|


ਦਸਮੇਸ਼ ਪਿਤਾ ਦੇ ਸੂਖਮ
ਵਿਅੰਗ
ਸ.
ਤਰਲੋਚਨ ਸਿੰਘ ਦੁਪਾਲਪੁਰ*
ਭਗਤੀ ਅਤੇ ਸ਼ਕਤੀ ਦਾ
ਸੁਮੇਲ ਕਰਕੇ ਸਿੱਖ ਨੂੰ ਸਿੰਘ ਦਾ ਰੂਪ ਬਖਸ਼ਣ ਵਾਲੇ,
ਅਤ ਹੀ ਰਨ ਮਹਿ ਤਬ ਜੂਝ ਮਰੋਂ ਦਾ
ਵਰ ਮੰਗਦਿਆਂ,
ਸਵਾ ਲੱਖ ਨਾਲ ਇਕ ਨੂੰ ਲੜਾਉਣ ਵਾਲੇ,
ਦੇਗ ਤੇਗ ਦੇ ਧਨੀ,
ਸਰਬੰਸ ਦਾਨੀ,
ਸਾਹਿਬ ਦਸਵੇਂ ਪਾਤਸ਼ਾਹ ਗੁਰੂ
ਗੋਬਿੰਦ ਸਿੰਘ ਜੀ ਦਾ ਪਾਵਨ ਨਾਮ ਜ਼ੁਬਾਨ ਤੇ ਆਉਂਦਿਆਂ ਹੀ ਬੀਰ-ਰਸ ਭਰਪੂਰ,
ਤੇਜੱਸਵੀ,
ਜਾਹੋ-ਜਲਾਲ ਵਾਲੀ ਸ਼ਖ਼ਸੀਅਤ,
ਮਨ ਮੰਦਰ ਵਿਚ ਝੱਟ ਉਘੜ ਆਉਂਦੀ ਹੈ।
ਪਵਿੱਤਰ ਹਸਤਕਮਲ ਦੀ ਉਂਗਲ ਤੇ
ਬੈਠਾ ਚਿੱਟਾ ਬਾਜ਼,
ਮਸਤਕ ਤੇ ਅਣਖ,
ਸਵੈਮਾਨ ਅਤੇ ਸੱਚੀ ਪਾਤਸ਼ਾਹੀ ਦੀ
ਪ੍ਰਤੀਕ ਦਸਤਾਰ ਉਂਪਰ ਡਲ੍ਹਕਾਂ ਮਾਰਦੀ ਕਲਗੀ,
ਮੋਢੇ ਤੇ ਤੀਰਾਂ ਦੇ ਭੱਥੇ ਦੇ ਨਾਲ ਲਟਕਦੀ
ਕਮਾਨ ਅਤੇ ਹਜ਼ੂਰ ਪਾਤਸ਼ਾਹ ਦੇ ਦਾਮਨ ਚ ਖੜ੍ਹਾ ਨੀਲਾ-ਘੋੜਾ,
ਮਾਨੋ ਇੰਜ ਪ੍ਰਤੀਤ ਹੁੰਦਾ ਹੈ ਕਿ
ਇਹ ਅਜਿੱਤ ਜੰਗੀ ਸੂਰਮਾ ਰਣ ਤੱਤੇ ਚ ਜਾਣ ਲਈ ਤਿਆਰ-ਬਰ-ਤਿਆਰ ਖੜ੍ਹਾ ਹੈ।
ਅਕਸਰ ਦੀਵਾਨਾਂ,
ਜੋੜ ਮੇਲਿਆਂ ਸਮੇਂ ਸਾਨੂੰ ਗੁਰੂ
ਸਾਹਿਬ ਦੇ ਜੀਵਨ ਦਾ ਜੰਗ-ਜੂ ਪੱਖ ਹੀ ਵਧੇਰੇ ਕਰਕੇ ਸੁਣਾਇਆ ਜਾਂਦਾ ਹੈ।
ਸ਼ਕਤੀ ਦੀ ਪ੍ਰਤੀਕ ਕ੍ਰਿਪਾਨ ਨੂੰ
ਖਾਲਸੇ ਦੀ ਰਹਿਤ,
ਪੰਜ ਕਕਾਰਾਂ ਚ ਸ਼ਾਮਲ ਕਰਕੇ,
ਹਰ ਅੰਮ੍ਰਿਤਧਾਰੀ ਖਾਲਸੇ ਨੂੰ
ਸ਼ਸਤਰਬੱਧ ਹੋਣ ਲਈ ਆਦੇਸ਼ ਦੇਣ ਕਰਕੇ,
ਸਤਿਗੁਰੂ ਜੀ ਦਾ ਸ਼ਸਤਰ ਪ੍ਰੇਮੀ ਹੋਣਾ ਇਸ
ਗੱਲ ਦਾ ਲਖਾਇਕ ਵੀ ਹੈ।
ਪੰਜਤਾਲੀ ਸਾਲ ਦੀ ਛੋਟੀ ਜਿਹੀ ਆਯੂ ਵਿਚ
14
