Home Writings Video Files Audio Files Dasam Quest SantSipahi Home

 

 

 

ਗਿਆਨ ਵਿਹੂਣਾ ਗਾਵੈ ਗੀਤ ਭੁਖੇ ਮੁਲਾਂ ਘਰੇ ਮਸੀਤਿ

ਤੇ ਸਵਾਮੀ ਦਯਾ ਨੰਦ ਖੁਸ਼ ਹੋਇਆ

 

ਸ੍ਰ. ਗੁਰਚਰਨਜੀਤ ਸਿੰਘ ਲਾਂਬਾ

 

ਬਾਬੇ ਕੇ ਬਾਬਰ ਕੇ ਦੋਊ ਆਪ ਕਰੇ ਪਰਮੇਸਰ ਸੋਊ   ਸ੍ਰੀ ਮੁਖ ਵਾਕ ਪਾ: 10 ਪਾਵਨ ਗੁਰਵਾਕ ਹੈਇਸ ਮੁਤਾਬਕ ਗੁਰੂ ਬਾਬੇ ਦੇ ਇਲਾਹੀ ਪੈਗ਼ਾਮ ਨੂੰ ਗੰਧਲਾ ਕਰਨ ਲਈ, ਨੂਰੀ ਜੋਤ ਨੂੰ ਬੁਝਾਣ ਲਈ ਮੁੱਢ-ਕਦੀਮ ਤੋਂ ਹੀ ਅੰਦਰੂਨੀ ਤੇ ਬੈਰੂਨੀ ਗੁਰਦੋਖੀ ਸ਼ਕਤੀਆਂ ਨਾਲ-ਨਾਲ ਹੀ ਸਰਗਰਮ ਰਹੀਆਂ ਹਨਪਰ ਇਹ ਅਬਿਨਾਸ਼ੀ ਨਿਰਮਲ ਪੰਥ ਤਾਂ ਗੁਰੂ ਬਾਬੇ ਦੇ ਜਗਤ ਵਿਚ ਮਾਰੇ ਸਿੱਕੇ ਦੇ ਨਾਲ ਪ੍ਰਗਟ ਹੋਇਆ ਸੀ।  ਇਸ ਪੰਥ ਦੇ ਪਾਂਧੀਆਂ ਨੂੰ ਸਦ ਜੀਵਨ ਦਾਨ ਦੇਣ ਲਈ, ਜੀਵਨ ਮੁਕਤ ਕਰਨ ਲਈ  ਗੁਰ ਜੋਤਿ, ਸ਼ਮਾਅ ਤੇ ਪਤੰਗੇ ਬਾਅਦ ਵਿਚ ਕੁਰਬਾਨ ਹੋਏ, ਪਹਿਲਾਂ ਜੋਤ ਨੇ ਆਪਣੇ ਆਪ ਨੂੰ ਜਲਾਇਆਹੁਣ ਆਗਿਆ ਭਈ ਅਕਾਲ ਕੀ ਤਬੈ ਚਲਾਇਉ ਪੰਥ ਦੇ ਹੁਕਮ ਨਾਲ ਪ੍ਰਚੁਰ ਹੋਏ, ਫੈਲੇ ਪੰਥ ਨੂੰ ਦੁਨੀਆ ਦੀ ਕੋਈ ਤਾਕਤ, ਕੋਈ ਝੱਖੜ, ਕੋਈ ਸਾਜ਼ਿਸ਼ ਸਮਾਪਤ ਨਹੀਂ ਕਰ ਸਕਦੀ।  ਮਾਰਿਆ ਸਿੱਕਾ ਜਗਤ ਵਿਚ ਨਾਨਕ ਨਿਰਮਲ ਪੰਥ ਚਲਾਯਾ॥  ਦੇ ਹੁਕਮ ਨਾਲ ਪ੍ਰਗਟੇ ਪੰਥ ਖਾਲਸਾ ਖੇਤੀ ਮੇਰੀ, ਹਉਂ ਸੰਭਾਲ ਕਰੋਂ ਤਿਸ ਕੇਰੀ  ਦਾ ਵਾਇਦਾ ਪੰਥ ਦੇ ਵਾਲੀ , ਇਸਦੇ ਮਾਲੀ ਨੇ ਖੁਦ ਇਸ ਦੀ ਝੋਲੀ ਵਿਚ ਪਾਇਆ ਹੈਇਹ ਪੰਥ ਅਕਾਲ ਪੁਰਖ ਨੇ ਖੁਦ ਗੁਰੂ ਗੋਬਿੰਦ ਸਿੰਘ ਜੀ ਦੀ ਝੋਲੀ ਵਿਚ ਪਾਇਆਹੁਣ ਇਸਦੇ ਸਿਰ ਤੇ ਹੁਮਾ ਰੂਪੀ ਨੀਲੇ ਦੇ ਸ਼ਾਹਸਵਾਰ ਦਾ ਸਾਇਆ ਹੈ।  ਪੰਥ ਦੋਖੀ, ਗੁਰੂ ਅਤੇ ਗੁਰਬਾਣੀ ਨਿੰਦਕ ਕਾਂ ਇਸਦਾ ਕੁਝ ਵੀ ਨਹੀਂ ਵਿਗਾੜ ਸਕਦੇਕਲਗੀਧਰ ਪਿਤਾ ਦਾ ਵਰ ਹੈ,

 

ਹੁਮਾ ਰਾ ਕਸੇ ਸਾਯਹ ਆਯਦ ਬਜ਼ੇਰ

ਬਰੋ ਦਸਤ ਦਾਰਦ ਨ ਜ਼ਾਗੇ ਦਲੇਰ 16॥ 

 

ਗੁਰੂ ਅਤੇ ਗੁਰੂ ਦੀ ਉਮੱਤ ਨੂੰ ਵਕਤੀ ਹਕੂਮਤਾਂ ਦੇ ਅਜ਼ਾਬ, ਤਸ਼ਦੱਦ ਦਾ ਤਾਂ ਸਾਹਮਣਾ ਕਰਨਾ ਹੀ ਪਿਆ ਜੋ ਅਣਹੋਣਾ ਨਹੀਂ ਸੀ ਪਰ ਟੀਸ ਪੈਦਾ ਕਰਨ ਵਾਲਾ ਸ੍ਰੋਤ ਗੁਰੂ ਘਰ ਵਿਚੋਂ ਹੀ ਪ੍ਰਗਟ ਹੋਇਆਮੀਣੇ, ਮਸੰਦ, ਧੀਰਮਲਈਏ, ਰਾਮਰਾਈਏ, ਗੁਰੂ ਸਾਹਿਬਾਨ ਦੀ ਅੰਸ ਬੰਸ ਵਿਚੋਂ ਹੀ ਪ੍ਰਗਟ ਹੋਏਮਸੰਦ ਵੀ  ਗੁਰੂ ਸਾਹਿਬ ਨੇ ਖੁਦ ਹੀ ਥਾਪੇ ਸਨਪਰ ਨਾਲ ਹੀ ਸਾਹਿਬ ਸ੍ਰੀ ਗੁਰੂ ਅਮਰ ਦਾਸ ਜੀ ਮਹਾਰਾਜ ਨੇ ਪਾਵਨ ਬਚਨ ਵੀ ਕਰ ਦਿੱਤੇ

 

ਸੋ ਸਿਖੁ ਸਖਾ ਬੰਧਪ ਹੈ ਭਾਈ ਜਿ ਗੁਰ ਕੇ ਭਾਣੇ ਵਿਚਿ ਆਵੈ

ਆਪਣੈ ਭਾਣੈ ਜੋ ਚਲੈ ਭਾਈ ਵਿਛੁੜਿ ਚੋਟਾ ਖਾਵੈ

 

