|


ਸ੍ਰੀ ਗੁਰੂ ਗੋਬਿੰਦ
ਸਿੰਘ ਜੀ ਦੀ ਬਾਣੀ ਵਿਚ ਕਰਮ-ਯੋਗ
ਡਾ. ਗੰਡਾ ਸਿੰਘ
ਸ੍ਰੀ ਗੁਰੂ ਗੋਬਿੰਦ
ਸਿੰਘ ਜੀ ਸੰਸਾਰ ਦੇ ਕੁਝ ਵਿਰਲੇ ਮਹਾਂ-ਪੁਰਖਾਂ ਵਿੱਚੋਂ ਹਨ,
ਜਿਨ੍ਹਾਂ ਨੂੰ ਪੂਰਨ ਕਰਮ-ਯੋਗੀ
ਕਿਹਾ ਜਾ ਸਕਦਾ ਹੈ,
ਜੋ ਸੰਸਾਰ ਵਿਚ ਆਮ ਮਨੁੱਖਾਂ ਵਾਂਗ ਵਿਚਰਦੇ
ਹੋਏ ਵੀ ਸੰਸਾਰ ਦੇ ਬੰਧਨਾਂ ਵਿਚ ਜਕੜੇ ਨਹੀਂ ਜਾਂਦੇ,
ਜੋ ਆਪਣੇ ਆਪ ਨੂੰ ਪਰਮ-ਆਤਮਾ ਦੀ ਇਕ ਅੰਸ਼
ਸਮਝਦੇ ਹਨ,
ਉਸ ਦਾ ਦਾਸ ਦੱਸਦੇ ਹਨ,
ਉਸ ਦੇ ਹੁਕਮ ਦੀ ਪਾਲਣਾ ਕਰਦੇ ਹੋਏ
ਆਪਾ ਨਹੀਂ ਜਣਾਉਂਦੇ ਅਤੇ ਇਸ ਜੀਵਨ ਨੂੰ ਉਸ ਦੀ ਦਾਤ ਜਾਣ ਕੇ ਉਸੇ ਦੀ ਸੇਵਾ,
ਉਸ ਦੇ ਬੰਦਿਆਂ ਦੀ ਸੇਵਾ ਵਿਚ ਲਾਈ
ਰੱਖਦੇ ਹਨ।
ਉਹ ਕੰਮ,
ਕੰਮ ਦੀ ਖ਼ਾਤਰ,
ਰੱਬ ਵੱਲੋਂ ਮਿਲੀ ਸੇਵਾ ਦੀ ਖ਼ਾਤਰ
ਕਰੀ ਜਾਂਦੇ ਹਨ।
ਉਨ੍ਹਾਂ ਦੀ ਕੋਈ ਨਿੱਜੀ ਕਾਮਨਾ ਇਸ ਵਿਚ
ਕੰਮ ਨਹੀਂ ਕਰ ਰਹੀ ਹੁੰਦੀ।
ਉਹ ਹਰ ਪ੍ਰਕਾਰ ਦੇ ਕੰਮ ਵਿਚ
ਨਿਰਲੇਪ ਰਹਿੰਦੇ ਹਨ।
ਉਹ ਗ੍ਰਿਹਸਤ ਵਿਚ ਨਿਰਮੋਹ ਅਤੇ
ਮੈਦਾਨ-ਏ-ਜੰਗ ਵਿਚ ਨਿਰਵੈਰ ਰਹਿੰਦੇ ਹਨ।
ਉਹ ਸੰਸਾਰ ਦੇ ਦੁੱਖਾਂ ਨੂੰ ਦੁੱਖ
ਨਹੀਂ ਸਮਝਦੇ ਅਤੇ ਇਨ੍ਹਾਂ ਤੋਂ ਘਬਰਾ ਕੇ ਸੰਸਾਰੀ ਫਰਜ਼ਾਂ ਨੂੰ ਛੱਡ ਕੇ ਜੰਗਲਾਂ ਨੂੰ ਨਹੀਂ ਭੱਜ
ਜਾਂਦੇ।
ਉਹ ਰਣਭੂਮੀ ਵਿਚ ਸੂਰਮਿਆਂ ਵਾਂਗ ਨਿੱਤਰਦੇ
ਹਨ,
ਵੈਰੀ ਨਾਲ ਲੋਹਾ ਲੈਂਦੇ ਹਨ,
ਪਰ ਆਪਣੀ ਤਾਕਤ ਦੀ ਨਜਾਇਜ਼ ਵਰਤੋਂ
ਨਹੀਂ ਕਰਦੇ ਅਤੇ ਨਾ ਹੀ ਸਦਾ ਲਈ ਉਸ ਨਾਲ ਵੈਰ ਸਹੇੜੀ ਰੱਖਦੇ ਹਨ।
ਅਜਿਹੇ ਸਨ ਸ੍ਰੀ ਗੁਰੂ ਗੋਬਿੰਦ