ਲੜਾਈਆਂ ਲੜਨੀਆਂ ਅਤੇ ਖਾਲਸੇ ਨੂੰ ਜ਼ੁਲਮ ਵਿਰੁੱਧ ਹਰ ਸਮੇਂ ਡਟਣ ਲਈ ਤਤਪਰ ਰਹਿਣ ਦੀ ਪ੍ਰੇਰਨਾ
ਦੇਣਾ,
ਗੁਰੂ ਸਾਹਿਬ ਜੀ ਦਾ ਬਹੁਤਾ ਕਰਕੇ ਜੰਗੀ
ਸੁਭਾਅ ਹੀ ਪ੍ਰਗਟਾਉਂਦਾ ਹੈ।
ਪਰ ਸਤਿਗੁਰਾਂ ਦੇ ਸਮੁੱਚੇ ਜੀਵਨ
ਨੂੰ ਗਹੁ ਨਾਲ ਤੱਕਦਿਆਂ,
ਹੋਰ ਬਹੁਤ ਸਾਰੇ ਪੱਖਾਂ ਬਾਰੇ ਜਾਣਕਾਰੀ
ਮਿਲਦੀ ਹੈ ਜਿਵੇਂ ਸਤਿਗੁਰੂ ਜੀ ਨੂੰ ਯੁੱਧ ਕਲਾ ਚ ਨਿਪੁੰਨ ਸੈਨਾਪਤੀ ਹੋਣ ਦੇ ਨਾਲ ਨਾਲ ਮਹਾਨ
ਵਿਦਵਾਨ,
ਮਹਾਂ-ਕਵੀ,
ਮਹਾਂ-ਦਾਨੀ,
ਨਿਪੁੰਨ ਨੀਤੀਵਾਨ,
ਮਹਾਨ ਸ਼ਸਤਰ-ਪਾਰਖੂ,
ਕਲਾ-ਪ੍ਰੇਮੀ ਅਤੇ ਸੂਖਮ ਵਿਅੰਗਕਾਰ
ਵੀ ਮੰਨਿਆ ਜਾ ਸਕਦਾ ਹੈ।
ਵਿਅੰਗ ਤੋਂ ਬਿਨਾਂ ਜੀਵਨ ਫਿੱਕਾ ਅਤੇ
ਬੇ-ਰਸ ਹੋ ਜਾਂਦਾ ਹੈ।
ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿਚ ਵੀ
ਕਿਤੇ ਕਿਤੇ ਸਾਨੂੰ ਵਿਅੰਗ ਦੇ ਦਰਸ਼ਨ ਹੁੰਦੇ ਹਨ।
ਸੋ ਹਥਲੇ ਲੇਖ ਵਿਚ ਗੁਰੂ ਪਾਤਸ਼ਾਹ
ਵੱਲੋਂ ਕੀਤੇ ਗਏ ਵਿਅੰਗਮਈ ਚੋਜਾਂ ਦੀ ਚਰਚਾ ਦਾ ਜਤਨ ਕਰਨ ਜਾ ਰਹੇ ਹਾਂ।
ਪਟਨਾ ਸਾਹਿਬ ਵਿਚ ਬਚਪਨ
ਸਮੇਂ ਬਾਲ ਹਾਣੀਆਂ ਨਾਲ ਗੰਗਾ ਦਰਿਆ ਕੰਢੇ ਖੇਡਦਿਆਂ,
ਸੁਭਾਵਕ ਹੀ ਇਕ ਸੋਨੇ ਦਾ ਭਾਰਾ
ਕੰਗਣ,
ਬਾਂਹ ਚੋਂ ਕੱਢ ਕੇ ਪਾਣੀ ਚ ਸੁੱਟ ਦਿੱਤਾ।
ਮਾਤਾ ਗੁਜਰੀ ਜੀ ਨੂੰ ਪਤਾ ਲੱਗਾ
ਤਾਂ ਉਂਗਲੀ ਫੜ ਕੇ ਦਰਿਆ ਕੰਢੇ ਆ ਗਏ।
ਮਾਤਾ ਜੀ ਵੱਲੋਂ,
"ਪਹਿਲਾ ਕੰਗਣ ਕਿਥੇ ਸੁੱਟਿਆ ਹੈ?"
ਪੁੱਛਣ ਤੇ ਦੂਜੀ ਬਾਂਹ ਚ ਪਹਿਨਿਆ
ਹੋਇਆ ਕੰਗਣ ਨਦੀ ਚ ਵਗਾਹ ਮਾਰਿਆ ਤੇ ਮਾਸੂਮੀਅਤ ਨਾਲ ਕਹਿਣ ਲੱਗੇ,
"ਮਾਤਾ ਜੀ! ਐਥੇ ਸੁੱਟਿਆ ਹੈ!"