ਇਹਨਾਂ ਬਾਰੇ ਪੰਥਕ ਦ੍ਰਿਸ਼ਟੀਕੋਣ ਰਹਿਤਨਾਮੇ ਵਿਚ ਸਪਸ਼ਟ ਹੈ,

ਜੋ ਗੁਰੁ ਕਾ ਸਿਖ ਹੋਵੈ ਪੰਜਾਂ ਨਾਲਿ ਨਾਤਾ ਨ ਕਰੈਵਰਤਣ ਵੀ ਨਾ ਕਰੈ-ਪਹਿਲੇ ਮੀਣੇ, ਦੂਜੇ ਰਾਮਰਾਈਏ, ਤੀਜੇ ਕੁੜੀਮਾਰ, ਚਉਥੇ ਭੱਦਣੀ, ਪੰਜਵੇਂ ਮਸੰਦਭਾਵੇਂ ਗੁਰੁ ਕੇ ਸਰਬੰਧੀ ਹੈਨਿ ਤਾਂ ਵੀ ਇਹ ਨਿੰਦਾ ਕਰਕੇ ਦੁਸਟ ਹੋਏ ਹੈ ਨਿਜੈਸੇ ਦਰਖਤ ਵਿਚਹੁੰ ਫਲ ਪਤ੍ਰ ਟਾਸ ਨਿਕਸਦੇ ਹੈਨਿ ਅਤੇ ਕੰਡੇ ਵੀ ਵਿਚਹੁੰ ਹੀ ਨਿਕਸਦੇ ਹੈਨਿਸੋ ਏਹੁ ਕੰਡੇ ਹੈਨਿ

 (ਰਹਿਤਨਾਮਾ ਹਜ਼ੂਰੀ, ਭਾਈ ਚਉਪਾ ਸਿੰਘ ਛਿੱਬਰ, ਪੰਨਾ 83)

 

ਇਸ ਵਿਚ ਕਿਸੇ ਨੂੰ ਵੀ ਮੁਆਫੀ ਨਹੀਂ ਹੈਸਾਹਿਬ ਸ੍ਰੀ ਗੁਰੂ ਹਰਿ ਰਾਇ ਸਾਹਿਬ ਨੇ ਵੀ ਬਾਬਾ ਰਾਮ ਰਾਇ ਵਲੋਂ ਗੁਰਬਾਣੀ ਦੀ ਇਕ ਤੁਕ ਬਦਲਣ ਕਰ ਕੇ ਚਿਤਾਵਨੀ ਸੀ,

 

ਜਿਨ ਭੈ ਅਦਬ ਨ ਬਾਨੀ ਧਾਰਾ

ਜਾਨਹੁ ਸੋ ਸਿਖ ਨਹੀਂ ਹਮਾਰਾ॥ (ਸ੍ਰੀ ਗੁਰੂ ਪ੍ਰਤਾਪ ਸੂਰਜ ਗ੍ਰੰਥ)

 

ਪਰ ਇਹ ਚੋਜ ਅਤੇ ਕੌਤਕ ਵੀ ਉਸ ਕਰਤਾ ਪੁਰਖ ਦੀ ਮਾਇਆ ਹੀ ਹੈ  ਕਿ ਵੱਡੇ ਵੱਡੇ ਦਾਨੀ ਪੁਰਖਾਂ ਨੂੰ ਵੀ ਘਮੰਡ ਦਾ ਦਾਨ ਪ੍ਰਦਾਨ ਕਰਕੇ ਉਨ੍ਹਾਂ ਨੂੰ ਸਮਾਪਤ ਕਰ ਦਿੰਦਾ ਹੈ, ਕਹੂੰ ਦਾਨਵਾਨ ਕੋ ਗੁਮਾਨ ਮਤ ਦੇਤ ਹੋ ॥ (ਅਕਾਲ ਉਸਤਤਿ )

ਏਨਾ ਜੰਤਾ ਕੈ ਵਸਿ ਕਿਛੁ ਨਾਹੀ ਤੁਧੁ ਵੇਕੀ ਜਗਤੁ ਉਪਾਇਆ

ਇਕਨਾ ਨੋ ਤੂੰ ਮੇਲਿ ਲੈਹਿ ਇਕਿ ਆਪਹੁ ਤੁਧੁ ਖੁਆਇਆ ਮ: 1, 470

 

ਮਸ਼ਹੂਰ ਸ਼ਾਇਰ ਬੈਰਿਸਟਰ ਅਤੇ  ਹਾਈ ਕੋਰਟ ਦੇ ਜੱਜ ਅਕਬਰ ਅਲਾਹਬਾਦੀ ਨੇ ਤਕਰੀਬਨ 70 ਸਾਲ ਪਹਿਲਾਂ ਇਕ ਵਿਅੰਗਮਈ ਫਿਕਰਾ ਕਸਿਆ ਸੀ ਕਿ ਵਕੀਲ ਦੇ ਜੰਮਣ ਤੇ ਸ਼ੈਤਾਨ ਨੇ ਖੁਸ਼ ਹੋ ਕੇ ਕਿਹਾ ਸੀ ਕਿ ਲਉ ਹੁਣ ਮੈਂ ਵੀ ਅਲ ਓਲਾਦ ਵਾਲਾ ਹੋ ਗਿਆ ਹਾਂ, ਮੇਰੇ ਘਰ ਵਕੀਲ ਦਾ ਜਨਮ ਹੋ ਗਿਆ ਹੈ

ਪੈਦਾ ਹੁਆ ਵਕੀਲ ਤੋ ਸ਼ੈਤਾਨ ਨੇ ਕਹਾ,

ਲੋ ਆਜ ਹਮ ਭੀ ਸਾਹਿਬੇ ਓਲਾਦ ਹੋ ਗਏ

 

ਇਸੇ ਤਰਜ਼ ਤੇ ਜਾਪਦਾ ਹੈ ਅੱਜ ਆਰਯਾ ਸਮਾਜ ਦੇ ਸੰਸਥਾਪਕ ਗੁਰੂ ਨਿੰਦਕ ਸਵਾਮੀ ਦਯਾ ਨੰਦ ਸਰਸਵਤੀ ਦੀ ਰੂਹ ਵੀ ਬਾਗ਼ ਬਾਗ਼ ਹੋ ਰਹੀ ਹੋਵੇ ਗੀ ਕਿ ਉਸਦੇ ਨਿਸ਼ਾਨੇ ਦੀ ਪੂਰਤੀ ਲਈ ਸਿੱਖ ਸਰੂਪ ਵਿਚੋਂ ਹੀ ਉਸਨੂੰ ਹੁਣ ਇਕ ਦਾਨਿਸ਼ਵਰ ਵਾਰਸ, ਪ੍ਰੋ. ਦਰਸ਼ਨ ਸਿੰਘ ਰਾਗੀ ਦੇ ਰੂਪ ਵਿਚ ਮਿਲ ਗਿਆ ਹੈ

 