ਸਿੰਘ ਜੀ ਜਿਨ੍ਹਾਂ ਦੀ ਬਾਣੀ ਕਰਮ-ਯੋਗ ਦੀ ਸਿੱਖਿਆ ਨਾਲ ਭਰਪੂਰ ਹੈ ਅਤੇ ਜਿਨ੍ਹਾਂ ਦਾ ਜੀਵਨ ਇਕ
ਪੂਰਨ ਕਰਮ-ਯੋਗੀ ਦੀ ਜਿਉਂਦੀ-ਜਾਗਦੀ ਤਸਵੀਰ ਹੈ,
ਜੋ ਹਰ ਸੰਸਾਰੀ ਲਈ ਆਦਰਸ਼ ਦਾ ਕੰਮ ਦੇ ਸਕਦੀ
ਹੈ।
ਇਸ ਸੰਸਾਰ ਵਿਚ ਆਪਣੇ
ਜੀਵਨ ਦਾ ਮਨੋਰਥ ਦੱਸਦੇ ਹੋਏ ਆਪ ਕਹਿੰਦੇ ਹਨ :
ਹਮ ਇਹ ਕਾਜ ਜਗਤ ਮੋ
ਆਏ॥
ਧਰਮ ਹੇਤ ਗੁਰਦੇਵਿ ਪਠਾਏ॥
ਜਹਾਂ ਤਹਾਂ ਤੁਮ
ਧਰਮ ਬਿਥਾਰੋ॥
ਦੁਸਟ ਦੋਖਯਨਿ ਪਕਰਿ ਪਛਾਰੋ॥42॥
ਯਾਹੀ ਕਾਜ ਧਰਾ ਹਮ
ਜਨਮੰ॥
ਸਮਝ ਲੇਹੁ ਸਾਧੂ ਸਭ ਮਨਮੰ॥
ਧਰਮ ਚਲਾਵਨ ਸੰਤ
ਉਬਾਰਨ॥
ਦੁਸਟ ਸਭਨ ਕੋ ਮੂਲ ਉਪਾਰਿਨ॥43॥
(ਬਚਿਤ੍ਰ
ਨਾਟਕ)
ਅਤੇ ਇਸ ਮਨੋਰਥ ਦੇ ਸਿਰੇ
ਚੜ੍ਹਨ ਲਈ ਆਪ ਅਰਦਾਸ ਕਰਦੇ ਹਨ:
ਦੇਹ ਸਿਵਾ ਬਰੁ
ਮੋਹਿ ਇਹੈ ਸੁਭ ਕਰਮਨ ਤੇ ਕਬਹੂੰ ਨ ਟਰੋਂ॥
ਨ ਡਰੋ ਅਰਿ ਸੋ ਜਬ
ਜਾਇ ਲਰੋ ਨਿਸਚੈ ਕਰਿ ਅਪੁਨੀ ਜੀਤ ਕਰੋਂ॥
ਅਰੁ ਸਿਖਹੋਂ ਆਪਨੇ
ਹੀ ਮਨ ਕੋ ਇਹ ਲਾਲਚ ਹਉ ਗੁਨ ਤਉ ਉਚਰੋਂ॥
ਜਬ ਆਵ ਕੀ ਅਉਧ
ਨਿਦਾਨ ਬਨੈ ਅਤਿ ਹੀ ਰਨ ਮੈ ਤਬ ਜੂਝ ਮਰੋਂ॥
ਰਣਭੂਮੀ ਵਿਚ ਜਾ ਕੇ ਭੀ
ਦੁਸਟ ਸੰਘਾਰਨ ਅਤੇ ਸੰਤ ਉਬਾਰਨ ਦੀ ਇੱਛਾ ਵਾਲਾ ਮਨੁੱਖ ਸਦਾ ਪਰਮਾਤਮਾ ਨੂੰ ਯਾਦ ਰੱਖੇ,
ਇਕਪਾਸੜ ਹੋ ਕੇ ਖੂਨ ਦਾ ਪਿਆਸਾ ਨਾ
ਬਣਿਆ ਫਿਰੇ।
ਉਸ ਦੇ ਚਿੱਤ ਵਿਚ ਜੇ ਯੁੱਧ ਹੋਵੇ ਤਾਂ
ਮੁੱਖ ’ਤੇ
ਹਰੀ ਦਾ ਸਿਮਰਨ ਹੋਵੇ।
ਸ੍ਰੀ ਗੁਰੂ
ਗੋਬਿੰਦ ਸਿੰਘ ਜੀ ਦਾ ਕਥਨ ਹੈ:
ਧੰਨਿ ਜੀਓ ਤਿਹ ਕੋ
ਜਗ ਮੈ ਮੁਖ ਤੇ ਹਰਿ ਚਿੱਤ ਮੈ ਜੁਧੁ ਬਿਚਾਰੈ॥
(ਕ੍ਰਿਸ਼ਨਾਵਤਾਰ)
ਰੱਛਿਆ ਹਰ ਵੇਲੇ ਅਕਾਲ
