Home Writings Video Files Audio Files Dasam Quest SantSipahi Home

ਰਹਿਤਨਾਮਿਆਂ ਅਤੇ ਹੋਰ ਪੁਰਾਤਨ ਸਿਖ ਲਿਖਤਾਂ ਵਿਚ ਦਸਮ ਬਾਣੀ ਦੀ ਪ੍ਰੋੜਤਾ

ਦੁਹੂ ਗ੍ਰੰਥ ਮੈਂ ਬਾਣੀ ਜੋਈਚੁੰਨ ਚੁੰਨ ਕੰਠ ਕਰੇ ਨਿਤ ਸੋਈਦਸਮੀਂ ਆਦਿ ਗੁਰੁ ਦਿਨ ਜੇਤੇਪੁਰਬ ਸਮਾਨ ਕਹੇ ਹੈ ਤੇਤੇਨਹੁ ਸਿੰਘ ਇਕ ਬਚਨ ਹਮਾਰਾਪ੍ਰਥਮੇ ਹਮ ਨੇ ਜਾਪੁ ਉਚਾਰਾਪੁਨ ਅਕਾਲ ਉਸਤਤਿ ਜੋ ਕਹੀਬੇਦ ਸਮਾਨ ਪਾਠ ਜੋ ਅਹੀਪੁਨ ਬਚਿਤ੍ਰ ਨਾਟਕ ਬਨਵਾਯੋਸੋਢਿ ਬੰਧ ਜਹ ਕਤਾ ਸੁਹਾਯੋਪੁਨ ਕੋ ਚੰਡੀ ਚਰਿਤ੍ਰ ਬਣਾਏਅਮਤਰ ਕੇ ਸਭ ਕਬਿ ਮਨ ਭਏਗਯਾਨ ਪ੍ਰਬੋਧ ਹਮ ਕਹਾਜਸ ਪਾਠ ਕਰ ਹਰਿ ਪਦ ਲਹਾਪੁਨ ਚੌਬੀਸ ਅਵਤਾਰ ਕਹਾਨੀਬਰਨਨ ਕਰਾ ਸਮਝੀ ਸਭ ਗਯਾਨੰਦੱਤਾਤ੍ਰੇਯਾ ਕੇ ਗੁਰੁ ਸੁਨਾਏਪੁਨ ਬਚਿਤਰ ਬਖਯਾਨ ਬਨਾਏਤ੍ਰਿਨ ਕੋ ਭੀ ਇਕ ਗ੍ਰੰਥ ਬਖਾਨਾਪੜ੍ਹੇ ਮੂੜ੍ਹ ਸੇ ਹੋਇ ਸਯਾਨਾਸ਼ਬਦ ਹਜ਼ਾਰੇ ਕੇ ਸੁਖਦਾਈਸਬੈ ਨ੍ਰਿਪਨ ਕੀ ਕਥਾ ਸੁਨਾਈਜੋ ਮੈਂ ਹਿਤ ਕਰਿ ਬਰਨ ਸਵਾਰੀਪੁਨ ਕਹ ਗਤ ਨ ਕਹੂੰ ਉਚਾਰੀਚਾਰ ਸੈ ਚਾਰ ਚਰਿਤ੍ਰ ਬਨਾਏ ਜਹਾਂ ਜੁਣਤਿਨ ਕੇ ਛਲ ਦਿਖਰਾਏ

(ਰਹਿਤਨਾਮਾ ਭਾਈ ਦੇਸਾ ਸਿੰਘ , 32, 38)

--------------- 

ਗੁਰਸਿਖ ਰਹਿਤ ਸੁਨਹੁ ਮੇਰੇ ਮੀਤਉਠਿ ਪ੍ਰਭਾਤ ਕਰੇ ਹਿਤ ਚੀਤ

ਵਾਹਿਗੁਰੂ ਪੁਨ ਮੰਤ੍ਰ ਸੁ ਜਾਪਕਰ ਇਸਨਾਨ ਪੜ੍ਹੇ ਜਪੁ ਜਾਪੁ 1

(ਰਹਿਤਨਾਮਾ-ਭਾਈ ਨੰਦ ਲਾਲ, ਪੰਨਾ 54)