ਸਵਾਮੀ ਦਯਾ ਨੰਦ ਦਾ ਐਲਾਨੀਆਂ ਪੈਗ਼ਾਮ ਸੀ ਕਿ ਸਿੱਖ ਇਸ ਸਰੂਪ ਵਿਚ ਨਹੀਂ ਰਹਿਣੇ ਚਾਹੀਦੇ ਕਿਉਂ ਕਿ ਇਹ ਬਾਣਾ ਗੁਰੂ ਗੋਬਿੰਦ ਸਿੰਘ ਨੇ ਉਸ ਸਮੇਂ ਵਕਤ ਦੇ ਮੁਤਾਬਿਕ ਦਿੱਤਾ ਸੀ ਸੋ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਬਾਣੇ ਅਤੇ ਬਾਣੀ ਤੇ ਹਮਲਾ ਕਰਦਿਆਂ ਉਸਨੇ ਤਕਰੀਬਨ 125 ਸਾਲ ਪਹਿਲਾਂ ਸ੍ਰੀ ਮੁਖ ਵਾਕ ਬਾਣੀ ਤਿਲਕ ਜੰਞੂ ਰਾਖਾ ਪ੍ਰਭ ਤਾਂ ਕਾ  ਨੂੰ ਪੂਰੀ ਤਰ੍ਹਾਂ ਨਜ਼ਰ-ਅੰਦਾਜ਼ ਕਰਦਿਆਂ ਇਹ ਨੁਕਤੇ ਦਿੱਤੇ ਸਨ ਕਿ (1) ਗੁਰੂ ਗੋਬਿੰਦ ਸਿੰਘ ਦੇ ਬਜ਼ੁਰਗਾਂ ਨੂੰ ਮੁਗਲਾਂ ਨੇ  ਬਹੁਤ ਤੰਗ ਕੀਤਾ ਸੀ ਪਰ ਉਹਨਾਂ ਕੋਲ ਸਮਗ੍ਰੀ ਨਹੀਂ ਸੀ ਸੋ  ਉਹਨਾਂ ਨੇ ਮੁਗਲਾਂ ਤੋਂ ਬਦਲਾ ਲੈਣ ਲਈ  ਪੁਰਸ਼ਚਰਣ ਯਗ ਕੀਤਾ ਤੇ ਪ੍ਰਸਿੱਧੀ ਕੀਤੀ ਕਿ ਦੇਵੀ ਨੇ ਮੈਨੂੰ ਵਰ ਤੇ ਖੜਗ ਦਿੱਤਾ ਹੈ ਕਿ ਤੂੰ ਮੁਗਲਾਂ ਨਾਲ ਲੜ(2) ਗੁਰੂ ਗੋਬਿੰਦ ਸਿੰਘ ਨੇ ਵਾਮ ਮਾਰਗੀਆਂ ਦੇ ਪੰਜ ਮਕਾਰਾਂ ਦੀ ਤਰਜ਼ ਤੇ ਪੰਜ ਕਕਾਰ ਦਿੱਤੇ ਜੋ ਯੁੱਧ ਲਈ ਉਪਯੋਗੀ ਸਨ ਇਹ ਰੀਤ (ਗੁਰੂ) ਗੋਬਿੰਦ ਸਿੰਘ ਜੀ ਨੇ ਆਪਣੀ ਬੁੱਧੀਮਤਾ ਨਾਲ ਉਸ ਵਕਤ ਲਈ ਜਾਰੀ ਕੀਤੀ ਸੀ ਪੁਰ ਹੁਣ ਇਹਨਾ ਦਾ ਰਖਣਾ ਕੋਈ ਉਪਯੋਗੀ ਨਹੀਂ ਹੈ

 

ਗੁਰਬਿਲਾਸ ਦਾ ਕਰਤਾ  ਸੁੱਖਾ ਸਿੰਘ ਗੁਰੂ ਤੇਗ ਬਹਾਦੁਰ ਜੀ  ਵਲੋਂ ਅਕਾਲ ਪੁਰਖ ਦੀ ਅਰਾਧਨਾ ਨੂੰ ਇਸ ਤਰ੍ਹਾਂ ਅੰਕਤ ਕਰਦਾ ਹੈ- ਮਹਾਕਾਲ ਕਹਿ ਹ੍ਰਿਦੈ ਧਿਆਵਤ ਸੋ ਦਯਾ ਨੰਦ ਦੀ ਇਹ ਬਕੜਵਾਹ ਦੇ ਸਮੇਂ ਪੰਥ ਵਿਚ ਚੜ੍ਹਦੀ ਕਲਾ ਵਾਲੇ ਵਿਦਵਾਨ ਸਿੰਘ ਸਨਮਹਾਕਾਲ ਕਾਲਿਕਾ ਦੇ ਹਵਾਲੇ ਨਾਲ ਦੇਵੀ ਪੂਜਨ ਦੇ ਇਸ ਹਮਲੇ ਨੂੰ ਦ੍ਰਿੜ੍ਹਤਾ ਤੇ ਠਰੰਮੇ ਨਾਲ ਹਵਾਲੇ ਦੇ ਦੇ ਕੇ ਗਿ. ਦਿੱਤ ਸਿੰਘ, ਭਾਈ ਕਾਨ੍ਹ ਸਿੰਘ, ਭਾਈ ਵੀਰ ਸਿੰਘ, ਭਾਈ ਰਣਧੀਰ ਸਿੰਘ, ਭਾਈ ਜੋਧ ਸਿੰਘ, ਮਾਸਟਰ ਤਾਰਾ ਸਿੰਘ, ਅਕਾਲੀ ਕੌਰ ਸਿੰਘ ਨਿਹੰਗ, ਭਾਈ ਸਾਹਿਬ ਸਿੰਘ ਆਦਿ ਨੇ ਨਿਰਣਾਇਕ ਤੌਰ ਤੇ ਨਿਰਸਤ ਕਰ ਦਿੱਤਾ ਕਿ ਮਹਾਕਾਲ ਕਾਲਿਕਾ ਅਰਾਧੀ ਦਾ ਅਰਥ ਅਕਾਲ ਪੁਰਖ ਵਾਹਿਗੁਰੂ ਹੈਹੁਣ ਕਿਸੇ ਦੀ ਜੁਰੱਤ ਨਾ ਹੋਈ ਕਿ ਉਹ ਇਸਦੇ ਉਲਟ ਕੋਈ ਪ੍ਰਚਾਰ ਕਰੇ ਇਹ ਮਸਲਾ ਪੂਰੀ ਤਰ੍ਹਾਂ ਸਮਾਪਤ ਹੋ ਗਿਆ

 

ਪਰ ਪੰਥ ਦੁਸ਼ਮਣ ਸ਼ਕਤੀਆਂ ਨੂੰ ਇਹ ਰਾਸ ਨਹੀਂ ਆਇਆਸੋ ਹੁਣ ਦਯਾਨੰਦ ਦੀ ਉਸ ਰੱਦ ਵਿਚਾਰਧਾਰਾ ਨੂੰ ਅੱਗੇ ਤੋਰਦਿਆਂ ਪ੍ਰੋ. ਦਰਸ਼ਨ ਸਿੰਘ ਰਾਗੀ ਨੇ 5 ਜਨਵਰੀ, 2007 ਨੂੰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਪਾਵਨ ਪ੍ਰਕਾਸ਼ ਪੁਰਬ ਤੇ ਉਹਨਾਂ ਦੀ ਹੀ ਬਾਣੀ ਦੇ ਹਵਾਲੇ ਦੇ ਕੇ ਰਕਾਬਗੰਜ ਸਾਹਿਬ ਦੇ ਦੀਵਾਨ ਵਿਚ ਕਿਹਾ ਕਿ ਮਹਾਕਾਲ ਕਾਲਿਕਾ ਦੇ ਕੰਡੇ ਬਚਿਤ੍ਰ ਨਾਟਕ ਨੇ ਬੀਜੇ ਹਨ ਆਸ ਸੀ ਕਿ ਸ਼ਾਇਦ ਕਿਸੇ ਮਜਬੂਰੀ ਗ਼ਲਤੀ ਵਸ ਰਾਗੀ ਜੀ ਨੇ ਇਹ ਗੁਰੂ ਨਿੰਦਕ ਗੱਲ ਕਰ ਦਿੱਤੀ ਹੈਪਰ ਇਹ ਗ਼ਲਤੀ ਜਾਂ ਭੁਲੇਖਾ ਨਹੀਂ ਸੀ, ਉਹਨਾਂ ਨੇ 5 ਜਨਵਰੀ 2008 ਨੂੰ ਦਸ਼ਮੇਸ਼ ਪ੍ਰਕਾਸ਼ ਦਿਵਸ ਤੇ ਉਸੇ ਸਥਾਨ ਤੇ ਇਕ ਵਾਰ ਫਿਰ  ਦੁਹਰਾਇਆ ਕਿ ਮੈਂ 23 ਸਾਲ ਪਹਿਲੇ ਹੇਮਕੁੰਟ ਸਾਹਿਬ ਦੇ ਸਥਾਨ ਤੇ ਭਾਈ ਅਮਰਜੀਤ ਸਿੰਘ ਤਾਨ ਨੂੰ ਕਿਹਾ ਸੀ ਕਿ ਮਹਾਕਾਲ ਕਾਲਿਕਾ ਦੇ ਕੰਡੇ ਹਾਲੇ ਨਹੀਂ ਨਿਕਲੇ ਤੁਸੀਂ ਇਹ ਬੰਸਾਵਲੀ ਦਾ ਕੀਰਤਨ ਬਚਿਤ੍ਰ ਨਾਟਕ ਵਿਚੋਂ ਕਿੳਂੁ ਕਰਦੇ ਹੋ।  ਇਹ ਮਤਵਾਤਰ ਦੋ ਗੁਰਪੁਰਬਾਂ ਤੇ ਕਹਿ ਕੇ ਪ੍ਰੋ. ਸਾਹਿਬ ਨੇ, ਦਯਾਨੰਦ ਦੀ ਸੋਚ ਨੂੰ ਪੂਰਦਿਆਂ, ਇਹ ਸਪਸ਼ਟ ਕੀਤਾ ਕਿ (1) ਮਹਾਕਾਲ ਕਾਲਿਕਾ ਦੇਵੀ ਹੈ, ਅਤੇ (2) ਬਚਿਤ੍ਰ ਨਾਟਕ ਗੁਰੂ ਸਾਹਿਬ ਦਾ ਨਹੀਂ ਬਲਕਿ ਕਿਸੇ ਪੰਥ ਵਿਰੋਧੀ ਦੀ ਰਚਨਾ ਹੈ। 