ਦੀ ਸਮਝੇ ਅਤੇ ਮੰਗੇ,
ਜਿਵੇਂ ਅਕਾਲ ਉਸਤਤਿ ਦੀ
ਬਾਣੀ ਨੂੰ ਆਰੰਭ ਕਰਦੇ ਆਪ ਕਹਿੰਦੇ ਹਨ:
ਅਕਾਲ ਪੁਰਖ ਕੀ
ਰੱਛਾ ਹਮ ਨੈ॥
ਸਰਬ ਲੋਹ ਦੀ ਰੱਛਿਆ ਹਮ ਨੈ॥
ਸਰਬ ਕਾਲ ਜੀ ਕੀ
ਰੱਛਿਆ ਹਮ ਨੈ॥
ਸਰਬ ਲੋਹ ਜੀ ਦੀ ਸਦਾ ਰੱਛਿਆ
ਹਮ ਨੈ॥
(ਅਕਾਲ
ਉਸਤਤਿ)
ਅਤੇ ਬੇਨਤੀ ਚੌਪਈ ਦੇ
ਅੰਤ ਵਿਚ ਕਹਿੰਦੇ ਹਨ:
-ਖੜਗ
ਕੇਤ ਮੈ ਸਰਣਿ ਤਿਹਾਰੀ॥
ਆਪ ਹਾਥ ਦੈ ਲੇਹੁ ਉਬਾਰੀ॥
ਸਰਬ ਠੌਰ ਮੋ ਹੋਹੁ
ਸਹਾਈ॥
ਦੁਸਟ ਦੋਖ ਤੇ ਲੇਹੁ ਬਚਾਈ॥
(ਬੇਨਤੀ
ਚੌਪਈ)
-ਪਾਂਇ
ਗਹੇ ਜਬ ਤੇ ਤੁਮਰੇ ਤਬ ਤੇ ਕੋਊ ਆਂਖ ਤਰੇ ਨਹੀਂ ਆਨ੍ਯੋ॥
ਰਾਮ ਰਹੀਮ ਪੁਰਾਨ
ਕੁਰਾਨ ਅਨੇਕ ਕਹੈਂ ਮਤ ਏਕ ਨ ਮਾਨ੍ਯੋ॥
ਸਿੰਮ੍ਰਿਤ ਸਾਸਤ੍ਰ
ਬੇਦ ਸਭੈ ਬਹੁ ਭੇਦ ਕਹੈਂ ਹਮ ਏਕ ਨ ਜਾਨ੍ਯੋ॥
ਸ੍ਰੀ ਅਸਿਪਾਨ
ਕ੍ਰਿਪਾ ਤੁਮਰੀ ਕਰਿ ਮੈ ਨ ਕਹ੍ਯੋ ਸਭ ਤੋਹਿ ਬਖਾਨ੍ਯੋ॥
(ਸ੍ਵੈਯਾ
ਪਾਤਸ਼ਾਹੀ 10)
ਬਚਿਤ੍ਰ ਨਾਟਕ ਵਿਚ ਆਪ
ਹੀ ਇਕ ਥਾਂ ਫ਼ਰਮਾਉਂਦੇ ਹਨ :
ਯਾ ਕਲ ਮੈ ਸਭ ਕਾਲ
ਕ੍ਰਿਪਾਨ ਕੇ ਭਾਰੀ ਭੁਜਾਨ ਕੋ ਭਾਰੀ ਭਰੋਸੋ॥
ਪਰ ਆਪ ਕਿਰਪਾਨ ਦੀ
ਵਰਤੋਂ ਉੱਤੇ ਇਕ ਬੜੀ ਕਰੜੀ ਪਾਬੰਦੀ ਲਾਉਂਦੇ ਹਨ।
ਜਿਵੇਂ ਕਿ ਆਪ ਜ਼ਫ਼ਰਨਾਮੇ ਵਿਚ
ਲਿਖਦੇ ਹਨ ਕਿ ਇਸ ਦੀ ਵਰਤੋਂ ਉਸ ਵੇਲੇ ਜਾਇਜ਼ ਹੈ,
ਜਦੋਂ ਹੋਰ ਕੋਈ ਵੀ ਹੀਲਾ ਬਾਕੀ ਨਾ ਰਹਿ
ਜਾਏ ਅਰਥਾਤ ਤਲਵਾਰ ਫੜਨ ਤੋਂ ਪਹਿਲਾਂ ਬਾਕੀ ਸਾਰੇ ਸਾਧਨ ਵਰਤ ਕੇ ਵੇਖਣੇ ਚਾਹੀਦੇ ਹਨ।
ਤਲਵਾਰ ਅੰਤਲਾ ਸਾਧਨ ਹੈ।
ਤਲਵਾਰ ਦੇ ਜ਼ੋਰ ਨਾਲ ਜਦ ਜਿੱਤ
