|


ਸ੍ਰੀ ਦਸਮ
ਗ੍ਰੰਥ ਤੇ ਵਿਵਾਦ : ਗੁਰਸਿੱਖ ਸੁਚੇਤ ਰਹਿਣ
ਸੋਚਣ ਵਾਲੀ ਗਲ ਇਹ ਹੈ ਕਿ ਗ੍ਰੰਥ ਤੋਂ ਤੰਗੀ ਕਿਸਨੂੰ ਹੈ?
(courtesy:
www.punjabmonitor.com)
ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਨੂੰ ਸੰਗਤਾਂ ਸਮੇਤ ਜਦੋਂ
ਸੰਮਤ 1761 ਵਿਚ ਅਨੰਦਪੁਰ ਸਾਹਿਬ ਦੇ ਕਿਲੇ ਨੂੰ ਛੱਡਣਾ ਪਿਆ ਤੇ ਉਪਰੰਤ ਪਹਾੜੀ ਰਾਜਿਆਂ ਤੇ
ਮੁਗਲ ਸੈਨਾਂ ਨੇ ਕਸਮਾਂ ਵਾਇਦੇ ਭੁਲ, ਵਿਸਾਹਘਾਤ ਕਰਦੇ ਹੋਏ ਜਾ ਰਹੀਆਂ ਸੰਗਤਾਂ ਤੇ ਹਮਲੇ ਕਰ
ਦਿਤੇ। ਕਿਉਕਿ ਲੁਟ ਮਾਰ ਵਿਚ ਸਾਹਿਤ ਨੂੰ ਬਿਲਕੁਲ ਨਜ਼ਰਅੰਦਾਜ਼ ਕੀਤਾ
ਜਾਂਦਾ ਹੈ ਤੇ ਓਧਰ ਵਰਖਾ ਵੀ ਪੈ ਰਹੀ ਸੀ, ਇਸ ਵਾਹੋ ਦਾਹੀ ਵਿਚ ਸਾਹਿਤ ਦਾ ਵੱਡਾ ਨੁਕਸਾਨ ਹੋਇਆ
ਤੇ ਸੰਗਤਾਂ ਦੇ ਅਨੇਕਾਂ ਗ੍ਰੰਥ ਤੇ ਹੋਰ ਵੱਡਮੁਲਾ ਸਾਹਿਤ ਬਰਬਾਦ ਹੋ ਗਿਆ। ਯਾਦ ਰਹੇ ਗੁਰੂ
ਸਾਹਿਬ ਇਕ ਉਚ ਕੋਟੀ ਦੇ ਕਵੀ ਸਨ ਜਿਸਦੇ ਭਰਪੂਰ ਸਬੂਤ ਸਮਕਾਲੀ ਸਾਹਿਤ ਤੇ ਇਤਹਾਸ ਵਿਚੋਂ ਮਿਲਦੇ
ਹਨ। ਫਿਰ ਸ਼ਹੀਦ ਭਾਈ ਮਨੀ ਸਿੰਘ ਨੇ ਵੱਡੇ
ਜਤਨ ਕਰਕੇ ਗੁਰੂ ਸਾਹਿਬ ਦੀ ਬਾਣੀ ਤੇ ਸਾਹਿਤ ਨੂੰ ਇਕੱਤ੍ਰ ਕਰਨਾਂ ਅਰੰਭਿਆ ਤੇ ਸੰਮਤ 1778 ਦੇ
ਨੇੜੇ ਤੇੜੇ ਕਈ ਪੁਸਤਕ ਇਕੱਤਰ ਨੂੰ ਇਕੋ ਜਿਲਦ ਵਿਚ ਇਕੱਤ੍ਰ ਕਰ ਦਿਤਾ ਜੋ ਬਾਦ ਵਿਚ ਦਸਮ ਗ੍ਰੰਥ