 

ਪ੍ਰੋ. ਸਾਹਿਬ ਨੇ 23 ਸਾਲ ਪਹਿਲਾਂ ਯਾਨਿ ਕਿ ਤਕਰੀਬਨ 1989 ਦਾ ਜ਼ਿਕਰ ਕੀਤਾ।  ਪਰ ਕਮਾਲ ਹੈ ਕਿ ਦੂਸਰਿਆਂ ਨੂੰ ਸ੍ਰੀ ਦਸ਼ਮੇਸ਼ ਬਾਣੀ ਬਚਿਤ੍ਰ ਨਾਟਕ ਦੇ ਵਿਰੁੱਧ ਪ੍ਰੇਰਤ ਕਰਨ ਵਾਲੇ ਪ੍ਰੋ. ਸਾਹਿਬ ਨੇ 2004 ਵਿਚ ਸ੍ਰੀ ਦਸਮ ਗ੍ਰੰਥ ਸਾਹਿਬ ਦੀ ਪਵਿਤ੍ਰ ਰਚਨਾ ਬਚਿਤ੍ਰ ਨਾਟਕ ਵਿਚੋਂ ਹੀ ਬਾਰ ਬਾਰ ਹਵਾਲਿਆਂ ਨਾਲ ਭਰਪੂਰ ਪੁਸਤਕ ਉਜਾਰੋ ਦੀਪਾ ਛਪਵਾਈਇਸ ਵਿਚ ਲਿਖੇ ਲੇਖ ਜਗਤ ਤਮਾਸ਼ਾ’  ਵਿਚ ਵਰਣਤ ਬਚਿਤ੍ਰ ਨਾਟਕ ਦੇ ਹਵਾਲਿਆਂ ਨੇ ਪ੍ਰੋ. ਸਾਹਿਬ ਦੀ ਪੰਥ ਵਿਰੋਧੀ ਦੁਬਾਜਰੀ ਨੀਤੀ ਨੂੰ ਪ੍ਰਗਟ ਕਰ ਦਿੱਤਾ ਹੈਇਸ ਲੇਖ ਵਿਚ ਪ੍ਰੋ. ਸਾਹਿਬ ਲਿਖਦੇ ਹਨ,

 

ਹਮ ਇਹ ਕਾਜ ਜਗਤ ਮੋ ਆਏਧਰਮ ਹੇਤ ਗੁਰਦੇਵ ਪਠਾਏ

ਜਹਾਂ ਤਹਾਂ ਤੁਮ ਧਰਮ ਬਿਥਾਰੋਦੁਸਟ ਦੋਖੀਅਨਿ ਪਕਰਿ ਪਛਾਰੋ

ਯਾਹੀ ਕਾਜ ਧਰਾ ਹਮ ਜਨਮੰਸਮਝ ਲੇਹੁ ਸਾਧੂ ਸਭ ਮਨਮੰ

ਧਰਮ ਚਲਾਵਨ ਸੰਤ ਉਬਾਰਨ ਦੁਸ਼ਟ ਸਭਨ ਕੋ ਮੂਲ ਉਪਾਰਨ(ਬਚਿਤ੍ਰ ਨਾਟਕ)

 

ਗੁਰੂ ਦਸਮ ਪਾਤਸ਼ਾਹ ਵੀ ਕਹਿੰਦੇ ਹਨ-ਜਦੋਂ ਐਸਾ ਸਮਾਂ ਆਇਆ, ਮੈਨੂੰ ਇਹ ਗੱਲ ਆਖ ਕੇ ਭੇਜਿਆ ਗਿਆ, ਧਰਮ ਦੀ ਗਤ ਰੁੱਕ ਰਹੀ ਹੈ, ਇਸ ਲਈ ਇਸ ਰੁੱਕਦੀ ਹੋਈ ਗਤੀ ਨੂੰ ਗਤੀਸ਼ੀਲ ਕਰੋਜਾਹ ਤਹਾ ਤੈ ਧਰਮੁ ਚਲਾਇ ਕਬੁਧਿ ਕਰਨ ਤੇ ਲੋਕ ਹਟਾਇ(ਬਚਿਤ੍ਰ ਨਾਟਕ) ਰੁਕੱਦੀ ਹੋਈ ਗਤੀ ਨੂੰ ਚਲਦਾ ਰਖ, ਜਿਹੜੇ ਲੋਕ ਕਬੁੱਧੀ ਕਰਦੇ ਨੇ, ਉਹਨਾਂ ਲੋਕਾਂ ਨੂੰ ਹਟਾ ਜਾਂ ਉਹ ਕਬੁੱਧੀ ਛੱਡ ਦੇਣ ਜਾਂ ਹੱਟ ਜਾਣਨਾਲ ਹੀ ਗੁਰੂ ਨੇ ਇਕ ਹੋਰ ਖ਼ੂਬਸੂਰਤ ਖ਼ਿਆਲ ਦੇ ਦਿੱਤਾ, ਕਹਿਣ ਲੱਗੇ-ਜਦੋਂ ਹਟਾਏਂਗਾ ਹੋ ਸਕਦਾ ਹੈ, ਤੇਰੇ ਨਾਲ ਵਿਰੋਧ ਹੋਵੇ ਪਰ ਦੁਨੀਆ ਨੂੰ ਆਖ ਦੇਈਂ-ਭਲਿਓ! ਮੈਂ ਤੁਹਾਡਾ ਵੈਰੀ ਨਹੀਂ, ਮੇਰੀ ਕਿਸੇ ਨਾਲ ਕੋਈ ਦੁਸ਼ਮਨੀ ਨਹੀਂ- ਜਮ ਤਿਨ ਕਹੀ ਤਿਨੈ ਤਿਮ ਕਹਿ ਹੋਂ ਅਉਰ ਕਿਸੂ ਤੇ ਬੈਰ ਨ ਗਹਿ ਹੋਂ (ਬਚਿਤ੍ਰ ਨਾਟਕ) ਮੈਂ ਤਾਂ ਮੇਰੇ ਮਾਲਿਕ ਨੇ ਜੋ ਆਖਿਆ ਹੈ, ਉਹ ਕਹਿਣ ਆਇਆ ਹਾਂ ਤੇ ਜੋ ਕੁਝ ਗੱਲ ਵੀ ਕਰਾਂ ਉਹ ਐਵੇਂ ਨਾ ਕਰਾਂ, ਤਮਾਸ਼ਾ ਵੇਖ ਕੇ ਕਰਾਂਇਸ ਲਈ ਲਫ਼ਜ਼ ਵਰਤੇ, ਕਹਿਣ ਲੱਗੇ- ਮੈ ਹੋ ਪਰਮ ਪੁਰਖ ਕੋ ਦਾਸਾ ਦੇਖਨ ਆਯੋ ਜਗਤ ਤਮਾਸਾ  ਅਸੀਂ ਤੁਸੀਂ ਅੱਖਾਂ ਮੀਟ ਲਈਏ, ਖ਼ਾਮੋਸ਼ ਹੋ ਕੇ ਲੰਘ ਜਾਈਏ ਪਰ ਗੁਰੂ ਜਿਵੇਂ ਸਦੀਆਂ ਪਹਿਲਾਂ ਜਗਤ ਤਮਾਸ਼ਾ ਦੇਖ ਰਿਹਾ ਸੀ, ਉਸੇ ਤਰ੍ਹਾਂ ਅੱਜ ਇਸ ਸਿੱਖੀ ਤਮਾਸ਼ਾ ਨੂੰ ਵੀ ਦੇਖ ਰਿਹਾ ਹੈ ਤੇ ਨਾਲ ਇਹ ਵੀ ਕਹਿੰਦਾ ਹੈ-ਭਲਿਓ, ਮੈਂ ਤਮਾਸ਼ਾ ਵੇਖ ਕੇ ਖ਼ਾਮੋਸ਼ ਨਹੀਂ ਰਹਿ ਸਕਦਾ, ਸਤਿਗੁਰੂ ਕਹਿੰਦੇ ਨੇ- ਜੋ ਪ੍ਰਭ ਜਗਤਿ ਕਹਾ ਸੋ ਕਹਿ ਹੋਂ ਮ੍ਰਿਤ ਲੋਕ ਤੇ ਮੋਨ ਨ ਰਹਿ ਹੋਂ (ਪ੍ਰੋ. ਦਰਸ਼ਨ ਸਿੰਘ - -ਬਚਿਤ੍ਰ ਨਾਟਕ, 2004) (‘ਉਜਾਰੋ ਦੀਪਾ ਕਿਤਾਬ ਵਿੱਚੋਂ)