ਪ੍ਰਾਪਤ ਹੋ ਜਾਏ ਜਾਂ ਹੋਰ ਸਾਧਨਾਂ ਨਾਲ ਸਫ਼ਲਤਾ ਮਿਲ ਜਾਵੇ ਤਾਂ ਮਨੁੱਖ ਨੂੰ ਹੰਕਾਰੀ ਨਹੀਂ ਹੋ
ਜਾਣਾ ਚਾਹੀਦਾ ਕਿਉਂਕਿ ਸਫ਼ਲਤਾ ਪਰਮਾਤਮਾ ਦੀ ਦਾਤ ਹੈ।
ਮਨੁੱਖ ਦਾ ਕਰਮ ਇਸ ਸੰਸਾਰ ਵਿਚ ਇਸ
ਦੀ ਸਾਰੀ ਮਸ਼ੀਨਰੀ ਦੇ ਇਕ ਨਿੱਕੇ ਜਿਹੇ ਪੁਰਜ਼ੇ ਤੋਂ ਵੱਧ ਨਹੀਂ।
ਸ੍ਰੀ ਗੁਰੂ ਗੋਬਿੰਦ ਸਿੰਘ ਇਤਨੇ
ਨਿਰਹੰਕਾਰ ਅਤੇ ਹਲੀਮ-ਚਿੱਤ ਸਨ ਜੋ ਕਿ ਇਕ ਪੂਰਨ ਬ੍ਰਹਮਗਿਆਨੀ ਅਤੇ ਕਰਮ-ਯੋਗੀ ਹੀ ਹੋ ਸਕਦਾ ਹੈ।
ਦੇਸ਼ ਦੀ ਪੁਰਾਤਨ ਧਾਰਮਿਕ ਪਰੰਪਰਾ
ਅਨੁਸਾਰ ਲੋਕ ਕਿਧਰੇ ਆਪ ਨੂੰ ਹੀ ਪਰਮੇਸ਼ਰ ਨਾ ਕਹਿਣ ਲੱਗ ਪੈਣ,
ਜਦ ਇਹ ਖਿਆਲ ਆਪ ਨੂੰ ਆਇਆ ਤਾਂ ਆਪ
ਨੇ ਇਸ ਦੀ ਬੜੇ ਜ਼ੋਰਦਾਰ ਸ਼ਬਦਾਂ ਵਿਚ ਨਿਖੇਧੀ ਕੀਤੀ ਅਤੇ ਕਿਹਾ ਕਿ ਮੈਂ ਤਾਂ ਕੇਵਲ ਅਕਾਲ ਪੁਰਖ
ਦੇ ਹੁਕਮ ਨਾਲ ਇਥੇ ਸੰਸਾਰ ਵਿਚ ਜਗਤ ਦਾ ਤਮਾਸ਼ਾ ਦੇਖਣ ਆਇਆ ਹਾਂ ਅਤੇ ਜੋ ਮੈਨੂੰ ਪਰਮੇਸ਼ਰ ਕਹਿਣ
ਦੀ ਭੁੱਲ ਕਰਨਗੇ,
ਉਹ ਨਰਕ-ਕੁੰਡ ਦੇ ਭਾਗੀ ਹੋਣਗੇ।
ਬਚਿਤ੍ਰ
ਨਾਟਕ ਵਿਚ ਇਸ ਸਬੰਧੀ ਆਪ ਦੇ ਸ਼ਬਦ ਇਸ ਤਰ੍ਹਾਂ ਹਨ:
ਜੇ ਹਮ ਕੋ ਪਰਮੇਸੁਰ
ਉਚਰਿ ਹੈ॥
ਤੇ ਸਭ ਨਰਕਿ ਕੁੰਡ ਮਹਿ ਪਰਿ
ਹੈ॥
ਮੋ ਕੋ ਦਾਸੁ ਤਵਨ
ਕਾ ਜਾਨੋ॥
ਯਾ ਮੈ ਭੇਦੁ ਨ ਰੰਚ ਪਛਾਨੋ॥32॥
ਮੈ ਹੋ ਪਰਮ ਪੁਰਖ
ਕੋ ਦਾਸਾ॥
ਦੇਖਨਿ ਆਯੋ ਜਗਤ ਤਮਾਸਾ॥
(ਬਚਿਤ੍ਰ
ਨਾਟਕ)
ਕਈ ਵਾਰੀ ਕੁਝ ਤੰਗ-ਦਿਲ
ਲੋਕ,
ਦੇਸ਼,
ਭੇਖ,
ਧਰਮ ਅਤੇ ਵਿਚਾਰਾਂ ਨਾਲ ਭਿੰਨ-ਭੇਦ
ਹੋਣ ਕਰਕੇ ਉਨ੍ਹਾਂ ਲੋਕਾਂ ਨਾਲ ਜੋ ਉਨ੍ਹਾਂ ਦੇ ਗੁਰਭਾਈ ਨਹੀਂ ਜਾਂ ਉਨ੍ਹਾਂ ਦੇ ਦੇਸ਼ ਵਾਸੀ ਨਹੀਂ