ਕੂੜੁ ਸੁਇਨਾ ਕੂੜੁ ਰੁਪਾ... ਦੇ ਅਰਥਾਂ ਨੂੰ ਅਮਲੀ ਜਾਮਾ ਪਹਿਨਾ ਦਿੱਤਾ ਗਿਆ।
ਭਵਿੱਖ ਲਈ ਇਸ਼ਾਰਾ ਸੀ ਕਿ ਗੁਰੂ ਦੇ
ਸਿੱਖ ਕੂੜੇ ਸੋਨੇ ਦਾ ਲੋਭ ਤਿਆਗ ਕੇ,
ਗੁਰੂ ਦੀ ਬਖਸ਼ਿਸ਼ ਸਰਬ ਲੋਹ ਦੇ ਕੜੇ ਧਾਰਨ
ਕਰਨਗੇ।
ਇਵੇਂ ਹੀ ਪਾਣੀ ਭਰਨ ਆਈਆਂ ਬੀਬੀਆਂ ਦੇ ਘੜੇ
ਗੁਲੇਲ ਮਾਰ ਕੇ ਭੰਨਣੇ ਅਤੇ ਤੀਰਾਂ ਨਾਲ ਗਾਗਰਾਂ ਵਿੰਨ੍ਹ ਕੇ ਮਾਨੋ ਭਵਿੱਖ ਚ ਜ਼ੁਲਮੀਆਂ ਦੇ ਸਿਰ
ਫੁੰਡਣ ਦਾ ਅਭਿਆਸ ਕਰ ਰਹੇ ਹੋਣ।
ਜਦੋਂ ਪਰਵਾਰ ਸਮੇਤ ਆਨੰਦਪੁਰ
ਸਾਹਿਬ ਆਏ ਤਾਂ ਗਿਆਨੀ ਕਰਤਾਰ ਸਿੰਘ ਕਲਾਸਵਾਲੀਏ ਅਨੁਸਾਰ,
ਨਵੇਂ ਮਿੱਤਰ ਸਾਥੀਆਂ ਨੂੰ ਬਿਹਾਰੀ
ਬੋਲੀ ਦੀ ਹਮਕੋ ਤੁਮਕੋ ਬੋਲ ਕੇ ਬਹੁਤ ਹਸਾਉਂਦੇ।
ਸਿੱਖੀ ਕਿਤੇ ਨਿਰੇ ਭੇਖ ਦਾ ਹੀ
ਨਾਮ ਨਾ ਬਣ ਜਾਏ,
ਇਸ ਗੱਲ ਦਾ ਦ੍ਰਿਸ਼ਟਾਂਤ ਦੇਣ ਲਈ ਇਕ ਗਧੇ
ਨੂੰ ਸ਼ੇਰ ਦੀ ਖੱਲ ਪਹਿਨਾ ਕੇ ਪਿੰਡਾਂ ਚ ਘੁੰਮਣ ਛੱਡ ਦਿੱਤਾ।
ਲੋਕ ਡਰਦੇ ਮਾਰੇ ਅੰਦਰੀਂ ਵੜ ਗਏ।
ਪਰ ਜਦੋਂ ਗਧਿਆਂ ਦੇ ਹੀਂਗਣ ਦੀ
ਆਵਾਜ਼,
ਇਸ ਵਿਸ਼ੇਸ਼ ਗਧੇ ਨੇ ਸੁਣੀ ਤਾਂ ਉਹ ਵੀ ਲੱਗ
ਪਿਆ ਗਧੇਸ਼ਵਰੀ ਸੁਰਾਂ ਅਲਾਪਣ,
ਪਾਜ ਖੁੱਲ੍ਹ ਗਿਆ।
ਇਸ ਅਲੋਕਾਰੇ ਵਿਅੰਗ ਦੇ ਕਈ ਅਰਥ
ਸਨ।
ਇਕ ਤਾਂ ਇਹ ਕਿ ਨਿਰੇ ਭੇਖ ਰਾਹੀਂ ਸਿੰਘ
ਨਹੀਂ ਬਣਿਆ ਜਾ ਸਕਦਾ,
ਸਗੋਂ ਅੰਦਰੂਨੀ ਤੌਰ ਤੇ ਵੀ ਪਰਪੱਕਤਾ ਹੋਣੀ
ਜ਼ਰੂਰੀ ਹੈ,
ਦੂਜਾ ਇਹ ਕਿ ਮਨੁੱਖ ਅੰਦਰ ਦੱਬੀਆਂ ਹੋਈਆਂ
ਭੈੜੀਆਂ ਰੁਚੀਆਂ ਜਾਂ ਵਾਦੀਆਂ,
ਬੁਰੀ ਸੰਗਤ ਚ ਆਉਂਦਿਆਂ ਹੀ ਪ੍ਰਬਲ ਹੋ
ਜਾਂਦੀਆਂ ਹਨ।
"ਆਨੰਦਪੁਰ
ਸਾਹਿਬ ਨੂੰ ਪਹਾੜੀ ਰਾਜਿਆਂ ਤੇ ਮੁਗ਼ਲ ਫੌਜਾਂ ਵੱਲੋਂ ਚੁਫੇਰਿਓਂ ਘੇਰਿਆ ਗਿਆ- ਦੁਸ਼ਮਣਾਂ ਵੱਲੋਂ
ਕਿਲ੍ਹੇ ਦਾ ਦਰਵਾਜ਼ਾ ਭੰਨਣ ਵਾਸਤੇ,
ਹਾਥੀ ਨੂੰ ਸ਼ਰਾਬ ਪਿਆ ਕੇ,
ਮੱਥੇ ਤੇ ਤਵੀਆਂ ਬੰਨ੍ਹੀਆਂ ਜਾ
ਰਹੀਆਂ ਹਨ।
ਅੰਦਰ ਨਿਰਭਉ ਅਤੇ ਨਿਰਵੈਰ ਸਤਿਗੁਰੂ,
ਦਰਬਾਰ ਚ ਆਪਣੇ ਸੂਰਮਿਆਂ ਨਾਲ,
ਲਾਂਗਰੀ ਭਾਈ ਦੁਨੀ ਚੰਦ ਸੰਬੰਧੀ
ਹਾਸਾ ਠੱਠਾ ਕਰ ਰਹੇ ਹਨ।
ਸਿੰਘ ਹੈਰਾਨ ਹਨ ਕਿ ਖੂਨੀ ਹਾਥੀ ਦਾ ਕੌਣ
ਮੁਕਾਬਲਾ ਕਰੇਗਾ?