 

 

ਹੁਣ ਜੇ ਆਪ ਨੂੰ 1989 ਵਿਚ ਦਯਾਨੰਦੀ ਸੋਝੀ ਪ੍ਰਾਪਤ ਹੋ ਚੁਕੀ ਸੀ ਕਿ ਬਚਿਤ੍ਰ ਨਾਟਕ, ਮਹਾਕਾਲ ਅਤੇ  ਗੁਰੂ ਜੀ ਦਾ ਤਪ ਕਰਨਾ ਕਿਸੇ ਪੰਥ ਵਿਰੋਧੀ ਦੀ ਸਾਜ਼ਿਸ਼ ਸੀ ਤੇ  ਆਪ ਨੇ ਭਾਈ ਤਾਨ ਨੂੰ ਇਸ ਦੇ ਪੜ੍ਹਨ ਤੋਂ ਮਨ੍ਹਾ ਵੀ ਕੀਤਾ ਸੀ  ਤਾਂ ਫਿਰ 2004 ਵਿਚ ਆਪ ਨੇ ਬਚਿਤ੍ਰ ਨਾਟਕ ਦੇ ਹਵਾਲੇ ਦੇ-ਦੇ ਕੇ ਕਿਤਾਬ ਕਿਸ ਤਰ੍ਹਾਂ ਛਪਵਾਈ? ਇਸ ਪੰਥ ਵਿਰੋਧੀ ਕਾਰਵਾਈ ਪਿਛੇ ਕੀ ਕਾਰਣ ਸੀ?

ਦਵੈ ਤੇ ਏਕ ਰੂਪ ਹੈ ਗਯੋ

 ਸ੍ਰੀ ਮੁਖਵਾਕ ਬਾਣੀ ਹੈ

ਤਹ ਹਮ ਅਧਿਕ ਤਪੱਸਿਆ ਸਾਧੀ ਮਹਾਕਾਲ ਕਾਲਿਕਾ ਅਰਾਧੀ 2

ਇਹ ਬਿਧਿ ਕਰਤ ਤਪਸਿਆ ਭਯੋ ਦੈ ਤੇ ਏਕ ਰੂਪ ਹੈ ਗਯੋ

ਪਰ ਆਪ ਨੇ ਇਸ ਬਾਣੀ ਦਾ ਬੜੀ ਹੀ ਠੀਠਤਾਈ ਨਾਲ ਮਜ਼ਾਕ ਉਡਾਂਦਿਆਂ ਇਸ ਨੂੰ ਕਿਸੇ ਆਮ ਪੰਥ ਵਿਰੋਧੀ ਲਿਖਾਰੀ ਦੀ ਰਚਨਾ ਦਸਿਆਇਥੇ ਹੀ ਬਸ ਨਹੀਂ ਆਪ ਨੇ ਗੁਰਬਾਣੀ, ਗੁਰ-ਇਤਿਹਾਸ ਗੁਰ ਪ੍ਰਪੰਰਾ ਦਾ ਨਿਰਾਦਰ ਕਰਦਿਆਂ ਕਿਹਾ ਕਿ ਗੁਰੂ ਜੋਤਿ ਇਕ ਹੈ ਕਿ ਦੋਇਕ ਪਾਸੇ ਗੁਰੂ ਗੋਬਿੰਦ ਸਿੰਘ ਜੀ ਤਪਸਿਆ ਕਰਦੇ ਵਿਖਾਏ ਗਏ ਹਨ ਅਤੇ ਦੂਸਰੇ ਪਾਸੇ ਗੁਰੂ ਤੇ ਬਹਾਦੁਰ ਜੀ ਤਪ ਕਰਦੇ ਦੱਸੇ ਗਏ ਹਨ

 

ਜੋਤਿ ਓਹਾ ਜੁਗਤਿ ਸਾਇ ਸਹਿ ਕਾਇਆ ਫੇਰਿ ਪਲਟੀਐ 967 ਪਾਵਨ ਗੁਰਬਚਨ ਹੈਪਰ ਇਹ ਜੋਤਿ ਇਕ ਹੈ ਦੋ ਨਹੀਂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਜੋਤਿ ਹੀ ਗੁਰੂ ਅੰਗਦ ਦੇਵ ਜੀ ਵਿਚ ਸਥਾਪਤ ਹੋਈਫਿਰ ਇਹੀ ਜੋਤਿ ਗੁਰੂ ਅਮਰਦਾਸ ਜੀ ਵਿਚ ਅਤੇ ਇਹ ਸਿਲਸਿਲਾ ਅੱਗੇ ਤੁਰਿਆ

