ਸ੍ਰੀ ਅਕਾਲ ਤਖਤ ਸਾਹਿਬ ਵੱਲੋ ਪੰਥ ਵਿੱਚੋ ਛੇਕੇ ਹੋਏ ਰਾਗੀ ਦਰਸ਼ਨ ਸਿੰਘ ਦਾ ਜਰਮਨ ਦੀਆਂ ਸੰਗਤਾਂ ਵੱਲੋ ਸਖਤ ਵਿਰੋਧ।

ਪਿਰਮਾਸੈਂਸ 28 march-(ਜਸਵੀਰ ਸਿੰਘ ਬਰਾੜ)-
ਜਰਮਨੀ ਦੇ ਸ਼ਹਿਰ ਮਿਉਨਿਕ ਦੇ ਗੁਰੂਘਰ ਵਿੱਚ ਪੰਥ ਵਿੱਚੋ ਛੇਕੇ ਹੋਏ ਦਰਸ਼ਨ ਸਿੰਘ ਰਾਗੀ ਵੱਲੋ 23 ਮਾਰਚ 2010 ਨੂੰ ਕੀਰਤਨ ਕਰਨ ਦੇ ਵਿਰੋਧ ਵਿੱਚ ਜਰਮਨੀ ਦੀਆ ਸਮੂਹ ਸਿੱਖ ਜੱਥੇਬੰਦੀਆਂ, ਗੁਰੂਘਰਾਂ, ਸਿੱਖ ਸੰਗਤਾਂ ਅਤੇ ਰਾਜਨੀਤਿਕ ਪਾਰਟੀਆ ਵੱਲੋ ਵਿਰੋਧ ਕੀਤਾ ਗਿਆ। ਇਸ ਮਸਲੇ ਨੂੰ ਸੁਲਝਾਉਣ ਲਈ ਦਿਨ ਸੋਮਵਾਰ 22 ਮਾਰਚ 2010 ਨੂੰ ਜੱਥੇਬੰਦੀਆਂ, ਗੁਰੂਘਰਾਂ, ਸਿੱਖ ਸੰਗਤਾਂ ਅਤੇ ਰਾਜਨੀਤਿਕ ਪਾਰਟੀਆ ਦੇ ਨੁਮਾਇੰਦੇ ਜਿੰਨਾਂ ਵਿੱਚ ਪਰਗਟ ਸਿੰਘ ਨਿਉਰਨਬਰਗ, ਲਖਵਿੰਦਰ ਸਿੰਘ ਮੱਲ੍ਹੀ, ਨਿਰਮਲ ਸਿੰਘ, ਅਵਤਾਰ ਸਿੰਘ ਹੁੰਦਲ, ਮਨਜੀਤ ਸਿੰਘ ਵੁਰਸਬਰਗ ਹਾਜਰ ਸਨ, ਨੇ ਮਿਉਨਿਕ ਗੁਰੂ ਘਰ ਦੀ ਪ੍ਰਬੰਧਕੀ ਕਮੇਟੀ ਨਾਲ ਮੀਟਿੰਗ ਕਰਕੇ ਰਾਗੀ ਦਰਸ਼ਨ ਸਿੰਘ ਵੱਲੋ ਗੁਰੂਘਰ ਵਿੱਚ ਕੀਰਤਨ ਨਾਂ ਕਰਨ ਸਬੰਧੀ ਮਸਲਾ ਵਿਚਾਰਿਆ। ਇਸ ਮੀਟਿੰਗ ਵਿੱਚ ਮਿਉਨਿਕ ਗੁਰੂਘਰ ਦੀ ਕਮੇਟੀ ਦੇ ਕੁੱਝ ਮੈਬਰ ਵੀ ਦਰਸ਼ਨ ਸਿੰਘ ਰਾਗੀ ਦੇ ਮਿਉਨਿਕ ਗੁਰੂਘਰ ਅੰਦਰ ਕੀਰਤਨ ਕਰਨ ਦੇ ਹੱਕ ਵਿੱਚ ਨਹੀ ਸਨ। ਇਥੇ ਗੁਰੂਘਰ ਦੇ ਪ੍ਰਧਾਨ ਤਰਸੇਮ ਸਿੰਘ ਅਟਵਾਲ ਨੇ ਪੰਜ ਘੰਟਿਆ ਦੀ ਚੱਲੀ ਮੀਟਿੰਗ ਤੋ ਬਾਅਦ ਇਹਨਾਂ ਸਿੰਘਾਂ ਨੂੰ ਇਹ ਸੁਝਾਹ ਦਿੱਤੇ, ਨੰਬਰ 1) ਕਿ ਉਹ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਨੂੰ ਮੰਨਦੇ ਹੋਏ ਦਰਸ਼ਨ ਸਿੰਘ ਰਾ...