Home Writings Video Files Audio Files Dasam Quest SantSipahi Home

    ਚਰਿਤ੍ਰੋ ਪਾਖਯਾਨ ਅਤੇ ਸਿਖ ਮਿਸ਼ਨਰੀ ਕਾਲਜ:

ਸ੍ਰੀ ਦਸਮ ਗ੍ਰੰਥ ਦੇ ਚਰਿਤ੍ਰੋ ਪਾਖਯਾਨ ਦੇ ਚਰਿਤ੍ਰ ਨੰਬਰ 244 ਦੇ ਛੰਦ 20 ਦੀਆਂ ਚਾਰ ਤੁਕਾਂ ਹਨਸਾਹਿਤ ਦੀ ਚੌਪਈ ਦੀ ਤਰਜ਼ ਤੇ ਪਹਿਲੀਆਂ ਦੋ ਤੁਕਾਂ ਦੀ ਭੂਮਿਕਾ ਅਤੇ ਅੰਤਲੀਆਂ ਦੋ ਤੁਕਾਂ ਵਿਚ ਇਸ ਛੰਦ ਦਾ ਮਨੋਰਥ ਤੇ ਆਸ਼ਾ ਹੈ

ਕਬਿਯੋਬਾਚ ਅੜਿੱਲ  

ਕਾਮਾਤੁਰ ਹਵੈ ਜੁ ਤ੍ਰਿਯ ਪੁਰਖ ਪ੍ਰਤਿ ਆਵਈ

ਘੋਰ ਨਰਕ ਮਹਿਂ ਪਰੈ ਜੁ ਤਾਹਿਂ ਨ ਰਾਵਈ

ਜੋ ਪਰ ਤ੍ਰਿਯ ਪਰ ਸੇਜ ਭਜਤ ਹੈ ਜਾਇ ਕਰਿ

ਹੋ ਪਾਪ ਕੁੰਡ ਕੇ ਮਾਹਿ ਪਰਤ ਸੋ ਧਾਇ ਕਰਿ 20 ॥ (ਦਸਮ ਗ੍ਰੰਥ, ਪੰਨਾ 1158, ਚਰਿਤ੍ਰ 244)

 

