਕਰਦੀ ਹੈ, ਉਸ ਨੂੰ ਜਾਪੁ ਰਾਹੀਂ ਦਸਮ ਪਿਤਾ ਨੇ ਕਰਮ ਰੂਪੀ ਵੱਖ ਵੱਖ ਰੰਗਾਂ ਨਾਲ ਸ਼ਿੰਗਾਰਿਆ ਹੈ ਤਾਂ ਕਿ ਪੂਰਨ ਦਾ ਉਹ ਰੂਪ ਵੀ ਪੂਰਨ ਹੋ ਕੇ ਸਾਨੂੰ ਮਹਿਸੂਸ ਹੋਵੇ ਸਿਮਰਨ ਵਾਂਗੂੰ ਇਸ ਨੂੰ ਇਕਾਗਰ ਮਨ ਅਤੇ ਸੁਰਤ ਨੂੰ ਜੋੜ ਕੇ ਪੜ੍ਹਨ ਨਾਲ ਅਕਥਨੀਯ ਅਨੰਦ ਪ੍ਰਾਪਤ ਹੁੰਦਾ ਹੈ

 

ਜਾਪੁ ਬਾਣੀ ਪੜ੍ਹਨ ਸੁਣਨ ਵਿਚ ਔਖੀ ਜ਼ਰੂਰ ਲੱਗਦੀ ਹੋਵੇਗੀ, ਪਰ ਜੀਵਨ ਨੂੰ ਸੌਖਾ ਬਣਾਉਣ ਲਈ ਇਹ ਇਕ ਪ੍ਰਭਾਵਸ਼ਾਲੀ ਔਸ਼ਧ ਹੈ

 

ਕਰਨਲ (ਰਿ.) ਦੇਵਿੰਦਰ ਸਿੰਘ

 

 

ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਆਸ਼ੇ ਸਿਧਾਂਤ ਅਤੇ ਹੁਕਮ

‘‘ਆਦਿ ਅੰਤ ਏਕੇ ਅਵਤਾਰਾ, ਸੋਈ ਗੁਰੂ ਸਮਝਿਯਹੁ ਹਮਾਰਾ।’’ (ਚਰਿਤ੍ਰ 405, 385)

‘‘ਹਮ ਇਹ ਕਾਜ ਜਗਤ ਮੋਂ ਆਏ, ਧਰਮ ਹੇਤ ਗੁਰਦੇਵ ਪਠਾਏ।’’ (ਬਚਿਤ੍ਰ, 5, 42)
 

‘ਮੈਂ ਹੋ ਪਰਮ ਪੁਰਖ ਕੋ ਦਾਸਾ, ਦੇਖਨਿ ਆਯੋ ਜਗਤ ਤਮਾਸਾ।’’ (ਬਚਿਤ੍ਰ, 6, 33)
 

‘‘ਨਮਸਕਾਰ ਤਿਸਹੀ ਕੋ ਹਮਾਰੀ ਸਕਲ ਪ੍ਰਜਾ ਜਿਨਿ ਆਪ ਸਵਾਰੀ।’’ (ਚਰਿਤ੍ਰ 405, 386)

‘‘ਅਸਿ ਕ੍ਰਿਪਾਣ ਖੰਡੋ ਖੜਗ ਤੁਪਕ ਤਬਰ ਅਰ ਤੀਰ। ਸੈਫ ਸਰੋਹੀ ਸੈਹਥੀ ਯਹੈ ਹਮਾਰੇ ਪੀਰ।’’ (ਸਨਾਮਾ, 3)
 

‘‘ਪੰਥ ਚਲੇ ਤਬ ਜਗਤ ਮੈ ਜਬ ਤੁਮ ਕਰਹੁ ਸਹਾਇ।’’ (ਬਚਿਤ੍ਰ, 6, 30)
 

‘‘ਆਦਿ ਪੁਰਖ ਜਿਨ ਏਕੁ ਪਛਾਨਾ, ਦੁਤੀਆ ਭਾਵ ਨ ਮਨ ਮਹਿ ਆਨਾ।’’ (ਚੌਬੀਸ, 21)
 

‘‘ਜੇ ਹਮ ਕੋ ਪਰਮੇਸਰ ਉਚਰਿ ਹੈ, ਤੇ ਸਭ ਨਰਕਿ ਕੰਡ ਮਹਿ ਪਰਿ ਹੈ। ਮੋ ਕੋ ਦਾਸੁ ਤਵਨ ਕਾ ਜਾਨੋ, ਯਾ ਮੈ ਭੇਦ ਨ ਰੰਚ ਪਛਾਨੋ।’’ ।’’(ਬਚਿਤ੍ਰ 13, 32)
 

‘‘ਜਿਸਨੋ ਸਾਜਨ ਰਾਖਸੀ ਦੁਸਮਨ ਕਵਨ ਬਿਚਾਰ। ਛ੍ਵੈਂ ਨ ਸਕੇ ਤਿੰਹ ਛਾਂਹਿਕੋ ਨਿਹਫਲ ਜਾਇ ਗਵਾਰ।’’ (ਬਚਿਤ੍ਰ 13, 24)
 

‘‘ਜਾਂਤੇ ਛੁਟਿ ਗਯੋ ਭ੍ਰਮ ਉਰਕਾ ਤਿਹ ਆਗੈ ਹਿੰਦੂ ਕਿਆ ਤੁਰਕਾ।’’ (ਚੌਬੀਸ, 19)
 

‘‘ਦਸਮ ਕਥਾ ਭਾਗੌਤ ਕੀ ਭਾਖਾ ਕਰੀ ਬਨਾਇ, ਅਵਰ ਬਾਸਨਾ ਨਾਹਿ ਪ੍ਰਭ ਧਰਮ ਜੁੱਧ ਕੇ ਚਾਇ।’’ (ਕ੍ਰਿਸ਼ਨਾਵ, 2491)