ਜਾਂ ਉਨ੍ਹਾਂ ਦੇ ਵਿਚਾਰ ਦੇ ਅਨੁਸਾਰੀ ਨਹੀਂ,
ਘਿਰਣਾ ਕਰਨ ਲੱਗ ਜਾਂਦੇ ਹਨ।
ਇਹ ਗੱਲ ਇਕ ਕਰਮ-ਯੋਗੀ ਦੇ ਧਰਮ ਦੇ
ਵਿਰੁੱਧ ਹੈ।
ਉਸ ਲਈ ਤਾਂ ਸਰਬ ਸ੍ਰਿਸ਼ਟੀ ਇਕ
ਪਿਤਾ-ਪਰਮਾਤਮਾ ਦੀ ਸਿਰਜਨਾ ਹੋਣ ਕਰਕੇ ਇਕ ਵੱਡਾ ਭਾਈਚਾਰਾ ਹੈ।
ਉਨ੍ਹਾਂ ਵਿਚ ਬਾਹਰਲੇ ਦਿੱਸ ਰਹੇ
ਭਿੰਨ-ਭੇਦ ਵੱਖ-ਵੱਖ ਦੇਸ਼ਾਂ ਦੇ ਪੌਣ-ਪਾਣੀਆਂ ਦੇ ਪ੍ਰਭਾਵਾਂ ਕਰਕੇ ਹਨ,
ਇਸੇ ਤਰ੍ਹਾਂ ਧਰਮਾਂ ਅਤੇ ਭੇਖਾਂ
ਦੇ ਫ਼ਰਕ ਭੀ।
ਇਸ ਲਈ ਹਰ ਮਨੁੱਖ ਭਾਵੇਂ
ਉਹ ਕਿਸੇ ਭੀ ਦੇਸ਼ ਅਤੇ ਕੌਮ ਦਾ ਹੈ ਅਤੇ ਕਿਸੇ ਭੀ ਧਰਮ ਜਾਂ ਵਿਚਾਰ ਨੂੰ ਮੰਨਣ ਵਾਲਾ ਹੈ,
ਉਸ ਪਰਮਾਤਮਾ ਦੀ ਰਚਨਾ ਹੈ,
ਜਿਸ ਨੇ ਸਾਨੂੰ ਸਾਜਿਆ ਹੈ।
ਇਸ ਲਈ ਉਹ ਸਾਡੇ ਭਾਈਚਾਰੇ ਅਤੇ
ਸਾਡੇ ਵੱਲੋਂ ਪਿਆਰ ਅਤੇ ਸੇਵਾ ਦਾ ਹੱਕਦਾਰ ਹੈ।
ਮਨੁੱਖ-ਮਾਤਰ ਵਿਚ ਵਿਤਕਰਾ ਕਰਨਾ
ਪਰਮਾਤਮਾ ਤੇ ਸਿਰਜਨਹਾਰ ਪਿਤਾ ਨੂੰ ਮੰਨਣ ਤੋਂ ਮੁਨਕਰ ਹੋਣਾ ਹੈ।
ਆਪਣੇ-ਪਰਾਏ ਦੀ ਗਿਣਤੀ ਛੋਟੇ ਦਿਲ
ਵਾਲੇ ਲੋਕਾਂ ਦੀ ਗੱਲ ਹੈ।
ਉਦਾਰ-ਚਿੱਤ ਯੋਗੀਆਂ ਲਈ ਤਾਂ ਸਾਰਾ ਸੰਸਾਰ
ਹੀ ਉਨ੍ਹਾਂ ਦਾ ਆਪਣਾ ਟੱਬਰ ਹੈ ਅਤੇ ਹਿੰਦੁਸਤਾਨ ਦੇ ਰਹਿਣ ਵਾਲੇ ਲੋਕਾਂ ਲਈ ਅਜਿਹੇ ਵਿਤਕਰੇ ਤਾਂ
ਬਿਲਕੁਲ ਹੀ ਵਿਅਰਥ ਹਨ।
ਇਹ ਦੇਸ਼ ਤਾਂ ਆਪਣੇ-ਆਪ ਵਿਚ ਇਕ ਛੋਟਾ ਜਿਹਾ
ਸੰਸਾਰ ਹੈ,
ਜਿਥੇ ਅਨੇਕਾਂ ਰੂਪਾਂ-ਰੇਖਾਂ,
ਰੰਗ-ਢੰਗ,
ਬੋਲਚਾਲ ਅਤੇ ਧਾਰਮਿਕ ਵਿਚਾਰਾਂ ਦੇ
ਲੋਕ ਵੱਸਦੇ ਹਨ,
ਜਿਨ੍ਹਾਂ ਵਿਚ ਵੱਖ-ਵੱਖ ਪੌਣ-ਪਾਣੀਆਂ ਕਰਕੇ
ਕੁਝ ਬਾਹਰੀ ਫ਼ਰਕ ਦਿੱਸਦੇ ਹਨ ਜਿਵੇਂ ਕਿ ਕਸ਼ਮੀਰੀਆਂ ਅਤੇ ਮਦਰਾਸੀਆਂ ਵਿਚ,