ਇਸ ਛੰਦ ਵਿਚ ਖਾਲਸੇ ਲਈ ਵਿਵਰਜਤ ਚਾਰ ਬੱਜਰ ਕੁਰਹਿਤਾਂ ਚੋ 'ਪਰ ਤਨ ਗਾਮੀ ' ਹੋਣ ਤੋਂ ਬਚਣ ਦੀ ਹਿਦਾਇਤ ਅੰਕਤ ਹੈਕਲਗੀਧਰ ਪਿਤਾ ਦੇ ਆਸ਼ੇ ਮੁਤਾਬਕ ਨਿਜ ਨਾਰਿ ਪਰ ਨਾਰਿ ਕੇ ਨਿਕੇਤ ਹੋਦੇ ਸੰਕਲਪ ਤੋਂ ਬਚਣ ਦੀ ਕਰੜੀ ਹਿਦਾਇਤ ਰੂਪ ਬਚਨ ਹਨ   ਪਹਿਲੀਆਂ ਦੋ ਤੁਕਾਂ ਵਿਚ ਵਿਚਾਰ ਹੈ ਕਿ ਜੇ ਕੋਈ ਇਸਤ੍ਰੀ ਪ੍ਰੇਮ ਵਸ ਪੁਰਸ਼ ਕੋਲ ਆਂਦੀ ਹੈ ਅਤੇ ਪੁਰਸ਼ ਉਸ ਨੁੰ ਮਿਲਣ ਤੋਂ ਇਨਕਾਰ ਕਰਦਾ ਹੈ ਤਾਂ ਉਹ ਘੋਰ ਨਰਕ ਵਿਚ ਜਾਏਗਾ ਛੰਦ ਦੀ ਅਗਲੀਆਂ ਦੋ ਤੁਕਾਂ ਵਿਚ ਇਸ ਦੀ ਵਿਆਖਿਆ ਕੀਤੀ ਗਈ ਹੈ ਕਿ ਜੇਕਰ ਕੋਈ ਵਿਅਕਤੀ ਕਿਸੇ ਪਰ ਨਾਰੀ ਨਾਲ ਇਸ ਤਰ੍ਹਾਂ ਦੀ ਗੱਲ ਬਾਰੇ ਸੋਚਦਾ ਵੀ ਹੈ ਤਾਂ ਉਹ ਦਾ ਪਾਪ ਦੇ ਕੁੰਡ ਵਿਚ ਧਾ ਕਰ ਕੇ ਪਏ ਗਾ ਪਰਮਾਰਥ ਸਰੂਪ ਅਤੇ ਰਹਿਤ ਦੀ ਪਰਪੱਕਤਾ ਨੂੰ ਦ੍ਰਿੜ ਕਰਾਂਉਦੀਆਂ ਇਹ ਤੁਕਾ ਕਲਗੀਧਰ ਪਿਤਾ ਦੇ ਉਸ ਆਸ਼ੇ ਦੀ ਯਾਦ ਦਿਵਾਂਦੀਆਂ ਹਨ ਜਿਸ ਬਾਰੇ ਸ਼ਹੀਦ ਸਿੰਘ ਮਿਸ਼ਨਰੀ ਕਾਲਜ ਦੇ ਸਾਬਕਾ ਪ੍ਰਿੰਸੀਪਲ ਗੁਰਪੁਰਵਾਸੀ ਹਰਭਜਨ ਸਿੰਘ ਜੀ ਨੇ ਲਿਖਿਆ ਕਿ ਕਲਗੀਧਰ ਪਿਤਾ ਦੇ ਕਿਤਨੇ ਸੁੰਦਰ ਬਚਨ ਹਨ ,

ਸੁਧਿ ਜਬ ਤੇ ਹਮ ਧਰੀ ਬਚਨ ਗੁਰ ਦਏ ਹਮਾਰੇ

ਪੂਤ ਇਹੈ ਪ੍ਰਨ ਤੋਹਿ ਪ੍ਰਾਨ ਜਬ ਲਗ ਘਟ ਥਾਰੇ

ਨਿਜ ਨਾਰੀ ਕੇ ਸਾਥ ਨੇਹੁ ਤੁਮ ਨਿੱਤ ਬਢੈਯਹੁ

ਪਰ ਨਾਰੀ ਕੀ ਸੇਜ ਭੂਲਿ ਸੁਪਨੇ ਹੂੰ ਨ ਜੈਯਹੁ 51

 

ਗਰ ਆਸ਼ਾ ਇਹਨਾਂ ਚਾਰ ਤੁਕਾਂ ਵਿਚ ਹੀ ਮੁਕੰਮਲ ਹੁੰਦਾ ਹੈ ਇਹਨਾਂ ਚਾਰ ਤੁਕਾਂ ਦੀ ਸਮਾਪਤੀ ਉਪਰੰਤ ਅੰਕ 20ਲਿਖਿਆ ਗਿਆ ਹੈ ਜੋ ਇਸ ਛੰਦ ਦੀ ਮੁਕੰਮਲਤਾ ਦਾ ਸੂਚਕ ਹੈ  ਹੁਣ ਸਿੱਖ ਮਿਸ਼ਨਰੀ ਕਾਲਜ, ਲੁਧਿਆਣਾ ਨੇ ਆਪਣੇ ਕਿਤਾਬਚੇ 'ਦਸਮ ਗ੍ਰੰਥ ਦਰਪਣ' ਵਿਚ ਅੰਤਲੀਆਂ ਦੋ ਤੁਕਾਂ ਛੱਡ ਕੇ ਪਹਿਲੀਆਂ ਦੋ ਤੁਕਾਂ ਦੇ ਬਾਅਦ ਹੀ ਅੰਕ 20ਲਿਖ ਕੇ ਇਹ ਦਸੱਣ ਦੀ ਕੋਸ਼ਿਸ਼ ਕੀਤੀ ਹੈ ਕਿ ਇਹ ਛੰਦ ਇਹਨਾਂ ਦੋ ਤੁਕਾਂ ਤੇ ਆਧਾਰਤ ਹੈ  ਇਹ ਲਿਖ ਕੇ ਇਹਨਾਂ ਨੇ ਇਸ ਛੰਦ ਬਾਰੇ ਲਿਖ ਦਿੱਤਾ ਹੈ ਕਿ ਵੇਖੋ ਕਿਤਨੀ ਅਸ਼ਲੀਲਤਾ ਹੈ ਕੀ ਇਹ ਨਿਰੀ ਅਗਿਆਨਤਾ ਹੈ ਜਾਂ ਕੁਝ ਹੋਰ ?

