Banner
Banner

Nanakshahi Samvat 542

No Images

Nanakshahi Samvat 543

No Images

Search

Visitor's Views

Please install the joomlacomment component first.

Your Cart

Your cart is empty

Sant Sipahi Editorials

1984 ਘੱਲੂਘਾਰੇ ਦੀ ਯਾਦ - ਸ੍ਰੀ ਅਕਾਲ ਤਖ਼ਤ ਸਾਹਿਬ ਦਾ ਪੁਰਾਤਨ ਸਰੂਪ ਅਤੇ ਨਕਸ਼ਾ ਵੀ ਨਹੀਂ ਸਾਂਭ ਸਕੇ!!! (June 2011 Editorial) PDF Print E-mail
Saturday, 04 June 2011 21:32

ੴ ਵਾਹਿਗੁਰੂ ਜੀ ਕੀ ਫ਼ਤਹਿ ਹੈ॥

 

ssjune2011

ਹਰ ਵਰ੍ਹੇ ਜੂਨ ਦਾ ਮਹੀਨਾ ਗੁਰੂ ਪੰਥ ਦੇ ਸਰੀਰ ਅਤੇ ਮਾਨਸਿਕਤਾ ’ਤੇ ਲੱਗੇ  ਟੀਸ, ਪੀੜਾ, ਦੁਖ, ਸੰਤਾਪ, ਵਿਸ਼ਵਾਸ-ਘਾਤ ਅਤੇ ਸਦਮੇ ਦੇ ਜ਼ਖਮਾਂ ਨੂੰ ਵਲੂੰਧਰ ਕੇ ਰਖ ਦਿੰਦਾ ਹੈ। ਇਹ ਦਿਨ ਹੈ ਹਲੀਮੀ, ਸਤਿਕਾਰ ਅਤੇ ਸ਼ਰਧਾ ਨਾਲ ਹੋਏ ਘੱਲੂਘਾਰੇ ਨੂੰ ਯਾਦ ਕਰਣ ਅਤੇ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਹੋਣ ਦਾ। ਪਰ  ਸਾਡੀ ਠੀਢ ਮਾਨਸਿਕਤਾ ਇਸਦਾ ਵੀ ਰਤੀ ਭਰ ਅਹਿਸਾਸ ਕਬੂਲਣ ਲਈ ਤਿਆਰ ਨਹੀਂ ਜਾਪਦੀ।  ਹੁਣ ਨਿਰੋਲ ਰਾਜਨੀਤੀ ਅਤੇ ਚੋਣਾਂ ਨੂੰ ਮੁਖ ਰੱਖ ਕੁਝ ਵਿਅਕਤੀਆਂ ਅਤੇ ਧੜਿਆਂ ਵਲੋਂ ਇਹ ਸੁਨੇਹਾ ਅਤੇ ਬਿਆਨ ਦਿੱਤੇ ਜਾ ਰਹੇ ਹਨ ਕਿ ਜੇ 6 ਜੂਨ ਨੂੰ ਦਰਬਾਰ ਸਾਹਿਬ ਵਿਚ ਇਸ ਘੱਲੂਘਾਰੇ ਦੀ ਯਾਦ-ਗਾਰ ਨਾ ਕਾਇਮ ਕੀਤੀ ਗਈ ਤਾਂ ਉਹ ਖ਼ੁਦ ‘ਧੱਕੇ ਨਾਲ’ ਇਸ ਯਾਦ-ਗਾਰ ਦਾ ਨੀਂਹ ਪੱਥਰ ਰਖਣ ਗੇ। ਦਿਲਚਸਪ ਗ¤ਲ ਇਹ ਹੈ ਕਿ ਇਹ ਪਰੋਗਰਾਮ ਉਲੀਕਣ ਵਾਲੇ ਦਿੱਲੀ ਗੁਰਦੁਆਰਾ ਕਮੇਟੀ ਵਲੋਂ ਸੱਦੇ ਉਸ ਸੰਮੇਲਨ ਦਾ ਹਿੱਸਾ ਵੀ ਸਨ ਜਿਸਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਨਾਮਿਆਂ ਨੂੰ ਰੱਦ ਕਰ ਕੇ ਇਸਦੀ ਸਰਵੁੱਚਤਾ ਨੂੰ ਸਿੱਧੀ ਚੁਣੌਤੀ ਦੇਣ ਦੇ ਨਾਲ ਨਾਲ ਇਹ ਐਲਾਨ ਵੀ ਕੀਤਾ ਸੀ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਬਰਾਸਤਾ ਤੇਜਾ ਸਿੰਘ ਸਮੁੰਦਰੀ ਹਾਲ ਦੇ ਹੀ ਪਹੁੰਚਿਆ ਜਾ ਸਕਦਾ ਹੈ।  ਸੋ ਇਸ ਐਲਾਨ ਅਤੇ ਪਰੋਗਰਾਮ ਦੀ ਮਨਸ਼ਾ ਅਤੇ ਨਿਸ਼ਾਨੇ ਪ੍ਰਤੀ ਕੋਈ ਵੀ ਸੰਦੇਹ ਬਾਕੀ ਨਹੀਂ ਰਹਿ ਜਾਂਦਾ।