ਪੰਜਾਬੀਆਂ ਅਤੇ ਉੜੀਸੀਆਂ ਵਿਚ,
ਬੰਗਾਲੀਆਂ ਅਤੇ ਰਾਜਪੂਤਾਂ ਵਿਚ।
ਇਸੇ ਤਰ੍ਹਾਂ ਸਮੇਂ ਅਤੇ ਇਤਿਹਾਸਕ
ਕਾਰਨਾਂ ਕਰਕੇ ਇਥੇ ਕਈ ਵੱਖਰੇ-ਵੱਖਰੇ ਧਰਮ ਭੀ ਹਨ ਜਿਵੇਂ ਕਿ ਹਿੰਦੂ,
ਬੋਧੀ,
ਜੈਨੀ,
ਮੁਸਲਮਾਨ,
ਪਾਰਸੀ,
ਸਿੱਖ ਤੇ ਈਸਾਈ ਆਦਿ।
ਇਨ੍ਹਾਂ ਵਿੱਚੋਂ ਆਪਣੇ ਅੱਗੇ ਹੋਰ
ਫ਼ਿਰਕੇ ਭੀ ਹਨ ਪਰ ਹਨ ਸਾਰੇ ਦੇਸ਼ ਦੇ ਵਾਸੀ,
ਇੱਕੋ ਪਰਮਾਤਮਾ ਦੀ ਸੰਤਾਨ,
ਇੱਕੋ ਸੰਸਾਰ ਭਾਈਚਾਰੇ ਦੇ ਮੈਂਬਰ।
ਇਸ ਲਈ ਸੰਸਾਰ ਦੇ ਇਕ ਕੁਟੰਬ ਹੋਣ
ਦੀ ਅਤੇ ਹਿੰਦੁਸਤਾਨ ਦੇ ਇਕਮੁੱਠ ਇਕ ਟੱਬਰ ਹੋਣ ਦੀ ਜਿੰਨੀ ਸੁਹਣੀ ਮਿਸਾਲ ਸ੍ਰੀ ਗੁਰੂ ਗੋਬਿੰਦ
ਸਿੰਘ ਜੀ ਦੀ ਬਾਣੀ ਵਿਚ ਮੌਜੂਦ ਹੈ,
ਹੋਰ ਕਿਧਰੇ ਬਹੁਤ ਹੀ ਘੱਟ ਮਿਲੇਗੀ।
ਇਹੋ ਹੀ ਸੱਚੇ ਕਰਮ-ਯੋਗੀ ਦੀ
ਸਿੱਖਿਆ ਹੈ।
ਆਪ ਫ਼ੁਰਮਾਉਂਦੇ ਹਨ ਕਿ
ਦੇਸ਼ਾਂ-ਦੇਸ਼ਾਂ ਵਿਚ:
ਫਾਰਸੀ ਫਿਰੰਗੀ
ਫਰਾਂਸੀਸ ਕੇ ਦੁਰੰਗੀ ਮਕਰਾਨ ਕੇ ਮ੍ਰਿਦੰਗੀ ਤੇਰੇ ਗੀਤ ਗਾਈਅਤੁ ਹੈ॥
ਭੱਖਰੀ ਕੰਧਾਰੀ
ਗੋਰਿ ਗੱਖਰੀ ਗਰਦੇਜਾਚਾਰੀ ਪਉਨ ਕੇ ਅਹਾਰੀ ਤੇਰੇ ਨਾਮੁ ਧਿਆਈਅਤੁ ਹੈ॥
ਪੂਰਬ ਪਲਾਊਂ ਕਾਮ
ਰੂਪ ਅਉ ਕਮਾਊਂ,
ਸਰਬ ਠਉਰ ਮੈ
ਬਿਰਾਜੈ ਜਹਾਂ ਜਹਾਂ ਜਾਈਅਤੁ ਹੈ॥
266॥
(ਅਕਾਲ
ਉਸਤਤਿ)
-ਬੰਗ
ਕੇ ਬੰਗਾਲੀ ਫਿਰਹੰਗ ਕੇ ਫਿਰੰਗਾਵਾਲੀ,
ਦਿੱਲੀ ਕੇ ਦਿਲਵਾਲੀ
ਤੇਰੀ ਆਗਿਆ ਮੈਂ ਚਲਤ ਹੈਂ॥
ਰੋਹ ਕੇ ਰੁਹੇਲੇ
ਮਾਘ ਦੇਸ ਕੇ ਮਘੇਲੇ ਬੀਰ,
ਬੰਗਸੀ ਬੁੰਦੇਲੇ ਪਾਪ ਪੁੰਜ
ਕੋ ਮਲਤ ਹੈਂ॥
ਗੋਖਾ ਗੁਨ ਗਾਵੈਂ