ਪਰ ਬਾਜਾਂ ਵਾਲਾ ਪ੍ਰੀਤਮ,
ਦੁਨੀ ਚੰਦ ਦੀ ਗੋਗੜ ਵੱਲ ਇਸ਼ਾਰਾ
ਕਰਦਿਆਂ,
ਸਿੰਘਾਂ ਨਾਲ ਦਿਲ-ਲਗੀ ਕਰਦੇ ਹੋਏ,
ਇੰਜ
ਹੱਸ ਤੇ ਹਸਾ ਰਿਹਾ ਹੈ:
ਸਿਰ ਇਹਦਾ ਇੰਜ,
ਜਿਵੇਂ ਰਹੁ ਵਾਲਾ ਮੱਟ ਐ।
ਸਾਡਾ ਦੁਨੀ ਚੰਦ,
ਕਿਹੜੇ ਹਾਥੀ ਨਾਲੋਂ ਘੱਟ ਐ?
ਨੱਕ ਈ ਜ਼ਰਾ ਫੀਨ੍ਹਾ
ਏ,
ਤੇ ਅੱਖਾਂ ਜ਼ਰਾ ਛੋਟੀਆਂ।
ਉਂਜ ਲੱਤਾਂ ਉਹਦੀਆਂ
ਨੇ,
ਹਾਥੀ ਨਾਲੋਂ ਮੋਟੀਆਂ।
ਹੋਇਆ ਕੀ,
ਪਹਾੜੀਆਂ
ਦਾ ਹਾਥੀ ਜ਼ਰਾ ਅੱਥਰਾ!
ਸਾਡਾ ਦੁਨੀ ਚੰਦ
ਕਰੂ ਹਾਥੀ ਨਾਲ ਟਾਕਰਾ।"
ਗੁਰੂ-ਦਰਬਾਰ ਚ ਵਿਅੰਗਮਈ
ਢੰਗ ਨਾਲ ਸਿੱਖ ਸਿਧਾਂਤਾਂ ਦਾ ਪ੍ਰਗਟਾਉ ਕਰਨ ਲਈ ਭਾਈ ਸੁਥਰੇ ਸ਼ਾਹ ਦਾ ਨਾਂ,
ਬੜਾ ਜਾਣਿਆ ਪਛਾਣਿਆ ਹੈ।
ਉਸ ਦੁਆਰਾ ਕੀਤੇ ਗਏ ਅਨੇਕਾਂ ਕੌਤਕ
ਸਿੱਖ ਹਲਕਿਆਂ ਚ ਹਾਲੇ ਵੀ ਯਾਦ ਕੀਤੇ ਜਾਂਦੇ ਹਨ।
ਕਹਿੰਦੇ ਨੇ ਇਕ ਦਫ਼ਾ ਸੁਆਹ ਦੀ
ਵਿਭੂਤੀ ਮਲੀ,
ਲੰਗੋਟਧਾਰੀ ਸਾਧ ਦਰਬਾਰ ਚ ਆਣ ਬੈਠਾ।
ਅਛੋਪਲੇ ਜਿਹੇ ਸੁਥਰਾ ਵੀ ਲਾਗੇ ਜਾ
ਕੇ ਬਹਿ ਗਿਆ।
ਹੌਲੀ ਦੇਣੀ ਸੁਥਰੇ ਨੇ ਸਾਧ ਦੇ ਹਲਕੀ ਜਿਹੀ
ਚੂੰਢੀ ਵੱਢ ਦਿੱਤੀ ਤੇ ਇਕ ਦਮ ਹੱਥ ਪਿਛਾਂਹ ਖਿੱਚ ਲਿਆ।
ਸਾਧ ਨੇ ਤਾੜ ਤਾਂ ਲਿਆ,
ਪਰ ਚੁੱਪ ਕਰਕੇ ਬੈਠਾ ਰਿਹਾ।
ਥੋੜ੍ਹੀ ਦੇਰ ਬਾਅਦ ਸੁਥਰੇ ਨੇ ਜ਼ਰਾ
ਜ਼ੋਰ ਨਾਲ ਚੂੰਢੀ ਵੱਢ ਦਿੱਤੀ।
ਸਾਧ ਤ੍ਰਭਕਿਆ ਤੇ ਸੁਥਰੇ ਵੱਲ
ਘੂਰੀ ਵੱਟ ਕੇ ਦੇਖਣ ਲੱਗਾ।
ਦਸ ਕੁ ਮਿੰਟ ਫੇਰ ਠਹਿਰ ਕੇ ਸੁਥਰੇ
ਨੇ ਪਹਿਲਾਂ ਵਾਲਾ ਕਾਰਨਾਮਾ ਕਰ ਦਿੱਤਾ।