ਸ੍ਰੀ ਹਰਿਮੰਦਿਰ ਸਾਹਿਬ ਨੂੰ ‘ਦਹਿਸ਼ਤ-ਗਰਦਾਂ’ ਤੋਂ ਮੁਕਤ ਕਰਾਉਣ ਦੇ ਨਾਮ ’ਤੇ ਭਾਰਤ ਸਰਕਾਰ ਵਲੋਂ 1984 ਦਾ ਸਾਕਾ ਨੀਲਾ ਤਾਰਾ ਸਿੱਖ ਇਤਿਹਾਸ ਦਾ ਇਕ ਅਭੁੱਲ ਅਤੇ ਦੁਖਦਾਈ ਘੱਲੂਘਾਰਾ ਹੈ। ਇਸਦੀ ਪੀੜਾ, ਤਕਲੀਫ਼ਾਂ, ਦੁਖ ਅਤੇ ਚੀਸ ਦੇ ਫੱਟ ਸ਼ਾਇਦ ਸਮੇਂ ਨਾਲ ਕੁਝ ਹੱਦ ਤਕ ਪੂਰੇ ਵੀ ਜਾਣ ਪਰ  ਇਸ ਹਮਲੇ ਕਾਰਣ ਹੋਏ ਵਿਰਸੇ, ਵਿਰਾਸਤ, ਇਤਿਹਾਸਕ ਯਾਦਾਂ ਅਤੇ ਯਾਦਗਾਰਾਂ ਦੀ ਹੋਈ ਅਜ਼ਮਤ-ਰੇਜ਼ੀ ਅਤੇ ਬਰਬਾਦੀ ਸਦੀਵੀ ਹੈ ਅਤੇ ਕਦੇ ਵੀ ਪੂਰੀ ਨਹੀਂ ਕੀਤੀ ਜਾ ਸਕੇ ਗੀ।  ਇਹ ਵੀ ਤਲਖ਼ ਸੱਚਾਈ ਹੈ ਕਿ ਫ਼ੌਜੀ ਹਮਲੇ ਨੇ ਸਾਰੇ ਦੇ ਸਾਰੇ ਦਰਬਾਰ ਸਾਹਿਬ ਪਰਿਸਰ ਤੇ ਇਸ ਤਰ੍ਹਾਂ ਹਮਲਾ ਕੀਤਾ ਜਿਵੇਂ ਕਿ ਇਹ ਦੁਸ਼ਮਣ ਦੇ ਖਤਰਨਾਕ  ‘ਅੱਡੇ’ ਹੋਣ ਅਤੇ ਇਹੀ ਸਮਝ ਰਾਹ ਵਿਚ ਆਉਂਦੀ ਹਰ ਇਮਾਰਤ, ਵਿਅਕਤੀ, ਯਾਦਗਾਰ, ਪਵਿੱਤਰ ਸਥਾਨ ਨੂੰ ਫ਼ੌਜੀ ਕਾਰਵਾਈ ਵਿਚ ਰੁਕਾਵਟ ਜਾਣ ਉਸ ਨੂੰ ਬੇਦਰਦੀ ਅਤੇ ਭਾਵਨਾ-ਰਹਿਤ ਢੰਗ ਨਾਲ ਬਰਬਾਦ ਕੀਤਾ।

 

Read more...
 
Editorial February 2011 - ਮਸਲਾ ‘ਕਲ-ਕੀ-ਧਰ’ ਦੀ ਕਲਗੀ ਦਾ! PDF Print E-mail

ਮਸਲਾ ‘ਕਲ-ਕੀ-ਧਰ’ ਦੀ ਕਲਗੀ ਦਾ!