ਦੇ ਨਾਂ ਨਾਲ ਪ੍ਰਸਿਧ ਹੋਈ। ਜਿਨਾਂ ਪੁਸਤਕਾਂ ਨੂੰ ਦਸਮ ਗ੍ਰੰਥ ਵਿਚ ਇਕੱਠਿਆਂ ਕੀਤਾ ਗਿਆ ਹੈ ਉਹ
ਹਨ:- ਜਾਪੁ, ਅਕਾਲ ਉਸਤਤ, ਤਵਪ੍ਰਸਾਦਿ ਕਬਿਤ, ਤਵਪ੍ਰਸਾਦਿ ਸਵੈਯੇ, ਬਚਿਤ੍ਰ ਨਾਟਕ, ਚੰਡੀ
ਚਰਿਤ੍ਰ ਉਕਤ ਬਿਲਾਸ, ਵਾਰ ਸ੍ਰੀ ਭਗਉਤੀ ਜੀ ਕੀ, ਗਿਆਨ ਪ੍ਰਬੋਧ, ਚਉਬੀਸ ਅਵਤਾਰ, ਰਾਮਕਲੀ
ਪਾਤਸ਼ਾਹੀ 10, 33 ਸਵੈਯੇ, ਖਾਲਸਾ ਮਹਿਮਾ, ਚ੍ਰਿਤਰੋ ਪਖਿਆਨ (ਜੋ ਬਹੁਤ ਵੱਡੀ ਕਿਤਾਬ ਹੈ), ਆਦਿ।
ਪ੍ਰਪਰਾਗਤ ਤੌਰ ਤੇ ਸ਼ਰਧਾਵਾਨ ਸਿੱਖ ਇਸ ਸਾਰੀ ਬਾਣੀ ਨੂੰ ਗੁਰੂ ਸਹਿਬ ਦੀ ਕ੍ਰਿਤ ਮੰਨਦੇ ਆਏ ਹਨ।
ਜਦੋਂ ਭਾਈ ਸਾਹਿਬ ਨੇ ਸਾਰੀਆਂ ਪੁਸਤਕਾਂ ਦੀ ਇਕ ਹੀ ਜਿਲਦ ਬਣਾ ਦਿਤੀ ਤਾਂ ਪੰਥ ਵਿਚ ਉਨਾਂ ਦਾ
ਵਿਰੋਧ ਵੀ ਹੋਇਆ ਸੀ।(ਦੇਖੋ ਪੰਥ ਪ੍ਰਕਾਸ- ਭੰਗੂ) ਸਾਨੂੰ ਇਹ ਵੀ ਨਹੀ ਭੁਲਣਾ ਚਾਹੀਦਾ ਕਿ ਸਿੱਖਾਂ
ਦਾ ਗੁਰੂ ਗੁਰੂ ਗ੍ਰੰਥ ਸਾਹਿਬ ਹੈ। ਇਸ ਵਿਚ ਕੋਈ ਸ਼ੱਕ ਦੀ ਗੁਜਾਇਸ਼ ਨਹੀ ਕਿ ਦਸਮ ਗ੍ਰੰਥ ਸਿੱਖਾਂ
ਲਈ ਅਤਿਅੰਤ ਧਾਰਮਿਕ, ਸਭਿਆਚਾਰਕ ਤੇ ਇਤਹਾਸਿਕ ਮਹੱਤਤਾ ਰਖਦਾ ਹੈ।
ਸਰਕਾਰੀ ਅਜੈਸੀਆਂ ਦੇ ਬੰਦੇ ਅੱਜ ਦਸਮ ਗ੍ਰੰਥ ਦੇ ਖਿਲਾਫ ਬਕਵਾਸ ਕਰਕੇ ਸਿੱਖਾਂ 'ਚ ਭਰਮ ਪੈਦਾ ਕਰ
ਰਹੇ ਹਨ ਕਿ ਇਹ ਦਸਮ ਗੁਰੂ ਦੀ ਰਚਨਾ ਨਹੀ ਹੈ। ਜਿਵੇ ਕਿ ਪ੍ਰਸਿਧ ਜਸੂਸ ਐਮ ਕੇ ਧਰ ਨੇ
ਮੰਨਿਆ ਹੈ ਕਿ ਭਾਰਤੀ ਖੁਫੀਆ ਅਜੈਸੀਆਂ ਦਾ ਪ੍ਰੇਰਣਾ ਸ੍ਰੋਤ ਬ੍ਰਾਹਮਣਵਾਦੀ ਨੀਤੀ ਹੀ ਹੈ ਜਾਂ
