Home Writings Video Files Audio Files Dasam Quest SantSipahi Home

ਖਾਲਸੇ ਦੇ ਦੋ ਸਤਿਕਾਰਯੋਗ ਗੁਰਮਤਿ ਸਾਹਿਤ ਦੇ ਇਤਿਹਾਸਕ ਗ੍ਰੰਥ ਹਨਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਸ੍ਰੀ ਦਸਮ ਗ੍ਰੰਥ ਸਾਹਿਬਸ੍ਰੀ ਦਸਮ ਗ੍ਰੰਥ ਸਾਹਿਬ ਦਾ ਇਤਿਹਾਸ, ਪਿਛੋਕੜ, ਸਰੰਚਨਾ ਅਤੇ ਇਸ ਬਾਰੇ ਕੀਤੀਆਂ ਗਈਆਂ ਟਿਪੱਣੀਆਂ ਇਸ ਲੇਖ ਦਾ ਵਿਸ਼ਾ ਹੈ

ਅਸ਼ਲੀਲਤਾ:
ਰੋਗ ਦੂਰ ਕਰਣ ਲਈ ਪੀਣ ਜਾਂ ਖਾਣ ਵਾਲੀ ਦਵਾਈ ਹੰਦੀ ਹੈ ਨੱਕ, ਕੰਨ ਅਤੇ ਅੱਖਾਂ ਵਿਚ ਪਾਣ ਵਾਲੀਆਂ ਬੂੰਦਾ ਵੀ ਔਸ਼ਧੀ ਹੀ ਹੁੰਦੀ ਹੈਇਸੇ ਤਰ੍ਹਾਂ ਫੱਟ ਅਤੇ ਸੜੇ ਹੋਏ ਜ਼ਖਮ ਤੇ ਲਾਣ ਲਈ ਮਲ੍ਹਮ ਵੀ ਦਵਾਈ ਹੀ ਕਹਾਉਂਦੀ ਹੈਇਹ ਸਾਰੀਆਂ ਰੋਗ ਨਾਸ਼ਕ 'ਦਵਾਈ' ਹੋਣ ਦੇ ਬਾਵਜੂਦ ਇਹਨਾਂ ਦੇ ਵਰਤਣ ਦਾ ਢੰਗ ਤਰੀਕਾ ਵੱਖ ਵੱਖ ਹੁੰਦਾ ਹੈਜ਼ਖਮ ਤੇ ਲਾਉਣ ਵਾਲੀ ਮਲ੍ਹਮ ਕੋਈ  ਖਾਂਦਾ ਨਹੀਂ ਤੇ ਨਾਂ ਹੀ ਪੀਣ ਵਾਲੀ ਦਵਾਈ ਕੋਈ ਕੰਨਾਂ 'ਚ ਹੀ ਪਾਂਦਾ ਹੈ

ਇਸੇ ਤਰਾਂ  ਸਾਹਿਤ ਦੇ ਵੀ ਵੱਖ ਵੱਖ ਆਯਾਮ ਅਤੇ ਧਾਰਾਵਾਂ ਹੁੰਦੀਆਂ ਹਨਸਿਠਣੀਆਂ, ਘੋੜੀਆਂ, ਵੀਰ ਰਸ ਵਾਰਾਂ, ਭਗਤੀ ਰਸ ਭਜਨ ਆਦਿਜੋ ਸਮੇਂ ਅਤੇ ਸਥਾਨ ਅਨਕੂਲ ਹੀ ਪਠਨ, ਪਾਠਨ ਅਤੇ ਗਾਇਨ ਕੀਤੀਆਂ ਜਾਂਦੀਆਂ ਹਨ 


