Home Writings Video Files Audio Files Dasam Quest SantSipahi Home

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਜੀਵਨ ਉਦੇਸ਼ 

ਡਾ. ਇੰਦਰ ਸਿੰਘ ਚਿਨਾਰਥਲ

ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਬਹੁਮੁਖੀ ਸ਼ਖ਼ਸੀਅਤ ਦੇ ਮਾਲਕ ਸਨਉਨ੍ਹਾਂ ਵਰਗਾ ਬਹੁਮੁਖੀ ਪ੍ਰਤਿਭਾ ਨਾਲ ਸ਼ਿੰਗਾਰਿਆ ਵਿਅਕਤੀਤਵ ਭਾਰਤੀ ਇਤਿਹਾਸ ਚ ਤਾਂ ਕੀ, ਸਮੁੱਚੇ ਵਿਸ਼ਵ-ਇਤਿਹਾਸ ਚ ਵੀ ਦ੍ਰਿਸ਼ਟੀਗੋਚਰ ਨਹੀਂ ਹੁੰਦਾ ਹੈ ਗੁਰੂ ਦਸਮੇਸ਼ ਸੰਤ-ਸਿਪਾਹੀ, ਮਹਾਨ ਕ੍ਰਾਂਤੀਕਾਰੀ, ਰਾਸ਼ਟਰ ਨਾਇਕ, ਸਾਹਿਤ ਪ੍ਰੇਮੀ, ਅਨੇਕਾਂ ਭਾਸ਼ਾਵਾਂ ਦੇ ਵਿਦਵਾਨ, ਉੱਚ-ਕੋਟੀ ਦੇ ਕਵੀ, ਵਿਦਵਾਨਾਂ ਅਤੇ ਕਵੀਆਂ ਦੇ ਕਦਰਦਾਨ, ਮਹਾਨ ਚਿੰਤਕ ਤੇ ਦਾਰਸ਼ਨਿਕ, ਬਾਦਸ਼ਾਹ, ਦਰਵੇਸ਼, ਆਪੇ ਗੁਰ ਚੇਲਾ (ਗੁਰੂ ਵੀ ਤੇ ਸ਼ਿਸ਼ ਵੀ), ਲੋਕਤਾਂਤਰਿਕ ਪ੍ਰਣਾਲੀ ਦੇ ਵਾਸਤਵਿਕ ਜਨਮ-ਦਾਤਾ, ਸ਼ਹੀਦ ਪਿਤਾ ਦੇ ਸ਼ਹੀਦ ਪੁੱਤਰ, ਸ਼ਹੀਦ ਪੁੱਤਰਾਂ ਦੇ ਦਲੇਰ ਪਿਤਾ, ਖ਼ਾਲਸਾ ਪੰਥ ਦੇ ਸੰਸਥਾਪਕ, ਸਰਬੰਸ ਬਲੀਦਾਨੀ, ਆਦਰਸ਼ ਮਾਨਵ, ਮਾਨਵਤਾ ਦੇ ਰੱਖਿਅਕ- ਸਭ ਕੁਝ ਸਨਲੇਕਿਨ ਮੇਰੀ ਦ੍ਰਿਸ਼ਟੀ ਚ ਸਭ ਤੋਂ ਪਹਿਲਾਂ ਉਹ ਸੰਤ-ਸਿਪਾਹੀ ਅਤੇ ਮਾਨਵਤਾ ਦੇ ਅਲੰਬਰਦਾਰ ਹਨ

ਧਰਮ ਅਤੇ ਮਨੁੱਖਤਾ ਦੀ ਰੱਖਿਆ ਹਿੱਤ ਹੀ ਉਨ੍ਹਾਂ ਨੇ ਆਪਣੇ ਪਿਤਾ ਹਿੰਦ ਦੀ ਚਾਦਰ ਸ੍ਰੀ ਗੁਰੂ ਤੇਗ ਬਹਾਦਰ ਜੀ, ਪੂਜਨੀਕ ਮਾਤਾ ਗੁਜਰੀ ਜੀ, ਚਹੁੰ ਸਪੁੱਤਰਾਂ ਅਤੇ ਸੰਪੂਰਨ ਵੰਸ਼ ਨੂੰ ਕੁਰਬਾਨ ਕਰ ਦਿੱਤਾ ਅੰਤ ਚ ਆਪਣੇ ਪ੍ਰਾਣਾਂ ਦੀ ਆਹੂਤੀ ਵੀ ਇਸੇ ਮਾਨਵ-ਯੱਗ ਚ ਦੇ ਦਿੱਤੀ ਧਰਮ ਅਤੇ ਮਨੁੱਖਤਾ ਦਾ ਅਜਿਹਾ ਬੇਜੋੜ ਉਪਾਸ਼ਕ ਸਮੁੱਚੇ ਵਿਸ਼ਵ-ਇਤਿਹਾਸ ਚ ਨਾ ਤਾਂ ਅੱਜ ਤਕ ਪੈਦਾ ਹੋਇਆ ਹੈ ਅਤੇ ਨਾ ਹੀ ਸ਼ਾਇਦ ਕਦੇ ਪੈਦਾ ਹੋਵੇਗਾ ਧਰਮ ਅਤੇ ਮਾਨਵ ਮਾਤਰ ਦੀ ਰੱਖਿਆ ਲਈ ਹੀ ਅਕਾਲ ਪੁਰਖ ਨੇ ਉਨ੍ਹਾਂ ਨੂੰ ਇਸ ਪ੍ਰਿਥਵੀ ਤੇ ਭੇਜਿਆ ਸੀ:

ਹਮ ਇਹ ਕਾਜ ਜਗਤ ਮੋ ਆਏਧਰਮ ਹੇਤ ਗੁਰਦੇਵ ਪਠਾਏ

ਜਹਾਂ ਤਹਾਂ ਤੁਮ ਧਰਮ ਬਿਥਾਰੋਦੁਸਟ ਦੋਖੀਯਨਿ ਪਕਰਿ ਪਛਾਰੋ42

(ਦਸਮ ਗ੍ਰੰਥ, ਅਧਿਆਏ ਛੇਵਾਂ)