ਸਪੱਸ਼ਟ ਲਫਜਾਂ ਵਿਚ ਕੱਟੜਵਾਦੀ ਹਿੰਦੂ ਜਥੇਬੰਦੀ ਆਰ ਐਸ ਐਸ ਦਾ ਏਜੰਡਾ। ਸਿੱਖਾਂ ਨੂੰ ਹਿੰਦੂਮਤ
ਵਿਚ ਮਿਲਾ ਲੈਣ ਦਾ ਉਪਰਾਲਾ ਆਰ ਐਸ ਐਸ ਦੇ ਏਜੰਡੇ ਦਾ ਮੁਖ ਰੂਪ ਹੈ। ਸੋ ਦਸਮ ਗ੍ਰੰਥ ਦੇ ਖਿਲਾਫ
ਅਧਾਰਹੀਨ ਪ੍ਰਚਾਰ ਕਰਨ ਵਾਲੇ ਬਹੁਤੇ ਅਜੈਂਸੀਆਂ ਦੇ ਹੀ ਬੰਦੇ ਹਨ। ਮਜੇਦਾਰ ਗਲ ਇਹ ਹੈ ਕਿ ਜੋ
ਗੁਰੂ ਗ੍ਰੰਥ ਦੇ ਬਰਾਬਰ ਦਸਮ ਗ੍ਰੰਥ ਦਾ ਪ੍ਰਕਾਸ਼ ਕਰ ਰਹੇ ਹਨ ਉਹ ਵੀ ਸਰਕਾਰੀ ਬੰਦੇ ਹੀ ਹਨ।
ਇਕ ਅਸੂਲ ਹੈ ਕਿ ਕਿਸੇ ਵੀ ਬੰਦੇ ਨੂੰ ਉਸ ਦੇ ਧਰਮ ਤੋਂ ਡੇਗਣਾ ਹੋਵੇ ਤਾਂ ਪਹਿਲਾਂ ਉਸ ਦੇ ਮਨ
ਵਿਚ ਧਰਮ ਲਈ ਭਰਮ ਪੈਦਾ ਕੀਤਾ ਜਾਂਦਾ ਹੈ ਤੇ ਫਿਰ ਉਸ ਨੂੰ ਦੂਸਰੇ ਧਰਮ ਲਈ ਮਨਾਇਆ ਜਾਂਦਾ ਹੈ।
ਦਸਮ ਗ੍ਰੰਥ ਦੀ ਵਿਰੋਧਤਾ ਕਰਕੇ ਇਹ ਲੋਕ ਭਰਮ ਪੈਦਾ ਕਰਨ ਦੀ ਤਾਕ ਵਿਚ ਹਨ। ਇਹ ਲੋਕ ਦਸਮ ਗੁਰੂ
ਦੀ ਬਾਣੀ ਨੂੰ ਬ੍ਰਹਮਣਵਾਦ ਖਿਲਾਫ ਜਿਆਦਾ ਤਿਖਾ ਮੰਨਦੇ ਹਨ। ਇਸ ਕਰਕੇ ਇਸ ਦੇ ਵਿਰੁਧ ਹਨ।
ਪ੍ਰਚਾਰ ਦਾ ਇਨਾਂ ਅਸਰ ਹੈ ਕਿ ਕਈ ਭੋਲੇ ਭਾਲੇ ਸਿੱਖ ਇਨਾਂ
ਦੇ ਝਾਂਸੇ 'ਚ ਆ ਪ੍ਰੰਪਰਾ ਨੂੰ ਮੂਲੋ ਹੀ ਭੁਲ ਬੈਠੇ ਹਨ। ਯਾਦ ਰੱਖੋ ਦਸਮ ਗ੍ਰੰਥ ਦੀ ਬੀੜ ਬਣਨ
'ਚ ਤਾਂ ਵਾਦ ਵਿਵਾਦ ਹੋ ਸਕਦਾ ਹੈ ਪਰ ਇਕੱਠੇ ਕੀਤੇ ਹੋਏ ਗ੍ਰੰਥਾਂ ਤੇ ਕੋਈ ਕਿੰਤੂ ਪ੍ਰੰਤੂ ਨਹੀ