ਜਾਪਦਾ ਹੈ ਕਿ ਪੰਥਕ ਅਤੇ ਕੌਮੀ ਪਿੜ ਵਿਚ ਨਮੌਸ਼ੀ  ਦਾ ਦੌਰ ਅਤੇ ਪੰਧ ਹਾਲੇ ਮੁਕਿਆ ਨਹੀਂ।  ਆਪਣੇ ਸ਼ਾਹੀ ਅਮੀਰ ਵਿਰਸੇ, ਵਿਰਾਸਤ, ਗੁਰੂ ਸਾਹਿਬਾਨ ਅਤੇ ਸਿਖ ਇਤਿਹਾਸ ਦੀਆਂ ਅਨਮੋਲ ਨਿਸ਼ਾਨੀਆਂ ਪ੍ਰਤੀ ਉਦਾਸੀਨਤਾ ਅਤੇ  ਉਪਰਾਮਤਾ ਨਾਲ ਪੂਰੀ ਤਰਾਂ ਕੀਤੀ ਬੇਕਦਰੀ ਅਤੇ ‘ਅਜ਼ਮਤ ਰੇਜ਼ੀ’ ਸ਼ਾਇਦ ਕਾਫ਼ੀ ਨਹੀਂ ਸੀ  ਕਿ ਹੁਣ ਕਲਜੁਗ ਦੀ ਧਰ ‘ਕਲ-ਕੀ-ਧਰ’ ਪਿਤਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ‘ਸ਼¤ਕੀ ਕਲਗੀ’ ਦੇ ਮਸਲੇ ਨਾਲ ਪੰਥ ਨੂੰ ਦੋਚਾਰ ਹੋਣਾ ਪੈ ਰਿਹਾ ਹੈ।  ਪੰਥ ਦੇ ਵਾਲੀ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਨਾਮ ਤੇ ਵਾਪਰੇ ਇਸ ਵਾਕਏ ਲਈ ਜੇਕਰ ਸਥਾਨ, ਸੰਸਥਾ ਅਤੇ ਸਮੇਂ ਨੂੰ ਵਾਚੀਏ ਤਾਂ ਇਹ ਹਾਲਾਤ ਦੀ ਗੰਭੀਰਤਾ ਨੂੰ ਉਜਾਗਰ ਕਰਦਾ ਹੈ।  ਖਾਲਸੇ ਦੀ ਪ੍ਰਭੁਸ¤ਤਾ ਦੇ ਸਰਵੁੱਚ ਅਤੇ  ਪਾਵਨਤਮ ਸਥਾਨ ਸ੍ਰੀ ਅਕਾਲ ਤਖਤ ਸਾਹਿਬ ਅਤੇ ਪੰਥ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ  ਸਿੱਧੇ ਅਸਿੱਧੇ ਰੂਪ ਵਿਚ ਸਹਿਯੋਗ ਪ੍ਰਾਪਤ ਕਰਕੇ ਇਸ ਸਾਜ਼ਿਸ਼ ਨੂੰ ਸਿਰੇ ਚੜਾਉਣ ਦੀ ਕੋਸ਼ਿਸ਼ ਅਤੇ ਇਸਦਾ ਤਕਰੀਬਨ ਤਕਰੀਬਨ ਕਾਮਯਾਬ ਹੋ ਜਾਣਾ ਬਹੁਤ ਹੀ ਗੰਭੀਰ ਹੈ ਅਤੇ ਇਸ ਨੂੰ ਕਤਈ ਨਜ਼ਰ ਅੰਦਾਜ਼ ਨਹੀਂ ਕੀਤਾ ਜਾ ਸਕਦਾ ਅਤੇ ਨਾ ਹੀ ਕਰਨਾ ਚਾਹੀਦਾ ਹੈ।  ਤਕਰੀਬਨ ਡੇਢ ਸਾਲ ਪਹਿਲਾਂ ਬੜੇ ਹੀ ਸ਼ਾਹਾਨਾ ਅਤੇ ਜੇਤੂ ਅੰਦਾਜ਼ ਵਿਚ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਕਲਗੀ ਐਲਾਨ ਕੇ ਇਸਨੂੰ ਇੰਗਲੈਂਡ? ਕੈਨੇਡਾ? ਤੋਂ ਲਿਆਂਦਾ ਗਿਆ।  