ਜਦੋਂ ਕੋਈ ਜੱਜ ਕਿਸੇ 'ਆਬਰੂ ਰੇਜ਼ੀ' ਜਾਂ ਇੱਜ਼ਤ ਤੇ ਹੋਏ ਹਮਲੇ ਦੇ ਮੁਕੱਦਮੇ ਨੂੰ ਸੁਣ ਕੇ ਉਸ ਦਾ ਫੈਸਲਾ ਲਿਖਦਾ ਹੈ ਤਾਂ ਬੜੀ ਹੀ ਬੇਬਾਕੀ ਅਤੇ ਖੁਲ੍ਹੇ ਸ਼ਬਦਾਂ ਦਾ ਇਸਤੇਮਾਲ ਕਰਦਿਆਂ ਹੋਇਆ ਉਹ ਫੈਸਲੇ ਵਿਚ ਪੂਰੀ ਵਾਰਦਾਤ ਦਾ ਜ਼ਿਕਰ ਕਲਮ ਬੱਧ ਕਰਦਾ ਹੈ ਉਸ ਦਾ ਲਿਖਾਰੀ ਉਹ ਜੱਜ ਹੀ ਹੁੰਦਾ ਹੈ ਇਹ ਲਿਖਤ ਛਾਪੀ ਅਤੇ ਪ੍ਰਸਾਰਤ ਵੀ ਕੀਤੀ ਜਾਂਦੀ ਹੈ ਜਿਸਨੂੰ ਸਮੇਂ ਅਤੇ ਸਥਾਨ ਦੇ ਅਨਕੂਲ ਪੜਿਆ ਅਤੇ ਵਿਚਾਰਿਆ ਜਾਂਦਾ ਹੈਇਹ ਹਰ ਵਕੀਲ ਦੇ ਕੁਤਬਖਾਨੇ, ਲਾਇਬ੍ਰੇਰੀ ਵਿਚ ਸਜਾ ਕੇ ਰਖੀਆਂ ਹੁੰਦੀਆਂ ਹਨ ਪਰ ਕੀ ਇਸ ਤਰ੍ਹਾਂ ਹੋ ਸਕਦਾ ਹੈ ਕਿ ਕਿਸੇ ਆਮ ਸਮਾਗਮ ਵਿਚ ਜਾਂ ਘਰ ਦੇ ਵਿਚ ਬੈਠੇ ਜੱਜ ਸਾਹਿਬ ਜਾਂ ਵਕੀਲ ਨੂੰ ਕਿਹਾ ਜਾਏ ਸਕਦਾ ਹੈ ਕਿ ਜੋ  ਇਹ ਲਿਖਿਆ ਹੈ ਉਹ ਤੁਸੀਂ ਸਾਰਿਆਂ ਨੂੰ ਪੜ੍ਹ ਕੇ ਸੁਣਾਉ ਕੀ ਕੋਈ ਕਹਿੰਦਾ ਹੈ ਕਿ ਕੀ ਜੱਜ ਸਾਹਿਬ ਇਸ ਤਰਾਂ ਲਿਖ ਸਕਦੇ ਹਨ ਜਾਂ ਵਕੀਲ ਸਾਹਿਬ ਇਸ ਤਰਾਂ ਦੀ ਪੁਸਤਕ ਘਰ ਰਖ ਸਕਦੇ ਹਨ

ਡਾਕਟਰੀ ਦੀ ਪੜਾਈ ਕਰ ਰਹੇ ਵਿਦਿਆਰਥੀ ਸਰੀਰ ਦੇ ਹਰ ਅੰਗ ਦਾ ਵਿਸ਼ਲੇਸ਼ਣ ਹੀ ਨਹੀਂ ਕਰਦੇ ਬਲਕਿ ਉਹਨਾਂ ਦੀਆਂ ਪਾਠ ਪੁਸਤਕਾਂ ਵਿਚ ਇਹਨਾਂ ਬਾਰੇ ਵਿਸਥਾਰ ਸਹਿਤ ਚਿੱਤਰ ਵੀ ਦਿੱਤੇ ਹੁੰਦੇ ਹਨ  ਸਮੇਂ ਅਤੇ ਲੋੜ ਅਨੁਸਾਰ ਇਹ ਉਸਦਾ ਅਧਿਅਨ ਵੀ ਕਰਦੇ ਹਨ ਪਰ ਕੀ ਕਦੇ ਕਿਸੇ ਬੱਚੇ ਦੇ ਮਾਪਿਆਂ ਨੇ ਉਸਨੂੰ ਕਹਿਣ ਦੀ ਹਿਮਾਕਤ ਕੀਤੀ ਹੈ ਕਿ ਲਿਆ ਉਹ ਤਸਵੀਰਾ ਵਿਖਾ