---------------

ਜਪੁਜੀ ਜਾਪੁ ਪੜ੍ਹੇ ਚਿਤ ਲਾਇ

(ਰਹਿਤਨਾਮਾ-ਭਾਈ ਨੰਦ ਲਾਲ, ਪੰਨਾ 55)

---------------

ਬਿਨਾ ਜਪੁ ਜਾਪੁ ਜਪੇ, ਜੋ ਜੇਵਹਿ ਪ੍ਰਸਾਦਿ

ਸੋ ਬਿਸਟਾ ਕਾ ਕਿਰਮ ਹੁਇ, ਜਨਮ ਗਵਾਵੈ ਬਾਦ13

(ਰਹਿਤਨਾਮਾ ਭਾਈ ਪ੍ਰਹਿਲਾਦ ਸਿੰਘ, ਪੰਨਾ 66)

---------------

ਸੋ ਅਕਾਲੀ ਰੂਪ ਹੈ, ਨੀਲ ਬਸਤ੍ਰ ਧਹਿਰਾਇ

ਜਪੇ ਜਾਪੁ ਗੁਰਬਰ ਅਕਾਲ, ਸਰਬਲੋਹ ਪਹਿਰਾਇ1।.........

ਕੱਛ ਸ੍ਵੇਤ ਔ ਨੀਲ ਪਟ, ਜਪੁ ਅਰੁ ਜਾਪੁ ਉਚਾਰ

ਸ੍ਰੀ ਅਕਾਲ ਉਸਤਤਿ ਕਰੇ, ਚੰਡੀ ਕੰਠ ਸੁਧਾਰਿ

(ਰਹਿਤਨਾਮਾ ਭਾਈ ਦਯਾ ਸਿੰਘ, ਪੰਨਾ 78)

---------------

ਗੁਰੁ ਕਾ ਬਚਨੁ ਹੈ ਸਕਲ ਮਲੇਛ ਕਰਹੁ ਰਣਿ ਘਾਤਾ!

(ਰਹਿਤਨਾਮਾ ਹਜ਼ੂਰੀ, ਭਾਈ ਚਉਪਾ ਸਿੰਘ ਛਿੱਬਰ, ਪੰਨਾ 84)

---------------

ਗੁਰੁ ਕਾ ਸਿਖ ਸਿਰੀ ਸਾਹਿਬ ਦਾ ਅਦਬ ਕਰੇ : ਪੂਜਾ ਕਰੈ ! ਆਪਿ ਸਾਹਿਬ ਪੂਜਾ ਕੀਤੀ ਹੈ

(ਰਹਿਤਨਾਮਾ ਹਜ਼ੂਰੀ, ਭਾਈ ਚਉਪਾ ਸਿੰਘ ਛਿੱਬਰ, ਪੰਨਾ 87)

---------------

ਠੀਕਰ ਫੋਰਿ ਦਿਲੀਸ ਸਿਰਿ, ਪ੍ਰਭੁ ਪੁਰ ਕੀਆ ਪਯਾਨ

ਤੇਗ ਬਹਾਦਰ ਸੀ ਕ੍ਰਿਯਾ, ਕਰੀ ਨ ਕਿਨਹੂੰ ਆਨ

(ਰਹਿਤਨਾਮਾ ਹਜ਼ੂਰੀ, ਭਾਈ ਚਉਪਾ ਸਿੰਘ ਛਿੱਬਰ, ਪੰਨਾ 100)