ਕਿਉਕਿ ਗੁਰੂ ਪਾਤਸ਼ਾਹ ਦੇ ਵੇਲੇ ਜੋ ਕਿਤਾਬਾਂ ਲਿਖੀਆਂ ਗਈਆਂ ਹਨ ਉਨਾਂ ਵਿਚ ਵੀ ਦਸਮ ਪਾਤਸ਼ਾਹ ਦੀਆਂ
ਰਚਨਾਵਾਂ ਦਾ ਜਿਕਰ ਆਉਦਾ ਹੈ। ਚਾਹੇ ਉਹ ਭਾਈ ਪ੍ਰਹਿਲਾਦ ਸਿੰਘ, ਦਿਆ ਸਿੰਘ ਪਿਆਰਾ, ਭਾਈ ਨੰਦ
ਲਾਲ, ਲਿਖਾਰੀ ਪ੍ਰਮ ਸੁਮਾਰਗ, ਸੌ ਸਾਖੀ- ਸਾਹਿਬ ਸਿੰਘ ਜਾਂ ਕਵੀ ਸੈਨਾਪਤੀ ਕਰਤਾ ਸ੍ਰੀ ਗੁਰਸੋਭਾ
ਲਿਖੇ। ਗਲ ਕੀ ਕਿ ਜਿੰਨੇ ਵੀ ਰਹਿਤਨਾਮੇ ਮਿਲਦੇ ਹਨ ਉਨਾਂ ਸਭ ਵਿਚ ਕਿਸੇ ਨਾਂ ਕਿਸੇ ਰਚਨਾਂ ਦਾ
ਜ਼ਿਕਰ ਹੈ। ਗੁਰੂ ਸਾਹਿਬ ਦੇ ਖਿਡਾਵੇ ਚੌਪਾ ਸਿੰਘ ਨੇ ਤਾਂ ਦਸਮ
ਗ੍ਰੰਥ ਦੀਆਂ ਰਚਨਾਵਾਂ ਦੇ ਸਾਲ ਤਕ ਵੀ ਦਿਤੇ ਹੋਏ ਹਨ ਕਿ ਕਦੋਂ ਕਦੋਂ ਇਹ ਰਚਨਾਵਾਂ ਹੋਈਆਂ।
ਕੇਸਰ ਸਿੰਘ ਛਿਬੜ ਨੇ ਤਾਂ ਇਹ ਵੀ ਲਿਖਿਆ ਹੈ ਕਿ ਜਦੋਂ ਗੁਰੂ ਸਾਹਿਬ ਨੂੰ ਪੁਛਿਆ ਗਿਆ ਕਿ ਇਹੋ
ਜਿਹੀਆਂ ਰਚਨਾਵਾਂ ਕਰਨ ਪਿਛੇ ਤੁਹਾਡਾ ਕੀ ਮਕਸਦ ਹੈ ਤਾਂ ਸਾਹਿਬ ਨੇ ਕਿਹਾ ਇਹ ਮੇਰੀ ਖੇਡ ਹੈ।
ਕਈ ਭੁੱਲੜ ਸਿੱਖ ਦਸਮ ਗ੍ਰੰਥ ਤੇ ਸਰਸਰੀ ਨਿਗਾਹ ਮਾਰਨ ਉਪਰੰਤ ਹੀ ਉਚਾਟ ਹੋ ਬਹਿੰਦੇ
ਹਨ ਕਿ ਦੇਖੋ ਇਸ ਵਿਚ ਹਿੰਦੂ ਅਵਤਾਰਾਂ ਤੇ ਕਵਿਤਾ ਹੈ ਜੋ ਗੁਰੂ ਸਾਹਿਬ ਨਹੀ ਕਹਿ ਸਕਦੇ । ਇਹ
ਲੋਕ ਅੱਗੇ ਨਹੀ ਦੇਖਦੇ ਕਿ ਇਨ੍ਹਾਂ ਹੀ ਰਚਨਾਵਾਂ ਵਿਚ ਬ੍ਰਾਮਣਵਾਦ ਦੀ ਕੀ ਯਹੀ-ਤਹੀ
ਫੇਰੀ ਗਈ ਹੈ। ਸੋ ਰੋਣਾਂ ਤੇ ਬ੍ਰਾਹਮਣਾਂ ਤੇ ਉਹਨਾਂ ਦੇ ਟੱਟੂਆਂ ਨੂੰ
ਚਾਹੀਦਾ ਹੈ।