ਦਸਮ ਪਾਤਿਸ਼ਾਹ ਕਲਗੀਧਰ ਪਿਤਾ ਸਾਡੇ ਵਰਗੇ ਅਲਪ ਬੁਧਿ, ਦੀਨ ਹੀਨ ਬੱਚਿਆ ਲਈ  ਦੀਨ ਦੁਨੀ ਦੋਨਾਂ ਦੇ ਰਹਿਬਰ, ਸਤਿਗੁਰੂ, ਗਿਆਨ ਦਾਤਾ, ਵੈਦ, ਮਿਤ੍ਰ ਸਖਾ, ਅਤੇ ਪਿਤਾ ਹਨਗੁਰੁ ਪਿਤਾ ਨੇ ਸਾਨੂੰ ਹਲਤ ਪਲਤ ਵਿਚੋਂ ਸੁਰਖਰੂ ਕੱਢਣਾ ਹੈਅੱਜ ਕਿਹਾ ਜਾ ਰਿਹਾ ਹੈ ਕਿ ਬਚਿਆਂ ਨੂੰ 'ਏਡਸ' ਦੇ ਕਾਰਣ ਖੁੱਲ ਕੇ ਸਮਝਾ ਦਿੱਤੇ ਜਾਣ  ਜੇ ਕਿਸੇ ਨੇ ਠਗੀ, ਫਰਾਡ ਨੂੰ ਕਾਬੂ ਕਰਨਾ ਹੈ ਤਾਂ ਉਸ ਨੂੰ ਇਸ ਦੇ ਕਾਰਣਾ ਅਤੇ ਤੌਰ ਤਰੀਕਿਆਂ ਨੂੰ ਸਮਝਣਾ ਪਵੇਗਾ  ਇਸੇ ਲਈ ਕਲਗੀਧਰ ਪਿਤਾ ਦੀ ਅਰਦਾਸ ਵੀ ਹੈ  ਕਿ ਹੇ ਵਾਹਿਗੁਰੂ ਤੂੰ ਮੈਨੂੰ ਨਿਜ ਨਾਰ ਤੇ ਪਰ ਨਾਰ ਦਾ ਗਿਆਨ ਪ੍ਰਦਾਨ ਕਰ ਅਤੇ ਨਾਲ ਹੀ ਹੇ ਵਾਹਿਗੁਰੂ ਤੂੰ ਮੈਨੂੰ ਬਿਚਾਰ ਅਤੇ ਅਬਿਚਾਰ ਯਾਨਿ ਕਿ ਸ਼ੁਭ ਅਤੇ ਅਸ਼ੁਭ ਵਿਚਾਰ, ਦੋਹਾਂ ਦੀ ਵਿਚਾਰ ਪ੍ਰਦਾਨ ਕਰ

ਨਿਜ ਨਾਰਿ ਪਰ ਨਾਰਿ ਕੇ ਨਿਕੇਤ ਹੋ
ਕਤਹੂੰ ਬਿਚਾਰ
ਅਬਿਚਾਰ ਕੋ ਬਿਚਾਰਤ ਹੋ
ਐਸੀ ਲਾਲ ਤੁਝ ਬਿਨੁ ਕਉਨੁ ਕਰੈ