---------------

ਰਸਨਾ ਚੰਡੀ ਚਰਿਤ੍ਰ ਦਾ ਸਵੈਯਾ ਪੜ੍ਹਿਆ-

ਦੇਹ ਸ਼ਿਵਾ! ਬਰ ਮੋਹਿ ਇਹੈ, ਸੁਭ ਕਰਮਨ ਤੇ ਕਬਹੂੰ ਨ ਟਰੋਂ

ਡਰੋਂ ਅਰਿ ਸੋ ਜਬ ਜਾਇ ਲਰੋਂ, ਨਿਸਚੈ ਕਰਿ ਅਪਨੀ ਜੀਤ ਕਰੋਂ

ਅਰੁ ਸਿੱਖਹੋਂ ਅਪਨੇ ਹੀ ਮਨ ਕੋ ਇਹ ਲਾਲਚ ਹਉਂ ਗੁਨ ਤਉ ਉਚਰੋਂ

ਜਬ ਆਵ ਕੀ ਅਉਧ ਨਿਦਾਨ ਬਨੈ, ਅਤਿ ਹੀ ਰਨ ਮੈਂ ਤਬ ਜੂਝਿ ਮਰੋਂ

(ਰਹਿਤਨਾਮਾ ਹਜ਼ੂਰੀ, ਭਾਈ ਚਉਪਾ ਸਿੰਘ ਛਿੱਬਰ, ਪੰਨਾ 103)

---------------

ਪੂਰਨ ਪੁਰਖ ਪੰਥ ਜੁਦਾ ਕੀਤਾ ਪਾਤਿਸਾਹੀ 10

ਹਮ ਇਹੁ ਕਾਜ ਜਗਤ ਮੋ ਆਏਧਰਮ ਹੇਤ ਗੁਰਦੇਵ ਪਠਾਏ

ਜੁਹਾਂ ਕਹਾਂ ਤੇ ਧਰਮ ਚਲਾਇਕੁਬੁਧਿ ਕਰਨ ਤੇ ਲੋਕ ਹਟਾਇ

ਸੋ ਏਹੁ ਪੂਰਨ ਪੁਰਖ ਦਾ ਪੰਥ ਹੈਕੁਬੁਧੀਏ ਨੂੰ ਸਜ਼ਾਇ ਦੇਣੀ

(ਰਹਿਤਨਾਮਾ ਹਜ਼ੂਰੀ, ਭਾਈ ਚਉਪਾ ਸਿੰਘ ਛਿੱਬਰ, ਪੰਨਾ 122)

---------------

ਉਠ ਪ੍ਰਭਾਤੇ ਨਾਮ ਜਪੁ, ਕਰ ਦਾਤਨ ਇਸਨਾਨ

ਸ੍ਰੀ ਜਪੁਜੀ ਮੰਤ੍ਰ ਪੜ੍ਹੈ ਸੋ ਖਾਲਸਾ ਪ੍ਰਮਾਨ42

ਦਸਮ ਗ੍ਰੰਥ ਪੜ੍ਹ ਗ੍ਰਿੰਥ ਗੁਰ, ਸੁਣ ਆਸਾ ਕੀ ਵਾਰ

ਕਰੈ ਕਿਰਤ ਪੁਨ ਧਰਮ ਕੀ, ਸੋ ਖਾਲਸਾ ਨਿਹਾਰ43

(ਖਾਲਸਾ ਸ਼ਤਕ (ਭਾਈ ਬੁੱਧ ਸਿੰਘ), ਪੰਨਾ 188)

---------------

ਸ੍ਰੀ ਗੁਰ ਸੋਭਾ ਗ੍ਰੰਥਕਵੀ ਸੈਨਾਪਤੀ (1719 AD) 

 

ਸ੍ਰੀ ਗੁਰੁ ਸੋਭਾ ਗ੍ਰੰਥ 

ਸ੍ਰੀ ਦਸਮ ਗ੍ਰੰਥ

 