ਦਸਮੇਸ਼ ਜੀ ਦੇ ਸਮੇਂ ਜਾਤ-ਪਾਤ ਅਤੇ ਧਾਰਮਿਕ ਵਿਤਕਰੇ ਕਾਰਨ ਭਾਰਤੀ ਸਮਾਜ ਖੰਡਿਤ ਹੋ ਚੁਕਾ ਸੀਜਾਤ-ਪ੍ਰਥਾ ਨੇ ਭਿਆਨਕ ਰੂਪ ਧਾਰਨ ਕਰ ਲਿਆ ਸੀ ਫਲਸਰੂਪ ਧਰਮ ਅਤੇ ਜਾਤ-ਪਾਤ ਦੇ ਭੇਦ-ਭਾਵ ਨੂੰ ਜੜ੍ਹੋਂ ਸਮਾਪਤ ਕਰਨ ਲਈ ਗੁਰੂ ਜੀ ਨੇ ਇਕ ਨਿਵੇਕਲੇ ਅਤੇ ਨਵੇਂ ਧਾਰਮਿਕ ਸੰਗਠਨ ਨੂੰ ਸਥਾਪਤ ਕਰਨ ਦਾ ਦ੍ਰਿੜ੍ਹ ਨਿਸ਼ਚੈ ਕੀਤਾ:

ਯਾਹੀ ਕਾਜ ਧਰਾ ਹਮ ਜਨਮੰਸਮਝ ਲੇਹੁ ਸਾਧੂ ਸਭ ਮਨਮੰ

ਧਰਮ ਚਲਾਵਨ ਸੰਤ ਉਬਾਰਨਦੁਸਟ ਸਭਨ ਕੋ ਮੂਲ ਉਪਾਰਿਨ43

(ਦਸਮ ਗ੍ਰੰਥ, ਅਧਿਆਏ ਛੇਵਾਂ)

ਗੁਰਦੇਵ ਮਾਨਵਤਾਵਾਦੀ ਸਿਧਾਂਤਾਂ ਦੇ ਪੱਕੇ ਅਤੇ ਕੱਟੜ ਸਮਰਥਕ ਸਨਉਨ੍ਹਾਂ ਨੇ ਕਦੇ ਵੀ ਜਾਤ, ਧਰਮ, ਰੰਗ, ਲਿੰਗ ਆਦਿ ਦੇ ਆਧਾਰ ਤੇ ਮਨੁੱਖ-ਮਨੁੱਖ ਵਿਚ ਅੰਤਰ ਜਾਂ ਭੇਦ ਸਵੀਕਾਰ ਨਹੀਂ ਕੀਤਾਉਨ੍ਹਾਂ ਨੇ ਸਾਰੀਆਂ ਜਾਤਾਂ ਦੇ ਲੋਕਾਂ ਨੂੰ ਏਕਤਾ ਦੇ ਸੂਤਰ ਚ ਪਰੋਣ ਦਾ ਅਦੁੱਤੀ ਅਤੇ ਮਹਾਨ ਕਾਰਜ ਕੀਤਾਸੰਨ 1699 ਦੀ ਵੈਸਾਖੀ ਨੂੰ ਖ਼ਾਲਸਾ ਪੰਥ ਦੀ ਸਿਰਜਨਾ ਕਰਨ ਸਮੇਂ ਉਨ੍ਹਾਂ ਨੇ ਪੰਜ ਪਿਆਰਿਆਂ ਵਿਚ ਭਿੰਨ-ਭਿੰਨ ਜਾਤਾਂ ਨੂੰ ਇਥੋਂ ਤਕ ਕਿ ਅਖੌਤੀ ਸ਼ੂਦਰ ਲੋਕਾਂ ਨੂੰ ਵੀ ਸ਼ਾਮਲ ਕੀਤਾਭਾਈ ਦਇਆ ਸਿੰਘ ਲਾਹੌਰ ਦਾ ਖੱਤਰੀ, ਭਾਈ ਧਰਮ ਸਿੰਘ ਦਿੱਲੀ ਦਾ ਜੱਟ, ਭਾਈ ਮੋਹਕਮ ਸਿੰਘ ਦਵਾਰਕਾਪੁਰੀ ਦਾ ਧੋਬੀ, ਭਾਈ ਸਾਹਿਬ ਸਿੰਘ ਦੱਖਣੀ ਭਾਰਤ ਦੇ ਬਿਦਰ ਦਾ ਨਾਈ ਅਤੇ ਭਾਈ ਹਿੰਮਤ ਸਿੰਘ ਜਗਨਨਾਥ ਪੁਰੀ ਦਾ ਝਿਉਰ ਸੀਇਹ ਪੰਜੇ ਸਿੰਘ ਜਿਥੇ ਸਮਾਜ ਦੀਆਂ ਭਿੰਨ-ਭਿੰਨ ਜਾਤਾਂ ਦੇ ਪ੍ਰਤੀਨਿਧ ਸਨ, ਉਥੇ ਭਿੰਨ-ਭਿੰਨ ਖੇਤਰਾਂ ਦੀ ਨੁਮਾਇੰਦਗੀ ਵੀ ਕਰਦੇ ਸਨ ਪੰਜਾਂ ਪਿਆਰਿਆਂ ਨੂੰ ਇਕੋ ਹੀ ਬਾਟੇ ਤੋਂ ਅੰਮ੍ਰਿਤ ਛਕਾ ਕੇ ਊਚ-ਨੀਚ ਅਤੇ ਇਲਾਕਿਆਂ ਦਾ ਭੇਦ-ਭਾਵ ਮਿਟਾ ਕੇ ਲਿਤਾੜੀ ਤੇ ਨਿਮਾਣੀ ਕੌਮ ਦੇ ਲੋਕਾਂ ਚ ਅਜਿਹੀ ਸ਼ਕਤੀ ਦਾ ਸੰਚਾਰ ਕੀਤਾ ਕਿ ਉਹ ਗਿੱਦੜਾਂ ਤੋਂ ਸ਼ੇਰ ਬਣ, ਸਵਾ-ਸਵਾ ਲੱਖ ਅਤਿਆਚਾਰੀਆਂ ਨਾਲ ਟੱਕਰ ਲੈਣ ਦੇ ਸਮਰੱਥ ਬਣ ਗਏਅੰਮ੍ਰਿਤ ਛਕਾਉਣ ਦਾ ਮੁੱਖ ਉਦੇਸ਼ ਵਿਅਕਤੀ ਨੂੰ ਨਿਰਭੈ ਅਤੇ ਨਿੱਡਰ ਬਣਾਉਣ ਦਾ ਸੀ ਤਾਂ ਕਿ ਉਹ ਭੈ-ਮੁਕਤ ਹੋ ਕੇ ਗ਼ੁਲਾਮੀ ਦੀਆਂ ਜ਼ੰਜੀਰਾਂ ਤੋੜਨ ਲਈ ਸੰਘਰਸ਼ ਕਰਨਕਿਸੇ ਤੋਂ ਡਰਨਾ ਵੀ ਪਾਪ ਹੈ ਅਤੇ ਕਿਸੇ ਨੂੰ ਡਰਾਉਣਾ ਵੀ ਦਸਮ ਪਿਤਾ ਦੇ ਸਨਮੁਖ ਨੌਵੇਂ ਪਾਤਸ਼ਾਹ ਦਾ ਇਹ ਸੰਦੇਸ਼ ਸੀ-- "ਭੈ ਕਾਹੂ ਕਉ ਦੇਤ ਨਹਿ ਨਹਿ ਭੈ ਮਾਨਤ ਆਨ।" ਕਲਗੀਧਰ ਪਿਤਾ ਨੇ ਖ਼ਾਲਸਾ ਪੰਥ ਦੀ ਸ਼ਕਤੀ ਦੇ ਸਹਾਰੇ ਉਨ੍ਹਾਂ ਨੇ ਸ਼ਕਤੀਸ਼ਾਲੀ ਅਤਿਆਚਾਰੀ ਅਤੇ ਅਨਿਆਈ ਮੁਗ਼ਲ ਸ਼ਾਸਨ ਦੀਆਂ ਜੜ੍ਹਾਂ ਹਿਲਾ ਕੇ ਰੱਖ ਦਿੱਤੀਆਂ ਪੰਜਾਬ ਦੇ ਧਾਰਮਿਕ ਅਤੇ ਭਗਤੀ-ਭਾਵਨਾ ਰੱਖਣ ਵਾਲੇ ਵਿਸ਼ਾਲ ਜਨ-ਸਮੂਹ ਨੂੰ ਗੁਰੂ ਜੀ ਨੇ ਸੂਰਬੀਰ ਦਲ ਚ ਬਦਲ ਦਿੱਤਾਹੁਣ ਉਹ ਭਗਤ ਵੀ ਸਨ ਅਤੇ ਸਿਪਾਹੀ ਵੀ ਅਖੌਤੀ ਨੀਚਾਂ, ਕਾਇਰਾਂ ਅਤੇ ਬਲਹੀਨਾਂ ਦਾ ਸਵੈਮਾਨ ਜਾਗ੍ਰਿਤ ਕਰਕੇ ਉਨ੍ਹਾਂ ਨੂੰ ਮਹਾਨ ਯੁੱਗ ਨਾਇਕ ਗੁਰਦੇਵ ਜੀ ਨੇ ਅਹਿਸਾਸ ਕਰਵਾਇਆ ਕਿ ਉਹ ਸ਼ਕਤੀ-ਵਿਹੂਣੇ ਨਹੀਂ ਹਨ, ਉਹ ਤਾਂ ਸ਼ੇਰ ਹਨ ਪਰ ਆਪਣੀ ਸ਼ਕਤੀ ਦਾ ਅਹਿਸਾਸ ਨਹੀਂ ਸੰਤ-ਸਿਪਾਹੀ ਗੁਰੂ ਸਾਹਿਬ ਨੇ ਉਨ੍ਹਾਂ ਨੂੰ ਅਹਿਸਾਸ ਕਰਵਾਇਆ ਕਿ ਆਪਣੇ ਅੰਦਰ ਦੀ ਸ਼ਕਤੀ ਨੂੰ ਪਹਿਚਾਨਣ ਦੀ ਲੋੜ ਹੈਬਲਵਾਨ ਅਤੇ ਹਿੰਮਤੀ ਬੰਦਾ ਆਪਣੇ ਅਧਿਕਾਰਾਂ ਨੂੰ ਪ੍ਰਾਪਤ ਕਰ ਸਕਦਾ ਹੈ, ਕਾਇਰ ਨਹੀਂ:

ਕੋਊ ਕਿਸੀ ਕੋ ਰਾਜ ਨ ਦੈ ਹੈਜੋ ਲੈ ਹੈ ਨਿਜ ਬਲ ਸਿਉ ਲੈ ਹੈ

ਇਸੇ ਕਾਰਨ ਗੁਰੂ ਜੀ ਨੇ ਆਪਣੇ ਸਭ ਸਿੱਖਾਂ ਨੂੰ ਆਪਣੇ ਨਾਂ ਨਾਲ ਸਿੰਘ ਵਿਸ਼ੇਸ਼ਣ ਜੋੜਨ ਦਾ ਆਦੇਸ਼ ਦਿੱਤਾਦਸਮੇਸ਼ ਪਿਤਾ ਜੀ ਨੇ ਆਨੰਦਪੁਰ ਸਾਹਿਬ ਵਿਖੇ ਕੇਸਗੜ੍ਹ ਸਾਹਿਬ ਦੀ ਉੱਚੀ ਪਹਾੜੀ ਤੇ ਚੜ੍ਹ ਕੇ ਆਪਣੇ ਸੰਕਲਪ ਨੂੰ ਪੂਰੀ ਤਰ੍ਹਾਂ ਕ੍ਰਿਆਤਮਕ ਰੂਪ ਪ੍ਰਦਾਨ ਕਰਦੇ ਹੋਏ ਫ਼ਰਮਾਇਆ:

ਭੇੜੋਂ ਕੋ ਮੈਂ ਸ਼ੇਰ ਬਨਾਊਂਰੰਕਨ ਕੋ ਮੈਂ ਰਾਓ ਬਨਾਊਂ

ਚਿੜੀਓਂ ਸੇ ਮੈਂ ਬਾਜ ਲੜਾਊਂਤਬੈ ਗੋਬਿੰਦ ਸਿੰਘ ਨਾਮ ਕਹਾਊਂ

ਵਿਸ਼ਵ-ਇਤਿਹਾਸ ਦੇ ਲਾਸਾਨੀ ਯੋਧਾ ਹੁੰਦੇ ਹੋਏ ਵੀ ਗੁਰੂ ਜੀ ਨੇ ਆਪਣੇ ਨਿਮਰ-ਸੁਭਾਅ ਦੇ ਅਨੁਰੂਪ ਆਪਣੀ ਸ਼ਕਤੀ ਨੂੰ ਮਹੱਤਵ ਨਾ ਦਿੰਦੇ ਹੋਏ ਲੋਕਤਾਂਤਰਿਕ ਪ੍ਰਣਾਲੀ ਅਨੁਸਾਰ ਖ਼ਾਲਸੇ ਦੀ ਸ਼ਕਤੀ (ਜਨ ਸ਼ਕਤੀ) ਨੂੰ ਹੀ ਆਪਣੀ ਸ਼ਕਤੀ ਸਵੀਕਾਰਿਆ:

ਜੁੱਧ ਜਿਤੇ ਇਨਹੀ ਕੇ ਪ੍ਰਸਾਦਿ ਇਨਹੀ ਕੇ ਪ੍ਰਸਾਦਿ ਸੁ ਦਾਨ ਕਰੇ

ਅਘ ਅਉਘ ਟਰੇ ਇਨਹੀ ਕੇ ਪ੍ਰਸਾਦਿ ਇਨਹੀ ਕੀ ਕ੍ਰਿਪਾ ਫੁਨ ਧਾਮ ਭਰੇ

ਇਨਹੀ ਕੇ ਪ੍ਰਸਾਦਿ ਸੁ ਬਿਦਿਆ ਲਈ ਇਨਹੀ ਕੀ ਕ੍ਰਿਪਾ ਸਭ ਸਤ੍ਰ ਮਰੇ

ਇਨਹੀ ਕੀ ਕ੍ਰਿਪਾ ਕੇ ਸਜੇ ਹਮ ਹੈ ਨਹੀ ਮੋ ਸੇ ਗਰੀਬ ਕਰੋਰ ਪਰੇ

(ਦਸਮ ਗ੍ਰੰਥ, ਪੰਨਾ 716)

ਏਨਾ ਹੀ ਨਹੀਂ, ਸਗੋਂ ਖ਼ਾਲਸਾ ਪੰਥ ਨੂੰ ਤਾਂ ਉਨ੍ਹਾਂ ਨੇ ਆਪਣੇ ਪ੍ਰਾਣਾਂ ਦੇ ਪ੍ਰਾਣ ਘੋਸ਼ਿਤ ਕੀਤਾ ਹੈ:

ਖਾਲਸਾ ਮੇਰੋ ਰੂਪ ਹੈ ਖਾਸਖਾਲਸੇ ਮੇਂ ਹਉ ਕਰਉਂ ਨਿਵਾਸ।...

ਖਾਲਸਾ ਮੇਰੋ ਪਿੰਡ ਪ੍ਰਾਨਖਾਲਸਾ ਮੇਰੀ ਜਾਨ ਕੀ ਜਾਨ5

(ਸਰਬ ਲੋਹ ਗ੍ਰੰਥ)

ਜਿਵੇਂ ਕਿ ਪਹਿਲਾਂ ਲਿਖਿਆ ਜਾ ਚੁਕਾ ਹੈ ਕਿ ਪੰਜਾਂ ਪਿਆਰਿਆਂ ਨੂੰ ਇਕੋ ਬਾਟੇ ਨਾਲ ਅੰਮ੍ਰਿਤ ਛਕਾ ਕੇ ਗੁਰੂ ਜੀ ਨੇ ਉਨ੍ਹਾਂ ਦੀ ਜਾਤ-ਪਾਤ ਸਮਾਪਤ ਕਰ ਦਿੱਤੀਪੰਜ ਪਿਆਰੇ ਹੁਣ ਗੁਰੂ ਜੀ ਦਾ ਖ਼ਾਲਸਾ ਬਣ ਗਏ ਮਗਰੋਂ ਪੰਜਾਂ ਪਿਆਰਿਆਂ ਹੱਥੋਂ ਗੁਰੂ ਜੀ ਨੇ ਖੁਦ ਅੰਮ੍ਰਿਤ ਛਕਿਆ ਇਸ ਭਾਂਤ ਗੁਰੂ ਅਤੇ ਪੰਜ ਪਿਆਰੇ ਇਕ ਦੂਜੇ ਚ ਅਭੇਦ ਹੋ ਗਏ:

ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰੁ ਚੇਲਾ

(ਭਾਈ ਗੁਰਦਾਸ ਜੀ, ਵਾਰ 41:1)

ਕਲਗੀਧਰ ਦੇ ਚਾਰੇ ਪੁੱਤਰ ਧਰਮ ਦੀ ਰੱਖਿਆ ਹਿਤ ਸ਼ਹੀਦ ਹੋਏਵੱਡੇ ਦੋਵੇਂ ਬੇਟੇ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਅਤੇ ਬਾਬਾ ਜੁਝਾਰ ਸਿੰਘ ਚਮਕੌਰ ਦੇ ਯੁੱਧ ਵਿਚ ਸ਼ਹੀਦ ਹੋ ਗਏਛੋਟੇ ਦੋਵੇਂ ਸਾਹਿਬਜ਼ਾਦਾ ਬਾਬਾ ਫਤਿਹ ਸਿੰਘ ਅਤੇ ਬਾਬਾ ਜ਼ੋਰਾਵਰ ਸਿੰਘ ਸਰਹਿੰਦ ਦੀ ਦੀਵਾਰ ਚ ਜ਼ਿੰਦਾ ਹੀ ਚਿਣਵਾ ਦਿੱਤੇ ਗਏਮਾਤਾ ਜੀਤੋ ਜੀ ਨੇ ਜਦੋਂ ਪੁੱਤਰਾਂ ਦੇ ਵਿਛੋੜੇ ਤੋਂ ਵਿਆਕੁਲ ਹੋ ਕੇ ਪ੍ਰਸ਼ਨ ਕੀਤਾ ਕਿ ਮੇਰੇ ਲਾਲ ਕਿਥੇ ਹਨ? ਤਾਂ ਉਨ੍ਹਾਂ ਨੇ ਜੋ ਲਾਮਿਸਾਲ ਉੱਤਰ ਦਿੱਤਾ, ਵੈਸਾ ਉੱਤਰ ਕੋਈ ਸਰਬੰਸ ਬਲੀਦਾਨੀ ਹੀ ਦੇ ਸਕਦਾ ਹੈ ਖ਼ਾਲਸਾ ਪੰਥ ਵੱਲ ਸੰਕੇਤ ਕਰਦਿਆਂ ਗੁਰਦੇਵ ਜੀ ਨੇ ਖਿੜੇ ਮੱਥੇ ਫ਼ਰਮਾਇਆ :

ਇਨ ਪੁਤਰਨ ਕੇ ਸੀਸ ਪਰ ਵਾਰ ਦੀਏ ਸੁਤ ਚਾਰ

ਚਾਰ ਮੂਏ ਤੋ ਕਿਆ ਹੂਯਾ ਜੀਵਤ ਕਈ ਹਜ਼ਾਰ

ਅਜਿਹੇ ਲਾਸਾਨੀ ਬਲੀਦਾਨੀ ਗੁਰੂ ਜੀ ਨੂੰ ਯਸ਼-ਪ੍ਰਾਪਤੀ ਦਾ ਜ਼ਰਾ ਵੀ ਮੋਹ ਨਹੀਂ ਸੀਸਰਬ-ਸ਼ਕਤੀਵਾਨ ਹੁੰਦੇ ਹੋਏ ਵੀ ਗੁਰੂ ਜੀ ਨੇ ਖੁਦ ਨੂੰ ਪ੍ਰਭੂ ਦਾ ਦਾਸ ਹੀ ਸਵੀਕਾਰ ਕੀਤਾ ਹੈ ਅਤੇ ਉਨ੍ਹਾਂ ਨੂੰ ਪਰਮੇਸ਼ਵਰ ਕਹਿਣ ਤੋਂ ਆਪਣੇ ਸਿੱਖਾਂ ਨੂੰ ਸਖ਼ਤੀ ਨਾਲ ਵਰਜਿਤ ਕੀਤਾ ਹੈ, ਇਸ ਤੋਂ ਵੱਧ ਹਲੀਮੀ ਹੋਰ ਕੀ ਹੋ ਸਕਦੀ ਹੈ?