ਗਿ. ਲਾਲ ਸਿੰਘ
ਸ੍ਰੀ ਗੁਰੂ ਗੋਬਿੰਦ ਸਿੰਘ ਜੀ 'ਸਪਤ-ਸ੍ਰਿੰਗ' ਦੇ ਤਪੱਸਵੀ ਕਰ ਕੇ ਜਾਣੇ ਜਾਂਦੇ ਹਨ ਪ੍ਰਭੂ-ਅਰਾਧਨਾ ਨੇ ਅਕਾਲ-ਪੁਰਖ ਦੇ ਜਲੌ ਵਿਚ ਉਨ੍ਹਾਂ ਦੀ ਦਿਵ  ਮੂੁਰਤੀ ਨੂੰ ਓਤ-ਪੋਤ ਵਿਲੀਨ ਕਰ ਦਿਤਾ ਸੀ ਅਜਿਹੀ ਅਭੇਦ ਆਤਮਾ ਦਾ ਜੀਵਨਤੇ ਸਾਹਿੱਤ ਪੜ੍ਹਨਾ ਤੇ ਸਮਝਣਾ ਅਗਮ, ਅਗਾਧ ਤੇ ਅਗੋਚਰ ਵਸਤ ਹੈ…………… ਗੁਰੂ ਗੋਬਿੰਦ ਸਿੰਘ ਜੀ ਸਮਸਤ ਮਾਨਵੀ ਗੁਣਾਂ ਦਾ ਮੁਜੱਸਮਾ ਸਨ ਅਤੇ ਉਹਨਾਂ ਦਾ ਸਾਹਿੱਤ ਸਮੂਹ ਸਾਹਿੱਕ ਵਿਸ਼ਸ਼ਤਾਵਾਂ ਦਾ ਸੰਗਮ ਹੈ   (ੳ.)
ਦਸ਼ਮੇਸ਼ ਜੀ ਦੀ ਸਰਪਰਸਤੀ ਹੇਠ ਤਿਆਰ ਹੋਇਆ ਦਸਮ ਗ੍ਰੰਥ ਗੁਰਮਤਿ ਸਾਹਿਬ ਦਾ ਅਮੁਲ ਤੇ ਅਤੁਲ ਭੰਡਾਰ ਹੈਸਭ ਵੰਨਗੀਆਂ ਦਾ ਸਾਹਿਬ ਇਸ ਵਿਚ ਸਮੋਇਆ ਗਿਆ ਹੈਇਸ ਵਿਚ ਅੰਮ੍ਰਿਤ ਦੀਆਂ ਧਾਰਾਂ ਹਨ,ਅਕਾਲ ਪੁਰਖ ਦੀ ਉਸਤਤੀ ਹੈ, ਜਗਤ ਤਮਾਸ਼ੇ ਦਾ ਝਲਕਾਰਾਹੈ, ਪ੍ਰਭੂ ਭਗਤੀ ਦੀ ਅਨੂਠੀ ਆਰਾਧਨਾ ਹੈ, ਇਤਿਹਾਸਕ ਤੇ ਮਿਥਿਹਾਸਕ ਗਿਆਨ ਦਾ ਚਾਨਣ ਹੈ; ਧਰਮ ਯੱਧ ਲਈ ਚਾਉ ਉਤਪੱਨਕਰਨ ਦੀ ਪ੍ਰੇਰਨਾ ਹੈ , ਅਤੇ ਸਦਾ ਚੜਦੀਆਂ ਕਲਾਂ ਵਿਚ ਰਹਿਣ ਦੀ ਅਮਰ ਧੁਨੀ ਹੈ

'ਦਸਮ ਗ੍ਰੰਥ' ਗੁਰੂ ਗੋਬਿੰਦ ਸਿੰਘ ਜੀ ਦੀ ਸਰਬ ਕਲਾ ਸੰਪੂਰਣ ਸ਼ਖਸੀਅਤ ਦਾ ਅਮਰ ਵਿਰਸਾ ਹੈ, ਜਿਸ ਤੋਂ ਪ੍ਰਾਣੀ ਮਾਤਰ ਸਦਾ ਸੁਖ, ਸਹਿਜ ਤੇ ਸਵੈਮਾਨ ਭਰਫੁਰ ਜੀਵਨ ਜਾਚ ਅਤੇ ਧਰਮ ਪਰਾਇਣ ਸ਼ਹਾਦਤ ਲਈ ਪ੍ਰੇਰਨਾ ਲੈਂਦੇ ਰਹਿਣਗੇ।(ਪੰਨਾ 62) (ਗਿ. ਲਾਲ ਸਿੰਘ)