ਬੱਸ ਫਿਰ ਕੀ ਸੀ- ਸਾਧ,
ਚਿਮਟਾ ਚੁੱਕ ਕੇ ਸੁਥਰੇ ਵੱਲ ਨੂੰ
ਉਂਲਰਿਆ।
ਸੁਥਰਾ ਅੱਗੇ ਦੌੜ ਪਿਆ ਤੇ ਮਗਰੇ ਮਗਰੇ ਅੱਗ
ਬਬੂਲਾ ਹੋਇਆ ਬਾਬਾ- ਸੁਆਹ ਨਾਲ ਸਾਰਾ ਸਰੀਰ ਚਮਕਾਂ ਮਾਰੇ ਪਾਤਸ਼ਾਹ ਦੇ ਸਿੰਘਾਸਨ ਕੋਲ ਦੋਵੇਂ
ਪਹੁੰਚ ਗਏ।
ਗੁੱਸੇ ਚ ਲਾਲ ਪੀਲ਼ਾ ਹੋਇਆ ਸਾਧ,
ਸਤਿਗੁਰਾਂ ਨੂੰ ਸੁਥਰੇ ਵੱਲੋਂ
ਕੀਤੀ ਸ਼ਰਾਰਤ ਬਾਰੇ ਦੱਸਣ ਲੱਗਾ।
ਗੁਰੂ ਜੀ ਵੱਲੋਂ ਪੁੱਛੇ ਜਾਣ ਤੇ
ਸੁਥਰਾ ਕਹਿਣ ਲੱਗਾ, "ਸੱਚੇ
ਪਾਤਸ਼ਾਹ,
ਮੈਂ ਤਾਂ ਤਜਰਬਾ ਕੀਤਾ ਹੈ।"
"ਇਹ ਤੇਰਾ ਕਿਹੋ ਜਿਹਾ ਤਜਰਬਾ ਹੈ,
ਭਾਈ ਸੁਥਰਾ ਜੀ?"
ਗੁਰੂ ਸਾਹਿਬ ਨੇ ਫਿਰ ਪੁੱਛਿਆ।
"ਜੀ,
ਮੈਂ ਸੁਣਿਆ ਸੀ ਕਿ ਜਿਥੇ ਸੁਆਹ
ਹੋਵੇ,
ਉਥੇ ਅੱਗ ਜ਼ਰੂਰ ਹੁੰਦੀ ਹੈ,
ਸੋ ਮੈਨੂੰ ਹੁਣ ਇਸ ਗੱਲ ਤੇ ਪੂਰਾ
ਯਕੀਨ ਹੋ ਗਿਆ ਹੈ।"
ਸੁਥਰੇ ਦਾ ਜਵਾਬ ਸੀ।
ਆਨੰਦਪੁਰ ਸਾਹਿਬ ਛੱਡਣ
ਵੇਲੇ ਵੀ ਗੁਰੂ ਸਾਹਿਬ ਨੇ ਇਕ ਵਿਅੰਗਮਈ ਕੌਤਕ ਰਚਾਇਆ,
ਇਹ ਦੱਸਣ ਲਈ ਕਿ ਪਹਾੜੀ ਰਾਜਿਆਂ
ਅਤੇ ਮੁਗ਼ਲਾਂ ਨੇ,
ਝੂਠੀਆਂ ਸੁਗੰਧਾਂ ਚੁੱਕ ਕੇ,
ਗੁਰੂ ਜੀ ਪਾਸੋਂ ਕਿਲ੍ਹਾ ਖਾਲੀ
ਕਰਾਇਆ ਹੈ।
ਟੁੱਟੇ ਫੁੱਟੇ ਪੁਰਾਣੇ ਸਾਮਾਨ ਦੇ ਗੱਡੇ
ਲੱਦ ਕੇ,
ਕਿਲ੍ਹੇ ਤੋਂ ਬਾਹਰ ਭੇਜੇ ਗਏ,
ਜਿਨ੍ਹਾਂ ਨੂੰ ਦੇਖਦਿਆਂ ਹੀ ਮਾਲ
ਅਸਬਾਬ ਸਮਝ ਕੇ ਬੇਈਮਾਨ ਫੌਜਾਂ ਲੁੱਟਣ ਪੈ ਗਈਆਂ।
ਪਰ ਜਦੋਂ ਅਸਲੀਅਤ ਦਾ ਪਤਾ ਲੱਗਾ
ਹੋਵੇਗਾ ਤਾਂ ਖਾਧੀਆਂ ਕਸਮਾਂ ਉਨ੍ਹਾਂ ਨੂੰ ਕਿਵੇਂ ਯਾਦ ਆਈਆਂ ਹੋਣਗੀਆਂ?