1

ਪ੍ਰਥਮੇ ਸਤਿਗੁਰੁ ਨਾਨਕ ਭਏਅੰਗਦ ਅਮਰਦਾਸ ਪ੍ਰਗਟਏ

ਤਿਹ ਤੇ ਰਾਮਦਾਸ ਗੁਰੂ ਜਾਨੋਅਰਜਨ ਹਰਿਗੋਬਿੰਦ ਪਛਾਨੋ

ਤਿਹ ਤੇ ਗੁਰੂ ਭਏ ਹਰਿ ਰਾਇਫੇਰ ਗੁਰੂ ਹਰਿਕ੍ਰਿਸ਼ਨ ਕਹਾਇ

ਪ੍ਰਗਟ ਭਏ ਗੁਰੂ ਤੇਗ ਬਹਾਦਰਸਗਲ ਸ੍ਰਿਸਟਿ ਪੈ ਜਾਕੀ ਚਾਦਰ

ਸ੍ਰੀ ਨਾਨਕ ਅੰਗਦਿ ਕਰਿ ਮਾਨਾਅਮਰਦਾਸ ਅੰਗਦ ਪਹਿਚਾਨਾ

ਅਮਰਦਾਸ ਰਾਮਦਾਸ ਕਹਾਯੋਸਾਧਨ ਲਖਾ ਮੂੜ੍ਹ ਨਹਿ ਪਾਯੋ

ਰਾਮਦਾਸ ਹਰਿ ਸੋ ਮਿਲਿ ਗਏਗੁਰਤਾ ਦੇਤ ਅਰਜੁਨਹਿ ਭਏ

ਜਬ ਅਰਜੁਨ ਪ੍ਰਭ ਲੋਕਿ ਸਿਧਾਏਹਰਿਗੋਬਿੰਦ ਤਿਹ ਠਾਂ ਠਹਰਾਏ

2

ਅਟਲ ਕਰੀ ਕਲਿਜੁਗ ਮੈ ਸਾਖੀ

ਕੀਨੋ ਬਡੋ ਕਲੂ ਮਹਿ ਸਾਕਾ

3

ਧਰਮ ਹੇਤਿ ਪ੍ਰਭ ਪੁਰਹਿ ਸਿਧਾਏ

ਧਰਮ ਹੇਤਿ ਸਾਕਾ ਜਿਨਿ ਕੀਆ

4

ਤੀਨ ਲੋਕ ਜੈ ਜੈ ਭਈ

ਜੈ ਜੈ ਜੈ ਸੁਰ ਲੋਕ।     

5

ਤੁਮ ਮੇਰਾ ਇਕ ਪੰਥ ਚਲਾਵੋ

ਜਾਹਿ ਤਹਾ ਤੈ ਧਰਮ ਚਲਾਇ

6

ਕੁਬੁਧਿ ਕਰਨ ਤੇ ਲੋਕ ਹਟਾਇ।          

ਸੁਮਤਿ ਦੇਹ ਲੋਗਨ ਸਮਝਾਵੋ

7

ਭਲ ਭਾਗ ਭਯਾ ਤੁਮ ਤਾਹਿ ਕਹੋ, ਗੜ੍ਹ ਆਨੰਦ ਫੇਰਿ ਬਸਾਵਹਿਗੇ

ਭਲੁ ਭਾਗ ਭਯਾ ਇਹ ਸੰਭਲ ਕੇ ਹਰਿ ਜੂ ਹਰਿਮੰਦਰਿ ਆਵਹਿਗੇ

--------------- 

ਗੁਰ ਬਿਲਾਸ ਪਾਤਸ਼ਾਹੀ 10’ - ਕੁਇਰ ਸਿੰਘ            

 

ਗੁਰ ਬਿਲਾਸ ਪਾ.10 

ਸ੍ਰੀ ਦਸਮ ਗ੍ਰੰਥ

 

1

ਚਾਗੜਦੰ ਚੀਕੇ ਗਾਗੜਦੰ ਗੀਧੇਭਾਗੜਦੰ ਭੂਤੰ ਬਾਗੜਦੰ ਬੀਰੰ

ਜਾਗੜਦੰ ਜਾਗੇ ਹਾਗੜਦੰ ਹਰੀ ਚੰਦੰਰਾਗੜਦੰ ਰਾਜਾ ਗਾਗੜਦੰ ਗਿਰਿੰਦੰ

ਤਾਗੜਦੰ ਤੀਰੰ ਗਾਗੜਦੰ ਗਾਰਾਬਾਗੜਦੰ ਬਾਜੀ ਤਾਸ ਬਿਦਾਰਾ

 