ਜੋਤਿ ਰੂਪਿ ਹਰਿ ਆਪਿ ਗੁਰੂ ਨਾਨਕੁ ਕਹਾਯਉ

ਤਾ ਤੇ ਅੰਗਦੁ ਭਯਉ ਤਤ ਸਿਉ ਤਤੁ ਮਿਲਾਯਉ

ਅੰਗਦਿ ਕਿਰਪਾ ਧਾਰਿ ਅਮਰੁ ਸਤਿਗੁਰੁ ਥਿਰੁ ਕੀਅਉ

ਅਮਰਦਾਸਿ ਅਮਰਤੁ ਛਤ੍ਰੁ ਗੁਰ ਰਾਮਹਿ ਦੀਅਉ

ਗੁਰੂ ਗੋਬਿੰਦ ਸਿੰਘ ਸਾਹਿਬ ਵੀ ਅਪਣੀ ਕਥਾ’ (ਬਚਿਤ੍ਰ ਨਾਟਕ) ਵਿਚ ਵਰਣਨ ਕਰਦੇ ਹਨ ਕਿ ਇਹ ਰਾਜ਼ ਮੂਰਖਾਂ ਨੂੰ ਸਮਝ ਨਹੀਂ ਆ ਸਕਦਾ, ਉਹ ਇਸ ਦੀ ਵੀ ਗ਼ਲਤ ਵਿਆਖਿਆ ਕਰਨਗੇ

ਸ੍ਰੀ ਨਾਨਕ ਅੰਗਦਿ ਕਰਿ ਮਾਨਾ ਅਮਰਦਾਸ ਅੰਗਦ ਪਹਿਚਾਨਾ

ਅਮਰਦਾਸ ਰਾਮਦਾਸ ਕਹਾਯੋ ਸਾਧਨਿ ਲਖਾ ਮੂੜ੍ਹ ਨਹਿ ਪਾਯੋ 9

ਭਿੰਨ ਭਿੰਨ ਸਭਹੂੰ ਕਰ ਜਾਨਾ ਏਕ ਰੂਪ ਕਿਨਹੂੰ ਪਹਿਚਾਨਾ

ਜਿਨ ਜਾਨਾ ਤਿਨ ਹੀ ਸਿਧ ਪਾਈ ਬਿਨ ਸਮਝੇ ਸਿਧ ਹਾਥਿ ਨ ਆਈ 10

ਗੁਰੂ ਨਾਨਕ ਦੇਵ ਜੀ ਦੀ ਹਯਾਤੀ, ਜੀਵਨ ਕਾਲ ਦੌਰਾਨ (ਗੁਰੂ) ਅਮਰਦਾਸ ਜੀ ਮਹਾਰਾਜ ਮੌਜੂਦ ਸਨਪਰ ਜਿਤਨੀ ਦੇਰ ਉਹਨਾਂ ਵਿਚ ਇਹ ਜੋਤਿ ਸਥਾਪਤ ਨਹੀਂ ਹੋਈ ਉਤਨੀ ਦੇਰ ਤਕ ਗੁਰੂ ਨਾਨਕ ਦੇਵ ਜੀ ਅਤੇ ਗੁਰੂ ਅਮਰਦਾਸ ਜੀ ਨੂੰ ਇਕ ਜੋਤਿ ਨਹੀਂ ਕਿਹਾ ਜਾ ਸਕਦਾਇਹ ਜੋਤਿ ਗੁਰੂ ਅਮਰਦਾਸ ਜੀ ਵਿਚ ਸਥਾਪਿਤ ਹੋ ਜਾਣ ਦੇ ਬਾਅਦ ਹੀ ਇਕ ਜੋਤਿ ਹੋਏ। ਇਸੇ ਤਰ੍ਹਾਂ ਗੁਰੂ ਅਮਰਦਾਸ ਜੀ ਵਲੋਂ ਗੁਰਿਆਈ ਦਾ ਛਤਰ ਗੁਰੂ ਰਾਮ ਦਾਸ ਜੀ ਨੂੰ ਪ੍ਰਾਪਤ ਹੋਣ ਦੇ ਬਾਅਦ ਹੀ ਉਹ ਇਕ ਜੋਤਿ ਹੋਏ ਅਮਰਦਾਸਿ ਅਮਰਤੁ ਛਤ੍ਰੁ ਗੁਰ ਰਾਮਹਿ ਦੀਅਉ

 

ਪਰ ਆਪ ਵਲੋਂ ਇਹ ਉਕਤ ਬਿਆਨ ਕਿ ਗੁਰੂ ਜੋਤਿ ਇਕ ਹੈ ਕਿ ਦੋਇਕ ਪਾਸੇ ਗੁਰੂ ਗੋਬਿੰਦ ਸਿੰਘ ਜੀ ਤਪਸਿਆ ਕਰਦੇ ਵਿਖਾਏ ਗਏ ਹਨ ਅਤੇ ਦੂਸਰੇ ਪਾਸੇ ਗੁਰੂ ਤੇ ਬਹਾਦੁਰ ਜੀ ਤਪ ਕਰਦੇ ਦੱਸੇ ਗਏ ਹਨ”,  ਰਾਹੀਂ ਗੁਰੂ ਸਾਹਿਬਾਨ, ਗੁਰਬਾਣੀ ਦਾ ਮਜ਼ਾਕ ਉਡਾਉਣਾ ਕੀ ਅਤਿ ਘਿਰਣਤ ਕਾਰਵਾਈ ਨਹੀਂ? ਇਹ ਟਿੱਪਣੀ ਜਾਂ ਤਾਂ ਅਗਿਆਨਤਾ ਵਸ ਕੀਤੀ ਜਾ ਸਕਦੀ ਹੈ ਤੇ ਜਾਂ ਸ਼ਰਾਰਤ ਵਸ ਹੁਣ ਇਹਨਾਂ ਵਿਚ ਸਹੀ ਕੀ ਹੈ ਕਿਹਾ ਨਹੀਂ ਜਾ ਸਕਦਾ ਪਰ ਨਿਸਚਤ ਤੌਰ ਤੇ ਇਹ ਅਗਿਆਨਤਾਨਹੀਂ ਹੈ

 

ਬਚਿਤ੍ਰ ਨਾਟਕ ਦੀ ਵਿਰੋਧਤਾ ਕਿਉਂ?

 

ਕਿਸੇ ਕਤਲ ਦੀ ਗਵਾਹੀ ਮਿਟਾਣ ਦੀ ਕੋਸ਼ਿਸ਼ ਕਤਲ ਵਰਗਾ ਗੁਨਾਹ ਹੀ ਹੁੰਦਾ ਹੈਬਚਿਤ੍ਰ ਨਾਟਕ ਦਰਅਸਲ ਗੁਰੂ ਸਾਹਿਬ ਦੀ ਆਤਮਕਥਾ ਦੇ ਨਾਲ ਨਾਲ ਸਾਰੇ ਹਿੰਦੂ ਅਵਤਾਰਾਂ ਦੇ ਬਾਰੇ ਸਿੱਖ ਦ੍ਰਿਸ਼ਟੀਕੋਣ ਦਾ ਇਕ ਦਸਤਾਵੇਜ਼ ਹੈ।  ਇਸ ਦੇ ਨਾਲ ਹੀ ਇਸ ਵਿਚ ਤਿਲਕ ਜੰਞੂ  ਦੀ ਖਾਤਰ ਗੁਰੂ ਤੇਗ ਬਹਾਦੁਰ ਜੀ ਦੀ ਅਦੁਤੀ ਸ਼ਹਾਦਤ ਦਾ ਵਰਣਨ ਹੈ। ਇਸ ਸ਼ਹਾਦਤ ਦੀ ਗਵਾਹੀ ਨੂੰ ਮਿਟਾਉਣ ਦੀ ਪਹਿਲਾਂ ਵੀ ਕਈ ਵਾਰ ਨਾਕਾਮਯਾਬ ਕੋਸ਼ਿਸ਼ ਕੀਤੀ ਗਈ।  ਗੁਰੂ ਤੇਗ ਬਹਾਦੁਰ ਜੀ ਦੀ ਸ਼ਹਾਦਤ ਦੀ ਤ੍ਰੈ ਸ਼ਤਾਬਦੀ ਮੌਕੇ ਵੀ ਡਾ. ਫੌਜਾ ਸਿੰਘ ਨੇ ਦਯਾ ਨੰਦ ਵਾਂਗ ਗੁਰੂ ਤੇਗ ਬਹਾਦੁਰ ਜੀ ਦੀ ਸ਼ਹਾਦਤ ਦੇ ਕਾਰਨਾਂ ਨੂੰ ਤਿਲਕ ਜੰਞੂ  ਦੀ ਬਜਾਇ ਆਮ ਕਾਨੂੰਨੀ ਕਾਰਵਾਈ ਦੱਸਿਆ ਸੀਪਰ ਬਾਅਦ ਵਿਚ ਆਪਣੀ ਗ਼ਲਤੀ ਦੀ ਮੁਆਫੀ ਮੰਗਦਿਆਂ ਉਸ ਨੇ ਕਿਹਾ ਕਿ ਗੁਰੂ ਤੇਗ ਬਹਾਦੁਰ ਜੀ ਦੀ ਸ਼ਹਾਦਤ ਦੀ ਇਸ ਮੁੱਢਲੀ ਗਵਾਹੀ (ਬਚਿਤ੍ਰ ਨਾਟਕ) ਨੂੰ ਨਜ਼ਰ ਅੰਦਾਜ਼ ਕਰਨਾ ਇਕ ਆਮ ਅਕਾਦਮਿਕ ਬਦ-ਦਿਆਨਤੀ ਹੈਹੁਣ ਪ੍ਰੋਫੈਸਰ ਦਰਸ਼ਨ ਸਿੰਘ ਨੇ ਗੁਰੂ ਤੇਗ ਬਹਾਦੁਰ ਜੀ ਦੀ ਸ਼ਹਾਦਤ ਦੀ ਗਵਾਹੀ ਦੇ ਸ੍ਰੋਤ ਬਚਿਤ੍ਰ ਨਾਟਕ ਤੇ ਕੋਝਾ  ਹਮਲਾ ਕਰ ਕੇ ਮੁੜ ਗੁਰੂ ਤੇਗ ਬਹਾਦੁਰ ਜੀ ਨੂੰ ਸ਼ਹੀਦ ਕਰਣ ਵਰਗਾ ਕੰਮ ਕੀਤਾ ਹੈ