ਹੇਠਾਂ ਦਸਮ ਗ੍ਰੰਥ ਦੀਆਂ ਕੁਝ ਇਕ ਤੁਕਾਂ 'ਚ ਕਿਵੇਂ ਬ੍ਰਾਹਮਣਵਾਦ
ਨੂੰ ਪੂਰੀ ਤਰਾਂ ਨਕਾਰਿਆ ਗਿਆ ਹੈ ਦਿਤੀਆਂ ਜਾਂਦੀਆਂ ਹਨ। ਪਾਠਕਾਂ ਨੂੰ ਬੇਨਤੀ ਹੈ ਇਨ੍ਹਾਂ ਤੁਕਾਂ
ਦੇ ਅਰਥ ਕਿਸੇ ਸੂਝਵਾਨ ਕੋਲੋਂ ਸਮਝ ਲੈਣਾ ਕਿਉਕਿ ਅਸੀ ਡਰਦੇ ਹਾਂ ਫਿਰ ਰਸਾਲੇ ਤੇ ਪਾਬੰਦੀ ਨਾਂ
ਲਗ ਜਾਏ:
1. ਕਿਤੇ ਕਿਸਨ ਸੇ ਕੀਟ ਕੋਟੈ ਉਪਾਏ, ਉਸਾਰੇ ਗੜੇ ਫਿਰ ਮੇਟੇ ਬਨਾਏ॥
2. ਕਹਾ ਭਇਓ ਜੋ ਅਤ ਹਿਤ ਚਿਤ ਕਰ ਬਹੁ ਬਿਧ ਸਿਲਾ ਪੁਜਾਈ॥ ਪ੍ਰਾਨ ਥਕਿਓ ਪਾਹਿਨ ਕਹ
ਪਰਸਤ ਕਛੁ ਕਰ ਸਿਧਨ ਆਈ॥ਤਾ ਮੈਂ ਕਹਾਂ ਸਿਧ ਹੈ ਰੇ ਜੜ ਤੋਹਿ ਕਛੁ ਬਰ ਦੇਹੈ॥..(ਸਬਦ ਹਜਾਰੇ)
3. ਰਾਮ ਰਹੀਮ ਉਬਾਰ ਨ ਸਕਹੈ ਜਾਕਰ ਨਾਮ ਰਟੈ ਹੈ॥(ਸ. ਹਜਾਰੇ)
4. ਕਾਹੂ ਲੇ ਪਾਹਨ ਪੂਜ ਧਰਯੋ ਸਿਰ ਕਾਹੂ ਲੈ ਲਿੰਗ ਗਰੇ ਲਟਕਾਇਓ॥ (ਸਵੈਯੈ) ....ਰਾਮ ਰਹੀਮ
ਪੁਰਾਨ ਕੁਰਾਨ ਅਨੇਕ ਕਹੈਂ ਮਤ ਏਕ ਨ ਮਾਨਯੋ॥ ਸਿੰਮ੍ਰਿਤ ਸਾਸਤ੍ਰ ਬੇਦ ਸਭੈ ਬਹੁ ਭੇਦ ਕਹੈਂ ਹਮ
ਏਕਨ ਜਾਨਯੋ॥(ਚੌਪਈ)
5. ਦੁ ਪੰਥ ਮੇਂ ਕਪਟ ਵਿਦਯਾ ਚਲਾਨੀ ॥ਬਹੁਰ ਤੀਸਰਾ ਪੰਥ ਕੀਜੈ ਪ੍ਰਧਾਨੀ॥ ....ਕਰੌਂ
ਖਾਲਸਾ ਪੰਥ ਤੀਸਰ ਪ੍ਰਵੇਸਾ॥ ਜਗੈ ਸਿੰਘ ਜੋਧੈ ਧਰੈਂ ਨੀਲ ਭੇਸਾ॥ (ਉਗਰਦੰਤੀ)
6. ਮਾਨਸ ਕੀ ਜਾਤ ਸਬੈ ਏਕੈ ਪਹਿਚਾਨਬੋ॥ (ਅ. ਉਸਤਤ)
7. ਸੋ ਕਿਮ ਮਾਨਸ ਰੂਪ ਕਹਾਏ॥ ਸਿਧ ਸਮਾਧਿ ਸਾਧ ਕਰ ਹਾਰੇ ਕਯੋ੍ੂ ਨ ਦੇਖਨ ਪਾਏ॥(ਸ.