ਡਾ. ਬਲਬੀਰ ਸਿੰਘ
ਹੁਣ ਵਕਤ ਆ ਰਿਹਾ ਹੈ ਕਿ ਦਸਮ ਗ੍ਰੰਥ ਦੇ ਸਾਹਿਤ ਦਾ ਪ੍ਰਭਾਵ ਫ਼ਿਰ ਮਹਸੂਸ ਕੀਤਾ ਜਾਵੇਜਿਸ ਉਦੇਸ਼ ਨੂੰ ਲੈ ਕੇ ਗੁਰੂ ਜੀ ਨੇ ਸਾਹਿਤ ਦੀ ਰਚਨਾ ਕੀਤੀ ਸੀ ਉਸ ਨੂੰ ਮੁੜ ਸੁਰਜੀਤ ਕੀਤਾ ਜਾਏਗੁਰੂ ਜੀ ਦਾ ਆਸ਼ਾ ਸੀ ਕਿ ਗਿਰੀ ਹੋਈ ਮਨੁੱਖ ਸ਼੍ਰੇਣੀ ਨੂੰ ਉੱਚਾ ਕਰਨ ਲਈ ਬਲਵਾਨ ਸਾਹਿਬ ਦੀ ਲੋੜ ਹੈਉਹਨਾਂ ਸਾਹਿਤ ਵੀ ਰਚਿਆ ਤੇ ਉਸ ਰਚਨਾ ਦਾ ਅਸਰ ਵੀ ਪ੍ਰਤੱਖ ਕਰਕੇ ਦਿਖਾ ਦਿਤਾਅਸੀ ਜਿਸ ਵੇਲੇ ਦਿਮਾਗੀ ਬਹਿਸ ਵਿਚ ਪੈ ਜਾਂਦੇ ਹਾਂ ਤਾਂ ਸਾਰ ਵਸਤੂ ਤੋਂ ਉਖੜ ਜਾਂਦੇ ਹਾਂਸਾਨੂੰ ਕੁੱਛ ਸਬਕ ਪੱਛਮੀਆਂ ਕੋਲੋਂ ਲੈ ਲੈਣਾ ਚਾਹੀਦਾ ਹੈਇੰਗਲੈਂਡ ਵਿਚ ਵੀ ਸ਼ੈਕਸਪੀਅਰ ਦੀ ਹਸਤੀ ਬਾਰੇ ਸ਼ੰਕੇ ਹਨਪਰ ਇਸਦੇ ਬਾਵਜੂਦ ਸ਼ੈਕਸਪੀਅਰ ਦੀ ਰਚਨਾ ਦਾ ਪ੍ਰਭਾਵ ਵੈਸੇ ਦਾ ਵੈਸਾ ਹੀ ਹੈਅਸੀਂ ਜਿਸ ਵੇਲੇ ਧਰਮ ਪੁਸਤਕਾਂ ਸੰਬੰਧੀ ਨਿਜੀ ਸੰਦੇਹ ਪ੍ਰਟ ਕਰਦੇ ਹਾਂ ਤਾਂ ਸਤਕਾਰ ਦਾ ਸਾਰਾ ਵਾਯੂ ਮੰਡਲ ਵਿਗਾੜ ਲੈਂਦੇ ਹਾਂਜ਼ਰੂਰਤ ਹੈ ਦਸਮ ਗ੍ਰੰਥ ਦੇ ਉਦੇਸ਼ ਨੂੰ ਸਮਝਨ ਦੀ, ਤੇ ਉਸ ਮੰਤਵ ਨੂੰ ਪ੍ਰਾਪਤ ਕਰਨ ਲਈ ਹੰਬਲਾ ਮਾਰਨ ਦੀ ਜਿਸਦਾ ਇਖਲਾਕੀ ਟੀਚਾ ਇਸ ਸਾਹਿਤ ਨੇ ਸਾਡੇ ਸਾਮ੍ਹਣੇ ਰਖਿਆ ਅਸਾਂ ਉਸ ਖਾਰਸ਼ (ੳਲਲੲਰਗੇ) ਤੋਂ ਵੀ ਉੱਚਾ ਉਠਣਾ ਜੋ ਪੁਰਾਣਾਂ ਦਾ ਨਾਮ ਜਾਂ ਕੁਛ ਕਥਾ ਕਹਾਣੀਆਂ ਸੁਣਨ ਨਾਲ ਸਾਡੇ ਜਿਸਮ ਉਤੇ ਖੁਰਕ ਪੈਦਾ ਕਰ ਦੇਂਦਾ ਹੈ, ਤੇ ਜੋ ਰੋਗ ਅਸਾਂ ਬਾਹਰਲੀ ਛੂਤ ਤੋਂ ਅੰਦਰ ਵਾੜਿਆ ਗੁਰੂ ਨਾਨਕ ਸਾਹਿਬ ਨੇ ਸਾਨੂੰ ਇਹੋ ਸਿਖਿਆ ਦਿਤੀ ਸੀ:
"
ਦਸ ਅਠਾਰ ਮੈ ਪਗਰੰਪਰੋ ਚੀਨੈ ਕਹੇ ਨਾਨਕ ਇਵ ਏਕ ਤਾਰੇ॥"(ਸਿਰੀ.ਮ.1)