 

ਬੇਦੀ-ਤ੍ਰੇਹਣ-ਸੋਢੀ

 

ਸ੍ਰੀ ਦਸ਼ਮੇਸ਼ ਤੇ ਇਕ ਹੋਰ ਕੋਝਾ ਹਮਲਾ ਕਰਦਿਆਂ ਦਰਸ਼ਨ ਸਿੰਘ ਰਾਗੀ ਨੇ ਬਚਿਤ੍ਰ ਨਾਟਕ ਦੇ ਕਰਤਾ (ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ) ਦਾ ਮਜ਼ਾਕ ਉਡਾਂਦਿਆਂ ਕਿਹਾ ਕਿ ਅਣਜਾਣ ਲਿਖਾਰੀ ਕਹਿ ਰਿਹਾ ਹੈ ਕਿ ਗੱਦੀ ਬੇਦੀਆਂ ਕੋਲੋਂ ਸੋਢੀਆਂ ਪਾਸ ਆਈਉਸ ਨੂੰ ਇਹ ਵੀ ਨਹੀਂ ਪਤਾ ਕਿ ਬੇਦਆਂ ਅਤੇ ਸੋਢੀਆਂ ਦੇ ਵਿਚਕਾਰ ਤੇਹਣ ਤੇ ਭਲੇ ਵੀ ਸਨ

 

ਪ੍ਰੋਫੈਸਰ ਸਾਹਿਬ ਕੀ ਆਪ ਨੂੰ ਵੀ ਦਸੱਣਾ ਪਏਗਾ ਕਿ ਗੁਰੂ ਜਦੋਂ ਬੋਲਦਾ ਹੈ ਤਾਂ ਉਹ ਦੁਨਿਆਵੀ ਕੁਲ ਦੀ ਨਹੀਂ ਬਲਕਿ ਰੂਹਾਨੀਅਤ ਦੀ ਕੁਲ ਦੀ ਗੱਲ ਕਰਦਾ ਹੈ।  ਦੁਨਿਆਵੀ ਤੌਰ ਤੇ ਗੁਰੂ ਨਾਨਕ ਦੇਵ ਜੀ ਅਤੇ ਗੁਰੂ ਅੰਗਦ ਦੇਵ ਜੀ ਦੀ ਕੁਲ ਵੱਖ ਹੈ ਪਰ ਗੁਰੂ ਗ੍ਰੰਥ ਸਾਹਿਬ ਨੇ ਬਚਨ ਕੀਤੇ ਕਿ ਗੁਰੂ ਨਾਨਕ ਪਾਤਸ਼ਾਹ ਦੀ ਕੁਲ ਵਿਚ ਗੁਰੂ ਅੰਗਦ ਦੇਵ ਜੀ ਦਾ ਪ੍ਰਕਾਸ਼ ਹੋਇਆਨਾਨਕ ਕੁਲਿ ਨਿੰਮਲੁ ਅਵਤਰ੍ਹਿਉ ਅੰਗਦ ਲਹਣੇ ਸੰਗਿ ਹੁਅ

 

 

ਪੁੱਤਰ ਪ੍ਰਾਪਤੀ ਲਈ ਤੀਰਥ ਯਾਤਰਾ

 

ਗੁਰਬਾਣੀ ਮੁਤਾਬਕ ਸਤਿਗੁਰ ਸੱਚੇ ਪਾਤਸ਼ਾਹ ਤੀਰਥਾਂ ਤੇ ਤੀਰਥਾਂ ਦੀ ਹੀ ਮੈਲ ਧੋਣ ਲਈ ਗਏਗੁਰੂ ਤੇਗ ਬਹਾਦੁਰ ਜੀ ਦੇ ਪ੍ਰਚਾਰ ਦੌਰੇ ਉਹਨਾਂ ਪੈੜਾਂ ਤੇ ਸਨ ਜਿਹਨਾਂ ਤੇ ਗੁਰੂ ਨਾਨਕ ਦੇਵ ਜੀ ਨੇ ਜਾ ਕੇ ਸੰਗਤਾਂ ਕਾਇਮ ਕੀਤੀਆਂਗੁਰੂ ਤੇਗ ਬਹਾਦੁਰ ਜੀ ਨੇ ਉਹ ਰਿਸ਼ਤੇ ਪੀਢੇ ਕੀਤੇ

ਤੀਰਥ ਉਦਮੁ ਸਤਿਗੁਰੂ ਕੀਆ ਸਭ ਲੋਕ ਉਧਰਣ ਅਰਥਾ ॥ 

ਮਾਰਗਿ ਪੰਥਿ ਚਲੇ ਗੁਰ ਸਤਿਗੁਰ ਸੰਗਿ ਸਿਖਾ 2

ਪ੍ਰਥਮ ਆਏ ਕੁਲਖੇਤਿ ਗੁਰ ਸਤਿਗੁਰ ਪੁਰਬੁ ਹੋਆ ………..