ਪਰ ਇਸ ਦੇ ਲਿਆਉਣ ਦੀ ਸੇਵਾ ਕਰਣ ਵਾਲਿਆਂ ਨੇ ਇਸ ਦਾ ਸ੍ਰੋਤ ਜਾਂ ਇਸ ਦੇ ਅਸਲੀ ਹੋਣ ਦਾ ਨਾ ਤਾਂ ਕੋਈ ਸਬੂਤ ਜਾਂ ਦਸਤਾਵੇਜ਼  ਹੀ ਦਿੱਤਾ ਤੇ ਹੀ ਕੋਈ ਤੱਸਲੀਬਖਸ਼ ਬਿਆਨ ਹੀ ਦਿੱਤਾ।  ਹੋਰ ਤਾਂ ਹੋਰ ਗੁਰੂ ਗੋਬਿੰਦ ਸਿੰਘ ਜੀ ਦੀ ਕਹੀ ਜਾਂਦੀ ਇਸ ਕਲਗੀ ਨਾਲ ਸਬੰਧਤ ਹਰ ਵਿਅਕਤੀ ਅਤੇ ਧਿਰ ਨੇ ਆਪਾ ਵਿਰੋਧੀ ਅਤੇ ਵਖਰੇ ਵਖਰੇ ਬਿਆਨ ਦਿ¤ਤੇ ਜਾਂ ਮੌਨ ਧਾਰ ਲਈ ਹੈ।  ਇਸ ਨਾਲ ਇਹ ਸਾਰਾ ਮਸਲਾ ਗੁੰਝਲਦਾਰ ਅਤੇ ਸ਼ੱਕੀ ਬਣਦਾ ਗਿਆ ਅਤੇ ਇਸ ਨੇ ਸਿਖਾਂ ਦੀਆਂ ਧਾਰਮਿਕ ਭਾਵਨਾਵਾਂ ਨਾਲ ਪੂਰੀ ਤਰਾਂ ਖਿਲਵਾੜ ਕਰਣ ਵਿਚ ਕੋਈ ਕਸਰ ਨਾ ਛੱਡੀ। ਸਿੰਘ ਸਾਹਿਬ ਜਥੇਦਾਰ ਜੋਗਿੰਦਰ ਸਿੰਘ ਜੀ ਜਿਹਨਾਂ ਦੇ ਕਾਰਜ ਕਾਲ ਦੌਰਾਨ ਇਹ ਸ਼ੱਕੀ ਕਲਗੀ ਮੰਗਵਾਈ ਗਈ ਜਦੋਂ ਉਹਨਾਂ ਨੂੰ ਇਸ ਬਾਰੇ ਦਸ¤ਣ ਦੀ ਬੇਨਤੀ ਕੀਤੀ ਗਈ ਤਾਂ ਉਹਨਾਂ ਦਾ ਜਵਾਬ ਸੀ ਕਿ ‘ਇਸ ਬਾਰੇ ਮੈਂ ਕੁਝ ਵੀ ਨਹੀਂ ਕਹਿਣਾ’ ।  ਸੱਚ ਦੇ ਮੁਜੱਸਮੇ ਵਿਚ ਭੇਂਟ ਕੀਤੀ ਜਾਣ ਵਾਲੀ ਵਸਤੂ ਦੀ ਘੜੀ ਗਈ ਕਹਾਣੀ ਹੀ ਸੱਚ ਦੇ ਨੇੜੇ ਤੇੜੇ ਵੀ ਨਾ ਅਪੜ ਸਕੀ।  ਇਸ ਪੰਥਕ ਮਸਲੇ ਤੇ ਸਚ ਕਿਉਂ ਨਹੀਂ ਬੋਲਿਆ ਜਾ ਰਿਹਾ? ਕੀ ਗੁਰੂ ਪੰਥ ਇਸ ‘ਭੇਂਟ’ ਦਾ ਸ੍ਰੋਤ, ਵੇਰਵਾ ਅਤੇ ਅਸਲੀਅਤ ਬਾਰੇ ਦਸਤਾਵੇਜ਼ ਵੇਖਣ ਦਾ ਹੱਕਦਾਰ ਨਹੀਂ? ਕਿਉਂ ਬੁੱਕਲ ਵਿਚ ਲੱਡੂ ਭੋਰਨ ਵਾਲੀ ਗੱਲ ਕੀਤੀ ਜਾ ਰਹੀ ਹੈ? ਕੀ ਕਦੇ ਸੋਚਿਆ ਜਾ ਸਕਦਾ ਹੈ ਕਿ ਕੋਈ ਵਿਅਕਤੀ ਦਿੱਲੀ, ਲੰਡਨ ਜਾਂ ਨਿਉਯਾਰਕ ਦੇ ਮਿਉਜ਼ਿਮ ਵਿਚ ਜਾ ਕੇ ਬਿਨਾ ਸ੍ਰੋਤ ਉਜਾਗਰ ਕੀਤਿਆਂ ਕਹੇ ਕਿ ਇਹ ਤਲਵਾਰ ਨੈਪੋਲੀਅਨ ਦੀ ਹੈ ਜਾਂ ਇਹ ਤਸ਼ਤਰੀ ਮਹਾਰਾਜਾ ਰਣਜੀਤ ਸਿੰਘ ਦੀ ਹੈ। ਉਸ ਨਾਲ ਕੀ ਵਰਤਾਰਾ ਕਰਣ ਗੇ? ਅਲਬੱਤਾ ਜਾਮਾ ਮਸਜਿਦ, ਦਿੱਲੀ ਦੇ ਬਾਜ਼ਾਰ ਵਿਚ ਇਕ ਦੁਕਾਨ ਤੇ ਬੋਰਡ ਲਗਾ ਸੀ, ‘ਪੁਰਾਤਨ ਵਸਤੂਆਂ ਦੇ ਨਿਰਮਾਤਾ ਅਤੇ ਵਿਕਰੇਤਾ।’