ਇਸਦਾ ਭਾਵ ਏਹੋ ਹੈ ਕਿ ਅਠਾਰਾਂ ਪੁਰਾਣਾ ਨੂੰ ਬੇਸ਼ਕ ਵਾਚੋ, ਉਨ੍ਹਾਂ ਵਿਚੋਂ ਰੂਹਾਨੀਅਤ ਦਾ ਤਤ ਜੋ ਅਪਰੰਪਰ ਹੈ ਉਸਨੂੰ ਪਛਾਣੋ ਗੁਰੂ ਗੋਬਿੰਦ ਸਿੰਘ ਨੇ ਇਹੋ ਕੀਤਾ ਸੀਉਨ੍ਹਾਂ ਨੇ ਭਾਗਵਤ ਪੁਰਾਣ, ਮਾਰਕੰਡੇ ਪੁਰਾਣ, ਮਹਾ ਭਾਰਤ, ਉਪਨਿਸ਼ਦ ਆਦਿਕ ਹੋਰ ਅਨੇਕ ਗ੍ਰੰਥਾਂ ਦੇ ਪਠਣ ਪਾਠਨ ਕੀਤੇਫੇਰ ਉਨ੍ਹਾਂ ਪੁਸਤਕਾਂ ਦਾ ਪੁਨਰ ਨਿਰਮਾਣ ਕੀਤਾ, ਉਹਨਾਂ ਨੂੰ ਸਜਾਇਆ ਸੰਵਾਰਿਆ ਤੇ ਐਸੀ ਫਬਨ ਵਿਚ ਪੇਸ਼ ਕੀਤਾ ਜਿਸ ਨਾਲ ਇਖਲਾਕੀ ਤੇ ਰੂਹਾਨੀਅਤ ਦਾ ਸਬੱਲ ਤਤ ਅਸਰਦਾਰ ਹੋ ਜਾਵੇ

ਇਹ ਗਲ ਕਦੇ ਵੀ ਅੱਖੋਂ ਓਹਲੇ ਨਹੀਂ ਹੋਣੀ ਚਾਹੀਦੀ ਕਿ ਗੁਰੂ ਗੋਬਿੰਦ ਸਿੰਘ ਵਰਗੀ ਕ੍ਰਾਂਤੀਕਾਰੀ ਹਸਤੀ ਦੀ ਰਚਨਾ ਵਿਚ ਕੁਛ ਖਾਸ ਵਿਚਿਤ੍ਰਤਾ ਹੈਚਾਹੇ ਸਾਡੀ ਅਨਗਹਲੀ ਜਾਂ ਅਰੁਚੀ ਕਾਰਣ ਇਹ ਰਚਨਾਂ ਸਾਡੇ ਪ੍ਰਚਾਰ ਦੇ ਦਾਇਰੇ ਤੋਂ ਬਾਹਰਵਾਰ ਰਹੀ ਹੈ ਪਰ ਇਸ ਰਚਨਾਂ ਦੀ ਬੁਝੀ ਹੋਈ ਭਸਮ ਵਿਚ ਵੀ ਦੱਬੇ ਹੋਏ ਲਾਲ ਅੰਗਾਰੇ ਹਨ, ਜੋ ਲੋੜ ਸਮੇਂ , ਫਿਰ ਭੜਕ ਸਕਦੇ ਹਨ ਤੇ ਅੰਦੋਲਣ ਦਾ ਕਾਰਜ ਸੰਪੂਰਣਤਾ ਤਕ ਲਿਜਾ ਸਕਦੇ ਹਨ
     (
ਡਾ. ਬਲਬੀਰ ਸਿੰਘ, ਦਸਮ ਗ੍ਰੰਥ ਤੁਕ-ਤਤਕਰਾ. ਪੰਨਾ:ਵ)ਿ
ਪ੍ਰਿਯਾ ਪ੍ਰੇਮ ਸੇ ਸਿੰਗਾਰੀ, ਹਾਸਯ ਸੋ ਵਿਨੋਦ ਭਾਰੀ,
ਦੀਨਨ ਪੈ ਕਰੁਯਾਣਾਨੁਖਾਰੀ ਸੁਖੋਦੀਨੋ ਹੈ
ਕੀਨੇ ਅਰਿ ਰੁੰਡ ਮੁੰਡ ਰੌਦ੍ਰ ਰਸ ਭਰਯੋ ਝੁੰਡ, ਫੌਜਨ ਸੁਧਾਰਨ ਮੇ ਵੀਰ ਰਸ ਕੀਨੋ ਹੈ
ਡੰਕ ਧੁਨ ਲੰਕ ਭਯਭੀਤ ਸਤ੍ਰ ਵਾਮ ਨਿੰਦਾ ਵਿਕ੍ਰਮ ਪ੍ਰਬਲ ਅਦਭੁਤ ਰਸ ਲੀਨੋ ਹੈ
ਬ੍ਰਹਮ ਗਯਾਨ ਸਮ ਰਸ ਅੰਮ੍ਰ੍ਰਿਤ ਵਿਰਾਜੈ ਸਦਾ,
ਸ੍ਰੀ ਗੁਰੂ ਗੋਬਿੰਦ ਰਾਇ ਨਵੋ ਰਸ ਭੀਨੋ ਹੈ। (ਅੰਮ੍ਰਿਤ ਰਾਇ, ਦਰਬਾਰੀ ਕਵੀ. ਗੁਰ ਮਹਿਮਾ ਰਤਨਾਵਲੀ ਪੰਨਾ 108)
(
ਨੌ ਰਸ: ਸਿੰਗਾਰ ਰਸ, ਹਾਸਯ, ਕਰੁਣਾ, ਰੌਦ੍ਰ, ਵੀਰ, ਭਯ, ਨਿੰਦਾ, ਘ੍ਰਿਣਾ, ਅਦਭੁਤ, ਸਮ (ਸ਼ਾਂਤ) ਰਸ।)