ਦੁਤੀਆ ਜਮੁਨ ਗਏ  ਗੁਰਿ ਹਰਿ ਹਰਿ ਜਪਨੁ ਕੀਆ …………

ਤ੍ਰਿਤੀਆ ਆਏ ਸੁਰਸਰੀ ਤਹ ਕਉਤਕੁ ਚਲਤੁ  ਭਇਆ

ਸਿੱਖ ਲਈ ਨਾਮ ਦਾਨ ਇਸਨਾਨ ਬਿਨ, ਕਰਹਿ ਨ ਅਨ ਸਿਉ ਨੇਹੁ2  ਦਾ ਵਿਧਾਨ ਭਾਈ ਨੰਦ ਲਾਲ ਜੀ ਨੇ ਵੀ ਤਨਖਾਹਨਾਮਾ ਵਿਚ ਅੰਕਿਤ ਕੀਤਾ ਹੈ

ਪਰ ਗੁਰੂ ਕਲਗੀਧਰ ਪਿਤਾ ਦੀਆਂ ਪਾਵਨ ਬਾਣੀ 

ਮੁਰ ਪਿਤ ਪੂਰਬ ਕੀਯਸਿ ਪਯਾਨਾ ਭਾਂਤਿ ਭਾਂਤਿ ਕੇ ਤੀਰਥਿ ਨਾਨਾ

ਜਬ ਹੀ ਜਾਤ ਤ੍ਰਿਬੇਣੀ ਭਏ ਪੁੰਨ ਦਾਨ ਦਿਨ ਕਰਤ ਬਿਤਏ 1

ਤਹੀ ਪ੍ਰਕਾਸ ਹਮਾਰਾ ਭਯੋ ਪਟਨਾ ਸਹਰ ਬਿਖੈ ਭਵ ਲਯੋ

ਤੇ ਖਚਰੀ ਹਾਸੀ ਹਸਦਿਆਂ ਆਪ ਨੇ ਕਿਹਾ ਕਿ ਅਣਜਾਣ ਲਿਖਾਰੀ ਨੇ ਗੁਰੂ ਜੀ ਨੂੰ ਪੁੱਤਰ ਪ੍ਰਾਪਤੀ ਲਈ ਤੀਰਥਾਂ ਤੇ ਇਸ਼ਨਾਨ ਕਰਦਾ ਵਿਖਾਇਆ ਹੈਬਾਕੀ ਸਭ ਕੁਛ ਭੁਲ ਕੇ  ਪ੍ਰੋਫੈਸਰ ਸਾਹਿਬ ਕੀ ਆਪ ਪੂਰੇ ਦਸਮ ਗ੍ਰੰਥ ਜਾਂ ਹੋਰ ਕਿਸੇ ਇਤਿਹਾਸਕ ਪੁਸਤਕ (ਕਾਲੇ ਅਫਗਾਨੇ ਨੂੰ ਛੱਡ ਕੇ) ਦਾ ਹਵਾਲਾ ਆਪਣੇ ਇਸ ਕਥਨ ਦੀ ਪ੍ਰੋੜਤਾ ਲਈ ਦੇ ਸਕਦੇ ਹੋ? ਜੇ ਨਹੀਂ ਤਾਂ ਕੀ ਇਹ ਅਤਿ ਨੀਵੇਂ ਦਰਜੇ ਦੀ ਗੁਰੂ ਨਿੰਦਾ ਨਹੀਂ?

 

ਕੀ ਜੇ ਕੋਈ ਅੰਮ੍ਰਿਤਸਰ ਸ਼ਹਿਰ ਗਿਆ ਹੈ ਤਾਂ ਇਸ ਦਾ ਅਰਥ ਹੈ ਕਿ ਉਹ ਸ੍ਰੀ ਅਮ੍ਰਿਤਸਰ ਸਾਹਿਬ ਹੀ ਗਿਆ ਹੈ? ਕੀ ਜੇ ਕਦੇ ਆਪ ਨਾਗਪੁਰ ਕੀਰਤਨ ਕਰਨ ਜਾੳ ਤਾਂ ਇਹ ਕਿਹਾ ਜਾਏਗਾ ਕਿ ਆਪ ਆਰ.ਐਸ. ਐਸ. ਦੇ ਹੈਡ ਕਵਾਰਟਰ ਹੀ ਗਏ ਹੋਸੋ ਅੱਜ ਕੀ ਮਜਬੂਰੀ ਆ ਪਈ ਹੈ ਕਿ ਪੰਥ ਵਲੋਂ ਸਤਿਕਾਰਿਆ ਰਾਗੀ ਕਾਲੇ ਅਫਗਾਨਾ ਦੀ ਮੁਹਾਰਨੀ ਦਾ ਰਟਨ ਕਰ ਰਿਹਾ ਹੈ?

 

ਸੰਮਤ 1860 ਤਕ ਦਸਮ ਗ੍ਰੰਥ ਪੰਜਾਬ ਵਿਚ ਨਹੀਂ ਸੀ

 

ਵਿਦਵਾਨ ਰਾਗੀ ਜੀ ਨੇ ਇਸ ਦਿਵਾਨ ਵਿਚ ਸ੍ਰੀ ਦਸ਼ਮੇਣ ਬਾਣੀ ਬਾਰੇ ਭੰਬਲ ਭੂਸਾ ਪਾਉਂਦਿਆਂ ਕਿਹਾ ਕਿ ਸੰਮਤ 1860 ਤਕ ਦਸਮ ਗ੍ਰੰਥ ਪੰਜਾਬ ਵਿਚ ਨਹੀਂ ਸੀ।  ਇਹ ਕਹਿ ਕੇ ਉਹ ਕਹਿਣਾ ਕੀ ਚਾਹੁੰਦੇ ਹਨ? ਕੀ ਸੰਮਤ 1860 ਤਕ ਖਾਲਸਾ ਬਿਨਾ ਦਸ਼ਮੇਸ਼ ਬਾਣੀ ਦੇ ਹੀ ਨਿਤਨੇਮ ਅਤੇ ਅੰਮ੍ਰਿਤ ਪਾਨ ਕਰਦਾ ਰਿਹਾ? ਰਹਿਤਨਾਮਾ ਭਾਈ ਦੇਸਾ ਸਿੰਘ ਜੀ ਪ੍ਰੋਫੇਸਰ ਸਾਹਿਬ ਦੀ ਪੰਥ ਵਿਰੋਧੀ ਦਲੀਲ ਦਾ ਹੁੱਜਤ-ਵਿਦਾਰਣ ਹੈ ਜਿਸ ਵਿਚ ਸ੍ਰੀ ਦਸਮ ਗ੍ਰੰਥ ਸਾਹਿਬ ਦੀਆਂ ਸਾਰੀਆਂ ਬਾਣੀਆਂ ਦਾ ਜ਼ਿਕਰ ਹੈ

ਪੁਨ ਅਕਾਲ ਉਸਤਤਿ ਜੇ ਕਹੀਬੇਦ ਸਮਾਨ ਪਾਠ ਜੇ ਅਹੀ

ਪੁਨ ਬਚਿਤ੍ਰ ਨਾਟਕ ਬਨਵਾਯੋਸੋਢਿ ਬੰਸ ਜਹ ਕਥਾ ਸੁਹਾਯੋ134

ਪੁਨ ਦੋ ਚੰਡੀ ਚਰਿਤ੍ਰ ਬਨਾਏਅੰਤਰ ਕੇ ਸਬ ਕਬਿ ਮਨ ਭਾਏ

ਗਯਾਨ ਪ੍ਰਬੋਧ ਬੋਧ ਹਮ ਕਹਾਜਸ ਪਾਠ ਕਰ ਹਰਿ ਪਦ ਲਹਾ135

ਪੁਨ ਚੌਬੀਸ ਅਵਤਾਰ ਕਹਾਨੀਬਰਨਨ ਕਰਾ ਸਮਝੀ ਸਬ ਗਯਾਨੀ

ਦਤਾਤ੍ਰੇਯ ਕੇ ਗੁਰੁ ਸੁਨਾਏਪੁਨ ਬਚਿਤ੍ਰ ਬਖਯਾਨ ਬਨਾਏ136

ਤਿਨ ਕੇ ਭੀ ਇਕ ਗ੍ਰੰਥ ਬਖਾਨਾਪੜ੍ਹੈ ਮੂੜ੍ਹ ਸੋ ਹੋਇ ਸਯਾਨਾ

ਸ਼ਬਦ ਹਜਾਰੈ ਕੇ ਸੁਖਦਾਈਸਬੈ ਨ੍ਰਿਪਨ ਕੀ ਕਥਾ ਸੁਨਾਈ137