ਮਾਲਵੇ ਚ ਜਾ ਕੇ,
ਪਾਤਸ਼ਾਹ ਜੀ ਨੇ ਜਦੋਂ ਭਾਈ ਡੱਲੇ
ਚੌਧਰੀ ਨਾਲ,
ਡੂੰਘੇ ਰਮਜ਼ ਭਰੇ ਭਵਿੱਖੀ ਵਾਕ ਵਿਅੰਗ ਚ
ਉਚਾਰੇ ਅਤੇ ਕੋਹਾਂ ਤਕ ਫੈਲੇ ਰੇਤ ਦੇ ਮਾਰੂਥਲ ਵੱਲ ਤੱਕ ਕੇ ਨਹਿਰਾਂ ਵੱਗਣ,
ਫਲਾਂ ਦੇ ਬਾਗਾਂ ਅਤੇ ਹਰਿਆਲੀ ਦੀ
ਗੱਲ ਕੀਤੀ ਸੀ;
ਤਦ ਭਾਈ ਡੱਲਾ ਇਨ੍ਹਾਂ ਰਮਜ਼ਾਂ ਨੂੰ ਸਮਝ ਨਾ
ਸਕਿਆ ਤੇ ਸਤਿਗੁਰਾਂ ਨੇ ਫਿਰ ਹੱਸਦਿਆਂ ਕਿਹਾ, "ਜਾਹ
ਡੱਲਿਆ,
ਝੱਲਿਆ ਤੂੰ ਸਤਿ ਬਚਨ ਕਹਿ ਦਿੰਦਾ,
ਤਾਂ ਇਹ ਸਭ ਕੁਝ ਹੁਣੇ ਹੋ ਜਾਣਾ
ਸੀ- ਪਰ ਹੁਣ ਸਮਾਂ ਲੱਗੇਗਾ।"
ਇਸੇ ਤਰ੍ਹਾਂ ਸਾਹਿਬਜ਼ਾਦਿਆਂ ਅਤੇ
ਮਾਂ ਗੁਜਰੀ ਦੇ ਸਾਕੇ ਸੰਬੰਧੀ ਖ਼ਬਰ ਸੁਣਨ ਵੇਲੇ,
ਗੁਰੂ ਮਹਾਰਾਜ ਜੀ ਨੇ ਦਰਦ ਭਰੀ ਖਾਮੋਸ਼ੀ ਚ
ਰਹਿੰਦਿਆਂ ਵੀ ਇਕ ਕਾਹੀ ਦਾ ਬੂਟਾ,
ਤੀਰ ਦੀ ਮੁਖੀ ਨਾਲ ਪੁੱਟਦਿਆਂ,
ਖ਼ੂਨੀ ਕਹਾਣੀ ਮੁੱਕਣ ਤੇ ਵਗਾਹ ਕੇ
ਪਰ੍ਹੇ ਸੁੱਟਦਿਆਂ,
ਦਰਦ ਭਰਿਆ ਵਿਅੰਗ ਬਿਆਨ ਕੀਤਾ,
"ਜ਼ੁਲਮੀ ਰਾਜ ਦੀ ਜੜ੍ਹ ਪੁੱਟੀ ਗਈ
ਹੈ।"
ਰਹੀ ਗੱਲ,
ਦਸਮ ਪਾਤਸ਼ਾਹ ਰਚਿੱਤ ਬਾਣੀ ਚ ਆਏ
ਵਿਅੰਗ ਦੀ,
ਜ਼ਫ਼ਰਨਾਮੇ ਦੀ ਇਕ ਤੁੱਕ ਚ,
ਔਰਗਜ਼ੇਬ
ਦੇ ਸੈਨਿਕਾਂ ਨੂੰ ਕਾਲੇ ਭੂਤਨੇ ਕਹਿ ਕੇ ਉਨ੍ਹਾਂ ਦਾ ਮਖੌਲ ਉਡਾਇਆ ਹੈ:
ਗੁਰਸਨਹ ਚਿਹ ਕਾਰੇ
ਕੁਨੱਦ ਚਿਹਲ ਨਰ॥
ਕਿ ਦਹ ਲੱਕ ਬਿਆਯਦ
ਬਰੋ ਬੇਖ਼ਬਰ॥19॥
(ਜ਼ਫ਼ਰਨਾਮਾ,
ਸ਼ਬਦਾਰਥ ਦਸਮ ਗ੍ਰੰਥ)