ਜੋ ਹਮ ਕੋ ਪਰਮੇਸਰ ਉਚਰਿਹੈਂ

ਤੇ ਸਭ ਨਰਕਿ ਕੁੰਡ ਮਹਿ ਪਰਿਹੈਂ

ਮੋ ਕੌ ਦਾਸੁ ਤਵਨ ਕਾ ਜਾਨੋ

ਯਾ ਮੈ ਭੇਦੁ ਨ ਰੰਚ ਪਛਾਨੋ32

ਮੈ ਹੋ ਪਰਮ ਪੁਰਖ ਕੋ ਦਾਸਾ

ਦੇਖਨਿ ਆਯੋ ਜਗਤ ਤਮਾਸਾ॥ (ਬਚਿਤ੍ਰ ਨਾਟਕ)

ਸੰਤ-ਸਿਪਾਹੀ ਗੁਰੂ ਗੋਬਿੰਦ ਸਿੰਘ ਜੀ ਦਾ ਸੰਘਰਸ਼ ਅਨਿਆਂ, ਅਤਿਆਚਾਰ ਅਤੇ ਅਮਾਨਵੀ ਕੰਮਾਂ ਦੇ ਖਿਲਾਫ਼ ਸੀ ਜ਼ਾਲਮ ਕੋਈ ਵੀ (ਹਿੰਦੂ ਜਾਂ ਮੁਸਲਮਾਨ) ਹੋਵੇ, ਗੁਰੂ ਜੀ ਨੇ ਉਸ ਨੂੰ ਸਬਕ ਸਿਖਾਇਆਕੁਝ ਨਾਸਮਝ ਲੋਕ ਗੁਰੂ ਜੀ ਨੂੰ ਮੁਸਲਮਾਨਾਂ ਦੇ ਵਿਰੋਧੀ ਕਹਿਣ ਦੀ ਬੱਜਰ ਗ਼ਲਤੀ ਕਰ ਬੈਠਦੇ ਹਨਉਹ ਭੁੱਲ ਜਾਂਦੇ ਹਨ ਕਿ ਨਬੀ ਖਾਂ, ਗ਼ਨੀ ਖਾਂ ਆਦਿ ਅਨੇਕ ਹੀ ਮੁਸਲਮਾਨ ਗੁਰੂ ਜੀ ਦੇ ਸੱਚੇ ਸ਼ਰਧਾਲੂ ਸਨਗੁਰੂ ਜੀ ਤਾਂ ਹਿੰਦੂ-ਮੁਸਲਮਾਨ ਚ ਕੋਈ ਫ਼ਰਕ ਹੀ ਨਹੀਂ ਸਨ ਸਮਝਦੇ, ਕਿਉਂਕਿ ਉਨ੍ਹਾਂ ਅਨੁਸਾਰ ਸਾਰੇ ਮਨੁੱਖ ਇਕੋ ਪਰਮਾਤਮਾ ਦੀ ਸੰਤਾਨ ਹਨ ਉਹ ਤਾਂ ਇਨਸਾਨ ਮਾਤਰ ਨੂੰ ਹੀ ਪਿਆਰ ਕਰਦੇ ਸਨ ਪਰ ਉਹ ਇਨਸਾਨ ਸੱਚਾ-ਸੁੱਚਾ ਹੋਵੇਗੁਰਦੇਵ ਵਿਸ਼ਵ ਦੀ ਸਮੁੱਚੀ ਮਨੁੱਖਤਾ ਵਿਚ ਸਰਬ-ਸਾਂਝੀਵਾਲਤਾ ਦੀ ਭਾਵਨਾ ਵੇਖਣ ਦੇ ਚਾਹਵਾਨ ਸਨ:

ਹਿੰਦੂ ਤੁਰਕ ਕੋਊ ਰਾਫਿਜੀ ਇਮਾਮ ਸ਼ਾਫ਼ੀ,

ਮਾਨਸ ਕੀ ਜਾਤਿ ਸਬੈ ਏਕੈ ਪਹਚਾਨਬੋ

ਕਰਤਾ ਕਰੀਮ ਸੋਈ ਰਾਜ਼ਿਕ ਰਹੀਮ ਉਈ,

ਦੂਸਰੋ ਨਾ ਭੇਦ ਕੋਈ ਭੂਲਿ ਭ੍ਰਮ ਮਾਨਬੋ

ਏਕ ਹੀ ਕੀ ਸੇਵ ਸਭ ਹੀ ਕੋ ਗੁਰਦੇਵ ਏਕ,

ਏਕ ਹੀ ਸਰੂਪ ਸਬੈ ਏਕੈ ਜੋਤਿ ਜਾਨਬੋ1585॥ (ਅਕਾਲ ਉਸਤਤਿ)

ਇਹ ਇਕ ਅਟੱਲ ਸੱਚਾਈ ਹੈ ਕਿ ਦਸਮੇਸ਼ ਪਿਤਾ ਜੀ ਦੇ ਯੁੱਧ ਕਿਸੇ ਧਰਮ ਜਾਂ ਜਾਤ ਦੇ ਖਿਲਾਫ਼ ਨਾ ਹੋ ਕੇ ਧਰਮ-ਰੱਖਿਆ ਹਿਤ ਧਰਮ-ਯੁੱਧ ਹੀ ਸਨ:

ਅਵਰ ਵਾਸਨਾ ਨਾਹਿ ਪ੍ਰਭ ਧਰਮ ਜੁਧ ਕੇ ਚਾਇ॥ (ਕ੍ਰਿਸ਼ਨਾਵਤਾਰ)

ਯੁੱਧ ਕਿਸੇ ਰਾਜ-ਭਾਗ ਲਈ ਨਹੀਂ, ਸਗੋਂ ਕੇਵਲ ਸ਼ੁਭ-ਕਰਮਾਂ ਲਈ ਹੀ ਲੜੇ ਗਏਇਸੇ ਲਈ ਤਾਂ ਗੁਰੂ ਜੀ ਪਰਮਾਤਮਾ ਪਾਸੋਂ ਵਰਦਾਨ ਮੰਗਦੇ ਹਨ:

ਦੇਹ ਸ਼ਿਵਾ ਬਰ ਮੋਹਿ ਇਹੈ ਸ਼ੁਭ ਕਰਮਨ ਤੇ ਕਬਹੂੰ ਨ ਟਰੋਂ

ਨ ਡਰੋ ਅਰਿ ਸੋ ਜਬ ਜਾਇ ਲਰੋਂ ਨਿਸਚੈ ਕਰ ਅਪਨੀ ਜੀਤ ਕਰੋਂ

ਅਰ ਸਿਖ ਹੋ ਆਪਨੇ ਹੀ ਮਨ ਕੋ ਇਹ ਲਾਲਚ ਹਉਂ ਗੁਨ ਤਉ ਉਚਰੋਂ

ਜਬ ਆਵ ਕੀ ਅਉਧ ਨਿਦਾਨ ਬਨੈ ਅਤ ਹੀ ਰਨ ਮਹਿ ਤਬ ਜੂਝ ਮਰੋਂ

(ਚੰਡੀ ਚਰਿਤ੍ਰ)

ਗੁਰੂ ਜੀ ਦੇ ਸਮੇਂ ਜਗਤ-ਜਨਨੀ ਨਾਰੀ ਦੀ ਦਸ਼ਾ ਅਤਿਅੰਤ ਤਰਸਯੋਗ ਸੀਉਸ ਨੂੰ ਸਮਾਜ ਵਿਚ ਕੋਈ ਸਨਮਾਨਜਨਕ ਰੁਤਬਾ ਤਾਂ ਕੀ ਪ੍ਰਾਪਤ ਹੋਣਾ ਸੀ, ਉਹ ਤਾਂ ਮਰਦ ਦੇ ਪੈਰ ਦੀ ਜੁੱਤੀ ਸਮਝੀ ਜਾਂਦੀ ਸੀ ਉਹ ਅਬਲਾ (ਬਲਹੀਨ) ਸੀ ਪਰ ਮਨੁੱਖੀ ਸਮਾਨਤਾ ਲਿਆਉਣ ਦੇ ਮੰਤਵ ਨਾਲ ਗੁਰੂ ਸਾਹਿਬ ਨੇ ਇਸਤਰੀ ਜਾਤ ਚ ਹਿੰਮਤ ਅਤੇ ਬੀਰਤਾ ਦਾ ਸੰਚਾਰ ਕੀਤਾਉਸ ਨੂੰ ਆਪਣੇ ਨਾਂ ਨਾਲ ਕੌਰ ਦਾ ਵਿਸ਼ੇਸ਼ਣ ਲਗਾਉਣ ਦਾ ਹੁਕਮ ਦਿੱਤਾ, ਜਿਸ ਨਾਲ ਉਹ ਆਪਣੇ ਮਾਂ-ਬਾਪ ਦੀ ਲਾਡਲੀ ਸੰਤਾਨ ਸਮਝੀ ਜਾਣ ਲੱਗੀ ਕੌਰ ਸ਼ਬਦ ਕੁੰਵਰ ਦਾ ਪੰਜਾਬੀ ਰੂਪ ਹੈਕੁੰਵਰ ਬਾਦਸ਼ਾਹ ਦੇ ਲਾਡਲੇ ਪੁੱਤਰ ਨੂੰ ਕਿਹਾ ਜਾਂਦਾ ਸੀ ਇਸ ਭਾਂਤ ਗੁਰੂ ਜੀ ਨੇ ਔਰਤ ਨੂੰ ਉਸ ਦੇ ਪਿਤਾ ਦਾ ਕੁੰਵਰ ਜਾਂ ਰਾਜਕੁੰਵਰ ਦਰਸਾਇਆ ਹੈਇਸ ਤਰ੍ਹਾਂ ਗੁਰਦੇਵ ਜੀ ਨੇ ਨਾਰੀ ਨੂੰ ਅਹਿਸਾਸ ਕਰਵਾ ਦਿੱਤਾ ਕਿ ਉਹ ਹੁਣ ਅਬਲਾ ਨਹੀਂ, ਸਗੋਂ ਬਲਵਾਨ ਹੈਫਲਸਰੂਪ ਮਾਈ ਭਾਗੋ ਵਰਗੀਆਂ ਸਿੱਖ ਬੀਬੀਆਂ ਨੇ ਅਤਿਆਚਾਰ ਦੇ ਖਾਤਮੇ ਲਈ ਚੂੜੀਆਂ ਉਤਾਰ ਕੇ ਹੱਥ ਚ ਖੜਗ ਚੁੱਕ ਲਈ ਸੀਦਸਮ ਪਾਤਸ਼ਾਹ ਦੁਆਰਾ ਮਾਤਾ ਸਾਹਿਬ ਕੌਰ ਜੀ ਨੂੰ ਖ਼ਾਲਸੇ ਦੀ ਮਾਤਾ ਬਣਾ ਕੇ ਅਮਰ ਕਰਨਾ, ਖ਼ਾਲਸਾ ਜੀ ਦੀ ਸਿਰਜਨਾ ਸਮੇਂ ਅਤੇ ਪੰਜਾਂ ਪਿਆਰਿਆਂ ਨੂੰ ਅੰਮ੍ਰਿਤ ਛਕਾਉਣ ਸਮੇਂ ਮਾਤਾ ਸੁੰਦਰੀ ਜੀ ਤੋਂ ਬਾਟੇ ਵਿਚ ਪਤਾਸੇ ਪਵਾਉਣ ਦੀਆਂ ਘਟਨਾਵਾਂ ਨਾਰੀ ਜਾਤ ਨੂੰ ਮਹੱਤਵ ਦੇਣ ਵਾਲੀਆਂ ਹਨਗੁਰਦੇਵ ਜੀ ਇਨਸਾਨੀਅਤ ਦੀ ਸਜੀਵ ਮੂਰਤੀ ਸਨ ਇਕ ਵਾਰ ਦਸਮੇਸ਼ ਜੀ ਦੇ ਦਰਸ਼ਨਾਂ ਨੂੰ ਆ ਰਹੀ ਸ਼ਸਤਰ ਵਿਹੂਣੀ ਸਿੱਖਾਂ ਦੀ ਇਕ ਟੋਲੀ ਤੋਂ ਹੁਸ਼ਿਆਰਪੁਰ ਦੇ ਰੰਘੜਾਂ ਨੇ ਦਸਵੰਧ ਅਤੇ ਹੋਰ ਕੀਮਤੀ ਭੇਟਾਵਾਂ ਖੋਹ ਲਈਆਂ ਤਾਂ ਪਤਾ ਲੱਗਣ ਤੇ ਗੁਰੂ ਜੀ ਨੇ ਰੰਘੜਾਂ ਨੂੰ ਸੋਧਣ ਲਈ ਸ਼ਸਤਰਧਾਰੀ ਸਿੰਘ ਭੇਜੇ ਰੰਘੜਾਂ ਨੂੰ ਸੋਧਣ ਗਏ ਕੁਝ ਸਿੱਖ ਉਨ੍ਹਾਂ ਦੀ ਇਕ ਲੜਕੀ ਵੀ ਫੜ ਲਿਆਏਗੁਰੂ ਸਾਹਿਬ ਨੇ ਸਿੱਖਾਂ ਨੂੰ ਹੁਕਮ ਦਿੱਤਾ ਕਿ ਇਸ ਬੀਬੀ ਨੂੰ ਸਨਮਾਨਪੂਰਵਕ ਵਾਪਸ ਛੱਡ ਕੇ ਆਓਸਿੱਖਾਂ ਨੇ ਅਰਜ਼ ਕੀਤੀ ਕਿ ਚਾਣਕਯ ਨੀਤੀ ਅਨੁਸਾਰ ਦੁਸ਼ਮਣ ਤੋਂ ਹਰ ਤਰ੍ਹਾਂ ਨਾਲ ਬਦਲਾ ਲੈਣ ਦੀ ਆਗਿਆ ਹੈਲੇਕਿਨ ਮਨੁੱਖਤਾ ਦੇ ਅਲੰਬਰਦਾਰ ਗੁਰੂ ਜੀ ਨੇ ਉਨ੍ਹਾਂ ਨੂੰ ਇਸ ਤਰ੍ਹਾਂ ਦੀ ਸੋਚ ਨੂੰ ਪੂਰੀ ਤਰ੍ਹਾਂ ਤਿਆਗ ਕੇ ਪਰ-ਨਾਰੀ ਦਾ ਸਤਿਕਾਰ ਕਰਨ ਦਾ ਉਪਦੇਸ਼ ਦਿੱਤਾਗੁਰਦੇਵ ਨੇ ਆਪਣੇ ਸਿੱਖਾਂ ਨੂੰ ਨਾਰੀ-ਸਨਮਾਨ ਦੀ ਕਿੰਨੀ ਸੁਹਣੀ ਅਤੇ ਨੇਕ ਸਿੱਖਿਆ ਦਿੱਤੀ ਹੈ:

ਨਿਜ ਨਾਰੀ ਕੇ ਸਾਥ ਨੇਹੁ ਤੁਮ ਨਿੱਤ ਬਢੈਯਹੁ

ਪਰ ਨਾਰੀ ਕੀ ਸੇਜ ਭੂਲਿ ਸੁਪਨੇ ਹੂੰ ਨ ਜੈਯਹੁ51

(ਦਸਮ ਗ੍ਰੰਥ, ਪੰਨਾ 842)

ਗੁਰੂ ਜੀ ਆਪਣੀ ਪਤਨੀ ਤੋਂ ਇਲਾਵਾ ਪਰਾਈ ਇਸਤਰੀ ਨੂੰ ਉਮਰ ਅਨੁਸਾਰ ਮਾਂ, ਭੈਣ ਅਤੇ ਧੀ ਸਮਝਣ ਦਾ ਉਪਦੇਸ਼ ਦਿੰਦੇ ਹਨ ਉਨ੍ਹਾਂ ਅਨੁਸਾਰ ਪਰਾਈ ਇਸਤਰੀ ਵੱਲ ਮੈਲ਼ੀ ਅੱਖ ਰੱਖਣ ਵਾਲਾ ਮਹਾਂ ਪਾਪੀ ਹੈਇਹ ਸਤਿਗੁਰਾਂ ਦੇ ਉਪਦੇਸ਼ ਦਾ ਹੀ ਫਲ ਹੈ ਕਿ ਸਿੱਖ ਜਗਤ ਵਿਚ ਪਰਾਈ ਧੀ-ਭੈਣ ਅਤੇ ਸਧਾਰਨ ਇਸਤਰੀ ਲਈ ਵੀ ਬੀਬੀ ਸ਼ਬਦ ਦੀ ਵਰਤੋਂ ਕੀਤੀ ਜਾਂਦੀ ਹੈ ਇਸਤਰੀ ਲਈ ਤੀਵੀਂ, ਔਰਤ ਆਦਿ ਸ਼ਬਦ ਦੀ ਵਰਤੋਂ ਨਹੀਂ ਹੁੰਦੀ, ਸਗੋਂ ਹਰ ਇਸਤਰੀ ਲਈ ਆਦਰ ਸੂਚਕ ਸ਼ਬਦ ਬੀਬੀ ਜੀ ਹੀ ਵਰਤਿਆ ਜਾਂਦਾ ਹੈ

ਗੁਰੂ ਜੀ ਦੇ ਹਿਰਦੇ ਵਿਚ ਮਨੁੱਖ ਮਾਤਰ ਲਈ ਪਿਆਰ ਕੁੱਟ-ਕੁੱਟ ਕੇ ਭਰਿਆ ਹੋਇਆ ਸੀਮਾਨਵਤਾ ਦੇ ਉਹ ਅਜਿਹੇ ਪੁਜਾਰੀ ਸਨ ਕਿ ਜੰਗ ਦੇ ਮੈਦਾਨ ਚ ਵੀ ਉਹ ਹਿੰਦੂ-ਮੁਸਲਮਾਨ, ਮਿੱਤਰ, ਸ਼ਤਰੂ ਵਿਚ ਕੋਈ ਅੰਤਰ ਨਹੀਂ ਸਮਝਦੇ ਸਨ ਉਨ੍ਹਾਂ ਦੇ ਹੇਠ ਲਿਖੇ ਉਪਦੇਸ਼ ਨੂੰ ਧਿਆਨ ਚ ਰੱਖ ਕੇ ਹੀ ਭਾਈ ਘਨ੍ਹਈਆ ਜੀ ਯੁੱਧ ਦੇ ਮੈਦਾਨ ਚ ਹਿੰਦੂ-ਮੁਸਲਮਾਨ, ਮਿੱਤਰ-ਦੁਸ਼ਮਣ ਸਭ ਨੂੰ ਬਗੈਰ ਕਿਸੇ ਭੇਦ-ਭਾਵ ਦੇ ਜਲ ਪਿਲਾਉਣ ਦੀ ਸੇਵਾ ਕਰਦੇ ਅਤੇ ਜ਼ਖਮਾਂ ਤੇ ਮਲ੍ਹਮ ਪੱਟੀ ਭੀ ਕਰਦੇ ਸਨ:

ਸਾਚੁ ਕਹੋਂ ਸੁਨ ਲੇਹੁ ਸਭੈ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ9

(ਤ੍ਵਪ੍ਰਸਾਦਿ ਸਵੱਯੇ)

ਗੁਰੂ ਜੀ ਦੀ ਇਨਸਾਨੀਅਤ ਅਤੇ ਉਦਾਰਤਾ ਉਸ ਸਮੇਂ ਚਰਮ ਸੀਮਾ ਤੇ ਪੁੱਜ ਜਾਂਦੀ ਹੈ, ਜਦੋਂ ਭਾਈ ਦਇਆ ਸਿੰਘ ਨੇ ਚਮਕੌਰ ਦੇ ਜੰਗ ਵਿਚ ਸ਼ਹੀਦੀ ਪ੍ਰਾਪਤ ਕਰਨ ਵਾਲੇ ਗੁਰੂ-ਪੁੱਤਰਾਂ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਅਤੇ ਬਾਬਾ ਜੁਝਾਰ ਸਿੰਘ ਦੋਹਾਂ ਦੇ ਮ੍ਰਿਤਕ ਸਰੀਰਾਂ ਨੂੰ ਚਾਦਰ ਨਾਲ ਢੱਕਣ ਦੀ ਆਗਿਆ ਮੰਗੀ ਤਾਂ ਗੁਰਦੇਵ ਨੇ ਸਪਸ਼ਟ ਕਿਹਾ: "ਇਨ੍ਹਾਂ ਨੂੰ ਤਾਂ ਹੀ ਢਕਿਆ ਜਾਵੇ, ਜੇਕਰ ਸਾਰੇ ਮ੍ਰਿਤਕ ਯੋਧਿਆਂ ਨੂੰ ਢਕਿਆ ਜਾ ਸਕੇ।"

ਸੋ ਆਓ, ਮਾਨਵਤਾ ਤੇ ਪਰਉਪਕਾਰਤਾ ਦੇ ਮਹਾਨ ਅਲੰਬਰਦਾਰ ਗੁਰੂ ਗੋਬਿੰਦ ਸਿੰਘ ਜੀ ਦੇ ਸਿਧਾਂਤਾਂ ਤੇ ਚੱਲਣ ਦਾ ਪ੍ਰਣ ਕਰਕੇ, ਉਨ੍ਹਾਂ ਨੂੰ ਸੱਚੀ ਸ਼ਰਧਾਂਜਲੀ ਭੇਟ ਕਰੀਏ!

 

 

ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਆਸ਼ੇ ਸਿਧਾਂਤ ਅਤੇ ਹੁਕਮ

‘‘ਆਦਿ ਅੰਤ ਏਕੇ ਅਵਤਾਰਾ, ਸੋਈ ਗੁਰੂ ਸਮਝਿਯਹੁ ਹਮਾਰਾ।’’ (ਚਰਿਤ੍ਰ 405, 385)

‘‘ਹਮ ਇਹ ਕਾਜ ਜਗਤ ਮੋਂ ਆਏ, ਧਰਮ ਹੇਤ ਗੁਰਦੇਵ ਪਠਾਏ।’’ (ਬਚਿਤ੍ਰ, 5, 42)
 

‘ਮੈਂ ਹੋ ਪਰਮ ਪੁਰਖ ਕੋ ਦਾਸਾ, ਦੇਖਨਿ ਆਯੋ ਜਗਤ ਤਮਾਸਾ।’’ (ਬਚਿਤ੍ਰ, 6, 33)
 

‘‘ਨਮਸਕਾਰ ਤਿਸਹੀ ਕੋ ਹਮਾਰੀ ਸਕਲ ਪ੍ਰਜਾ ਜਿਨਿ ਆਪ ਸਵਾਰੀ।’’ (ਚਰਿਤ੍ਰ 405, 386)

‘‘ਅਸਿ ਕ੍ਰਿਪਾਣ ਖੰਡੋ ਖੜਗ ਤੁਪਕ ਤਬਰ ਅਰ ਤੀਰ। ਸੈਫ ਸਰੋਹੀ ਸੈਹਥੀ ਯਹੈ ਹਮਾਰੇ ਪੀਰ।’’ (ਸਨਾਮਾ, 3)
 

‘‘ਪੰਥ ਚਲੇ ਤਬ ਜਗਤ ਮੈ ਜਬ ਤੁਮ ਕਰਹੁ ਸਹਾਇ।’’ (ਬਚਿਤ੍ਰ, 6, 30)
 

‘‘ਆਦਿ ਪੁਰਖ ਜਿਨ ਏਕੁ ਪਛਾਨਾ, ਦੁਤੀਆ ਭਾਵ ਨ ਮਨ ਮਹਿ ਆਨਾ।’’ (ਚੌਬੀਸ, 21)
 

‘‘ਜੇ ਹਮ ਕੋ ਪਰਮੇਸਰ ਉਚਰਿ ਹੈ, ਤੇ ਸਭ ਨਰਕਿ ਕੰਡ ਮਹਿ ਪਰਿ ਹੈ। ਮੋ ਕੋ ਦਾਸੁ ਤਵਨ ਕਾ ਜਾਨੋ, ਯਾ ਮੈ ਭੇਦ ਨ ਰੰਚ ਪਛਾਨੋ।’’ ।’’(ਬਚਿਤ੍ਰ 13, 32)
 

‘‘ਜਿਸਨੋ ਸਾਜਨ ਰਾਖਸੀ ਦੁਸਮਨ ਕਵਨ ਬਿਚਾਰ। ਛ੍ਵੈਂ ਨ ਸਕੇ ਤਿੰਹ ਛਾਂਹਿਕੋ ਨਿਹਫਲ ਜਾਇ ਗਵਾਰ।’’ (ਬਚਿਤ੍ਰ 13, 24)
 

‘‘ਜਾਂਤੇ ਛੁਟਿ ਗਯੋ ਭ੍ਰਮ ਉਰਕਾ ਤਿਹ ਆਗੈ ਹਿੰਦੂ ਕਿਆ ਤੁਰਕਾ।’’ (ਚੌਬੀਸ, 19)
 

‘‘ਦਸਮ ਕਥਾ ਭਾਗੌਤ ਕੀ ਭਾਖਾ ਕਰੀ ਬਨਾਇ, ਅਵਰ ਬਾਸਨਾ ਨਾਹਿ ਪ੍ਰਭ ਧਰਮ ਜੁੱਧ ਕੇ ਚਾਇ।’’ (ਕ੍ਰਿਸ਼ਨਾਵ, 2491)