ਹਜ਼ਾਰੇ)
8. ਜਾਕਰ ਰੂਪ ਰੰਗ ਨਹਿ ਜਨਿਯਤ ਸੋ ਕਿਮ ਸਯਾਮ ਕਹੈ ਹੈ॥ (ਸਬਦ ਹਜ਼ਾਰੇ ਪਾ.10)
9. ਕਾਹੂ ਕਹਯੋ ਕ੍ਰਿਸਨਾਂ ਕਹੁ ਕਾਹੂ ਮਨੈ ਅਵਤਾਰਨ ਮਾਨਯੋ॥ ਫੋਕਟ ਧਰਮ ਬਿਸਾਰ ਸਭੈ
ਕਰਤਾਰ ਹੀ ਕਉ ਕਰਤਾ ਜੀਅ ਜਾਨਯੋ॥...ਅੰਤ ਮਰੇ ਪਛੁਤਾਇ ਪ੍ਰਿਥੀ ਪਰ, ਜੇ ਜਗ ਮੈ ਅਵਤਾਰ ਕਹਾਏ॥(33
ਸਵੈਯੇ)
10. ਕਾਹੂੰ ਲੈ ਪਾਹਨ ਪੂਜ ਧਰਯੋ ਸਿਰ,ਕਾਹੂੰ ਲੈ ਲਿੰਗ ਗਰੇ ਲਟਕਾਇਓ॥ ...ਕੋਊ ਬੁਤਾਨ
ਕੋ ਪੂਜਤ ਹੈ ਪਸੁ, ਕੋਊ ਮ੍ਰਿਤਾਨ ਕੋ ਪੂਜਨ ਧਾਇਓ॥(ਅਕਾਲ ਉਸਤਤ) ... ਪਾਹਨ ਮੇਂ ਪਰਮੇਸਰ ਨਾਹੀ॥(ਬ.ਨਾਟਕ)
11. ਕਾਹੇ ਕੋ ਪੂਜਤ ਪਾਹਨ ਕੋ, ਕਛੁ ਪਾਹਨ ਮੇਂ ਪ੍ਰਮੇਸਰ ਨਾਹੀ॥..... ਫੋਕਟ ਭਰਮ ਭਯੋ
ਫਲਹੀਨ ਜੁ ਪੂਜ ਸਿਲਾ ਜੁਗ ਕੋਟ ਗਵਾਈ॥ ॥(ਅਕਾਲ ਉਸਤਤ)
12. ਕਿ ਓ ਬੁਤ ਪਰਸਤੰਦੁ ਮਨ ਬੁਤ ਸਿਕਸਤ (ਜ਼ਫਰਨਾਮਹ)
13. ਮੈ ਨ ਗਨੇਸਹਿ ਪ੍ਰਥਮ ਮਨਾਊਂ॥ ਕਿਸ਼ਨ ਬਿਸ਼ਨ ਕਬਹੂੰ ਨ ਧਿਆਊ ॥(ਕ੍ਰਿ.ਵਤਾਰ)
14. ਗ੍ਰੰਥ ਵਿਚ ਬ੍ਰਾਹਮਣ ਦੀ ਮੂਰਖਤਾ ਨੂੰ ਉਜਾਗਰ ਕੀਤਾ ਗਿਆ: ਦੇਖੋ ਅੰਕ266)
15. ਕਹੋ ਮਿਸਰ ਆਗੇ ਕਹਾਂ ਜਵਾਬ ਦੈਹੋ॥ ਕਬੈ ਕਾਲ ਕੇ ਜਾਲ ਮੈ ਫਾਂਸ ਜੈ ਹੋ॥ ਕਹੋ ਕੌਨਸੋ
ਪਾਠ ਕੈਹੋ ਤਹਾਂ ਹੀ॥ ਤਊ ਲਿੰਗ ਪੂਜਾ ਕਰੌਗੇ ਉਹਾਂ ਹੀ॥..ਜਿਹ ਲਿੰਗਹ ਕੌ ਜਪਤੇ ਕਾਲ ਬਤਾਇਯੋ ॥