ਚਾਗੜਦੰ ਚਉਪੇ ਬਾਗੜਦੰ ਬੀਰੰਮਾਗੜਦੰ ਮਾਰੇ ਤਨੰ ਤਿਛ ਤੀਰੰ

ਗਾਗੜਦੰ ਗਜੇ ਸੁ ਬਜੇ ਗਹੀਰੈਕਾਗੜਦੰ ਕਵੀਯਾਨ ਕਥੈ ਕਥੀਰੈ

ਦਾਗੜਦੰ ਦਾਨੇ ਭਾਗੜਦੰ ਭਾਜੇਗਾਗੜਦੰ ਗਾਜੀ ਜਾਗੜਦੰ ਗਾਜੇ

ਦਾਗੜਦੰ ਛਉਹੀ ਛੁਰੇ ਪ੍ਰੇਛੜਾਕੇਤਾਗੜਦੰ ਤੀਰੰ ਤੁਪਕੰ ਤੜਾਕੇ

---------------

ਬੰਸਾਵਲੀਨਾਮਾ ਦਸਾਂ ਪਾਤਸ਼ਾਹੀਆਂ ਕਾ - ਭਾਈ ਕੇਸਰ ਸਿੰਘ ਛਿਬਰ 1769 AD 

ਛੋਟਾ ਗ੍ਰੰਥ ਜੀ ਜਨਮੇ ਦਸਵੇਂ ਪਾਤਸ਼ਾਹ ਕੇ ਧਾਮ

ਸੰਮਤ ਸਤਾਰਾਂ ਸੈ ਪਚਵੰਜਾ ਬਹੁਤ ਖਿਡਾਵੇ ਲਿਖਾਰੇ ਨਾਮ

ਸਾਹਿਬ ਨੂੰ ਸੀ ਪਿਆਰਾਹਥੀਂ ਲਿਖਿਆ ਖਿਡਾਇਆ

ਸਿਖਾਂ ਕੀਤੀ ਅਰਦਾਸ ਜੀ ਅਗਲੇ (ਭਾਵ ਗੁਰੂ ਗ੍ਰੰਥ) ਨਾਲਿ ਚਾਹੀਏ ਰਲਾਇਆ

ਬਚਨ ਕੀਤਾ ਗ੍ਰੰਥ ਸਾਹਿਬ ਹੈ ਉਹ, ਏਹ ਅਸਾਡੀ ਖੇਡ ਹੈ"

ਨਾਲ ਨ ਮਿਲਾਇਆ ਆਹਾ ਪਿਆਰਾ, ਕਉਨ ਜਾਣੈ ਭੇਦ

ਸੋ ਦੋਨੋ ਗ੍ਰੰਥ ਸਾਹਿਬ ਭਾਈ ਗੁਰ ਕਰਿ ਜਾਨੋ

ਵਡਾ ਹੈ ਟਿਕਾ ਗੁਰੂ ਗੁਟਕੇ ਪੋਥੀਆਂ ਪੁਤ੍ਰ ਪੋਤ੍ਰੇ ਕਰਿ ਪਛਾਨੋ

---------------

ਮਹਿਮਾ ਪ੍ਰਕਾਸ਼- ਸਰੂਪ ਦਾਸ ਭੱਲਾ 1800 AD 

 

ਮਹਿਮਾ ਪ੍ਰਕਾਸ਼

ਸ੍ਰੀ ਦਸਮ ਗ੍ਰੰਥ

 

1

ਧਰਮ ਹੇਤ ਸੀਸ ਅਬ ਦੀਜੈਜਿਞੂ ਤਿਲਕ ਕਲਜੁਗ ਰਖ ਲੀਜੈ

 

ਤਿਲਕ ਜੰਵੂ ਰਾਖਾ ਪ੍ਰਭ ਤਾ ਕਾ ਕੀਨੋ ਬਡੋ ਕਲੂ ਮਹਿ ਸਾਕਾ ...ਧਰਮ ਹੇਤਿ ਸਾਕਾ ਜਿਨਿ ਕੀਆ ਸੀਸੁ ਦੀਆ ਪਰ ਸਿਰਰੁ ਨ ਦੀਆ