ਪਢਕੈ ਤਿਹਾਰੀ ਬਾਨੀ ਸ੍ਰੀਮਨ ਗੋਬਿੰਦ ਸਿੰਘ,
ਜੀਵਨ ਮੁਕਤ ਜਨ ਹੋਯ ਰਹੈਂ ਅਗ ਮੈ
ਸਾਧੁ ਮੇਨ ਸ਼ੇਰਪਨ ਸ਼ੇਰ ਮੇਨ ਸਾਧੁਮਨ,
ਦੋਊ ਪਨ ਦੇਖਿਯਤ ਆਪ ਹੀ ਕੇ ਮਗ ਮੇ
ਗਵਾਲ ਕਵਿ ਅਦਭੁਤ ਬਾਤੇ ਕਹੋਂ ਕੌਨ ਕੌਨ,
ਭੌਨ ਨੌਨ ਜ਼ਾਹਰ ਜ਼ਹੂਰ ਪਗ ਪਗ ਮੇ
ਸਿਖ ਜੇ ਤਿਹਾਰੇ ਸਭ ਸੰਗਯਾ ਮਾਹਿ ਸਿੰਘ ਭਯੇ,
ਸਮਰ ਮੇ ਸਿੰਘ ਭਯੇ ਸਿੰਘ ਭਯੇ ਜਗ ਮੇ  (ਗਵਾਲ ਕਵਿ ਗੁਰ ਮਹਿਮਾ ਰਤਨਾਵਲੀ ਪੰਨਾ
253)

  
ਸੁਧਿ ਜਬ ਤੇ ਹਮ ਧਰੀ ਬਚਨ ਗੁਰ ਦਏ ਹਮਾਰੇ
ਪੂਤ ਇਹੈ ਪ੍ਰਨ ਤੋਹਿ ਪ੍ਰਾਨ ਜਬ ਲਗ ਘਟ ਥਾਰੇ
ਨਿਜ ਨਾਰੀ ਕੇ ਸਾਥ ਨੇਹੁ ਤੁਮ ਨਿੱਤ ਬਢੈਯਹੁ
ਪਰ ਨਾਰੀ ਕੀ ਸੇਜ ਭੂਲਿ ਸੁਪਨੇ ਹੂੰ ਨ ਜੈਯਹੁ51

ਪਰ ਨਾਰੀ ਕੇ ਭਜੇ ਸਹਜ ਬਾਸਵ ਭਗ ਪਾਏ
ਪਰ ਨਾਰੀ ਕੇ ਭਜੇ ਚੰਦੂ ਕਾਲੰਕ ਲਗਾਏ
ਪਰ ਨਾਰੀ ਕੇ ਹੇਤ ਸੀਸ ਦਸ ਗਵਾਯੋ
ਹੋ ਪਰ ਨਾਰੀ ਕੇ ਹੇਤ ਕਟਕ ਕਵਰਨ ਕੌ ਘਾਯੋ52

ਪਰ ਨਾਰੀ ਮੌ ਨੇਹੁ ਛੁਰੀ ਪੈਨੀ ਕਰਿ ਜਾਨਹੁ
ਪਰ ਨਾਰੀ ਕੇ ਭਜੇ ਕਾਲ ਬਯਾਪਯੋ ਤਨ ਮਾਨਹੁ
ਅਧਿਕ ਹਰੀਫੀ ਜਾਨਿ ਭੋਗ ਪਰ ਤ੍ਰਿਯ ਜੋ ਕਰਹੀ
ਹੋ ਅੰਤ ਸ੍ਵਾਨ ਕੀ ਮ੍ਰਿਤੁ ਹਾਥ ਲੇਂਡੀ ਕੇ ਮਰਹੀ53

 

 

ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਆਸ਼ੇ ਸਿਧਾਂਤ ਅਤੇ ਹੁਕਮ

‘‘ਆਦਿ ਅੰਤ ਏਕੇ ਅਵਤਾਰਾ, ਸੋਈ ਗੁਰੂ ਸਮਝਿਯਹੁ ਹਮਾਰਾ।’’ (ਚਰਿਤ੍ਰ 405, 385)

‘‘ਹਮ ਇਹ ਕਾਜ ਜਗਤ ਮੋਂ ਆਏ, ਧਰਮ ਹੇਤ ਗੁਰਦੇਵ ਪਠਾਏ।’’ (ਬਚਿਤ੍ਰ, 5, 42)
 

‘ਮੈਂ ਹੋ ਪਰਮ ਪੁਰਖ ਕੋ ਦਾਸਾ, ਦੇਖਨਿ ਆਯੋ ਜਗਤ ਤਮਾਸਾ।’’ (ਬਚਿਤ੍ਰ, 6, 33)
 

‘‘ਨਮਸਕਾਰ ਤਿਸਹੀ ਕੋ ਹਮਾਰੀ ਸਕਲ ਪ੍ਰਜਾ ਜਿਨਿ ਆਪ ਸਵਾਰੀ।’’ (ਚਰਿਤ੍ਰ 405, 386)

‘‘ਅਸਿ ਕ੍ਰਿਪਾਣ ਖੰਡੋ ਖੜਗ ਤੁਪਕ ਤਬਰ ਅਰ ਤੀਰ। ਸੈਫ ਸਰੋਹੀ ਸੈਹਥੀ ਯਹੈ ਹਮਾਰੇ ਪੀਰ।’’ (ਸਨਾਮਾ, 3)
 

‘‘ਪੰਥ ਚਲੇ ਤਬ ਜਗਤ ਮੈ ਜਬ ਤੁਮ ਕਰਹੁ ਸਹਾਇ।’’ (ਬਚਿਤ੍ਰ, 6, 30)
 

‘‘ਆਦਿ ਪੁਰਖ ਜਿਨ ਏਕੁ ਪਛਾਨਾ, ਦੁਤੀਆ ਭਾਵ ਨ ਮਨ ਮਹਿ ਆਨਾ।’’ (ਚੌਬੀਸ, 21)
 

‘‘ਜੇ ਹਮ ਕੋ ਪਰਮੇਸਰ ਉਚਰਿ ਹੈ, ਤੇ ਸਭ ਨਰਕਿ ਕੰਡ ਮਹਿ ਪਰਿ ਹੈ। ਮੋ ਕੋ ਦਾਸੁ ਤਵਨ ਕਾ ਜਾਨੋ, ਯਾ ਮੈ ਭੇਦ ਨ ਰੰਚ ਪਛਾਨੋ।’’ ।’’(ਬਚਿਤ੍ਰ 13, 32)
 

‘‘ਜਿਸਨੋ ਸਾਜਨ ਰਾਖਸੀ ਦੁਸਮਨ ਕਵਨ ਬਿਚਾਰ। ਛ੍ਵੈਂ ਨ ਸਕੇ ਤਿੰਹ ਛਾਂਹਿਕੋ ਨਿਹਫਲ ਜਾਇ ਗਵਾਰ।’’ (ਬਚਿਤ੍ਰ 13, 24)
 

‘‘ਜਾਂਤੇ ਛੁਟਿ ਗਯੋ ਭ੍ਰਮ ਉਰਕਾ ਤਿਹ ਆਗੈ ਹਿੰਦੂ ਕਿਆ ਤੁਰਕਾ।’’ (ਚੌਬੀਸ, 19)
 

‘‘ਦਸਮ ਕਥਾ ਭਾਗੌਤ ਕੀ ਭਾਖਾ ਕਰੀ ਬਨਾਇ, ਅਵਰ ਬਾਸਨਾ ਨਾਹਿ ਪ੍ਰਭ ਧਰਮ ਜੁੱਧ ਕੇ ਚਾਇ।’’ (ਕ੍ਰਿਸ਼ਨਾਵ, 2491)
 


Dr. Gokal Chand Narang: 

Rama and Krishna had received the homage of everyone as Divine beings.   It was Nanak who boldly questioned their divinity and brought them down to the level of mortals…………… Guru Gobind Singh went further and stated: 'He created millions of worms like Krishna, made many Ramas and destroyed them. Many Mohammads came into the world . All died when their time expired.

 [Gokal Chand Narang Transformation of Sikhism.p.384]