 

ਇਹੋ ਜਿਹੀ ਹੇਰਾ ਫੇਰੀ ਨਕਲੀ ਨਿਰੰਕਾਰੀ ਵੀ ਕੇਵਲ ਦੋ ਤੁਕਾਂ ਦੇ ਕੇ ਅਰਥ ਦਾ ਅਨਰਥ ਕਰਦੇ ਸਨ ਕਿ ਵੇਖੋ ਗੁਰੂ ਅਰਜਨ ਸਾਹਿਬ ਵੀ ਕਹਿੰਦੇ ਹਨ ਕਿ ਪਾਠ ਕਰਣ ਦਾ ਕੋਈ ਲਾਭ ਨਹੀਂ

ਪਾਠੁ ਪੜਿਓ ਅਰੁ ਬੇਦੁ ਬੀਚਾਰਿਓ ਨਿਵਲਿ ਭੁਅੰਗਮ ਸਾਧੇ

ਪੰਚ ਜਨਾ ਸਿਉ ਸੰਗੁ ਨ ਛੁਟਕਿਓ ਅਧਿਕ   ਅਹੰਬੁਧਿ ਬਾਧੇ 1

 

ਇਸ ਦੇ ਨਾਲ ਦੀਆਂ ਅਗਲੀਆਂ ਦੋ ਤੁਕਾਂ ਉਹ ਛੱਡ ਜਾਂਦੇ ਹਨ

ਪਿਆਰੇ ਇਨ ਬਿਧਿ ਮਿਲਣੁ ਨ ਜਾਈ ਮੈ ਕੀਏ ਕਰਮ ਅਨੇਕਾ

ਹਾਰਿ ਪਰਿਓ ਸੁਆਮੀ   ਕੈ ਦੁਆਰੈ ਦੀਜੈ ਬੁਧਿ ਬਿਬੇਕਾ

 

ਜੇ ਕਰ ਸਿੱਖ ਮਿਸ਼ਨਰੀ ਕਾਲਜ ਵਲੋਂ ਵੀ ਉਕਤ ਛੰਦ ਵਿਚੋਂ ਅੰਤਲ਼ੀਆਂ ਦੋ ਤੁਕਾਂ ਛਡ ਕੇ ਪਹਿਲੀਆਂ ਦੋ ਤੁਕਾਂ ਛਾਪਣਾ ਕੀ ਨਕਲੀ ਨਿਰੰਕਾਰੀਆਂ ਵਰਗੀ ਕਾਰਵਾਈ ਨਹੀਂ   ਕੀ ਇਹ ਕਿਹਾ ਜਾਏ ਕਿ ਇਸ ਗੁਰ ਦੇ ਪ੍ਰੇਰਨਾ ਸ੍ਰੋਤ ਨਕਲੀ ਨਿਰੰਕਾਰੀ ਹਨ?