Read more...
 
Editorial January 2011 - ਪੋਹ ਸੁਦੀ ਸਤਮੀ। ਇਸ ਸਾਲ ‘ਗੁਡ-ਫ਼ਰਾਈਡੇ’ ਕਿਹੜੇ ਦਿਨ ਆਏਗਾ? PDF Print E-mail

ਪੋਹ ਸੁਦੀ ਸਤਮੀ।   ਇਸ ਸਾਲ ‘ਗੁਡ-ਫ਼ਰਾਈਡੇ’ ਕਿਹੜੇ ਦਿਨ ਆਏਗਾ?

 

ਸਕੂਲ ਵਿਚ ਪੜਦਿਆਂ ਬ¤ਚਿਆਂ ਚੋਂ ਇਕ ਬ¤ਚੇ ਨੂੰ ਉਸਦੇ ਜਮਾਤੀਆਂ ਨੇ ਕਿਹਾ ਕਿ ਹਾਂ ਭਾਈ ਸੰਡੇ,  ਮੰਡੇ ਸੁਣਾ।  ਉਹ ਸ਼ੁਰੂ ਹੋ ਗਿਆ, ਸੰਡੇ….. .. , ਮੰਡੇ ... , ਟਯੂਜ਼ਡੇ .. .., ਵੈਡਨਸਡੇ .. ..  , ਥਰਸਡੇ .. .. , ਫ਼ਰਾਈਡੇ .. .... , ਸੈਟਰਡੇ .. .. .. , ਸੰਡੇ….. .... , ਮੰਡੇ ... .. , ਟਯੂਜ਼ਡੇ .. .  ਫ਼ਿਰ ਇਕ ਦਮ ਬੋਲਿਆ ! ਹੇ ਹੋ . .. ..  ਇਸ ਮੇਂ ਯੈਸਟਰਡੇ ਤੋ ਆਇਆ ਹੀ ਨਹੀਂ। 

ਬਾਕੀ ਦੇ ਕਹਿਣ ਲਗੇ, ਅਰੇ ਬੁ¤ਧੂ  ਆਏਗਾ, ਏਕ ਬਾਰ ਫ਼ਿਰ ਗਿਨੋ।  ਉਹ ਵਿਚਾਰਾ ਫ਼ਿਰ ਸ਼ੁਰੂ ਹੋ ਗਿਆ, ਸੰਡੇ….. .. .. .. , ਮੰਡੇ .. .. , ਟਯੂਜ਼ਡੇ .. .. .. .. , ਵੈਡਨਸਡੇ .. .. .. ..  ਅਰੇ ਫ਼ਿਰ ਨਹੀਂ ਆਇਆ।