ਚੀਨ ਮਚੀਨ ਕੈ ਸੀਸ ਨਯਾਵੈਂ ਤਿੱਬਤੀ ਧਿਆਇ ਦੋਖ ਦੇਹ ਕੇ ਦਲਤ ਹੈਂ॥3॥255॥
ਇਸੇ ਤਰ੍ਹਾਂ ਧਾਰਮਿਕ
ਵਿਚਾਰਾਂ ਵਿਚ:-
ਕੋਊ ਭਇਓ ਮੁੰਡੀਆ
ਸੰਨਿਆਸੀ ਕੋਊ ਜੋਗੀ ਭਇਓ;
ਕੋਊ ਬ੍ਰਹਮਚਾਰੀ ਕੋਊ ਜਤੀ
ਅਨੁਮਾਨਬੋ॥
ਹਿੰਦੂ ਤੁਰਕ ਕੋਊ
ਰਾਫਿਜ਼ੀ ਇਮਾਮ ਸ਼ਾਫ਼ੀ ਮਾਨੁਸ ਕੀ ਜਾਤਿ ਸਬੈ ਏਕੈ ਪਹਚਾਨਬੋ॥
ਕਰਤਾ ਕਰੀਮ ਸੋਈ
ਰਾਜ਼ਿਕ ਰਹੀਮ ਉਈ ਦੂਸਰੋ ਨਾ ਭੇਦ ਕੋਈ ਭੂਲਿ ਭ੍ਰਮ ਮਾਨਬੋ॥
ਏਕ ਹੀ ਕੀ ਸੇਵ ਸਭ
ਹੀ ਕੋ ਗੁਰਦੇਵ ਏਕ,
ਏਕ ਹੀ ਸਰੂਪ ਸਬੈ ਏਕੈ ਜੋਤਿ ਜਾਨਬੋ॥15॥85॥
ਇਵੇਂ ਹੀ :-
ਦੇਹੁਰਾ ਮਸੀਤ ਸੋਈ
ਪੂਜਾ ਔ ਨਿਵਾਜ਼ ਓਈ;
ਮਾਨਸ ਸਬੈ ਏਕ ਪੈ ਅਨੇਕ ਕੋ ਭ੍ਰਮਾਉ
ਹੈ॥
ਦੇਵਤਾ ਅਦੇਵ ਜੱਛ
ਗੰਧ੍ਰਬ ਤੁਰਕ ਹਿੰਦੂ ਨਿਆਰੇ ਨਿਆਰੇ ਦੇਸਨ ਕੇ ਭੇਸ ਕੋ ਪ੍ਰਭਾਉ ਹੈ॥
ਏਕੈ ਨੈਨ ਏਕੈ ਕਾਨ,
ਏਕੈ ਦੇਹ ਏਕੈ ਬਾਨ ਖਾਕ ਬਾਦ
ਆਤਿਸ਼ ਔ ਆਬ ਕੋ ਰਲਾਉ ਹੈ॥
ਅਲਹ ਅਭੇਖ ਸੋਈ
ਪੁਰਾਨ ਅਉ ਕੁਰਾਨ ਓਈ;
ਏਕ ਹੀ ਸਰੂਪ ਸਬੈ
ਏਕ ਹੀ ਬਨਾਉ ਹੈ॥86॥
(ਅਕਾਲ
ਉਸਤਤਿ)
ਇਹ ਹੈ ਸ੍ਰੀ ਗੁਰੂ
ਗੋਬਿੰਦ ਸਿੰਘ ਜੀ ਦੀ ਬਾਣੀ ਵਿਚ ਕਰਮ-ਯੋਗ ਦੀ ਸਿੱਖਿਆ,
ਜਿਸ ਨੇ ਨਿਤਾਣੇ ਅਤੇ ਨਿਰਸਾਹਸ
ਦੇਸ਼ ਵਿਚ ਇਕ ਨਵੀਂ ਰੂਹ ਫੂਕ ਦਿੱਤੀ,
ਜਿਸ ਨੇ ਗਿੱਦੜਾਂ ਨੂੰ ਸ਼ੇਰ,
ਗੀਦੀਆਂ ਨੂੰ ਸੂਰਬੀਰ ਯੋਧੇ ਅਤੇ
ਗ਼ੁਲਾਮਾਂ ਤੋਂ ਭੀ ਨਿੱਘਰੇ ਹੋਏ ਲੋਕਾਂ ਨੂੰ ਸੁਤੰਤਰ ਰਾਜਪਤੀ ਬਣਾ ਦਿੱਤਾ ਸੀ।
ਧੰਨ ਹੈ ਸ੍ਰੀ ਗੁਰੂ ਗੋਬਿੰਦ ਸਿੰਘ
ਜੀ ਕਰਮ-ਯੋਗੀ ਬਾਣੀ ਅਤੇ ਉਨ੍ਹਾਂ ਦਾ ਕਰਮ-ਯੋਗੀ ਜੀਵਨ,