 

 

See Also:

 

ਸਿਖ ਮਿਸ਼ਨਰੀ ਕਾਲਜ (ਲੁਧਿਆਣਾ) ਵਲੋਂ ਆਪਣੀ ਵਿਵਾਦਗ੍ਰਸਤ ਪੁਸਤਕ 'ਦਸਮ ਗ੍ਰੰਥ ਬਾਰੇ ਸੰਖੇਪ ਜਾਣਕਾਰੀ' ਦੀ ਛਪਾਈ   ਅਤੇ ਵਿਕਰੀ 'ਤੇ ਰੋਕ (ਅਕਤੂਬਰ 24, 1997)

 

 

ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਆਸ਼ੇ ਸਿਧਾਂਤ ਅਤੇ ਹੁਕਮ

‘‘ਆਦਿ ਅੰਤ ਏਕੇ ਅਵਤਾਰਾ, ਸੋਈ ਗੁਰੂ ਸਮਝਿਯਹੁ ਹਮਾਰਾ।’’ (ਚਰਿਤ੍ਰ 405, 385)

‘‘ਹਮ ਇਹ ਕਾਜ ਜਗਤ ਮੋਂ ਆਏ, ਧਰਮ ਹੇਤ ਗੁਰਦੇਵ ਪਠਾਏ।’’ (ਬਚਿਤ੍ਰ, 5, 42)
 

‘ਮੈਂ ਹੋ ਪਰਮ ਪੁਰਖ ਕੋ ਦਾਸਾ, ਦੇਖਨਿ ਆਯੋ ਜਗਤ ਤਮਾਸਾ।’’ (ਬਚਿਤ੍ਰ, 6, 33)
 

‘‘ਨਮਸਕਾਰ ਤਿਸਹੀ ਕੋ ਹਮਾਰੀ ਸਕਲ ਪ੍ਰਜਾ ਜਿਨਿ ਆਪ ਸਵਾਰੀ।’’ (ਚਰਿਤ੍ਰ 405, 386)

‘‘ਅਸਿ ਕ੍ਰਿਪਾਣ ਖੰਡੋ ਖੜਗ ਤੁਪਕ ਤਬਰ ਅਰ ਤੀਰ। ਸੈਫ ਸਰੋਹੀ ਸੈਹਥੀ ਯਹੈ ਹਮਾਰੇ ਪੀਰ।’’ (ਸਨਾਮਾ, 3)
 

‘‘ਪੰਥ ਚਲੇ ਤਬ ਜਗਤ ਮੈ ਜਬ ਤੁਮ ਕਰਹੁ ਸਹਾਇ।’’ (ਬਚਿਤ੍ਰ, 6, 30)
 

‘‘ਆਦਿ ਪੁਰਖ ਜਿਨ ਏਕੁ ਪਛਾਨਾ, ਦੁਤੀਆ ਭਾਵ ਨ ਮਨ ਮਹਿ ਆਨਾ।’’ (ਚੌਬੀਸ, 21)
 

‘‘ਜੇ ਹਮ ਕੋ ਪਰਮੇਸਰ ਉਚਰਿ ਹੈ, ਤੇ ਸਭ ਨਰਕਿ ਕੰਡ ਮਹਿ ਪਰਿ ਹੈ। ਮੋ ਕੋ ਦਾਸੁ ਤਵਨ ਕਾ ਜਾਨੋ, ਯਾ ਮੈ ਭੇਦ ਨ ਰੰਚ ਪਛਾਨੋ।’’ ।’’(ਬਚਿਤ੍ਰ 13, 32)
 

‘‘ਜਿਸਨੋ ਸਾਜਨ ਰਾਖਸੀ ਦੁਸਮਨ ਕਵਨ ਬਿਚਾਰ। ਛ੍ਵੈਂ ਨ ਸਕੇ ਤਿੰਹ ਛਾਂਹਿਕੋ ਨਿਹਫਲ ਜਾਇ ਗਵਾਰ।’’ (ਬਚਿਤ੍ਰ 13, 24)
 

‘‘ਜਾਂਤੇ ਛੁਟਿ ਗਯੋ ਭ੍ਰਮ ਉਰਕਾ ਤਿਹ ਆਗੈ ਹਿੰਦੂ ਕਿਆ ਤੁਰਕਾ।’’ (ਚੌਬੀਸ, 19)