ਹਫ਼ਤਾਵਾਰੀ ਕੈਲੰਡਰ ਵਿਚ ‘ਯੈਸਟਰਡੇ’ ਲੱਭਣ ਵਾਲਿਆਂ ਵਾਂਗ ਇਹੋ ਹਾਲ ਹੁਣ ਹੋ ਰਿਹਾ ਹੈ ਈਸਵੀ ਕੈਲੰਡਰ ਵਿਚ ‘ਪੋਹ ਸੁਦੀ ਸਤਮੀ’ ਲ¤ਭਣ ਵਾਲਿਆਂ ਦਾ।  ਕੀ ਕੋਈ ਸਾਲ ਦੀ ਅਰੰਭਤਾ,  ਕ੍ਰਿਸਮਸ ਜਾਂ ਪਹਿਲੀ ਮਈ ਨੂੰ ਤੈਅ ‘ਮਈ ਦਿਵਸ’ ਦੇ ਦਿਨ ਨੂੰ ਨਿਸਚਤ ਕਰ ਸਕਦਾ ਹੈ?  ਕੀ ਕਦੇ ਕਿਸੇ ਨੇ ਇਹ ਪੁਛਿਆ ਹੈ ਕਿ ਇਸ ਸਾਲ ‘ਗੁਡ-ਫਰਾਈਡੇ’ ਹਫ਼ਤੇ ਦੇ ਕਿਹੜੇ ਦਿਨ ਆਏਗਾ?   ‘ਗੁਡ-ਫ਼ਰਾਈਡੇ’ ਤਾਂ ਸ਼ੁ¤ਕਰ ਵਾਰ ਨੂੰ ਹੀ ਹੋਏ ਗਾ, ਇਹ ਮੰਗਲ, ਬੁਧ ਜਾਂ ਕਿਸੇ ਹੋਰ ਕਿਸੇ ਦਿਨ ਤਾਂ ਆ ਨਹੀਂ ਸਕਦਾ।  ਇਸ ਤਰਾਂ ਮ¤ਸਿਆ, ਪੁੰਨਿਆ ਜਾਂ ਸੰਗਰਾਂਦ ਵੀ ਕੁਦਰਤ ਦੇ ਵਰਤਾਰੇ ਹਨ।   ਇਹਨਾਂ ਨੂੰ ਕਿਹੜਾ ਨਿਯਮ, ਸਿਆਸਤ, ਰਾਜਨੀਤੀ ਜਾਂ ਤਿਕੜਮ ਦੀ ਦਖਲ-ਅੰਦਾਜ਼ੀ ਨਾਲ ਤਬਦੀਲ ਕਰ ਸਕਦਾ ਹੈ।  ਪਰ ਜਾਪਦਾ ਹੈ ਅਸੀਂ ਸਮਰ¤ਥ ਹਾਂ ਇਸ ਹੂੜ ਮਤ ਅਤੇ ਧਰਮ ਅਤੇ ਕੁਦਰਤੀ ਨਿਯਮ ਵਿਚ ਦਖਲ ਅੰਦਾਜ਼ੀ ਕਰਣ ਦੇ।

Read more...
 
Editorial Dec 2010 - ਨਾਨਕਸ਼ਾਹੀ ਕੈਲੰਡਰ - ਹੁਣ ਕੂਚੀ ਦੀ ਨਹੀਂ ਵੱਡੇ ਬੁਰਸ਼ ਦੀ ਲੋੜ ਹੈ PDF Print E-mail