2

ਪਾ.10

ਠੀਕਰ ਫੋਰਿ ਦਿਲੀਸ ਸਿਰ ਹਰਿ ਪੁਰਿ ਕੀਆ ਪਿਆਨਗੁਰ ਤੇਗ ਬਹਾਦਰ ਸੀ ਕ੍ਰਿਆ ਕਰੀ ਨ ਕਿਨਹੂ ਆਨ

ਠੀਕਰ ਫੋਰਿ ਦਿਲੀਸ ਸਿਰ ਹਰਿ ਪੁਰਿ ਕੀਆ ਪਿਆਨਗੁਰ ਤੇਗ ਬਹਾਦਰ ਸੀ ਕ੍ਰਿਆ ਕਰੀ ਨ ਕਿਨਹੂ ਆਨ

 

---------------

ਪ੍ਰਾਚੀਨ ਪੰਥ ਪ੍ਰਕਾਸ਼ - ਭਾਈ ਰਤਨ ਸਿੰਘ ਭੰਗੂ 

ਪਾਹੁਲ ਖੰਡੈ ਤਿਆਰ ਕਰਵਾਈਜਲ ਮਧ ਆਨ ਮਿਠਾਈ ਪਾਈ

ਤਿਹ ਮਧ ਰਾਖੀ ਕਰਦ ਗਡਾਇਸਤਿਗੁਰ ਰਾਖੀ ਕਰਦ ਧਾਰੇ ਦਾਇ

ਦੋਹਰਾ- ਸ੍ਰੀ ਸਤਿਗੁਰ ਸਤਿਨਾਮ ਰਹਿਓ ਕਰਤਾ ਪਰੁਖ ਉਚਾਰ

ਅਕਾਲ ਅਕਾਲਹ ਜਾਪ ਕਰ ਤੇਰੀ ਕ੍ਰਿਪਾ ਨਿਜ ਧਾਰ

ਚੌਪਈ- ਪ੍ਰਿਥਮ ਭਗੌਤੀ ਵਾਰ ਜੁ ਪੌੜੀਪੜ੍ਹ ਪ੍ਰਿਥਮੈ ਆਪ ਸਤਿਗੁਰ ਜੋੜੀ

ਨੌਂ ਪਤਸ਼ਾਹੀਅਨ ਲਯੋ ਧਿਆਇਅਬ ਦਸਮਨ ਪਰ ਹੋਈਂ ਸਹਾਇ

ਬਹੁੜ ਸਵੱਯੇ ਬੱਤੀ ਉਚਾਰੇਸ੍ਰੀ ਸਤਿਗੁਰ ਸ੍ਰੀ ਮੁਖੋਂ ਸਵਾਰੇ

ਤੇਜ ਤੇਜ ਜੋ ਚੰਡੀ ਬਾਣੀਸੋਊ ਪਾਹੁਲ ਏ ਮੱਧੈ ਠਾਣੀ

---------------

ਸਤ੍ਰਾਂ ਸੈ ਅਠਤ੍ਰੈ ਸਾਲ. ਪੰਥ ਇਕਠਾ ਭਯੋ ਬਿਸਾਲ....ਇਕ ਦਿਨ ਆਗਿਆ ਪੰਥ ਕੀ ਮਨੀ ਸਿੰਘ ਜੀ ਪਾਇ. ਬਾਣੀ ਦਸਮੇਂ ਗੁਰੂ ਕੀ ਸੰਗ੍ਰਹਿ ਕਰ ਧਰ ਭਾਇ..……ਏਕ ਜਿਲਦ ਮੈ ਕੀਨੀ ਕਰ ਹੈ. ਤਿਸ ਕਾ ਭੋਗ ਹਕਾਇਤ ਪਰ ਹੈ.