ਇਸ ਤੋਂ ਇਲਾਵਾ ਜੇ
ਭਰਪੂਰ ਵਿਅੰਗ ਦੇ ਦਰਸ਼ਨ ਕਰਨੇ ਹੋਣ ਤਾਂ ਦਸਮ ਪਿਤਾ ਦੀ ਰਚਨਾ ਕਬਿੱਤ ਅਤੇ ਚੰਡੀ ਦੀ ਵਾਰ ਪੜ੍ਹੋ।
ਵੀਹ
ਕਬਿੱਤਾਂ ਵਿਚ ਝੂਠੀਆਂ ਮਨੌਤਾਂ ਅਤੇ ਮਿਥਾਂ ਦੇ ਖੁੱਲ੍ਹੇ-ਡੁੱਲ੍ਹੇ ਢੰਗ ਨਾਲ ਬਖੀਏ ਉਧੇੜੇ ਹਨ:
ਘੁਗੂ ਮਟਬਾਸੀ ਲਗੇ
ਡੋਲਤ ਉਦਾਸੀ ਮ੍ਰਿਗ;
ਤਰਵਰ ਸਦੀਵ ਮੋਨ
ਸਾਧੇ ਈ ਮਰਤ ਹੈ॥
(ਅਕਾਲ
ਉਸਤਤਿ,
ਸ਼ਬਦਾਰਥ ਦਸਮ ਗ੍ਰੰਥ,
ਪੰਨਾ
24)
ਅਤੇ
--ਤਾਪ
ਕੇ ਸਹੇ ਤੇ ਜੋ ਪੈ ਪਾਈਐ ਅਤਾਪ ਨਾਥ,
ਤਾਪਨਾ ਅਨੇਕ ਤਨ
ਘਾਇਲ ਸਹਤ ਹੈਂ॥
(ਅਕਾਲ
ਉਸਤਤਿ,
ਸ਼ਬਦਾਰਥ ਦਸਮ ਗ੍ਰੰਥ,
ਪੰਨਾ
28)
ਇਸੇ ਤਰ੍ਹਾਂ ਚੰਡੀ ਦੀ
ਵਾਰ ਵਿਚਲੇ ਛੰਦਾਂ ਦੀ ਭਾਸ਼ਾ ਦੇਖੋ:
ਹੂਰਾਂ ਸ੍ਰੋਣਤਬੀਜ
ਨੋਂ ਘਤਿ ਘੇਰ ਖੜੋਈਆਂ॥
ਲਾੜਾ ਵੇਖਣਿ
ਲਾੜੀਆਂ ਚਉਗਿਰਦੇ ਹੋਈਆਂ॥
(ਵਾਰ
ਦੁਰਗਾ ਕੀ,
ਸ਼ਬਦਾਰਥ ਦਸਮ ਗ੍ਰੰਥ,
ਪੰਨਾ
164)
ਅਤੇ
ਉਂਖਲੀਆਂ ਨਾਸ੍ਹਾਂ
ਜਿਨ੍ਹਾਂ ਮੁਹਿੰ ਜਾਪਨ ਆਲੇ॥
ਧਾਏ ਦੇਵੀ ਸਾਮ੍ਹਣੇ
ਵਡ ਮੁਛਲੀਆਲੇ॥
(ਉਹੀ,
ਪੰਨਾ
157)
ਮੈਦਾਨੇ ਜੰਗ ਦੇ ਲਾਲ
ਸੂਹੇ ਦ੍ਰਿਸ਼ਾਂ ਦਾ ਵਰਨਣ ਕਰਦਿਆਂ ਵੀ ਸਤਿਗੁਰੂ ਜੀ ਦੀ ਕਲਮ ਵਿਅੰਗ ਦੇ ਅਲੰਕਾਰ ਵਰਤ ਰਹੀ ਹੈ--
ਬਹਾਦਰ ਸ਼ਾਹ ਦੇ ਦਰਬਾਰ ਵਿਚ,
ਇਕ ਤੁਅੱਸਬੀ ਕਾਜ਼ੀ ਨੇ,
ਪਾਤਸ਼ਾਹ ਜੀ ਨੂੰ,
"ਹਿੰਦੂ ਮੱਤ ਚੰਗਾ ਕਿ ਇਸਲਾਮ
ਚੰਗਾ?"