ਹੋ ਅੰਤ ਕਾਲ ਸੋ ਤੁਮਰੇ ਮੁਖ ਮਹਿ ਆਇਯੋ॥ --- (ਅਰਥ- ਪਾਹਨ-ਪੱਥਰ ਜਾਂ ਸਿਲਾ, ਲਿੰਗ-ਮਰਦ ਦਾ
ਪਿਸ਼ਾਬ ਤੇ ਪੈਦਾਇਸ਼ ਵਾਲਾ ਅੰਗ, ਸਿਯਾਮ- ਕ੍ਰਿਸ਼ਨ ਭਗਵਾਨ, ਮਿਸਰ- ਬ੍ਰਾਹਮਣ)
ਦਸਮ ਪਾਤਸ਼ਾਹ ਦੀ ਬਾਣੀ ਦੇ ਦੁਸ਼ਮਣ ਜਾਂ ਸਿੱਧਾ ਕਿਹਾ ਜਾਵੇ ਪੰਥ
ਦੁਸ਼ਮਣ ਲੋਕ ਇਹ ਦੁਹਾਈ ਦੇ ਰਹੇ ਹਨ ਕਿ ਦੇਖੋ ਜੀ ਦਸਮ ਗ੍ਰੰਥ ਵਿਚ ਬੜੀ ਅਸ਼ਲੀਲ ਭਾਸ਼ਾ ਵਰਤੀ ਗਈ
ਹੈ। ਅਸੀਂ ਇਸਨੂੰ
ਪ੍ਰਵਾਰ ਵਿਚ ਬਹਿ ਕੇ ਨਹੀ ਪੜ੍ਹ ਸਕਦੇ। ਬੰਦਾ ਪੁਛੇ ਇਨ੍ਹਾਂ ਨੂੰ ਭਈ ਤੁਹਾਨੂੰ ਕਿਨ੍ਹੇ ਕਿਹਾ
ਹੈ ਕਿ ਟੱਬਰ 'ਚ ਬਹਿ ਕੇ ਪੜੋ। ਇਨ੍ਹਾਂ ਕੋਲੋਂ ਬਸ ਇਕ ਸਵਾਲ ਪੁਛ
ਲਓ ਭਾਈ ਤੁਸੀ ਨਿਤਨੇਮ ਕਿੰਨਾ ਕੁ ਟੱਬਰ 'ਚ ਬਹਿ ਕੇ ਕਰਦੇ ਹੋ? ਗੁਰਸਿੱਖ ਯਾਦ ਰੱਖਣ ਦਸਮ ਗ੍ਰੰਥ
ਇਕ ਸਭਿਆਂਚਾਰਕ ਤੇ ਇਤਹਾਸਿਕ ਗ੍ਰੰਥ ਵੀ ਹੈ। ਗੁਰਸਿੱਖਾਂ ਨੂੰ ਇਹ
ਨਹੀ ਕਿਹਾ ਜਾਂਦਾ ਕਿ ਤੁਸੀ ਚਰਿਤ੍ਰੋਪਖਆਨ ਸਵੇਰੇ ਸ਼ਾਮ ਪੜੋ। ਉਂਜ ਤਾਂ ਪੱਛਮ ਵਿਚ ਕਾਮ ਸਬੰਧਾ
ਤੇ ਅੱਜ ਬੱਚਿਆਂ ਨੂੰ ਸਿਖਿਆਂ ਦੇਣੀ ਸ਼ੁਰੂ ਕਰ ਦਿਤੀ ਗਈ ਹੈ। ਅੱਜ
ਟੀਵੀ ਤੇ ਜੋ ਗੰਦ ਦਿਖਾਇਆ ਜਾ ਰਿਹਾ ਹੈ ਉਹ ਇਨ੍ਹਾਂ ਅਜੈਸੀਆਂ ਨੂੰ ਨਹੀ ਦਿਸਦਾ।

|
|

ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਆਸ਼ੇ ਸਿਧਾਂਤ ਅਤੇ
ਹੁਕਮ