 

(ਗਿਆਨੀ ਗਿਆਨ ਸਿੰਘ. ਪੰਥ ਪ੍ਰਕਾਸ਼, ਪੰਨੇ 305, 306)

 

 

ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਆਸ਼ੇ ਸਿਧਾਂਤ ਅਤੇ ਹੁਕਮ

‘‘ਆਦਿ ਅੰਤ ਏਕੇ ਅਵਤਾਰਾ, ਸੋਈ ਗੁਰੂ ਸਮਝਿਯਹੁ ਹਮਾਰਾ।’’ (ਚਰਿਤ੍ਰ 405, 385)

‘‘ਹਮ ਇਹ ਕਾਜ ਜਗਤ ਮੋਂ ਆਏ, ਧਰਮ ਹੇਤ ਗੁਰਦੇਵ ਪਠਾਏ।’’ (ਬਚਿਤ੍ਰ, 5, 42)
 

‘ਮੈਂ ਹੋ ਪਰਮ ਪੁਰਖ ਕੋ ਦਾਸਾ, ਦੇਖਨਿ ਆਯੋ ਜਗਤ ਤਮਾਸਾ।’’ (ਬਚਿਤ੍ਰ, 6, 33)
 

‘‘ਨਮਸਕਾਰ ਤਿਸਹੀ ਕੋ ਹਮਾਰੀ ਸਕਲ ਪ੍ਰਜਾ ਜਿਨਿ ਆਪ ਸਵਾਰੀ।’’ (ਚਰਿਤ੍ਰ 405, 386)

‘‘ਅਸਿ ਕ੍ਰਿਪਾਣ ਖੰਡੋ ਖੜਗ ਤੁਪਕ ਤਬਰ ਅਰ ਤੀਰ। ਸੈਫ ਸਰੋਹੀ ਸੈਹਥੀ ਯਹੈ ਹਮਾਰੇ ਪੀਰ।’’ (ਸਨਾਮਾ, 3)
 

‘‘ਪੰਥ ਚਲੇ ਤਬ ਜਗਤ ਮੈ ਜਬ ਤੁਮ ਕਰਹੁ ਸਹਾਇ।’’ (ਬਚਿਤ੍ਰ, 6, 30)
 

‘‘ਆਦਿ ਪੁਰਖ ਜਿਨ ਏਕੁ ਪਛਾਨਾ, ਦੁਤੀਆ ਭਾਵ ਨ ਮਨ ਮਹਿ ਆਨਾ।’’ (ਚੌਬੀਸ, 21)
 

‘‘ਜੇ ਹਮ ਕੋ ਪਰਮੇਸਰ ਉਚਰਿ ਹੈ, ਤੇ ਸਭ ਨਰਕਿ ਕੰਡ ਮਹਿ ਪਰਿ ਹੈ। ਮੋ ਕੋ ਦਾਸੁ ਤਵਨ ਕਾ ਜਾਨੋ, ਯਾ ਮੈ ਭੇਦ ਨ ਰੰਚ ਪਛਾਨੋ।’’ ।’’(ਬਚਿਤ੍ਰ 13, 32)
 

‘‘ਜਿਸਨੋ ਸਾਜਨ ਰਾਖਸੀ ਦੁਸਮਨ ਕਵਨ ਬਿਚਾਰ। ਛ੍ਵੈਂ ਨ ਸਕੇ ਤਿੰਹ ਛਾਂਹਿਕੋ ਨਿਹਫਲ ਜਾਇ ਗਵਾਰ।’’ (ਬਚਿਤ੍ਰ 13, 24)
 

‘‘ਜਾਂਤੇ ਛੁਟਿ ਗਯੋ ਭ੍ਰਮ ਉਰਕਾ ਤਿਹ ਆਗੈ ਹਿੰਦੂ ਕਿਆ ਤੁਰਕਾ।’’ (ਚੌਬੀਸ, 19)
 

‘‘ਦਸਮ ਕਥਾ ਭਾਗੌਤ ਕੀ ਭਾਖਾ ਕਰੀ ਬਨਾਇ, ਅਵਰ ਬਾਸਨਾ ਨਾਹਿ ਪ੍ਰਭ ਧਰਮ ਜੁੱਧ ਕੇ ਚਾਇ।’’ (ਕ੍ਰਿਸ਼ਨਾਵ, 2491)