ਦਾ ਸਵਾਲ ਕੀਤਾ ਤਾਂ
ਹਾਜ਼ਰ-ਜਵਾਬ ਸਤਿਗੁਰੂ ਦਾ ਵਿਅੰਗਮਈ ਜਵਾਬ ਸੀ:
ਹਮ ਕਉ ਹਮਾਰਾ ਖੂਬ।
ਤੁਮ ਕਉ ਤੁਮਾਰਾ ਖੂਬ।
ਮਰਦ ਅਗੰਮੜੇ ਦੇ
ਸੰਘਰਸ਼ਮਈ ਜੀਵਨ ਚੋਂ ਵਿਅੰਗ ਚੋਜ਼ ਤਾਂ ਹੋਰ ਵੀ ਅਨੇਕਾਂ ਹੋਣਗੇ,
ਪਰ ਲੇਖ ਲੰਬਾ ਹੋਣ ਤੋਂ ਡਰਦਿਆਂ
ਕੁਝ ਕੁ ਦਾ ਵਰਨਣ ਹੋ ਸਕਿਆ ਹੈ।
*(ਸਾਬਕਾ
ਮੈਂਬਰ,
ਸ਼੍ਰੋਮਣੀ ਗੁ: ਪ੍ਰ: ਕਮੇਟੀ)

|
|

ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਆਸ਼ੇ ਸਿਧਾਂਤ ਅਤੇ
ਹੁਕਮ
‘‘ਆਦਿ ਅੰਤ ਏਕੇ ਅਵਤਾਰਾ, ਸੋਈ ਗੁਰੂ ਸਮਝਿਯਹੁ ਹਮਾਰਾ।’’ (ਚਰਿਤ੍ਰ 405,
385)
‘‘ਹਮ ਇਹ ਕਾਜ ਜਗਤ ਮੋਂ ਆਏ, ਧਰਮ ਹੇਤ ਗੁਰਦੇਵ ਪਠਾਏ।’’ (ਬਚਿਤ੍ਰ, 5,
42)
‘ਮੈਂ ਹੋ ਪਰਮ ਪੁਰਖ ਕੋ ਦਾਸਾ, ਦੇਖਨਿ ਆਯੋ ਜਗਤ ਤਮਾਸਾ।’’ (ਬਚਿਤ੍ਰ, 6,
33)
‘‘ਨਮਸਕਾਰ ਤਿਸਹੀ ਕੋ ਹਮਾਰੀ ਸਕਲ ਪ੍ਰਜਾ ਜਿਨਿ ਆਪ ਸਵਾਰੀ।’’ (ਚਰਿਤ੍ਰ
405, 386)
‘‘ਅਸਿ ਕ੍ਰਿਪਾਣ ਖੰਡੋ ਖੜਗ ਤੁਪਕ ਤਬਰ ਅਰ ਤੀਰ। ਸੈਫ ਸਰੋਹੀ ਸੈਹਥੀ ਯਹੈ
ਹਮਾਰੇ ਪੀਰ।’’ (ਸਨਾਮਾ, 3)
‘‘ਪੰਥ ਚਲੇ ਤਬ ਜਗਤ ਮੈ ਜਬ ਤੁਮ ਕਰਹੁ ਸਹਾਇ।’’ (ਬਚਿਤ੍ਰ, 6, 30)
‘‘ਆਦਿ ਪੁਰਖ ਜਿਨ ਏਕੁ ਪਛਾਨਾ, ਦੁਤੀਆ ਭਾਵ ਨ ਮਨ ਮਹਿ ਆਨਾ।’’ (ਚੌਬੀਸ,
21)
‘‘ਜੇ ਹਮ ਕੋ ਪਰਮੇਸਰ ਉਚਰਿ ਹੈ, ਤੇ ਸਭ ਨਰਕਿ ਕੰਡ ਮਹਿ ਪਰਿ ਹੈ। ਮੋ ਕੋ
ਦਾਸੁ ਤਵਨ ਕਾ ਜਾਨੋ, ਯਾ ਮੈ ਭੇਦ ਨ ਰੰਚ ਪਛਾਨੋ।’’ ।’’(ਬਚਿਤ੍ਰ 13, 32)
‘‘ਜਿਸਨੋ ਸਾਜਨ ਰਾਖਸੀ ਦੁਸਮਨ ਕਵਨ ਬਿਚਾਰ। ਛ੍ਵੈਂ ਨ ਸਕੇ ਤਿੰਹ ਛਾਂਹਿਕੋ
ਨਿਹਫਲ ਜਾਇ ਗਵਾਰ।’’ (ਬਚਿਤ੍ਰ 13, 24)
‘‘ਜਾਂਤੇ ਛੁਟਿ ਗਯੋ ਭ੍ਰਮ ਉਰਕਾ ਤਿਹ ਆਗੈ ਹਿੰਦੂ ਕਿਆ ਤੁਰਕਾ।’’ (ਚੌਬੀਸ,
19)
‘‘ਦਸਮ ਕਥਾ ਭਾਗੌਤ ਕੀ ਭਾਖਾ ਕਰੀ ਬਨਾਇ, ਅਵਰ ਬਾਸਨਾ ਨਾਹਿ ਪ੍ਰਭ ਧਰਮ
ਜੁੱਧ ਕੇ ਚਾਇ।’’ (ਕ੍ਰਿਸ਼ਨਾਵ, 2491)
|