ਜਿਸ ਉੱਤੇ ਦੇਸ਼ ਅਤੇ ਸੰਸਾਰ ਜਿਤਨਾ ਭੀ ਮਾਣ
ਕਰੇ ਥੋੜ੍ਹਾ ਹੈ।

|
|

ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਆਸ਼ੇ ਸਿਧਾਂਤ ਅਤੇ
ਹੁਕਮ
‘‘ਆਦਿ ਅੰਤ ਏਕੇ ਅਵਤਾਰਾ, ਸੋਈ ਗੁਰੂ ਸਮਝਿਯਹੁ ਹਮਾਰਾ।’’ (ਚਰਿਤ੍ਰ 405,
385)
‘‘ਹਮ ਇਹ ਕਾਜ ਜਗਤ ਮੋਂ ਆਏ, ਧਰਮ ਹੇਤ ਗੁਰਦੇਵ ਪਠਾਏ।’’ (ਬਚਿਤ੍ਰ, 5,
42)
‘ਮੈਂ ਹੋ ਪਰਮ ਪੁਰਖ ਕੋ ਦਾਸਾ, ਦੇਖਨਿ ਆਯੋ ਜਗਤ ਤਮਾਸਾ।’’ (ਬਚਿਤ੍ਰ, 6,
33)
‘‘ਨਮਸਕਾਰ ਤਿਸਹੀ ਕੋ ਹਮਾਰੀ ਸਕਲ ਪ੍ਰਜਾ ਜਿਨਿ ਆਪ ਸਵਾਰੀ।’’ (ਚਰਿਤ੍ਰ
405, 386)
‘‘ਅਸਿ ਕ੍ਰਿਪਾਣ ਖੰਡੋ ਖੜਗ ਤੁਪਕ ਤਬਰ ਅਰ ਤੀਰ। ਸੈਫ ਸਰੋਹੀ ਸੈਹਥੀ ਯਹੈ
ਹਮਾਰੇ ਪੀਰ।’’ (ਸਨਾਮਾ, 3)
‘‘ਪੰਥ ਚਲੇ ਤਬ ਜਗਤ ਮੈ ਜਬ ਤੁਮ ਕਰਹੁ ਸਹਾਇ।’’ (ਬਚਿਤ੍ਰ, 6, 30)
‘‘ਆਦਿ ਪੁਰਖ ਜਿਨ ਏਕੁ ਪਛਾਨਾ, ਦੁਤੀਆ ਭਾਵ ਨ ਮਨ ਮਹਿ ਆਨਾ।’’ (ਚੌਬੀਸ,
21)
‘‘ਜੇ ਹਮ ਕੋ ਪਰਮੇਸਰ ਉਚਰਿ ਹੈ, ਤੇ ਸਭ ਨਰਕਿ ਕੰਡ ਮਹਿ ਪਰਿ ਹੈ। ਮੋ ਕੋ
ਦਾਸੁ ਤਵਨ ਕਾ ਜਾਨੋ, ਯਾ ਮੈ ਭੇਦ ਨ ਰੰਚ ਪਛਾਨੋ।’’ ।’’(ਬਚਿਤ੍ਰ 13, 32)
‘‘ਜਿਸਨੋ ਸਾਜਨ ਰਾਖਸੀ ਦੁਸਮਨ ਕਵਨ ਬਿਚਾਰ। ਛ੍ਵੈਂ ਨ ਸਕੇ ਤਿੰਹ ਛਾਂਹਿਕੋ
ਨਿਹਫਲ ਜਾਇ ਗਵਾਰ।’’ (ਬਚਿਤ੍ਰ 13, 24)
‘‘ਜਾਂਤੇ ਛੁਟਿ ਗਯੋ ਭ੍ਰਮ ਉਰਕਾ ਤਿਹ ਆਗੈ ਹਿੰਦੂ ਕਿਆ ਤੁਰਕਾ।’’ (ਚੌਬੀਸ,
19)
‘‘ਦਸਮ ਕਥਾ ਭਾਗੌਤ ਕੀ ਭਾਖਾ ਕਰੀ ਬਨਾਇ, ਅਵਰ ਬਾਸਨਾ ਨਾਹਿ ਪ੍ਰਭ ਧਰਮ
ਜੁੱਧ ਕੇ ਚਾਇ।’’ (ਕ੍ਰਿਸ਼ਨਾਵ, 2491)
|