‘‘ਆਦਿ ਅੰਤ ਏਕੇ ਅਵਤਾਰਾ, ਸੋਈ ਗੁਰੂ ਸਮਝਿਯਹੁ ਹਮਾਰਾ।’’ (ਚਰਿਤ੍ਰ 405,
385)
‘‘ਹਮ ਇਹ ਕਾਜ ਜਗਤ ਮੋਂ ਆਏ, ਧਰਮ ਹੇਤ ਗੁਰਦੇਵ ਪਠਾਏ।’’ (ਬਚਿਤ੍ਰ, 5,
42)
‘ਮੈਂ ਹੋ ਪਰਮ ਪੁਰਖ ਕੋ ਦਾਸਾ, ਦੇਖਨਿ ਆਯੋ ਜਗਤ ਤਮਾਸਾ।’’ (ਬਚਿਤ੍ਰ, 6,
33)
‘‘ਨਮਸਕਾਰ ਤਿਸਹੀ ਕੋ ਹਮਾਰੀ ਸਕਲ ਪ੍ਰਜਾ ਜਿਨਿ ਆਪ ਸਵਾਰੀ।’’ (ਚਰਿਤ੍ਰ
405, 386)
‘‘ਅਸਿ ਕ੍ਰਿਪਾਣ ਖੰਡੋ ਖੜਗ ਤੁਪਕ ਤਬਰ ਅਰ ਤੀਰ। ਸੈਫ ਸਰੋਹੀ ਸੈਹਥੀ ਯਹੈ
ਹਮਾਰੇ ਪੀਰ।’’ (ਸਨਾਮਾ, 3)
‘‘ਪੰਥ ਚਲੇ ਤਬ ਜਗਤ ਮੈ ਜਬ ਤੁਮ ਕਰਹੁ ਸਹਾਇ।’’ (ਬਚਿਤ੍ਰ, 6, 30)
‘‘ਆਦਿ ਪੁਰਖ ਜਿਨ ਏਕੁ ਪਛਾਨਾ, ਦੁਤੀਆ ਭਾਵ ਨ ਮਨ ਮਹਿ ਆਨਾ।’’ (ਚੌਬੀਸ,
21)
‘‘ਜੇ ਹਮ ਕੋ ਪਰਮੇਸਰ ਉਚਰਿ ਹੈ, ਤੇ ਸਭ ਨਰਕਿ ਕੰਡ ਮਹਿ ਪਰਿ ਹੈ। ਮੋ ਕੋ
ਦਾਸੁ ਤਵਨ ਕਾ ਜਾਨੋ, ਯਾ ਮੈ ਭੇਦ ਨ ਰੰਚ ਪਛਾਨੋ।’’ ।’’(ਬਚਿਤ੍ਰ 13, 32)
‘‘ਜਿਸਨੋ ਸਾਜਨ ਰਾਖਸੀ ਦੁਸਮਨ ਕਵਨ ਬਿਚਾਰ। ਛ੍ਵੈਂ ਨ ਸਕੇ ਤਿੰਹ ਛਾਂਹਿਕੋ
ਨਿਹਫਲ ਜਾਇ ਗਵਾਰ।’’ (ਬਚਿਤ੍ਰ 13, 24)
‘‘ਜਾਂਤੇ ਛੁਟਿ ਗਯੋ ਭ੍ਰਮ ਉਰਕਾ ਤਿਹ ਆਗੈ ਹਿੰਦੂ ਕਿਆ ਤੁਰਕਾ।’’ (ਚੌਬੀਸ,
19)
‘‘ਦਸਮ ਕਥਾ ਭਾਗੌਤ ਕੀ ਭਾਖਾ ਕਰੀ ਬਨਾਇ, ਅਵਰ ਬਾਸਨਾ ਨਾਹਿ ਪ੍ਰਭ ਧਰਮ
ਜੁੱਧ ਕੇ ਚਾਇ।’’ (ਕ੍ਰਿਸ਼ਨਾਵ, 2491)
|