ਨਾਨਕਸ਼ਾਹੀ ਕੈਲੰਡਰ - ਹੁਣ ਕੂਚੀ ਦੀ ਨਹੀਂ ਵੱਡੇ ਬੁਰਸ਼ ਦੀ ਲੋੜ ਹੈ

ਗੁਰਚਰਨਜੀਤ ਸਿੰਘ ਲਾਂਬਾ

ਗੁਰੂ ਨਾਨਕ ਸਾਹਿਬ ਦੇ ਨਾਮ ਤੇ ਲਾਗੂ ਕੀਤੇ ਨਾਨਕਸ਼ਾਹੀ ਕੈਲੰਡਰ ਦਾ ਆਪ ਸਹੇੜਿਆ ਭੰਬਲ ਭੂਸਾ ਹੁਣ ਇਸ ਹਦ ਤਕ ਵੱਧ ਚੁਕਾ ਹੈ ਕਿ ਮਾੜੀ ਮੋਟੀ ਪੋਚਾ ਪਾਚੀ ਜਾਂ ਠੋਕਾ ਠਾਕੀ ਨਾਲ ਇਹ ਸੂਤ ਨਹੀਂ ਆ ਸਕਦਾ। ਜੇ ਕਰ ਤਾਣੇ ਪੇਟੇ 'ਚੋਂ ਇਕ ਅੱਧ ਤੰਦ ਖਰਾਬ ਹੋ ਜਾਏ ਤਾਂ ਉਸਨੂੰ ਸਹੀ ਕੀਤਾ ਜਾ ਸਕਦਾ ਹੈ ਪਰ ਜੇਕਰ ਸਾਰਾ ਤਾਣਾ ਹੀ ਉਲਝ ਗਿਆ ਹੋਵੇ ਤਾਂ ਉਸਨੂੰ ਇਸ ਤਰਾਂ ਸੂਤ ਵੀ ਨਹੀਂ ਕੀਤਾ ਜਾ ਸਕਦਾ। ਨਾਨਕਸ਼ਾਹੀ ਕੈਲੰਡਰ ਦੇ ਨਾਮ ਤੇ ਇਸ ਹਾਂਡੀ ਵਿਚ ਹਰ ਕਿਸੇ ਨੇ ਆਪਣੀ ਮਰਜ਼ੀ ਮੁਤਾਬਿਕ ਉਹ ਕੁਝ ਪਾ ਦਿੱਤਾ ਹੈ ਜਿਸ ਨਾਲ ਇਹ ਖਿੱਚੜ ਹੁਣ ਖਾਣ ਲਾਇਕ ਨਹੀਂ ਰਹਿ ਗਿਆ।  ਮਰਜ਼ ਬੜ੍ਹਤਾ ਹੀ ਗਿਆ, ਜਿਉਂ ਜਿਉਂ ਦਵਾ ਕੀ  ਦੇ ਮੁਤਾਬਕ ਹੁਣ ਇਸ ਪੰਥਕ ਕੈਨਵਸ ਤੇ ਬੇਤਰਤੀਬ ਤਰੀਕੇ ਨਾਲ ਸੁਟੇ ਹੋਏ ਰੰਗਾਂ ਦਾ ਹਲ ਕਿਸੇ ਮੁਸੱਵਰ ਜਾਂ ਚਿਤਰਕਾਰ ਦੀ ਕੂਚੀ ਵਿਚ ਨਹੀਂ ਬਲਕਿ ਹੁਣ ਇਥੇ ਇਕ ਵੱਡੇ ਬੁਰਸ਼ ਦੀ ਲੋੜ ਹੈ ਜਿਸ ਨਾਲ ਇਸ ਕੈਨਵਸ ਨੂੰ ਮੁੜ ਤੋਂ ਚਿੱਟੇ ਰੰਗ ਵਿਚ ਰੰਗ ਕੇ ਮੁੜ ਕੋਈ ਚਿਤਰਕਾਰੀ ਕੀਤੀ ਜਾ ਸਕੇ।  

Read more...
 
Lecture on Shaheedi of Sri Guru Teg Bahadur Ji E-mail

Lecture I

Lecture II

Gurcharanjit Singh Lamba, editor Sant Sipahi gives lecture on the Shaheedi of Sri Guru Teg Bahadur Ji

(Recorded 1990s)

 
<< Start < Prev 1 2 3 Next > End >>

Page 1 of 3

In Founder's Words...

ਸਿਆਣਾ ਆਦਮੀ ਗਰਮ ਹੋਏ ਲੋਹੇ ਤੇ ਸੱਟ ਮਾਰਦਾ ਹੈ ਪਰ ਬਹਾਦਰ ਆਦਮੀ ਲੋਹੇ ਨੂੰ ਗਰਮ ਵੀ ਕਰ ਲੈਂਦਾ ਹੈ।


ਪੰਥ ਰਤਨ ਮਾਸਟਰ ਤਾਰਾ ਸਿੰਘ, ਬਾਨੀ ਸੰਤ ਸਿਪਾਹੀ

Sant Sipahi Documents

Banner
Documents are added regularly. Check for updates

Subscribe to SantSipahi

Banner
Get a copy of the Oldest Panthic Magazine now!

Editor's Desk

Banner

Watch

Banner
TV Talks on various Panthic Topics
Joomla Templates by Joomlashack